Nabaz-e-punjab.com

ਨੈਸ਼ਨਲ ਮੈਡੀਕਲ ਕਮਿਸ਼ਨ ਬਿਲ ਦੇ ਵਿਰੋਧ ਵਿੱਚ ਪ੍ਰਾਈਵੇਟ ਡਾਕਟਰਾਂ ਵੱਲੋਂ ਹੜਤਾਲ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 28 ਜੁਲਾਈ:
ਇੰਡੀਅਨ ਮੈਡੀਕਲ ਐਸੋਸੀਏਸ਼ਨ ਦੀ ਮੁਹਾਲੀ ਇਕਾਈ ਦੀ ਅਗਵਾਈ ਵਿੱਚ ਭਾਰਤ ਸਰਕਾਰ ਵੱਲੋਂ ਪੇਸ਼ ਕੀਤੇ ਜਾ ਰਹੇ ਨੈਸ਼ਨਲ ਮੈਡੀਕਲ ਕਮਿਸ਼ਨ ਬਿਲ ਦੇ ਵਿਰੋਧ ਵਿੱਚ ਅੱਜ ਮੁਹਾਲੀ ਦੇ ਪ੍ਰਾਈਵੇਟ ਡਾਕਟਰਾਂ ਨੇ 12 ਘੰਟੇ ਦੀ ਹੜਤਾਲ ਕੀਤੀ। ਇਸ ਦੌਰਾਨ ਪ੍ਰਾਈਵੇਟ ਹਸਪਤਾਲਾਂ ਦੀਆਂ ਓਪੀਡੀ ਬੰਦ ਰਹੀਆਂ ਪ੍ਰੰਤੂ ਐਮਰਜੈਂਸੀ ਸੇਵਾਵਾਂ ਆਮ ਵਾਂਗ ਜਾਰੀ ਰੱਖੀਆਂ ਗਈਆਂ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਆਈਐਮਏ ਮੁਹਾਲੀ ਦੇ ਪ੍ਰਧਾਨ ਐਸਐਸ ਸੋਢੀ ਨੇ ਕਿਹਾ ਕਿ ਕੇਂਦਰ ਸਰਕਾਰ ਨੈਸ਼ਨਲ ਮੈਡੀਕਲ ਕਮਿਸ਼ਨ ਬਿਲ ਬਣਾ ਰਹੀ ਹੈ ਪਰ ਇਸ ਬਿਲ ਵਿੱਚ ਲੋੜੀਂਦੀਆਂ ਸੋਧਾਂ ਦੀ ਜੋ ਸਰਕਾਰ ਨਾਲ ਆਈਐਮਏ ਦੀ ਜੋ ਗੱਲਬਾਤ ਹੋਈ ਸੀ। ਉਨ੍ਹਾਂ ਸੋਧਾਂ ਨੂੰ ਹੁਣ ਇਸ ਬਿਲ ਵਿੱਚ ਲਾਗੂ ਨਹੀਂ ਕੀਤਾ ਜਾ ਰਿਹਾ। ਉਨ੍ਹਾਂ ਕਿਹਾ ਕਿ ਜੇ ਸਰਕਾਰ ਇਹ ਬਿਲ ਵਾਪਸ ਨਹੀਂ ਲਵੇਗੀ ਤਾਂ ਐਸੋਸੀਏਸ਼ਨ ਇਸ ਦਾ ਡਟਵਾਂ ਵਿਰੋਧ ਕਰੇਗੀ।
ਇਸ ਮੌਕੇ ਆਈਐਮਏ ਮੁਹਾਲੀ ਦੇ ਸਕੱਤਰ ਡਾ. ਵਿਰੇਂਦਰ ਧਨਕੜ ਨੇ ਕਿਹਾ ਕਿ ਨੈਸ਼ਨਲ ਮੈਡੀਕਲ ਕਮਿਸ਼ਨ ਬਿਲ ਜੇ ਪਾਸ ਹੋ ਜਾਂਦਾ ਹੈ ਤਾਂ ਡਾਕਟਰੀ ਦੀ ਪੜ੍ਹਾਈ ਦਾ ਖਰਚਾ ਬਹੁਤ ਵੱਧ ਜਾਵੇਗਾ। ਇਸ ਕਾਰਨ ਗਰੀਬ ਲੋਕਾਂ ਦੇ ਬੱਚੇ ਇਹ ਮਹਿੰਗੀ ਪੜ੍ਹਾਈ ਨਹੀਂ ਕਰ ਸਕਣਗੇ। ਇਸ ਕਰਕੇ ਇਹ ਬਿਲ ਲਾਗੂ ਨਾ ਕੀਤਾ ਜਾਵੇ। ਆਈਐਮਏ ਦੇ ਵਿੱਤ ਸਕੱਤਰ ਡਾ. ਚਰਨਦੀਪ ਸਿੰਘ ਨੇ ਕਿਹਾ ਕਿ ਇਸ ਬਿਲ ਦੇ ਪਾਸ ਹੋਣ ਨਾਲ ਮੈਡੀਕਲ ਢਾਂਚਾ ਤਬਾਹ ਹੋ ਜਾਵੇਗਾ। ਉਨ੍ਹਾਂ ਕਿਹਾ ਕਿ ਇਸ ਬਿਲ ਨਾਲ ਹੋਮਿਓਪੈਥੀ ਤੇ ਆਯੁਰਵੈਦਿਕ ਡਾਕਟਰਾਂ ਨੂੰ ਵੀ ਐਲੋਪੈਥੀ ਇਲਾਜ ਕਰਨ ਦੀ ਖੁੱਲ੍ਹ ਮਿਲ ਜਾਵੇਗੀ। ਜਿਸ ਦਾ ਇਲਾਜ ਪ੍ਰਣਾਲੀ ਉਪਰ ਵੱਡਾ ਅਸਰ ਪਵੇਗਾ। ਉਨ੍ਹਾਂ ਕਿਹਾ ਕਿ ਆਯੁਰਵੈਦ, ਹੋਮਿਓਪੈਥੀ ਅਤੇ ਐਲੋਪੈਥੀ ਦੀ ਪੜਾਈ ਵੱਖ-ਵੱਖ ਹੈ ਇਸ ਲਈ ਇਸ ਦਾ ਰਲੇਵਾਂ ਨਹੀਂ ਕੀਤਾ ਜਾ ਸਕਦਾ।
ਇਸ ਮੌਕੇ ਡਾ. ਪਰਮਜੀਤ ਸਿੰਘ ਵਾਲੀਆ ਨੇ ਕਿਹਾ ਕਿ ਇਹ ਬਿਲ ਲੋਕਾਂ ਦੇ ਹਿੱਤਾਂ ਦੇ ਖ਼ਿਲਾਫ਼ ਹੈ ਅਤੇ ਇਹ ਬਿਲ ਮੈਡੀਕਲ ਭਾਈਚਾਰੇ ਦੇ ਵੀ ਵਿਰੁੱਧ ਹੈ। ਇਹ ਬਿਲ ਸਾਡੀ ਪੁਰਾਣੀ ਆਯੁਰਵੈਦਿਕ ਇਲਾਜ ਪ੍ਰਣਾਲੀ ਨੂੰ ਵੀ ਨੀਵਾਂ ਕਰਦਾ ਹੈ ਜਦੋਂਕਿ ਸਾਰਾ ਸੰਸਾਰ ਭਾਰਤੀ ਆਯੁਰਵੈਦਿਕ ਪ੍ਰਣਾਲੀ ਦੀ ਇੱਜ਼ਤ ਕਰਦਾ ਹੈ ਪਰ ਸਾਡੀ ਆਪਣੀ ਸਰਕਾਰ ਇਸ ਪ੍ਰਣਾਲੀ ਨੂੰ ਥੱਲੇ ਲਾ ਰਹੀ ਹੈ। ਉਨ੍ਹਾਂ ਮੰਗ ਕੀਤੀ ਕਿ ਨੈਸ਼ਨਲ ਮੈਡੀਕਲ ਕਮਿਸ਼ਨ ਬਿਲ ਵਾਪਸ ਲਿਆ ਜਾਵੇ ਅਤੇ ਡਾਕਟਰਾਂ ਨੂੰ ਆਉਣ ਵਾਲੀਆਂ ਦਿੱਕਤਾਂ ਦੂਰ ਕੀਤੀਆਂ ਜਾਣ।

Load More Related Articles
Load More By Nabaz-e-Punjab
Load More In General News

Check Also

ਮੁਹਾਲੀ: 700 ਕਰੋੜ ਦੀ ਲਾਗਤ ਨਾਲ ਬਦਲੇਗਾ ਬਿਜਲੀ ਬੁਨਿਆਦੀ ਢਾਂਚਾ: ਕੁਲਵੰਤ ਸਿੰਘ

ਮੁਹਾਲੀ: 700 ਕਰੋੜ ਦੀ ਲਾਗਤ ਨਾਲ ਬਦਲੇਗਾ ਬਿਜਲੀ ਬੁਨਿਆਦੀ ਢਾਂਚਾ: ਕੁਲਵੰਤ ਸਿੰਘ ਆਪ ਦੇ ਵਿਧਾਇਕ ਕੁਲਵੰਤ ਸ…