ਲਈਅਰ ਵੈਲੀ ਪਾਰਕ ਦੇ ਸਾਹਮਣੇ ਫਿਰ ਲਗਾਈ ਕੂੜੇ ਨੂੰ ਅੱਗ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 23 ਮਈ:
ਜ਼ਿਲ੍ਹਾ ਪ੍ਰਸ਼ਾਸ਼ਨ ਵੱਲੋਂ ਸ਼ਹਿਰ ਵਿੱਚ ਕੂੜੇ ਅਤੇ ਹੋਰ ਆੜ ਕੁਬਾੜ ਨੂੰ ਅੱਗ ਲਗਾਉਣ ਵਾਲਿਆਂ ਦੇ ਖਿਲਾਫ ਸਖਤ ਕਾਰਵਾਈ ਕਰਨ ਦੇ ਦਾਅਵਿਆਂ ਦੇ ਵਿਚਕਾਰ ਸਥਾਨਕ ਫੇਜ਼-8 ਵਿੱਚ (ਲਈਅਰ ਵੈਲੀ ਦੇ ਨਾਲ ਲੱਗਦੀ ਥਾਂ ’ਤੇ) ਅੱਜ ਫਿਰ ਕੂੜੇ ਨੂੰ ਅੱਗ ਲਗਾ ਦਿੱਤੀ ਗਈ ਜਿਸ ਕਾਰਣ ਹਰ ਪਾਸੇ ਧੂੰਆਂ ਫੈਲ ਗਿਆ। ਇੱਥੇ ਇਹ ਜ਼ਿਕਰਯੋਗ ਹੈ ਕਿ ਇਸ ਥਾਂ ਤੇ ਖਾਲੀ ਪਈ ਥਾਂ ਵਿੱਚ ਨਗਰ ਨਿਗਮ ਵੱਲੋਂ ਕੂੜੇ ਦਾ ਆਰਜੀ ਟ੍ਰੰਪ ਬਣਾਇਆ ਗਿਆ ਹੈ ਜਿਥੋੱ ਇਹ ਕੂੜਾ ਡੰਪਿੰਗ ਮੈਦਾਨ ਤਕ ਭਿਜਵਾਇਆ ਜਾਣਾ ਹੁੰਦਾ ਹੈ ਪਰੰਤੂ ਇਸ ਥਾਂ ਤੇ ਇੱਕਤਰ ਹੋਣ ਵਾਲੇ ਕੂੜੇ ਨੂੰ ਇੱਥੇ ਹੀ ਅੱਗ ਲਗਾ ਕੇ ਸਾੜ ਦਿੱਤਾ ਜਾਂਦਾ ਹੈ। ਇਸ ਥਾਂ ਦੇ ਨੇੜੇ 2 ਵੱਡੇ ਸਕੂਲ ਹਨ ਅਤੇ ਇਸ ਦੇ ਨਾਲ ਇੱਥੇ ਬਣੀ ਲਈਅਰ ਵੈਲੀ ਅਤੇ ਨਾਲ ਦੀ ਥਾਂ ਵਿੱਚ ਸਥਿਤ ਇਤਿਹਾਸਕ ਗੁਰਦੁਆਰਾ ਅੰਬ ਸਾਹਿਬ ਵਿੱਚ ਵੀ ਰੋਜਾਨਾ ਵੱਡੀ ਗਿਣਤੀ ਲੋਕ ਆਉੱਦੇ ਹਨ ਅਤੇ ਕੂੜੇ ਅਤੇ ਹੋਰ ਆੜ ਕੁਬਾੜ ਨੂੰ ਅੱਗ ਲਗਾਉਣ ਕਾਰਣ ਪੈਦਾ ਹੋਣ ਵਾਲੇ ਕੂੜੇ ਦਾ ਇਹਨਾਂ ਲੋਕਾਂ ਤੇ ਬਹੁਤ ਬੁਰਾ ਅਸਰ ਪੈਂਦਾ ਹੈ।
ਇਸ ਸੰਬੰਧੀ ਐਡਵਾਈਜਰੀ ਕਮੇਟੀ ਦੇ ਮੈਂਬਰ ਵਿਨੀਤ ਵਰਮਾ ਵੱਲੋਂ ਇੱਕ ਦਿਨ ਪਹਿਲਾਂ ਜਿਲ੍ਹਾ ਮੁਹਾਲੀ ਦੇ ਵਧੀਕ ਡਿਪਟੀ ਕਮਿਸ਼ਨਰ ਨੂੰ ਪੱਤਰ ਲਿਖ ਕੇ ਫੇਜ਼-8 ਵਿੱਚ ਸਥਿਤ ਲਈਅਰ ਵੈਲੀ ਦੇ ਨਾਲ ਲੱਗਦੀ ਇਸ ਥਾਂ ਤੇ ਕੂੜੇ ਨੂੰ ਅੱਗ ਲਗਾਉਣ ਦੀ ਇਸ ਕਾਰਵਾਈ ਦੇ ਖਿਲਾਫ ਸਖਤ ਕਦਮ ਚੁੱਕਣ ਦੀ ਮੰਗ ਕੀਤੀ ਸੀ। ਇਸ ਤੋਂ ਪਹਿਲਾਂ ਵੀ ਸ੍ਰੀ ਵਰਮਾ ਵਲੋੱ ਇਹ ਮਾਮਲਾ ਚੁੱਕਿਆ ਜਾਂਦਾ ਰਿਹਾ ਹੈ ਪ੍ਰੰਤੂ ਪ੍ਰਸ਼ਾਸ਼ਨ ਵਲੋੱ ਸਿਵਾਏ ਕਾਗਜੀ ਦਾਅਵਿਆਂ ਦੇ ਹੁਣ ਤਕ ਕੁਝ ਵੀ ਨਹੀਂ ਕੀਤਾ ਗਿਆ ਹੈ।
ਇਸ ਸੰਬੰਧੀ ਸੋਚ ਸੇਵਾ ਸਮਿਤੀ ਦੇ ਪ੍ਰਧਾਨ ਸ੍ਰੀ ਅਤੁਲ ਸ਼ਰਮਾ ਵੱਲੋਂ ਅੱਜ ਇਹ ਮਾਮਲਾ ਚੁੱਕਦਿਆਂ ਕਿਹਾ ਕਿ ਇਸ ਤਰੀਕੇ ਨਾਲ ਕੂੜੇ ਨੂੰ ਅੱਗ ਲਗਾਉਣ ਦੀ ਕਾਰਵਾਈ ਦੇ ਖਿਲਾਫ ਪ੍ਰਸ਼ਾਸ਼ਨ ਵਲੋੱ ਕੋਈ ਕਾਰਵਾਈ ਨਾ ਕੀਤੇ ਜਾਣ ਨਾਲ ਪ੍ਰਸ਼ਾਸ਼ਨ ਦੀ ਕਾਰਗੁਜਾਰੀ ਹੀ ਸਵਾਲਾਂ ਦੇ ਘੇਰੇ ਵਿੱਚ ਆ ਗਈ ਹੈ। ਉਹਨਾਂ ਕਿਹਾ ਕਿ ਨਾਗਰਿਕਾਂ ਤੋਂ ਇੱਕਤਰ ਕੀਤੇ ਜਾਂਦੇ ਭਾਰੀ ਭਰਕਮ ਟੈਕਸਾਂ ਦੇ ਬਾਵਜੂਦ ਉਹਨਾਂ ਦੀ ਸੁਰਖਿਆ ਲਈ ਲੋੜੀਂਦੇ ਇੰਤਜਾਮ ਨਹੀਂ ਕੀਤੇ ਜਾਂਦੇ। ਉਹਨਾਂ ਕਿਹਾ ਕਿ ਜੇਕਰ ਪ੍ਰਸ਼ਾਸ਼ਨ ਵਲੋੱ ਇਸ ਸਬੰਧੀ ਤੁਰੰਤ ਲੋੜੀਂਦੀ ਕਾਰਵਾਈ ਅਮਲ ਵਿੱਚ ਨਾ ਲਿਆਂਦੀ ਗਈ ਤਾਂ ਉਹ ਇਸ ਸਬੰਧੀ ਲੋਕ ਅਦਾਲਤ ਵਿੱਚ ਕੇਸ ਦਾਇਰ ਕਰਣਗੇ ਅਤੇ ਸੰਬੰਧਿਤ ਅਧਿਕਾਰੀਆਂ ਨੂੰ ਪਾਰਟੀ ਬਣਾ ਕੇ ਉਹਨਾਂ ਦੇ ਖਿਲਾਫ ਕਾਰਵਾਈ ਦੀ ਮੰਗ ਕਰਣਗੇ।

Load More Related Articles
Load More By Nabaz-e-Punjab
Load More In Problems

Check Also

ਕੂੜੇ ਦੀ ਸਮੱਸਿਆ ਲਈ ਪੰਜਾਬ ਸਰਕਾਰ ਪੂਰੀ ਤਰ੍ਹਾਂ ਜ਼ਿੰਮੇਵਾਰ: ਮੇਅਰ ਜੀਤੀ ਸਿੱਧੂ

ਕੂੜੇ ਦੀ ਸਮੱਸਿਆ ਲਈ ਪੰਜਾਬ ਸਰਕਾਰ ਪੂਰੀ ਤਰ੍ਹਾਂ ਜ਼ਿੰਮੇਵਾਰ: ਮੇਅਰ ਜੀਤੀ ਸਿੱਧੂ ਸ਼ਹਿਰ ਵਾਸੀ ਡਾਢੇ ਪ੍ਰੇਸ਼ਾਨ…