ਦਸਵੀਂ ਸ਼੍ਰੇਣੀ: ਜ਼ਿਲ੍ਹਾ ਮੁਹਾਲੀ ’ਚੋਂ ਪਹਿਲੇ ਨੰਬਰ ’ਤੇ ਆਉਣ ਵਾਲੀ ਵਿਦਿਆਰਥਣ ਦਾ ਸਨਮਾਨ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 25 ਮਈ:
ਦਸਵੀਂ ਜਮਾਤ ਦੇ ਨਤੀਜੇ ਵਿੱਚ ਪੰਜਾਬ ਭਰ ਚੋਂ ਇੱਕੀਵਾਂ ਅਤੇ ਜ਼ਿਲ੍ਹਾ ਮੁਹਾਲੀ ਚੋਂ ਪਹਿਲਾ ਸਥਾਨ ਪ੍ਰਾਪਤ ਕਰਨ ਵਾਲੀ ਪਿੰਡ ਕੁੰਭੜਾ ਦੀ ਜੰਮਪਲ ਰਮਨਪ੍ਰੀਤ ਕੌਰ ਨੂੰ ਉਸ ਦੀ ਇਸ ਮਾਣਮੱਤੀ ਪ੍ਰਾਪਤੀ ਤੇ ਹਲਕਾ ਵਿਧਾਇਕ ਸ. ਬਲਬੀਰ ਸਿੰਘ ਸਿੱਧੂ ਲੇ ਵਧਾਈ ਦਿੱਤੀ ਅਤੇ ਇਕਾਹਠ ਸੌ ਰੁਪਏ ਦਾ ਨਗਦ ਇਨਾਮ ਅਤੇ ਫੁੱਲਾਂ ਦਾ ਗੁਲਦਸਤਾ ਭੇਟ ਕਰਕੇ ਸਨਮਾਨਿਤ ਕੀਤਾ। ਸੈਕਟਰ 69 ਦੇ ਸਟਾਰ ਪਬਲਿਕ ਸਕੂਲ ਦੀ ਇਸ ਵਿਦਿਆਰਥਣ ਨੂੰ ਸਨਮਾਨਿਤ ਕਰਨ ਮਗਰੋਂ ਵਿਧਾਇਕ ਸ੍ਰੀ ਸਿੱਧੂ ਨੇ ਕਿਹਾ ਕਿ ਮੁਹਾਲੀ ਦੀ ਇਸ ਬੇਟੀ ਤੋਂ ਹੋਰਨਾ ਬੱਚਿਆਂ ਨੂੰ ਵੀ ਪੇ੍ਰਰਨਾ ਲੈਣੀ ਚਾਹੀਦੀ ਹੈ ਮਿਹਨਤ ਅਤੇ ਲਗਨ ਨਾਲ ਪੜ੍ਹਾਈ ਕਰਕੇ ਹਰ ਖੇਤਰ ਵਿੱਚ ਮੱਲ੍ਹਾ ਮਾਰਨੀਆ ਚਾਹੀਦੀਆਂ ਹਨ। ਉਨ੍ਹਾਂ ਕਿਹਾ ਕਿ ਇਸ ਬੱਚੀ ਦੇ ਮਾਪੇ ਅਤੇ ਖਾਸ ਕਰਕੇ ਸਕੂਲ ਦੇ ਅਧਿਆਪਿਕ ਅਤੇ ਸਮੁੱਚਾ ਸਟਾਫ ਵਧਾਈ ਦੇ ਪਾਤਰ ਹਨ ਜਿਨ੍ਹਾਂ ਨੂੰ ਇਸ ਬੱਚੀ ਨੂੰ ਪੜ੍ਹਨ ਵਿੱਚ ਹੱਲਾਸ਼ੇਰੀ ਦਿੱਤੀ।
ਉਨ੍ਹਾਂ ਕਿਹਾ ਕਿ ਜਿੱਥੇ ਸਮੁੱਚੇ ਮੁਹਾਲੀ ਜ਼ਿਲ੍ਹੇ ਦਾ ਨਤੀਜਾ ਕਾਫੀ ਨਿਰਾਸ਼ਾ ਜਨਕ ਰਿਹਾ ਹੈ ਉੱਥੇ ਹੀ ਮੁਹਾਲੀ ਦੀ ਇਸ ਬੇਟੀ ਨੇ ਪੂਰੇ ਜ਼ਿਲ੍ਹੇ ਦਾ ਨਾਂ ਰੋਸ਼ਨ ਕੀਤਾ ਹੈ। ਉਨ੍ਹਾਂ ਕਿਹਾ ਕਿ ਮੁਹਾਲੀ ਦੇ ਮਾੜੇ ਨਤੀਜੇ ਵਾਲੇ ਸਕੂਲਾਂ ਦੀ ਉਹ ਉੱਚ ਪੱਧਰੀ ਜਾਂਚ ਕਰਵਾਉਣ ਦੀ ਮੰਗ ਕਰਨਗੇ ਕਿਉਂਕਿ ਮੁਹਾਲੀ ਜ਼ਿਲ੍ਹੇ ਅੰਦਰ ਨਾ ਤਾਂ ਕੋਈ ਅਧਿਆਪਿਕਾਂ ਦੀ ਕੋਈ ਘਾਟ ਹੈ ਨਾ ਹੀ ਸਰਕਾਰੀ ਸਹੂਲਤਾਂ ਦੀ । ਉਨ੍ਹਾਂ ਕਿਹਾ ਕਿ ਬੱਚੇ ਸਾਡੇ ਦੇਸ਼ ਦਾ ਭਵਿੱਖ ਹਨ ਅਤੇ ਉਨ੍ਹਾਂ ਦੀ ਪੜਾਈ ਵਿੱਚ ਕਿਸੇ ਵੀ ਕਿਸਮ ਦੀ ਕੁਤਾਹੀ ਉਹ ਬਰਦਾਸ਼ਤ ਨਹੀਂ ਕਰਨਗੇ। ਇਸ ਮੌਕੇ ਰਮਨਪ੍ਰੀਤ ਕੌਰ ਦੇ ਮਾਤਾ ਪਿਤਾ ਵੀ ਹਾਜਰ ਸਨ। ਇਸ ਮੌਕੇ ਵਿਧਾਇਕ ਦੇ ਸਿਆਸੀ ਸਕੱਤਰ ਹਰਕੇਸ਼ ਚੰਦ ਸ਼ਰਮਾ, ਸਕੂਲ ਦੀ ਪ੍ਰਿੰਸੀਪਲ ਸ੍ਰੀਮਤੀ ਵੀਨਾ ਚੌਧਰੀ, ਡਾਇਰੈਕਟਰ ਕੇ.ਕੇ. ਚੌਧਰੀ, ਪ੍ਰਿੰਸੀਪਲ ਗੁਰਮੁੱਖ ਸਿੰਘ, ਕਮਲਪ੍ਰੀਤ ਸਿੰਘ ਬਨੀ, ਜੀ.ਐਸ. ਅਟਵਾਲ, ਤਾਰਾ ਸਿੰਘ, ਕੁਲਵੰਤ ਸਿੰਘ, ਐਸ.ਐਸ. ਰਾਣਾ, ਐਨ.ਕੇ. ਸ਼ਰਮਾ, ਸ਼ਮਸ਼ੇਰ ਗਰੋਵਰ, ਬਾਵਾ ਸਿੰਘ, ਕਰਨੈਲ ਸਿੰਘ, ਨਿਰੰਜਣ ਸਿੰਘ ਸਿੱਧੂ, ਚੌਧਰੀ ਹਰੀਪਾਲ ਚੋਲਟਾ ਕਲਾਂ, ਗੁਰਚਰਨ ਸਿੰਘ ਭੰਵਰਾ ਤੋਂ ਇਲਾਵਾ ਸਕੂਲ ਦਾ ਸਟਾਫ ਵੀ ਹਾਜਰ ਸੀ।

Load More Related Articles
Load More By Nabaz-e-Punjab
Load More In General News

Check Also

ਪੰਜਾਬ ਯੂਨੀਵਰਸਿਟੀ ਦੇ ਪੁਰਾਣੇ ਸੈਨੇਟ ਪ੍ਰਬੰਧ ਨੂੰ ਬਹਾਲ ਕਰਕੇ ਚੋਣਾਂ ਕਰਵਾਉਣ ਦੀ ਮੰਗ

ਪੰਜਾਬ ਯੂਨੀਵਰਸਿਟੀ ਦੇ ਪੁਰਾਣੇ ਸੈਨੇਟ ਪ੍ਰਬੰਧ ਨੂੰ ਬਹਾਲ ਕਰਕੇ ਚੋਣਾਂ ਕਰਵਾਉਣ ਦੀ ਮੰਗ ਨਬਜ਼-ਏ-ਪੰਜਾਬ, ਚੰਡ…