nabaz-e-punjab.com

ਦਲਿਤ ਪਰਿਵਾਰਾਂ ਵੱਲੋਂ ਜਲ ਸਪਲਾਈ ਐਕਸੀਅਨ ਦੇ ਦਫ਼ਤਰ ਅੱਗੇ ਧਰਨਾ

ਪੀੜਤ ਦਲਿਤ ਪਰਿਵਾਰਾਂ ਨੇ ਲਗਾਇਆ ਪਾਣੀ ਦੀ ਸਪਲਾਈ ’ਚ ਕਾਣੀ ਵੰਡ ਕਰਨ ਦਾ ਦੋਸ਼

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 1 ਅਗਸਤ:
ਜ਼ਿਲ੍ਹਾ ਮੁਹਾਲੀ ਅਧੀਨ ਆਉਂਦੇ ਪਿੰਡ ਮੀਆਂਪੁਰ ਚੰਗਰ ਦੇ ਦਲਿਤ ਪਰਿਵਾਰਾਂ ਨੇ ਪਿੰਡ ਵਿਚ ਪੀਣ ਵਾਲੇ ਪਾਣੀ ਦੀ ਸਪਲਾਈ ਸਹੀ ਢੰਗ ਨਾਲ ਨਾ ਆਉਣ ਦੇ ਰੋਸ ਵਜੋਂ ਫੇਜ਼-1 ਸਥਿਤ ਜਲ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ਦੇ ਦਫ਼ਤਰ ਸਾਹਮਣੇ ਧਰਨਾ ਲਗਾਇਆ ਅਤੇ ਵਿਭਾਗ ਦੇ ਅਧਿਕਾਰੀਆਂ ਦੇ ਖ਼ਿਲਾਫ਼ ਨਾਅਰੇਬਾਜ਼ੀ ਕੀਤੀ। ਧਰਨੇ ਦੀ ਅਗਵਾਈ ਅਕਾਲੀ ਦਲ ਐਸਸੀ ਵਿੰਗ ਦੇ ਪ੍ਰਧਾਨ ਦਿਲਬਾਗ ਸਿੰਘ ਨੇ ਕੀਤੀ। ਉਨ੍ਹਾਂ ਦੋਸ਼ ਲਾਇਆ ਕਿ ਵਿਭਾਗ ਵੱਲੋਂ ਦਲਿਤ ਵਰਗ ਦੇ ਮੁਹੱਲੇ ਵਿੱਚ ਘੱਟ ਅਤੇ ਦੂਜੇ ਹਿੱਸਿਆਂ ਵਿੱਚ ਵੱਧ ਪਾਣੀ ਸਪਲਾਈ ਕੀਤਾ ਜਾ ਰਿਹਾ ਹੈ। ਜਿਸ ਕਾਰਨ ਗਰੀਬ ਵਰਗ ਦੇ ਲੋਕ ਪੀਣ ਵਾਲੇ ਪਾਣੀ ਨੂੰ ਤਰਸ ਗਏ ਹਨ।
ਇਸ ਮੌਕੇ ਅਕਾਲੀ ਆਗੂ ਦਿਲਬਾਗ ਸਿੰਘ ਸਮੇਤ ਬਲਜਿੰਦਰ ਸਿੰਘ ਫੌਜੀ, ਗਰੀਬ ਸਿੰਘ, ਮੰਗਾ ਸਿੰਘ, ਗਰੀਬ ਸਿੰਘ, ਮਲਕੀਤ ਸਿੰਘ, ਧਰਮ ਕੌਰ, ਪਾਲ ਸਿੰਘ, ਜਸਵੰਤ ਕੌਰ, ਬਲਜਿੰਦਰ ਕੌਰ, ਬਲਜੀਤ ਕੌਰ ਤੇ ਹੋਰ ਪਿੰਡ ਵਾਸੀਆਂ ਨੇ ਦੱਸਿਆ ਕਿ ਉਨ੍ਹਾਂ ਦੇ ਪਿੰਡ ਵਿੱਚ ਕਾਫੀ ਸਮੇਂ ਤੋਂ ਪੀਣ ਵਾਲੇ ਪਾਣੀ ਦੀ ਸਪਲਾਈ ਨਾ ਆਉਣ ਕਾਰਨ ਪਿੰਡ ਵਾਸੀਆਂ ਨੂੰ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉਨ੍ਹਾਂ ਕਿਹਾ ਕਿ ਕਈ ਵਾਰ ਜਲ ਸਪਲਾਈ ਵਿਭਾਗ ਨੂੰ ਲਿਖਤੀ ਸ਼ਿਕਾਇਤ ਵੀ ਦੇ ਚੁੱਕੇ ਹਨ ਪਰ ਕਿਸੇ ਵੀ ਅਧਿਕਾਰੀ ਵਲੋਂ ਇਸ ਪਾਸੇ ਧਿਆਨ ਨਹੀਂ ਦਿੱਤਾ ਜਾ ਰਿਹਾ ਹੈ ਬਲਕਿ ਜਦੋਂ ਵੀ ਉਨ੍ਹਾਂ ਵਲੋਂ ਸ਼ਿਕਾਇਤ ਕੀਤੀ ਜਾਂਦੀ ਹੈ ਤਾਂ ਕੁੱਝ ਦਿਨ ਪਾਣੀ ਦੀ ਸਪਲਾਈ ਠੀਕ ਆਉਣ ਲੱਗ ਜਾਂਦੀ ਹੈ ਪਰ ਇਸ ਤੋਂ ਬਾਅਦ ਪੀਣ ਵਾਲੇ ਪਾਣੀ ਦੀ ਸਪਲਾਈ ਬੰਦ ਹੋ ਜਾਂਦੀ ਹੈ।
ਉਨ੍ਹਾਂ ਦੱਸਿਆ ਕਿ ਵਿਭਾਗ ਵਲੋਂ ਪਾਣੀ ਦੇ ਬਿੱਲ ਵੀ ਮਹੀਨੇ ਦੇ ਆਖਰੀ ਤਰੀਕਾਂ ਵਿਚ ਭੇਜੇ ਜਾਂਦੇ ਹਨ ਅਤੇ ਬਿੱਲ ਭਰਨ ਦੀ ਆਖਰੀ ਤੋਂ ਇੱਕ ਜਾਂ ਦੋ ਦਿਨ ਪਹਿਲਾਂ ਹੀ ਦਿੱਤੇ ਜਾਂਦੇ ਹਨ। ਉਨ੍ਹਾਂ ਦੱਸਿਆ ਕਿ ਪਿੰਡ ਵਾਸੀ ਜ਼ਿਆਦਾਤਰ ਦਿਹਾੜੀਦਾਰ ਹਨ ਅਤੇ ਕਈ ਵਾਰ ਪੈਸੇ ਨਾ ਹੋਣ ਦੀ ਸੂਰਤ ਵਿਚ ਜੁਰਮਾਨਾ ਭੁਗਤਣਾ ਪੈਂਦਾ ਹੈ। ਉਨ੍ਹਾਂ ਮੰਗ ਕੀਤੀ ਕਿ ਪਾਣੀ ਦੇ ਬਿੱਲ ਘੱਟ ਤੋਂ ਘੱਟ ਇੱਕ ਹਫਤਾ ਪਹਿਲਾਂ ਦਿੱਤੇ ਜਾਣ ਤਾਂ ਜੋ ਕਿ ਉਹ ਸਮੇਂ ਸਿਰ ਬਿੱਲ ਦਾ ਭੁਗਤਾਨ ਕਰਕੇ ਜੁਰਮਾਨੇ ਤੋਂ ਬੱਚ ਸਕਣ। ਉਨ੍ਹਾਂ ਕਿਹਾ ਕਿ ਜੇਕਰ ਵਿਭਾਗ ਵਲੋਂ ਜਲਦ ਤੋਂ ਜਲਦ ਉਨ੍ਹਾਂ ਦੇ ਪਿੰਡ ਵਿੱਚ ਪੀਣ ਵਾਲੇ ਪਾਣੀ ਦੀ ਸਪਲਾਈ ਸਹੀ ਢੰਗ ਨਾਲ ਸ਼ੁਰੂ ਨਾ ਕਰਵਾਈ ਗਈ ਤਾਂ ਉਨ੍ਹਾਂ ਵਲੋਂ ਵੱਡੇ ਪੱਧਰ ਤੇ ਧਰਨੇ ਲਗਾਏ ਜਾਣਗੇ, ਜਿਸ ਦੀ ਜਿੰਮੇਵਾਰੀ ਸਬੰਧਿਤ ਵਿਭਾਗ ਦੀ ਹੋਵੇਗੀ।
ਇਸ ਮੌਕੇ ਐਕਸੀਅਨ ਸਾਹਿਲ ਸ਼ਰਮਾ ਨੇ ਧਰਨੇ ਤੇ ਪਹੁੰਚ ਕੇ ਪਿੰਡ ਵਾਸੀਆਂ ਨੂੰ ਵਿਸ਼ਵਾਸ ਦੁਆਇਆ ਕਿ ਉਨ੍ਹਾਂ ਵੱਲੋਂ ਐਸ.ਡੀ.ਓ ਅਤੇ ਜੇ.ਈ. ਦੀ ਡਿਊਟੀ ਲਗਾ ਦਿੱਤੀ ਗਈ ਹੈ ਜੋਕਿ ਜਲਦ ਤੋਂ ਜਲਦ ਪਾਣੀ ਦੀ ਸਪਲਾਈ ਦੀਆਂ ਪਾਈਆਂ ਚੈਕ ਕਰਵਾਉਣਗੇ ਅਤੇ ਜੇ ਕਿਤੇ ਪਾਇਪਾਂ ਵਿੱਚ ਕੋਈ ਸਮੱਸਿਆ ਦਿਖਦੀ ਹੈ ਤਾਂ ਉਨ੍ਹਾਂ ਨੂੰ ਜਲਦ ਹੀ ਬਦਲਵਾ ਦਿੱਤਾ ਜਾਵੇਗਾ।

Load More Related Articles
Load More By Nabaz-e-Punjab
Load More In General News

Check Also

ਆਰਐਲਡੀਏ ਨੇ ਰੇਲਵੇ ਕਲੋਨੀ ਵਿੱਚ ਗ਼ੈਰ-ਕਾਨੂੰਨੀ ਕਬਜ਼ੇ ਹਟਾਏ

ਆਰਐਲਡੀਏ ਨੇ ਰੇਲਵੇ ਕਲੋਨੀ ਵਿੱਚ ਗ਼ੈਰ-ਕਾਨੂੰਨੀ ਕਬਜ਼ੇ ਹਟਾਏ Nabaz-e-Punjab, ਲੁਧਿਆਣਾ, 24 ਅਪ੍ਰੈਲ, 20…