ਸਮਾਜ ਸੇਵੀ ਆਗੂ ਪਰਮਜੀਤ ਹੈਪੀ ਦੀ ਅਗਵਾਈ ’ਚ ਲਾਇਆ ਲੱਡੂਆਂ ਦਾ ਲੰਗਰ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 29 ਅਗਸਤ:
ਸਥਾਨਕ ਫੇਜ਼-7 ਦੇ ਵਸਨੀਕਾਂ ਵੱਲੋਂ ਸਮਾਜ ਸੇਵੀ ਆਗੂ ਪਰਮਜੀਤ ਸਿੰਘ ਹੈਪੀ ਦੀ ਅਗਵਾਈ ਵਿੱਚ ਬੀਤੇ ਦਿਨ ਸ੍ਰੀ ਗਣੇਸ਼ ਸ਼ੋਭਾ ਯਾਤਰਾ ਦੌਰਾਨ ਪਾਣੀ ਅਤੇ ਲੱਡੂਆਂ ਦਾ ਲੰਗਰ ਲਗਾਇਆ ਗਿਆ। ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਪਰਮਜੀਤ ਸਿੰਘ ਹੈਪੀ ਨੇ ਕਿਹਾ ਕਿ ਸਾਨੂੰ ਸਾਰੇ ਧਰਮਾਂ ਦਾ ਪੂਰਾ ਸਤਿਕਾਰ ਕਰਨਾ ਚਾਹੀਦਾ ਹੈ ਅਤੇ ਸਾਰੇ ਤਿਉਹਾਰ ਰਲ ਮਿਲ ਕੇ ਮਨਾਉਣੇ ਚਾਹੀਦੇ ਹਨ ਅਤੇ ਆਪਸੀ ਭਾਈਚਾਰਕ ਸਾਂਝ ਵਧਾਉਣੀ ਚਾਹੀਦੀ ਹੈ। ਇਸ ਮੌਕੇ ਕੇ ਐਲ ਸ਼ਰਮਾ, ਨਰੇਸ਼ ਕੁਮਾਰ, ਦੀਪਕ ਮਲਹੋਤਰਾ, ਮਦਨ ਗੋਇਲ, ਖੇਮ ਚੰਦ, ਭੁਪਿੰਦਰ ਸ਼ਰਮਾ, ਜਗਦੀਸ਼ ਚੰਦ, ਯਾਦਵਿੰਦਰ ਵਸ਼ਿਸ਼ਟ, ਪਿਆਰਾ ਸਿੰਘ, ਪਵਨ ਕੁਮਾਰ, ਮੱਖਣ ਸਿੰਘ, ਮੋਹਨ ਸਿੰਘ, ਅਨੂਪ ਕੁਮਾਰ, ਅਮਰੀਕ ਸਿੰਘ ਕਲੇਰ, ਸ਼ਾਮ ਕੁਮਾਰ, ਮਿੰਟੂ, ਜੱਸੀ ਵੀ ਮੌਜੂਦ ਸਨ।

Load More Related Articles
Load More By Nabaz-e-Punjab
Load More In General News

Check Also

ਮੁਹਾਲੀ: 700 ਕਰੋੜ ਦੀ ਲਾਗਤ ਨਾਲ ਬਦਲੇਗਾ ਬਿਜਲੀ ਬੁਨਿਆਦੀ ਢਾਂਚਾ: ਕੁਲਵੰਤ ਸਿੰਘ

ਮੁਹਾਲੀ: 700 ਕਰੋੜ ਦੀ ਲਾਗਤ ਨਾਲ ਬਦਲੇਗਾ ਬਿਜਲੀ ਬੁਨਿਆਦੀ ਢਾਂਚਾ: ਕੁਲਵੰਤ ਸਿੰਘ ਆਪ ਦੇ ਵਿਧਾਇਕ ਕੁਲਵੰਤ ਸ…