ਭਾਰਤੀ ਸਿੱਖਿਆ ਪ੍ਰਣਾਲੀ ਨੂੰ ਸਮਝਣ ਲਈ ਕੈਨੇਡੀਅਨ ਡੈਲੀਗੇਸ਼ਨ ਵੱਲੋਂ ਰਿਆਤ ਬਾਹਰਾ ਯੂਨੀਵਰਸਿਟੀ ਦਾ ਦੌਰਾ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 22 ਜੂਨ:
ਲੈਂਬਟਨ ਕਾਲਜ ਕੈਨੇਡਾ ਅਤੇ ਓਵਰਸੀਜ਼ ਐਜੂਕੇਸ਼ਨ ਅਤੇ ਕਰੀਅਰ ਕੰਸਲਟੈਂਟਸ, ਆਸਟ੍ਰੇਲੀਆ ਦੇ ਇਕ ਡੈਲੀਗੇਸ਼ਨ ਵੱਲੋਂ ਭਾਰਤ ਦੀ ਸਿੱਖਿਆ ਪ੍ਰਣਾਲੀ ਨੂੰ ਸਮਝਣ ਲਈ ਰਿਆਤ ਬਾਹਰਾ ਯੂਨੀਵਰਸਿਟੀ ਦਾ ਦੌਰਾ ਕੀਤਾ ਗਿਆ। ਰਿਆਤ ਬਾਹਰਾ ਗਰੁੱਪ ਆਫ਼ ਇੰਸਟੀਚਿਊਸ਼ਟ (ਆਰਬੀਜੀਆਈ) ਦੇ ਚੇਅਰਮੈਨ ਗੁਰਵਿੰਦਰ ਸਿੰਘ ਬਾਹਰਾ ਅਤੇ ਰਿਆਤ ਬਾਹਰਾ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਡਾ. ਦਲਜੀਤ ਸਿੰਘ ਨੇ ਡੈਲੀਗੇਸ਼ਨ ਦਾ ਸਵਾਗਤ ਕੀਤਾ।ਇਸ ਤੋਂ ਇਲਾਵਾ ਵੱਖ ਵੱਖ ਵਿਭਾਗਾਂ ਦੇ ਮੁਖੀ ਅਤੇ ਸੀਨੀਅਰ ਫੈਕਲਟੀ ਮੈਂਬਰਾਂ ਨੇ ਵੱਖ ਵੱਖ ਵਿਭਾਗਾਂ ਵਿੱਚ ਪੜ੍ਹਾਉਣ ਦੀਆਂ ਪ੍ਰਕਿਰਿਆਵਾਂ ਦਾ ਡੈਲੀਗੇਸ਼ਨ ਨੂੰ ਅਧਿਐਨ ਕਰਵਾਇਆ।
ਸੰਸਥਾ ਦੇ ਚੇਅਰਮੈਨ ਗੁਰਵਿੰਦਰ ਸਿੰਘ ਬਾਹਰਾ ਨੇ ਵਫ਼ਦ ਨੂੰ ਦੱਸਿਆ ਕਿ ਯੂਨੀਵਰਸਿਟੀ ਨੇ ਗੂਗਲ ਇੰਡੀਆ ਦੇ ਨਾਲ ਐਮਓਯੂ ਸਮਝੌਤਾ ਕੀਤਾ ਹੈ ਅਤੇ ਇਕ ਸ਼ਾਨਦਾਰ ਗੂਗਲ ਸੈਂਟਰ ਆਫ ਐਕਸੀਲੈਂਸ ਖੋਲ੍ਹਿਆ ਹੈ, ਜਿੱਥੇ ਐਂਡਰਾਇਡ ਡਿਵੈਲਪਮੈਂਟ ਅੰਡਰ ਗਰੈਜੂਏਟ ਅਤੇ ਪੋਸਟ ਗ੍ਰੈਜੂਏਟ ਪ੍ਰੋਗਰਾਮ ਵਿੱਚ ਬੀ.ਟੈਕ ਕੰਪਿਊਟਰ ਸਾਇੰਸ ਇੰਜੀਨੀਅਰਿੰਗ ਅਤੇ ਡਿਜੀਟਲ ਮਾਰਕੀਟਿੰਗ ਵਿੱਚ ਐਮਬੀਏ ਵਰਗੇ ਵੱਖ-ਵੱਖ ਕੋਰਸ ਪੇਸ਼ ਕੀਤੇ ਜਾ ਰਹੇ ਹਨ। ਵਾਈਸ ਚਾਂਸਲਰ ਡਾ. ਦਲਜੀਤ ਸਿੰਘ ਕਿਹਾ ਕਿ ਰਿਆਤ ਬਾਹਰਾ ਦਾ ਹਰਿਆ ਭਰਿਆ ਅਤੇ ਵਿਸ਼ਾਲ ਕੈਂਪਸ ਵਿਦਿਆਰਥੀਆਂ ਨੂੰ ਅਤਿ ਆਧੁਨਿਕ ਇੰਫਰਾਸਟਰਕਚਰ ਦੇ ਨਾਲ ਨਾਲ ਸ਼ਾਨਦਾਰ ਕੈਂਪਸ ਲਾਈਫ ਪ੍ਰਦਾਨ ਕਰਦਾ ਹੈ, ਜਿੱਥੇ ਵਿਦਿਆਰਥੀਆਂ ਨੂੰ 24 ਘੰਟੇ ਸੈਂਟਰਲ ਲਾਇਬਰੇਰੀ, ਕੰਪਿਊਟਰ ਲੈਬਜ਼,ਵਿਸ਼ਵ ਪੱਧਰ ਦੀਆਂ ਖੇਲ ਅਤੇ ਮੰਨੋਰੰਜਨ ਸੁਵਿਧਾਵਾਂ, ਏ.ਸੀ.ਹੋਸਟਲ, ਸਵੱਸ਼ ਵਾਤਾਵਰਣ ਵਿੱਚ ਤਿਆਰ ਪੌਸ਼ਟਿਕ ਖਾਣਾ, ਕੈਂਪਸ ਨੂੰ ਸੁਰੱਖਿਅਤ ਰੱਖਣ ਲਈ ਸੀ.ਸੀ.ਟੀ.ਵੀ. ਕੈਮਰੇ ਆਦਿ ਸੁਵਿਧਾਵਾਂ ਮਿਲਦੀਆਂ ਹਨ।
ਇਸ ਮੌਕੇ ਡੈਲੀਗੇਸ਼ਨ ਦੇ ਇੱਕ ਮੈਂਬਰ ਨੇ ਕਿਹਾ ਕਿ ਲੈਂਬਟਨ ਕਾਲਜ, ਕੈਨੇਡਾ ਅਤੇ ਓਵਰਸੀਜ਼ ਐਜੂਕੇਸ਼ਨ ਅਤੇ ਕਰੀਅਰ ਕੰਸਲਟੈਂਟਸ, ਆਸਟ੍ਰੇਲੀਆ ਭਾਰਤੀ ਸੰਸਥਾਵਾਂ ਵਿੱਚ ਲਾਗੂ ਵੱਖ-ਵੱਖ ਸਿੱਖਿਆ ਅਤੇ ਸਿੱਖਣ ਦੀਆਂ ਨੀਤੀਆਂ ਦੇ ਸਬੰਧ ਵਿੱਚ ਭਾਰਤ ਵਿੱਚ ਪ੍ਰਮੁੱਖ ਸੰਸਥਾਵਾਂ ਦੇ ਨਾਲ ਇੱਕ ਖੋਜ ਦੀ ਗਤੀਵਿਧੀ ਲਈ ਹੱਥ ਮਿਲਾਏ ਗਏ ਹਨ। ਉਨ੍ਹਾਂ ਕਿਹਾ ਕਿ ਇਸ ਕੰਮ ਲਈ ਲੈਂਬਟਨ ਆਪਣੇ ਕੁਝ ਪ੍ਰੋਫੈਸਰਾਂ ਨੂੰ ਭਾਰਤ ਭੇਜ ਰਿਹਾ ਹੈ। ਇਹ ਗਤੀਵਧੀ ਪੂਰੀ ਤਰ੍ਹਾਂ ਲੈਂਬਟਨ ਕਾਲਜ ਦੀ ਖਪਤ ਲਈ ਆਧਾਰਿਤ ਹੈ ਅਤੇ ਇਹ ਸਮਝਣਾ ਹੈ ਕਿ ਭਾਰਤੀ ਵਿਦਿਆਰਥੀਆਂ ਨੂੰ ਕਲਾਸਾਂ ਵਿੱਚ ਕਿਵੇਂ ਸਿਖਾਇਆ ਜਾਂਦਾ ਹੈ ਅਤੇ ਸਿੱਖਣ ਦੀ ਪ੍ਰਕਿਰਿਆ ਦੌਰਾਨ ਪ੍ਰੋਫੈਸਰਾਂ ਦੁਆਰਾ ਕਿਹੜੇ ਤਰੀਕੇ ਵਰਤੇ ਜਾਂਦੇ ਹਨ। ਜੀਵ ਵਿਗਿਆਨ, ਰਸਾਇਣਕ ਉਤਪਾਦਨ ਪਾਵਰ ਇੰਜਨੀਅਰਿੰਗ ਤਕਨਾਲੋਜੀ, ਰਸਾਇਣਕ ਲੈਬ ਵਿਸ਼ਲੇਸ਼ਣ, ਅਤੇ ਹੋਸਪਟੈਲਿਟੀ ਵਿਸ਼ਿਆਂ ਦੇ ਅਧਿਆਪਕ ਇਸ ਡੈਲੀਗੇਸ਼ਨ ਵਿੱਚ ਸ਼ਾਮਲ ਸੀ। ਹੋਸਪਟੈਲਿਟੀ ਦੇ ਮਾਹਿਰਾਂ ਵੱਲੋਂ ਹੋਟਲ ਦੇ ਕੰਮ ਅਤੇ ਪ੍ਰਬੰਧਨ ਟੀਮ, ਖਾਣ ਪੀਣ ਦੇ ਕੰਮ ਅਤੇ ਪ੍ਰਬੰਧਨ, ਸੈਰ-ਸਪਾਟਾ ਅਤੇ ਸੈਰ-ਸਪਾਟਾ ਰੁਝਾਨਾਂ, ਵਿੱਤੀ ਕੰਟਰੋਲ ਅਤੇ ਮਨੁੱਖੀ ਸੰਸਾਧਨਾਂ ਅਤੇ ਮਾਰਕੀਟਿੰਗ ਦਾ ਅਧਿਐਨ ਕੀਤਾ।
ਮੈਥਿਊ ਰੈੱਡਫੋਰਡ, ਲੈਂਬਟਨ ਕਾਲਜ ਦੇ ਲੈਂਬਟਨ ਰਿਪ੍ਰਜੈਂਟੇਟਿਵ, ਓਵਰਸੀਜ਼ ਐਜੂਕੇਸ਼ਨ ਅਤੇ ਕਰੀਅਰ ਕੰਸਲਟੈਂਟਸ ਆਸਟ੍ਰੇਲੀਆ ਦੇ ਡਾਇਰੈਕਟਰ ਅਤੇ ਵਾਈਸ ਪ੍ਰੈਜ਼ੀਡੈਂਟ ਪ੍ਰੈਸਨਜੀਤ ਮੁਖਰਜੀ, ਅਤੇ ਮੈਨੇਜਰ ਪਾਰਟਨਰ ਰਿਲੇਸ਼ਨਸ ਓਈਸੀਸੀ ਇੰਡੀਆ ਆਦਿਲ ਅਹਿਮਦ, ਇਸ ਵਿਦੇਸ਼ੀ ਦਲ ਦੇ ਸਹਿਯੋਗੀ ਸਨ। ਅੰਤ ਵਿੱਚ ਟੀਮ ਦੇ ਮੈਂਬਰਾਂ ਨੇ ਰਿਆਤ ਬਾਹਰਾ ਗਰੁੱਪ ਆਫ਼ ਇੰਸਟੀਚਿਊਸ਼ਟ ਦੇ ਪ੍ਰਬੰਧਾਂ ਲਈ ਧੰਨਵਾਦ ਕੀਤਾ।

Load More Related Articles
Load More By Nabaz-e-Punjab
Load More In School & College

Check Also

ਸੀਜੀਸੀ ਯੂਨੀਵਰਸਿਟੀ ਮੁਹਾਲੀ ਵੱਲੋਂ ‘ਐਮ.ਬੀ.ਏ. ਪਲੱਸ’ ਪ੍ਰੋਗਰਾਮ ਲਾਂਚ

ਸੀਜੀਸੀ ਯੂਨੀਵਰਸਿਟੀ ਮੁਹਾਲੀ ਵੱਲੋਂ ‘ਐਮ.ਬੀ.ਏ. ਪਲੱਸ’ ਪ੍ਰੋਗਰਾਮ ਲਾਂਚ ਸੀਜੀਸੀ ਨੇ ਮੈਨੇਜਮੈਂਟ ਸਿੱਖਿਆ ਖੇ…