Share on Facebook Share on Twitter Share on Google+ Share on Pinterest Share on Linkedin ਸੁਪਰਡੈਂਟ ਕੇਸਰ ਸਿੰਘ ਦੀ ਡਿਊਟੀ ਮੁੜ ਆਵਾਰਾ ਪਸ਼ੂਆਂ ਨੂੰ ਫੜਨ ’ਤੇ ਲਗਾਉਣ ਦੀ ਮੰਗ ਅਕਾਲੀ ਦਲ, ਭਾਜਪਾ ਦੇ ਤਿੰਨ ਕੌਂਸਲਰਾਂ ਤੇ ਕੁੰਭੜਾ ਵਾਸੀਆਂ ਨੇ ਨਗਰ ਨਿਗਮ ਦੇ ਕਮਿਸ਼ਨਰ ਨੂੰ ਲਿਖਿਆ ਸਾਂਝਾ ਮੰਗ ਪੱਤਰ ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 1 ਅਗਸਤ: ਮੁਹਾਲੀ ਦੇ ਤਿੰਨ ਅਕਾਲੀ ਦਲ ਤੇ ਭਾਜਪਾ ਦੇ ਕੌਂਸਲਰਾਂ ਸਮੇਤ ਹੋਰ ਪਿੰਡ ਕੁੰਭੜਾ ਦੇ ਵਸਨੀਕਾਂ ਨੇ ਨਗਰ ਨਿਗਮ ਦੇ ਨਵੇਂ ਕਮਿਸ਼ਨਰ ਨੂੰ ਸਾਂਝਾ ਪੱਤਰ ਲਿਖ ਕੇ ਮੰਗ ਕੀਤੀ ਹੈ ਕਿ ਨਗਰ ਨਿਗਮ ਦੇ ਸੁਪਰਡੈਂਟ ਕੇਸਰ ਸਿੰਘ ਦੀ ਡਿਊਟੀ ਮੁੜ ਆਵਾਰਾ ਪਸ਼ੂਆਂ ਨੂੰ ਫੜਨ ਦੇ ਕੰਮ ’ਤੇ ਲਗਾਈ ਜਾਵੇ। ਕਿਉਂਕਿ ਉਨ੍ਹਾਂ ਨੇ ਪਹਿਲਾਂ ਵੀ ਆਵਾਰਾ ਪਸ਼ੂਆਂ ਨੂੰ ਫੜਨ ਲਈ ਸ਼ਿੱਦਤ ਨਾਲ ਡਿਊਟੀ ਨਿਭਾਈ ਹੈ। ਇਸ ਪੱਤਰ ਉੱਤੇ ਭਾਜਪਾ ਦੇ ਕੌਂਸਲਰ ਸ਼ਿੰਦਰਪਾਲ ਸਿੰਘ ਬੌਬੀ ਕੰਬੋਜ, ਅਕਾਲੀ ਕੌਂਸਲਰ ਰਵਿੰਦਰ ਸਿੰਘ ਤੇ ਰਮਨਪ੍ਰੀਤ ਕੌਰ ਕੁੰਭੜਾ ਅਤੇ ਨੰਬਰਦਾਰ ਜਸਵੀਰ ਸਿੰਘ ਤੇ ਦਿਲਬਾਗ ਸਿੰਘ, ਪਿੰਡ ਕੁੰਭੜਾ ਵਾਸੀ ਸਾਧੂ ਸਿੰਘ, ਮੰਗਲ ਸਿੰਘ, ਜਗਜੀਤ ਸਿੰਘ, ਗੁਰਜੀਤ ਸਿੰਘ, ਜਗਦੀਸ ਸਿੰਘ, ਕੁਲਵੰਤ ਸਿੰਘ, ਰਾਮ ਪ੍ਰਕਾਸ਼, ਗੁਰਦੀਪ ਸਿੰਘ, ਗੁਰਬਚਨ ਸਿੰਘ, ਗੁਰਨਾਮ ਸਿੰਘ ਅਤੇ ਹੋਰਨਾਂ ਦੇ ਦਸਖ਼ਤ ਹਨ। ਇਸ ਪੱਤਰ ਵਿੱਚ ਕੌਂਸਲਰਾਂ ਅਤੇ ਲੋਕਾਂ ਨੇ ਲਿਖਿਆ ਹੈ ਕਿ ਪਿੰਡ ਕੁੰਭੜਾ ਦੇ ਕੁਝ ਵਿਅਕਤੀਆਂ ਵੱਲੋਂ ਆਪਣੇ ਪਸ਼ੂ ਪਿੰਡ ਦੀਆਂ ਗਲੀਆਂ ਅਤੇ ਸੈਕਟਰ-68 ਵਿੱਚ ਜਨਤਕ ਥਾਵਾਂ ਜਿਨ੍ਹਾਂ ਵਿੱਚ ਪਾਰਕਾਂ ਅਤੇ ਰਿਹਾਇਸ਼ੀ ਮੁਹੱਲੇ ਵਿੱਚ ਖੁੱਲ੍ਹੇ ਛੱਡ ਦਿੱਤੇ ਜਾਂਦੇ ਹਨ। ਜਿਸ ਕਾਰਨ ਇਹ ਪਾਲਤੂ ਪਸ਼ੂ ਸਾਰਾ ਦਿਨ ਗੰਦਗੀ ਫੈਲਾਉਂਦੇ ਰਹਿੰਦੇ ਹਨ। ਉਨ੍ਹਾਂ ਕਿਹਾ ਕਿ ਪਸ਼ੂਆਂ ਦੇ ਮਲ ਮੂਤਰ ਕਾਰਨ ਅਕਸਰ ਹੀ ਸੀਵਰੇਜ ਜਾਮ ਰਹਿੰਦਾ ਹੈ। ਉਨ੍ਹਾਂ ਪੱਤਰ ਵਿੱਚ ਲਿਖਿਆ ਕਿ ਜਦੋਂ ਨਗਰ ਨਿਗਮ ਵੱਲੋਂ ਆਵਾਰਾ ਪਸ਼ੂ ਫੜਨ ਲਈ ਕੇਸਰ ਸਿੰਘ ਦੀ ਡਿਊਟੀ ਲਗਾਈ ਹੋਈ ਸੀ ਤਾਂ ਪਸ਼ੂਆਂ ਨੂੰ ਗਲੀਆਂ ਵਿੱਚ ਖੁੱਲ੍ਹੇ ਛੱਡਣ ਵਾਲੇ ਲੋਕ ਆਪਣੇ ਪਸ਼ੂ ਜ਼ਮੀਨਾਂ ਵਿੱਚ ਲੈ ਗਏ ਸਨ ਪਰ ਕੇਸਰ ਸਿੰਘ ਨੂੰ ਇਸ ਕੰਮ ਤੋਂ ਹਟਾਉਣ ਤੋਂ ਬਾਅਦ ਇਹ ਲੋਕ ਹੁਣ ਮੁੜ ਆਪਣੇ ਪਾਲਤੂ ਪਸ਼ੂ ਗਲੀਆਂ ਵਿੱਚ ਖੁੱਲ੍ਹਾ ਛੱਡਣ ਲੱਗ ਪਏ ਹਨ। ਜਿਸ ਕਰਕੇ ਸ਼ਹਿਰ ਵਾਸੀ ਕਾਫੀ ਤੰਗ ਪ੍ਰੇਸ਼ਾਨ ਹਨ।
ਮੰਤਰੀ ਮੰਡਲ ਨੇ ਲਖੀਮਪੁਰ ਖੀਰੀ ਘਟਨਾ ਵਿਚ ਜਾਨਾਂ ਗੁਆ ਚੁੱਕੇ ਕਿਸਾਨਾਂ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਦੋ ਮਿੰਟ ਦਾ ਮੌਨ ਰੱਖਿਆ
ਬੀਤੇ ਪੰਜ ਮਹੀਨਿਆਂ ਵਿਚ ਵਾਪਰੀਆਂ ਸਿਆਸੀ ਘਟਨਾਵਾਂ ਨਾਲ ਦੁੱਖ ਪਹੁੰਚਿਆ-ਕੈਪਟਨ ਅਮਰਿੰਦਰ ਸਿੰਘ ਨੇ ਅਸਤੀਫਾ ਦੇਣ ਤੋਂ ਪਹਿਲਾਂ ਸੋਨੀਆ ਗਾਂਧੀ ਨੂੰ ਲਿਖਿਆ ਪੱਤਰ