ਖਰੜ ਦੇ ਵਾਰਡ ਨੰਬਰ-14 ਦੀ ਉਪ ਚੋਣ ਲਈ ਕੁੱਲ 8 ਉਮੀਦਵਾਰਾਂ ਨੇ ਨਾਮਜ਼ਦਗੀ ਪੱਤਰ ਭਰੇ: ਸ੍ਰੀਮਤੀ ਬਰਾੜ

ਮਲਕੀਤ ਸਿੰਘ ਸੈਣੀ
ਨਬਜ਼-ਏ-ਪੰਜਾਬ ਬਿਊਰੋ, ਖਰੜ, 13 ਫਰਵਰੀ:
ਨਗਰ ਕੌਸਲ ਖਰੜ ਦੀ ਵਾਰਡ ਨੰਬਰ-14 ਦੀ ਆਉਣ ਵਾਲੀ 24 ਫਰਵਰੀ ਨੂੰ ਹੋ ਰਹੀ ਉਪ ਚੋਣ ਦੇ ਨਾਮਜ਼ਦਗੀਆਂ ਦੇ ਆਖਰੀ ਦਿਨ ਅੱਜ 6 ਉਮੀਦਵਾਰਾਂ ਵੱਲੋਂ ਆਪਣੀਆਂ ਨਾਮਜ਼ਦਗੀ ਪੱਤਰ ਦਾਖ਼ਲ ਕੀਤੇ ਗਏ। ਇਹ ਜਾਣਕਾਰੀ ਦਿੰਦਿਆਂ ਖਰੜ ਦੇ ਰਿਟਰਨਿੰਗ ਅਫ਼ਸਰ-ਕਮ-ਐਸ.ਡੀ.ਐਮ ਸ੍ਰੀਮਤੀ ਅਮਨਿੰਦਰ ਕੌਰ ਬਰਾੜ ਨੇ ਦੱਸਿਆ ਕਿ ਨਾਮਜ਼ਦਗੀਆਂ ਦੇ ਆਖਰੀ ਦਿਨ ਵਰਿੰਦਰ ਸਿੰਘ, ਸੋਹਨ ਸਿੰਘ, ਮੋਹਨ ਸਿੰਘ, ਵਿਨੋਦ ਕੁਮਾਰ, ਸੁਰਿੰਦਰ ਸਿੰਘ, ਜਸਵੀਰ ਕੌਰ (ਸਾਰੇ ਆਜ਼ਾਦ) ਉਮੀਵਦਾਰਾਂ ਨੇ ਨਾਮਜ਼ਦਗੀ ਪੇਪਰ ਦਾਖ਼ਲ ਕਰਵਾਏ। ਕੱਲ੍ਹ ਭਾਜਪਾ ਦੇ ਸੁਧੀਰ ਗੁਲੇਰੀਆਂ, ਸੀਮਾ ਗੁਲੇਰੀਆਂ ਨੇ ਨਾਮਜ਼ਦਗੀ ਪੇਪਰ ਦਾਖ਼ਲ ਕਰਵਾਏ ਸਨ। ਜਿਸ ਕਾਰਨ ਇਸ ਵਾਰਡ ਵਿੱਚ ਕੁੱਲ 8 ਨਾਮਜ਼ਦਗੀਆਂ ਹੋ ਚੁੱਕੀਆਂ ਹਨ। ਰਿਟਰਨਿੰਗ ਅਫ਼ਸਰ ਸ੍ਰੀਮਤੀ ਬਰਾੜ ਦੱਸਿਆ ਕਿ 15 ਫਰਵਰੀ ਨੂੰ ਨਾਮਜ਼ਦਗੀਆਂ ਕਾਗਜਾਂ ਦੀ ਪੜਤਾਲ ਹੋਵੇਗੀ ਤੇ 16 ਫਰਵਰੀ ਨੂੰ ਜੇਕਰ ਕੋਈ ਉਮੀਦਵਾਰ ਨਾਮਜ਼ਦਗੀ ਪੇਪਰ ਦਾਖ਼ਲ ਲੈਣਾ ਚਾਹੁੰਦਾ ਹੈ ਤਾਂ ਉਹ ਲੈ ਸਕਦਾ ਹੈ। ਨਾਮਜ਼ਦਗੀ ਪੇਪਰ ਦਾਖ਼ਲ ਕਰਨ ਸਮੇਂ ਸਹਾਇਕ ਰਿਟਰਨਿੰਗ ਅਫਸਰ ਹਰਿੰਦਰਜੀਤ ਸਿੰਘ, ਸੰਜੀਵ ਕੁਮਾਰ, ਅਵਤਾਰ ਸਿੰਘ ਚੋਣ ਕਾਨੂੰਗੋਈ ਸਮੇਤ ਹੋਰ ਕਰਮਚਾਰੀ ਹਾਜ਼ਰ ਸਨ।

Load More Related Articles
Load More By Nabaz-e-Punjab
Load More In General News

Check Also

ਮੁਹਾਲੀ: 700 ਕਰੋੜ ਦੀ ਲਾਗਤ ਨਾਲ ਬਦਲੇਗਾ ਬਿਜਲੀ ਬੁਨਿਆਦੀ ਢਾਂਚਾ: ਕੁਲਵੰਤ ਸਿੰਘ

ਮੁਹਾਲੀ: 700 ਕਰੋੜ ਦੀ ਲਾਗਤ ਨਾਲ ਬਦਲੇਗਾ ਬਿਜਲੀ ਬੁਨਿਆਦੀ ਢਾਂਚਾ: ਕੁਲਵੰਤ ਸਿੰਘ ਆਪ ਦੇ ਵਿਧਾਇਕ ਕੁਲਵੰਤ ਸ…