Share on Facebook Share on Twitter Share on Google+ Share on Pinterest Share on Linkedin ਪੰਜਾਬ ਪੁਲੀਸ ਵੱਲੋਂ ਸਿਮਰਨਜੀਤ ਦੀ ਤਸਕਰੀ ਵਿੱਚ ਸ਼ਾਮਲ ਟਰੈਵਲ ਏਜੰਟ ਗ੍ਰਿਫ਼ਤਾਰ ਮੁੱਖ ਟਰੈਵਲ ਏਜੰਟ ਦੁਬਈ ਵਿੱਚ ਹੋਣ ਦੀ ਸ਼ੱਕ, ਲੁਕ ਆਊਟ ਨੋਟਿਸ ਛੇਤੀ ਜਾਰੀ ਹੋਵੇਗਾ ਮੁੱਖ ਮੰਤਰੀ ਨੇ ਟਵੀਟ ਕਰਕੇ ਸੁਸ਼ਮਾ ਨੂੰ ਜਾਣਕਾਰੀ ਦਿੱਤੀ, ਦੋਸ਼ੀਆਂ ਵਿਰੁੱਧ ਸਖ਼ਤ ਕਾਰਵਾਈ ਦਾ ਭਰੋਸਾ ਦਿਵਾਇਆ ਨਬਜ਼-ਏ-ਪੰਜਾਬ ਬਿਊਰੋ, ਅੰਮ੍ਰਿਤਸਰ\ਚੰਡੀਗੜ੍ਹ, 29 ਜੁਲਾਈ: ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਨਿਰਦੇਸ਼ਾਂ ’ਤੇ ਤੇਜ਼ੀ ਨਾਲ ਕਾਰਵਾਈ ਕਰਦੇ ਹੋਏ ਪੰਜਾਬ ਪੁਲਿਸ ਨੇ ਤਰਨ ਤਾਰਨ ਤੋਂ ਦੁਬਈ ਭੇਜੀ ਗਈ ਸਿਮਰਨਜੀਤ ਕੌਰ ਦੀ ਤਸਕਰੀ ਨਾਲ ਸਬੰਧਤ ਸ਼ਕੀਆਂ ਉੱਤੇ ਹਮਲਾ ਬੋਲ ਦਿੱਤਾ ਹੈ। ਡੀਜੀਪੀ ਸੁਰੇਸ਼ ਅਰੋੜਾ ਨੇ ਅੱਜ ਸ਼ਾਮ ਮੁੱਖ ਮੰਤਰੀ ਨੂੰ ਦੱਸਿਆ ਕਿ ਇਸ ਸਬੰਧ ਵਿੱਚ ਗੁਰਜੀਤ ਕੌਰ ਨਾਂ ਦੀ ਅੌਰਤ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ ਜਿਸ ਨੇ ਸਿਮਰਨਜੀਤ ਨੂੰ ਕਥਿਤ ਤੌਰ ’ਤੇ ਏਜੰਟਾਂ ਦੇ ਜਾਲ ਵਿੱਚ ਫਸਾਇਆ ਹੈ। ਡੀਜੀਪੀ ਸੁਰੇਸ਼ ਅਰੋੜਾ ਨੇ ਦੱਸਿਆ ਕਿ ਕੇਰਲਾ ਦੇ ਵਸਨੀਕ ਇਬਰਾਹਿਮ ਪਾਲਨ ਯੂਸਫ ਨਾਂ ਦੇ ਟਰੈਵਲ ਏਜੰਟ ਦੀ ਸ਼ਨਾਖ਼ਤ ਹੋਈ ਹੈ ਜਿਸ ਨੂੰ ਗ੍ਰਿਫਤਾਰ ਕਰਨ ਲਈ ਮੁਹਿੰਮ ਸ਼ੁਰੂ ਕਰ ਦਿੱਤੀ ਹੈ। ਉਸ ਦੇ ਇਸ ਸਮੇਂ ਦੁਬਈ ਆਉਣ ਦੀ ਸ਼ੱਕ ਹੈ। ਡੀਜੀਪੀ ਅਨੁਸਾਰ ਯੂਸਫ਼ ਦੇ ਵਾਸਤੇ ਲੁਕਆਊਟ ਨੋਟਿਸ ਜਾਰੀ ਕੀਤਾ ਗਿਆ ਹੈ। ਪੰਜਾਬ ਪ੍ਰੋਵੈਂਸ਼ਨ ਆਫ਼ ਹਿਊਮਨ ਸਮਗਲਿੰਗ ਐਕਟ-2012 ਦੇ ਹੇਠ ਇਸ ਸਬੰਧੀ 29/07/2018 ਜੇਰੇ ਦਫਾ 354 ਆਈ.ਪੀ.ਸੀ., ਧਾਰਾ 13 ਦੇ ਹੇਠ ਇੱਕ ਕੇਸ ਪੁਲਿਸ ਥਾਣਾ ਤਰਨ ਤਾਰਨ ਵਿੱਚ ਯੂਸਫ ਅਤੇ ਗੁਰਜੀਤ ਪਤਨੀ ਕੁਲਵਿੰਦਰ ਸਿੰਘ ਵਾਸੀ ਪਿੰਡ ਪੰਡੋਰੀ ਗੋਲਾ, ਤਰਨ ਤਾਰਨ ਦਰਜ ਕੀਤਾ ਗਿਆ ਹੈ। ਵਿਦੇਸ਼ ਮਾਮਲਿਆਂ ਦੀ ਮੰਤਰੀ ਸੁਸ਼ਮਾ ਸਵਰਾਜ ਨੇ ਸ਼ਨਿਵਾਰ ਰਾਤ ਨੂੰ ਟਵੀਟ ਕਰ ਕੇ ਮੁੱਖ ਮੰਤਰੀ ਨੂੰ ਇਸ ਘਟਨਾ ਲਈ ਜਿੰਮੇਵਾਰ ਏਜੰਟ ਵਿਰੁੱਧ ਸਖ਼ਤ ਕਾਰਵਾਈ ਕਰਨ ਲਈ ਅਪੀਲ ਕੀਤੀ ਸੀ ਕਿਉਂਕਿ ਸਿਮਰਨਜੀਤ ਕੌਰ ਨੂੰ ਭਾਰੀ ਸਦਮੇ ’ਚੋਂ ਗੁਜਰਨਾ ਪਿਆ। ਮੰਤਰੀ ਦੀ ਬੇਨਤੀ ’ਤੇ ਕਾਰਵਾਈ ਕਰਦਿਆਂ ਮੁੱਖ ਮੰਤਰੀ ਨੇ ਇਸ ਸਬੰਧੀ ਤੁਰੰਤ ਕਾਰਵਾਈ ਕਰਨ ਲਈ ਡੀਜੀਪੀ ਨੂੰ ਨਿਰਦੇਸ਼ ਦਿੱਤੇ ਸਨ। ਐਤਵਾਰ ਦੀ ਕਾਰਵਾਈ ਤੋਂ ਬਾਅਦ ਮੁੱਖ ਮੰਤਰੀ ਨੇ ਟਵੀਟ ਕਰ ਕੇ ਸੁਸ਼ਮਾ ਨੂੰ ਦੱਸਿਆ ਹੈ ਕਿ ਉਨ੍ਹਾਂ ਨੇ ਸਿਮਰਨਜੀਤ ਕੌਰ ਦੇ ਮਾਮਲੇ ਵਿੱਚ ਪੰਜਾਬ ਪੁਲੀਸ ਦੇ ਉੱਚ ਅਧਿਕਾਰੀਆਂ ਨੂੰ ਉਸ ਦੇ ਅੰਮ੍ਰਿਤਸਰ ਪਹੁੰਚਣ ਮੌਕੇ ਉਸ ਨੂੰ ਮਿਲਣ ਲਈ ਆਖਿਆ ਹੈ। ਅਧਿਕਾਰੀਆਂ ਨੇ ਉਸ ਤੋਂ ਸਾਰੀ ਵਿਸਤਰਿਤ ਜਾਣਕਾਰੀ ਪ੍ਰਾਪਤ ਕੀਤੀ ਹੈ ਅਤੇ ਇਸ ਸਬੰਧ ਵਿੱਚ ਗੁਰਜੀਤ ਕੌਰ ਨਾਂ ਦੀ ਅੌਰਤ ਵਿਰੁੱਧ ਕੇਸ ਦਰਜ ਕਰ ਕੇ ਉਸ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ ਜਦਕਿ ਇਬਰਾਹਿਮ ਪਾਲਮ ਯੂਸਫ ਇਸ ਵੇਲੇ ਦੁਬਈ ਵਿੱਚ ਹੈ। ਅੰਮ੍ਰਿਤਸਰ ਜੋਨ ਦੇ ਆਈਜੀ ਐਸ.ਪੀ.ਐਸ. ਪਰਮਾਰ ਨੇ ਦੱਸਿਆ ਕਿ ਸਿਮਰਨਜੀਤ ਪਤਨੀ ਮੇਜਰ ਸਿੰਘ ਵਾਸੀ ਪੰਡੋਰੀ ਗੋਲਾ, ਪੁਲਿਸ ਥਾਣਾ ਸਦਰ ਤਰਨ ਤਾਰਨ ਦੇ ਆਉਣ ਮੌਕੇ ਅੰਮ੍ਰਿਤਸਰ ਹਵਾਈ ਅੱਡੇ ’ਤੇ ਪੁਲਿਸ ਕਮਿਸ਼ਨਰ ਅੰਮ੍ਰਿਤਸਰ ਅਤੇ ਪੁਲਿਸ ਦੇ ਸਿਵਲ ਦੇ ਹੋਰਨਾਂ ਅਧਿਕਾਰੀ ਮੌਜੂਦ ਸਨ ਜਿਨ੍ਹਾਂ ਵਿੱਚ ਪਾਸਪੋਰਟ ਦਫ਼ਤਰ ਦਾ ਸੀਨੀਅਰ ਸੁਪਰਡੰਟ ਪਵਨ ਕੁਮਾਰ ਵੀ ਹਾਜ਼ਰ ਸੀ। ਸਿਮਰਨਜੀਤ ਨੇ ਪੁਲਿਸ ਨੂੰ ਦੱਸਿਆ ਕਿ ਉਹ ਅਨਪੜ੍ਹ ਹੈ ਅਤੇ ਉਹ ਆਪਣੇ ਜੱਦੀ ਪਿੰਡ ਪੰਡੋਰੀ ਗੋਲਾ ਵਿਖੇ ਜਾਂਦੀ ਰਹਿੰਦੀ ਸੀ ਜਿੱਥੇ ਉਸ ਨੂੰ ਗੁਰਜੀਤ ਮਿਲੀ। ਸਿਮਰਨਜੀਤ ਕੌਰ ਨੇ ਪੁਲਿਸ ਨੂੰ ਦਿੱਤੇ ਆਪਣੇ ਬਿਆਨ ਵਿੱਚ ਦੱਸਿਆ ਕਿ ਇੱਕ ਮਹੀਨਾ ਪਹਿਲਾਂ ਗੁਰਜੀਤ ਉਸ ਦੇ ਘਰ ਆਈ ਸੀ ਅਤੇ ਉਸ ਨੇ ਉਸ ਦੀ ਮਾਤਾ ਨੂੰ ਦੁਬਈ ਭੇਜਣ ਵਾਸਤੇ ਸੁਝਾਅ ਦਿੱਤਾ ਸੀ। ਇਸ ਤੋਂ ਬਾਅਦ ਉਸ ਨੇ ਉਸ ਦੀਆਂ ਚਾਰ ਖੰਭਾ ਚੌਂਕ ਤਰਨ ਤਾਰਨ ਵਿਖੇ ਏਜੰਟ ਨਾਲ ਮੁਲਾਕਾਤਾਂ ਕਰਾਈਆਂ। ਏਜੰਟ ਨੇ ਉਸ ਨੂੰ ਦੱਸਿਆ ਕਿ ਦੁਬਈ ਵਿੱਚ ਉਸ ਨੂੰ ਬੱਚਾ ਸੰਭਾਲਣ ਦਾ ਕੰਮ ਕਰਨਾ ਪਵੇਗਾ ਅਤੇ ਇਹ ਵੀ ਦੱਸਿਆ ਕਿ ਸਾਰੇ ਖਰਚੇ ਦੁਬਈ ਵਿੱਚ ਉਸ ਦੀ ਤਨਖ਼ਾਹ ਵਿੱਚੋਂ ਐਡਜਸਟ ਕਰ ਲਏ ਜਾਣਗੇ। ਕੁਝ ਦਿਨਾਂ ਬਾਅਦ ਮਾਂ ਅਤੇ ਧੀ ਦੋਵੇਂ ਹੀ ਅੰਮ੍ਰਿਤਸਰ ਵਿਖੇ ਏਜੰਟ ਨੂੰ ਮਿਲੀਆਂ। ਉਸ ਨੇ ਆਪਣਾ ਨਾਂ ਕੇਰਲਾ ਦੇ ਇਬਰਾਹਿਮ ਯੂਸਫ ਵਜੋਂ ਦੱਸਿਆ ਅਤੇ ਉਸ ਨੇ ਆਪਣਾ ਮੋਬਾਈਲ ਨੰਬਰ 94975-15999 ਸਾਨੂੰ ਦਿੱਤਾ। ਉਸ ਨੇ ਛੇਤੀ ਬਾਅਦ ਹੀ ਵੀਜਾ ਭੇਜ ਦਿੱਤਾ ਅਤੇ ਹਵਾਈ ਟਿਕਟ ਵੀ 26 ਜੁਲਾਈ ਦੀ ਭੇਜ ਦਿੱਤੀ। ਸਿਮਰਨਜੀਤ ਦੁਬਈ ਏਅਰਪੋਰਟ ’ਤੇ ਏਜੰਟ ਨੂੰ ਮਿਲੀ ਅਤੇ ਉਸ ਨੂੰ ਦੁਬਈ ਆਧਾਰਤ ਇੱਕ ਸ਼ੇਖ ਕੋਲ ਲਿਜਾਇਆ ਗਿਆ। ਸਿਮਰਨਜੀਤ ਅਨੁਸਾਰ ਸ਼ੇਖ ਨੇ ਉਸ ਨੂੰ ਕੋਈ ਵੀ ਕੰਮ ਨਾ ਦਿੱਤਾ ਅਤੇ ਉਸ ਦਾ ਪਾਸਪੋਰਟ ਅਤੇ ਮੋਬਾਈਲ ਫੋਨ ਲੈ ਲਿਆ ਜਿਸ ਕਰ ਕੇ ਉਸ ਨੂੰ ਸ਼ੱਕ ਪੈਦਾ ਹੋ ਗਿਆ। ਉਸ ਨੇ ਆਪਣੀ ਮਾਂ ਨੂੰ ਫੋਨ ਕੀਤਾ ਜਿਸ ਨੇ ਸਰਵਨ ਸਿੰਘ ਰੰਧਾਵਾ ਵਾਸੀ ਝਬਾਲ, ਤਰਨ ਤਾਰਨ ਨਾਲ ਸੰਪਰਕ ਕੀਤਾ ਜਿਸ ਨੇ ਰੂਪ ਸਿੱਧੂ ਨਾਲ ਸੰਪਰਕ ਬਣਾਇਆ ਜੋ ਕਿ ਦੁਬਈ ਵਿੱਚ ਐਨ.ਜੀ.ਓ. ਚਲਾਉਂਦਾ ਹੈ। ਸਿਮਰਨਜੀਤ ਨੂੰ ਸਿੱਧੂ ਨੇ ਸ਼ਨੀਵਾਰ ਬਚਾ ਲਿਆ। ਸਿਮਰਨਜੀਤ ਨੇ ਆਪਣੇ ਬਿਆਨ ਵਿੱਚ ਦਾਅਵਾ ਕੀਤਾ ਹੈ ਕਿ ਏਜੰਟ ਨੇ ਉਸ ਦਾ ਸ਼ਰੀਰਕ ਸ਼ੋਸ਼ਣ ਕੀਤਾ। ਮੁੱਢਲੀ ਪੜਤਾਲ ਦੌਰਾਨ ਇਹ ਗੱਲ ਸਾਹਮਣੇ ਆਈ ਹੈ ਕਿ ਫੋਨ ਨੰਬਰ 94975-15999 ਕੇਰਲਾ ਦੇ ਅਬਦੁਲ ਸਾਥਰ ਨਾਂ ਦੇ ਵਿਅਕਤੀ ਦੇ ਨਾਂ ਰਜਿਸਟਰਡ ਹੈ। ਯੂਸਫ ਯੂ.ਏ.ਈ. ਆਧਾਰਤ ਦੋ ਰਿਕਰੂਟਮੈਂਟ ਏਜੰਸੀਆਂ ਨਾਲ ਕੰਮ ਕਰਦਾ ਸੀ। ਜਿਨ੍ਹਾਂ ਦੀ ਸ਼ਨਾਖ਼ਤ ਅਲ ਮੁਤਾਮੈਦ ਅਤੇ ਅਲ ਵਸੀਤ ਲੇਬਰ ਰਿਕਰੂਟਮੈਂਟ ਵਜੋਂ ਹੋਈ ਹੈ। ਆਈ.ਜੀ. ਦੇ ਅਨੁਸਾਰ ਯੂਸਫ ਦੁਬਈ ਦੇ ਹੇਠ ਲਿਖੇ ਮੋਬਾਈਲ ਫੋਨਾਂ ਅਤੇ ਈ.ਮੇਲਜ਼ ਦੀ ਵਰਤੋਂ ਕਰਦਾ ਸੀ।
ਮੰਤਰੀ ਮੰਡਲ ਨੇ ਲਖੀਮਪੁਰ ਖੀਰੀ ਘਟਨਾ ਵਿਚ ਜਾਨਾਂ ਗੁਆ ਚੁੱਕੇ ਕਿਸਾਨਾਂ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਦੋ ਮਿੰਟ ਦਾ ਮੌਨ ਰੱਖਿਆ
ਬੀਤੇ ਪੰਜ ਮਹੀਨਿਆਂ ਵਿਚ ਵਾਪਰੀਆਂ ਸਿਆਸੀ ਘਟਨਾਵਾਂ ਨਾਲ ਦੁੱਖ ਪਹੁੰਚਿਆ-ਕੈਪਟਨ ਅਮਰਿੰਦਰ ਸਿੰਘ ਨੇ ਅਸਤੀਫਾ ਦੇਣ ਤੋਂ ਪਹਿਲਾਂ ਸੋਨੀਆ ਗਾਂਧੀ ਨੂੰ ਲਿਖਿਆ ਪੱਤਰ