nabaz-e-punjab.com

ਐਂਟੀ ਮਲੇਰੀਆ ਜਾਗਰੂਕਤਾ ਕੈਂਪ ਲਗਾਇਆ

ਕੁਲਜੀਤ ਸਿੰਘ
ਨਬਜ਼-ਏ-ਪੰਜਾਬ ਬਿਊਰੋ, ਜੰਡਿਆਲਾ ਗੁਰੂ, 15 ਜੂਨ:
ਪੀ ਐਚ ਸੀ ਜੰਡਿਆਲਾ ਗੁਰੂ ਵਿਖੇ ਸਿਵਲ ਸਰਜਨ ਅੰਮ੍ਰਿਤਸਰ ਡਾਕਟਰ ਪ੍ਰਦੀਪ ਚਾਵਲਾ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਐਸ ਐਮ ਓ ਮਾਨਾਂਵਾਲਾ ਡਾਕਟਰ ਸੁਮੀਤ ਸਿਂੰਘ ਦੀ ਦੇਖ ਰੇਖ ਹੇਠ ਪੀ ਐਚ ਸੀ ਜੰਡਿਆਲਾ ਗੁਰੂ ਵਿਖੇ ਐਂਟੀ ਮਲੇਰੀਆ ਜਾਗਰੂਕਤਾ ਕੈਂਪ ਲਾਇਆ ਗਿਆ। ਇਸ ਮੌਕੇ ਐਸ ਆਈ ਹਰਜੀਤ ਸਿਂੰਘ ਨੇ ਆਏ ਲੋਕਾਂ ਨੂੰ ਮਲੇਰੀਏ ਬੁਖਾਰ ਬਾਰੇ ਅਤੇ ਇਸਦੇ ਇਲਾਜ ਬਾਰੇ ਵਿਸਥਾਰ ਨਾਲ ਜਾਣਕਾਰੀ ਦਿਤੀ। ਬੁਖਾਰ ਹੋਣ ਦੀ ਸੂਰਤ ਵਿਚ ਨਜ਼ਦੀਕੀ ਹੈਲਥ ਸੈਂਟਰ ਤੋਂ ਖੂਨ ਦੀ ਜਾਂਚ ਬਾਰੇ ਵੀ ਜਾਣਕਾਰੀ ਦਿਤੀ । ਹੋਰ ਜਾਣਕਾਰੀ ਦਿੰਦਿਆਂ ਦੱਸਿਆ ਕੇ ਘਰਾਂ ਦੇ ਆਲੇ ਦੁਆਲੇ ਪਾਣੀ ਇਕੱਠਾ ਨਾ ਹੋਣ ਦਿਓ, ਛੱਤਾਂ ਉਪਰ ਟੁਟਾ ਭੱਜਾ ਸਮਾਨ ਨਾ ਰੱਖੋ। ਇਸ ਵਿਚ ਵੀ ਬਰਸਾਤ ਦਾ ਪਾਣੀ ਇਕੱਠਾ ਹੋ ਜਾਂਦਾ ਹੈ। ਜਿਸ ਨਾਲ ਮੱਛਰ ਪੈਦਾ ਹੁੰਦਾ ਹੈ। ਰਾਤ ਨੂੰ ਸੌਣ ਲੱਗਿਆਂ ਮੱਛਰ ਦਾਨੀਆਂ ਦੀ ਵਰਤੋਂ ਕਰੋ। ਮੱਛਰ ਤੋਂ ਬਚਾ ਵਾਲੀਆਂ ਕਰੀਮਾਂ ਦੀ ਵਰਤੋਂ ਕਰੋ, ਪੂਰੀਆਂ ਬਾਹਾਂ ਵਾਲੇ ਕੱਪੜੇ ਪਾਓ ਤਾਂ ਜੋ ਮੱਛਰਾਂ ਤੋਂ ਬਚਿਆ ਜਾ ਸਕੇ। ਇਸ ਕੈਂਪ ਵਿਚ ਕੰਵਰਦੀਪ ਸਿਂੰਘ ਐਮ ਪੀ ਐਚ, ਰਣਜੋਧ ਸਿਂੰਘ ਐਮ ਪੀ ਐਚ, ਰਜਿੰਦਰ ਕੌਰ ਐਲ ਟੀ, ਕੁਲਵਿੰਦਰ ਕੌਰ, ਤਜਿੰਦਰ ਕੌਰ, ਰਜਵੰਤ ਕੌਰ ਆਦਿ ਹਾਜ਼ਰ ਸਨ।

Load More Related Articles
Load More By Nabaz-e-Punjab
Load More In General News

Check Also

ਮੁਹਾਲੀ: 700 ਕਰੋੜ ਦੀ ਲਾਗਤ ਨਾਲ ਬਦਲੇਗਾ ਬਿਜਲੀ ਬੁਨਿਆਦੀ ਢਾਂਚਾ: ਕੁਲਵੰਤ ਸਿੰਘ

ਮੁਹਾਲੀ: 700 ਕਰੋੜ ਦੀ ਲਾਗਤ ਨਾਲ ਬਦਲੇਗਾ ਬਿਜਲੀ ਬੁਨਿਆਦੀ ਢਾਂਚਾ: ਕੁਲਵੰਤ ਸਿੰਘ ਆਪ ਦੇ ਵਿਧਾਇਕ ਕੁਲਵੰਤ ਸ…