Share on Facebook Share on Twitter Share on Google+ Share on Pinterest Share on Linkedin ਪੰਜਾਬ ਦੇ ਹਿੱਤਾਂ ਲਈ ਲੜਾਈ ਜਾਰੀ ਰਹੇਗੀ: ਸੁਖਪਾਲ ਖਹਿਰਾ ਬਠਿੰਡਾ ਵਿੱਚ ਵਿਧਾਇਕ ਸੁਖਪਾਲ ਖਹਿਰਾ ਨੇ ਕੀਤਾ ਵਿਸ਼ਾਲ ਸ਼ਕਤੀ ਪ੍ਰਦਰਸ਼ਨ, ਵੱਡੀ ਗਿਣਤੀ ’ਚ ਪੁੱਜੇ ਵਾਲੰਟੀਅਰ ਨਬਜ਼-ਏ-ਪੰਜਾਬ ਬਿਊਰੋ, ਬਠਿੰਡਾ, 2 ਅਗਸਤ: ਆਮ ਆਦਮੀ ਪਾਰਟੀ ਦੇ ਵਿਰੋਧੀ ਧਿਰ ਦੇ ਸਾਬਕਾ ਆਗੂ ਅਤੇ ਵਿਧਾਇਕ ਸੁਖਪਾਲ ਸਿੰਘ ਖਹਿਰਾ ਨੇ ਵੀਰਵਾਰ ਨੂੰ ਬਠਿੰਡਾ ਵਿੱਚ ਵਿਸ਼ਾਲ ਸ਼ਕਤੀ ਪ੍ਰਦਰਸ਼ਨ ਕੀਤਾ। ਇਸ ਰੈਲੀ ਵਿੱਚ ਆਪ ਦੇ ਕਈ ਵਿਧਾਇਕਾਂ ਸਮੇਤ ਵਾਲੰਟੀਅਰਾਂ ਅਤੇ ਆਮ ਲੋਕਾਂ ਨੇ ਵੱਡੀ ਗਿਣਤੀ ਵਿੱਚ ਸ਼ਿਰਕਤ ਕਰਕੇ ਸ੍ਰੀ ਖਹਿਰਾ ਨੂੰ ਅੱਗੇ ਵੱਧਣ ਲਈ ਹੌਸਲਾ ਦਿੱਤਾ। ਰੈਲੀ ਵਿੱਚ ਆਪ ਵਾਲੰਟੀਅਰਾਂ ਅਤੇ ਆਮ ਲੋਕਾਂ ਦੇ ਭਰਵੇਂ ਇਕੱਠ ਤੋਂ ਬਾਗੋਬਾਗ ਹੋਏ ਸ੍ਰੀ ਖਹਿਰਾ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਉਹ ਪੰਜਾਬ ਅਤੇ ਪੰਜਾਬੀਆਂ ਦੇ ਹੱਕਾਂ ਅਤੇ ਹਿਤਾਂ ਲਈ ਆਪਣੀ ਲੜਾਈ ਜਾਰੀ ਰੱਖਣਗੇ। ਉਨ੍ਹਾਂ ਕਿਹਾ ਕਿ ਪੰਜਾਬ ਤੇ ਪੰਜਾਬੀਆਂ ਲਈ ਉਹ ਸੌ ਅਹੁਦੇ ਵੀ ਕੁਰਬਾਨ ਕਰ ਸਕਦੇ ਹਨ। ਪੰਜਾਬ ਦੇ ਹਿੱਤਾਂ ਦੀ ਰਾਖੀ ਲਈ ਰਲ ਮਿਲ ਕੇ ਫੈਸਲੇ ਲਏ ਜਾਣਗੇ। ਇਸ ਰੈਲੀ ਵਿੱਚ ਖਹਿਰਾ ਸਮੇਤ ਆਮ ਆਦਮੀ ਪਾਰਟੀ ਦੇ 7 ਵਿਧਾਇਕ ਪਹੁੰਚੇ ਹੋਏ ਸਨ। ਇਸ ਰੈਲੀ ਲਈ ਸਟੇਜ ਆਪ ਵਲੰਟੀਅਰਾਂ ਵਲੋੱ ਵਿਸ਼ੇਸ਼ ਤਰੀਕੇ ਨਾਲ ਤਿਆਰ ਕੀਤੀ ਗਈ ਸੀ ਅਤੇ ਇਸ ਰੈਲੀ ਵਿੱਚ ਆਪ ਵਲੰਟੀਅਰਾਂ ਦਾ ਠਾਠਾਂ ਮਾਰਦੇ ਇਕੱਠ ਨੇ ਸ੍ਰੀ ਖਹਿਰਾ ਦੀ ਲੋਕਪ੍ਰਿਅਤਾ ’ਤੇ ਪੱਕੀ ਮੋਹਰ ਲਗਾ ਕੇ ਪਾਰਟੀ ਵਿਚਲੇ ਵਿਰੋਧੀਆਂ ਨੂੰ ਕਰਾਰਾਂ ਜਵਾਬ ਦਿੱਤਾ। ਇਸ ਮੌਕੇ ਸ੍ਰੀ ਖਹਿਰਾ ਨੇ ਆਪ ਸੁਪਰੀਮੋ ਕੇਜਰੀਵਾਲ ਅਤੇ ਸਿਸੋਦੀਆਂ ਨੂੰ ਕੋਸਦਿਆਂ ਕਿਹਾ ਕਿ ਇਹ ਦੋਵੇਂ ਆਗੂ ਹੀ ਸੂਬੇਦਾਰ ਹਨ, ਇਸੇ ਤਰ੍ਹਾਂ ਆਮ ਆਦਮੀ ਪਾਰਟੀ ਦੇ ਪੰਜਾਬ ਵਿਚੋੱ ਬਣਾਵਟੀ ਸੂਬੇਦਾਰਾਂ ਨੇ ਆਪ ਨੂੰ ਪੰਜਾਬ ਵਿਚੋੱ ਖਤਮ ਹੀ ਕਰ ਦਿੱਤਾ ਹੈ। ਉਹਨਾਂ ਕਿਹਾ ਕਿ ਉਹ ਅਕਾਲੀ ਦਲ, ਕਾਂਗਰਸ, ਭਾਜਪਾ ਦੇ ਨਾਲ ਨਾਲ ਆਮ ਆਦਮੀ ਪਾਰਟੀ ਦੇ ਵੀ ਕਈ ਆਗੂਆਂ ਨੂੰ ਰੜਕਦੇ ਹਨ। ਉਹਨਾਂ ਕਿਹਾ ਕਿ ਉਹਨਾਂ ਵਲੋੱ ਪੰਜਾਬ ਵਿੱਚ ਹੁਣ ਤੀਜਾ ਬਦਲ ਦੇਣ ਦੇ ਯਤਨ ਕੀਤੇ ਜਾਣਗੇ। ਉਹਨਾਂ ਕਿਹਾ ਕਿ ਉਹਨਾਂ ਲਈ ਅਹੁਦੇ ਕੋਈ ਮਾਇਨੇ ਨਹੀਂ ਰੱਖਦੇ, ਹੁਣ ਅਰਵਿੰਦਰ ਕੇਜਰੀਵਾਲ ਉਸ ਨੂੰ ਪਲੇਟ ਵਿੱਚ ਰੱਖ ਕੇ ਵੀ ਅਹੁਦੇ ਦੇਣ ਤਾਂ ਵੀ ਉਹ ਨਹੀਂ ਲੈਣਗੇ। ਉਹਨਾਂ ਕਾਂਗਰਸ ਅਤੇ ਅਕਾਲੀ ਦਲ ਬਾਰੇ ਗੱਲ ਕਰਦਿਆਂ ਕਿਹਾ ਕਿ ਇਨ੍ਹਾਂ ਦੋਵੇਂ ਪਰਿਵਾਰਾਂ ਨੇ ਪੰਜਾਬ ਨੂੰ ਲੁੱਟ ਕੇ ਖਾ ਲਿਆ ਹੈ। ਉਹਨਾਂ ਕਿਹਾ ਕਿ ਉਹ ਪੰਜਾਬ ਦੀ ਖੁਦਮੁਖਤਿਆਰੀ ਚਾਹੁੰਦੇ ਹਨ ਕੀ ਉਹਨਾਂ ਨੂੰ ਏਨਾ ਵੀ ਅਧਿਕਾਰ ਨਹੀਂ ਹੈ ਕਿ ਪੰਜਾਬ ਦੇ ਹਿੱਤਾਂ ਲਈ ਉਹ ਇੱਕ ਮੀਟਿੰਗ ਵੀ ਨਹੀਂ ਕਰ ਸਕਦੇ। ਉਹਨਾਂ ਕਿਹਾ ਕਿ ਜਦੋੱ ਉਹਨਾਂ ਨੂੰ ਵਿਰੋਧੀ ਧਿਰ ਦੇ ਆਗੂ ਦੇ ਅਹੁਦੇ ਤੋੱ ਹਟਾਇਆ ਗਿਆ ਤਾਂ ਆਪ ਪੰਜਾਬ ਦੇ ਸਾਰੇ ਵਿਧਾਇਕਾਂ ਤੋੱ ਜਬਰਦਸਤੀ ਹਸਤਾਖਰ ਕਰਵਾਏ ਗਏ ਸਨ। ਉਹਨਾਂ ਕਿਹਾ ਕਿ ਉਹ ਪੰਜਾਬ ਨੂੰ ਲੁੱਟਣ ਵਾਲਿਆਂ ਵਿਰੁੱਧ ਆਵਾਜ ਉਠਾਉੱਦੇ ਰਹਿਣਗੇ। ਉਹਨਾਂ ਕਿਹਾ ਕਿ ਜੇ ਪੰਜਾਬ ਦੇ ਲੋਕ ਸਾਥ ਦੇਣ ਤਾਂ ਬਹਿਬਲ ਕਲਾਂ ਅਤੇ ਬਰਗਾੜੀ ਕਾਂਡ ਦੇ ਦੋਸ਼ੀਆਂ ਨੂੰ ਜੇਲ੍ਹਾਂ ਵਿੱਚ ਭੇਜਿਆ ਜਾਵੇਗਾ। ਇਸ ਮੌਕੇ ਸੰਬੋਧਨ ਕਰਦਿਆਂ ਮਾਨਸਾ ਤੋੱ ਆਪ ਵਿਧਾਇਕ ਨਾਜਰ ਸਿੰਘ ਨੇ ਕਿਹਾ ਕਿ ਇਹ ਬਗਾਵਤ ਦੀ ਰੈਲੀ ਨਹੀਂ, ਸਗੋਂ ਪਾਰਟੀ ਅੰਦਰ ਰਹਿ ਕੇ ਪਾਰਟੀ ਵੱਲੋਂ ਇਕ ਮੰਗ ਕਰਨ ਦੀ ਰੈਲੀ ਹੈ। ਇਸ ਰੈਲੀ ਵਿੱਚ ਸ਼ਾਮਲ ਆਪ ਵਲੰਟੀਅਰਾਂ ਵਲੋੱ ਖਹਿਰਾ ਜਿੰਦਾਬਾਦ ਦੇ ਨਾਹਰੇ ਲਾਏ ਜਾਂਦੇ ਰਹੇ। ਇਸ ਮੌਕੇ ਆਮ ਆਦਮੀ ਪਾਰਟੀ ਦੇ ਖਰੜ ਤੋਂ ਵਿਧਾਇਕ ਕੰਵਰ ਸੰਧੂ, ਜੈਤੋਂ ਤੋਂ ਵਿਧਾਇਕ ਬਲਦੇਵ ਸਿੰਘ, ਮਹਿਲ ਕਲਾਂ ਤੋਂ ਵਿਧਾਇਕ ਕੁਲਵੰਤ ਸਿਘ, ਰਾਏਪੁਰ ਤੋਂ ਵਿਧਾਇਕ ਜਗਤਾਰ ਸਿੰਘ ਜੱਗਾ ਸਮੇਤ ਹੋਰ ਕਈ ਆਗੂ ਵੀ ਮੌਜੂਦ ਸਨ।
ਮੰਤਰੀ ਮੰਡਲ ਨੇ ਲਖੀਮਪੁਰ ਖੀਰੀ ਘਟਨਾ ਵਿਚ ਜਾਨਾਂ ਗੁਆ ਚੁੱਕੇ ਕਿਸਾਨਾਂ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਦੋ ਮਿੰਟ ਦਾ ਮੌਨ ਰੱਖਿਆ
ਬੀਤੇ ਪੰਜ ਮਹੀਨਿਆਂ ਵਿਚ ਵਾਪਰੀਆਂ ਸਿਆਸੀ ਘਟਨਾਵਾਂ ਨਾਲ ਦੁੱਖ ਪਹੁੰਚਿਆ-ਕੈਪਟਨ ਅਮਰਿੰਦਰ ਸਿੰਘ ਨੇ ਅਸਤੀਫਾ ਦੇਣ ਤੋਂ ਪਹਿਲਾਂ ਸੋਨੀਆ ਗਾਂਧੀ ਨੂੰ ਲਿਖਿਆ ਪੱਤਰ