Nabaz-e-punjab.com

ਸਟਾਫ਼ ਨਰਸ ਤੇਜਿੰਦਰਪਾਲ ਕੌਰ ਨੂੰ ਰਾਸ਼ਟਰੀ ਫਲੋਰੈਂਸ ਨਾਇਟਿੰਗੇਲ ਐਵਾਰਡ-2019 ਲਈ ਚੁਣਿਆ

ਪੰਜਾਬ ਸਰਕਾਰ ਵੱਲੋਂ ਕੀਤੀ ਗਈ ਸੀ ਸਟਾਫ਼ ਨਰਸ ਤੇਜਿੰਦਰਪਾਲ ਕੌਰ ਦੇ ਨਾਂ ਦੀ ਸਿਫਾਰਸ਼, ਰਾਸ਼ਟਰਪਤੀ ਦੇਣਗੇ ਐਵਾਰਡ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 6 ਜੁਲਾਈ:
ਇੰਡੀਅਨ ਨਰਸਿੰਗ ਕੌਂਸਲ ਨਵੀਂ ਦਿੱਲੀ ਵੱਲੋਂ ਮਹਾਨ ਦੇਸ਼ ਭਗਤ ਸ੍ਰ. ਰਾਮ ਸਿੰਘ ਘਾਲਾਮਾਲਾ ਦੀ ਹੋਣਹਾਰ ਪੋਤੀ ਅਤੇ ਸਰਕਾਰੀ ਮੈਡੀਕਲ ਤੇ ਜਨਰਲ ਹਸਪਤਾਲ (ਜੀਐਮਐਸਐਚ) ਸੈਕਟਰ-16 ਦੀ ਸਟਾਫ਼ ਨਰਸ ਤੇਜਿੰਦਰਪਾਲ ਕੌਰ ਨੂੰ ਸ਼ਾਨਦਾਰ ਸੇਵਾਵਾਂ ਬਦਲੇ ਪੰਜਾਬ ਤੋਂ ਰਾਸ਼ਟਰੀ ਫਲੋਰੈਂਸ ਨਾਇਟਿੰਗੇਲ ਐਵਾਰਡ-2019 ਲਈ ਚੁਣਿਆ ਗਿਆ ਹੈ। ਇੰਡੀਅਨ ਨਰਸਿੰਗ ਕੌਂਸਲ ਦੇ ਸੰਯੁਕਤ ਸਕੱਤਰ ਕੇਐਸ ਭਾਰਤੀ ਵੱਲੋਂ ਭੇਜੇ ਗਏ ਉਕਤ ਪੱਤਰ ਵਿੱਚ ਸਟਾਫ਼ ਨਰਸ ਤੇਜਿੰਦਰਪਾਲ ਕੌਰ ਨੂੰ ਇਹ ਕੌਮੀ ਐਵਾਰਡ ਦੇਣ ਦੀ ਪੁਸ਼ਟੀ ਕੀਤੀ ਹੈ।
ਤੇਜਿੰਦਰਪਾਲ ਕੌਰ ਪੰਜਾਬ ਕਾਡਰ ਦੀ ਸਟਾਫ਼ ਨਰਸ ਹੈ, ਜੋ ਇਸ ਸਮੇਂ ਡੈਪੂਟੇਸ਼ਨ ’ਤੇ ਜੀਐਮਐਸਐਚ ਸੈਕਟਰ-16 ਚੰਡੀਗੜ੍ਹ ਵਿੱਚ ਤਾਇਨਾਤ ਹਨ। ਉਨ੍ਹਾਂ ਨੂੰ ਇਹ ਐਵਾਰਡ ਮਿਲਣਾ ਪੰਜਾਬ ਅਤੇ ਯੂਟੀ ਲਈ ਬਹੁਤ ਮਾਣ ਵਾਲੀ ਗੱਲ ਹੈ। ਇੰਡੀਅਨ ਨਰਸਿੰਗ ਕੌਂਸਲ ਵੱਲੋਂ ਹਰੇਕ ਸਾਲ ਇਹ ਐਵਾਰਡ ਦਿੱਤਾ ਜਾਂਦਾ ਹੈ। ਸੈਕਟਰ-16 ਦੇ ਹਸਪਤਾਲ ਵਿੱਚ ਡੈਪੂਟੇਸ਼ਨ ’ਤੇ ਤਾਇਨਾਤ ਸਟਾਫ਼ ਨਰਸ ਤੇਜਿੰਦਰਪਾਲ ਕੌਰ ਨੂੰ ਸ਼ਲਾਘਾਯੋਗ ਸੇਵਾਵਾਂ ਲਈ ਇਹ ਐਵਾਰਡ ਦੇਣ ਲਈ ਪੰਜਾਬ ਸਰਕਾਰ ਵੱਲੋਂ ਸਿਫਾਰਸ਼ ਕੀਤੀ ਗਈ ਸੀ। ਇਹ ਐਵਾਰਡ ਭਾਰਤ ਦੇ ਰਾਸ਼ਟਰਪਤੀ ਵੱਲੋਂ 12 ਜੁਲਾਈ ਨੂੰ ਨਵੀਂ ਦਿੱਲੀ ਵਿੱਚ ਦਿੱਤਾ ਜਾਵੇਗਾ। ਜਿਸ ਵਿੱਚ ਨਗਦ ਰਾਸ਼ੀ, ਮੈਡਲ ਅਤੇ ਵਿਸ਼ੇਸ਼ ਸਰਟੀਫਿਕੇਟ ਸ਼ਾਮਲ ਹੈ।

Load More Related Articles
Load More By Nabaz-e-Punjab
Load More In General News

Check Also

ਆਰਐਲਡੀਏ ਨੇ ਰੇਲਵੇ ਕਲੋਨੀ ਵਿੱਚ ਗ਼ੈਰ-ਕਾਨੂੰਨੀ ਕਬਜ਼ੇ ਹਟਾਏ

ਆਰਐਲਡੀਏ ਨੇ ਰੇਲਵੇ ਕਲੋਨੀ ਵਿੱਚ ਗ਼ੈਰ-ਕਾਨੂੰਨੀ ਕਬਜ਼ੇ ਹਟਾਏ Nabaz-e-Punjab, ਲੁਧਿਆਣਾ, 24 ਅਪ੍ਰੈਲ, 20…