Share on Facebook Share on Twitter Share on Google+ Share on Pinterest Share on Linkedin ਖਿਜ਼ਰਾਬਾਦ ਵਿੱਚ ਮਹਾਰਾਣਾ ਪ੍ਰਤਾਪ ਜੈਅੰਤੀ ਦੇ ਅਗਾਊਂ ਪ੍ਰਬੰਧਾਂ ਦਾ ਜਾਇਜ਼ਾ ਲਿਆ ਰਜਨੀਕਾਂਤ ਗਰੋਵਰ ਨਬਜ਼-ਏ-ਪੰਜਾਬ ਬਿਊਰੋ, ਕੁਰਾਲੀ, 23 ਮਈ: ਇੱਥੋਂ ਨੇੜਲੇ ਪਿੰਡ ਖਿਜ਼ਰਾਬਾਦ ਵਿਖੇ ਰਾਣਾ ਕੁਸ਼ਲਪਾਲ ਪ੍ਰਧਾਨ ਅਖਿਲ ਭਾਰਤੀਆ ਕਸ਼ੱਤਰੀਆ ਮਹਾਂ ਸਭਾ ਜ਼ਿਲ੍ਹਾ ਮੁਹਾਲੀ ਦੀ ਅਗਵਾਈ ਵਿੱਚ ਰਾਜਪੂਤ ਭਾਈਚਾਰੇ ਦੀ ਮੀਟਿੰਗ ਹੋਈ। ਜਿਸ ਵਿਚ 3 ਜੂਨ ਨੂੰ ਲਾਂਡਰਾਂ ਵਿੱਚ ਮਨਾਈ ਜਾ ਰਹੀ ਮਹਾਰਾਣਾ ਪ੍ਰਤਾਪ ਜੈਅੰਤੀ ਦੀਆਂ ਤਿਆਰੀਆਂ ਦਾ ਜਾਇਜ਼ਾ ਲਿਆ ਗਿਆ ਅਤੇ ਵਿਚਾਰ ਵਟਾਂਦਰਾ ਕੀਤਾ ਗਿਆ। ਇਸ ਮੀਟਿੰਗ ਵਿਚ ਪਹੁੰਚੇ ਹਰਿੰਦਰ ਸਿੰਘ ਪ੍ਰਧਾਨ ਅਖਿਲ ਭਾਰਤੀਆ ਕਸ਼ੱਤਰੀਆਂ ਮਹਾਂ ਸਭਾ ਪੰਜਾਬ ਨੇ ਸ਼ਿਰਕਤ ਕੀਤੀ। ਉਨ੍ਹਾਂ ਕਿਹਾ ਕਿ ਸੂਬਾ ਪੱਧਰੀ ਮਨਾਈ ਜਾ ਰਹੀ ਮਹਾਰਾਣਾ ਪ੍ਰਤਾਪ ਜੈਅੰਤੀ ਮੌਕੇ ਮੁੱਖ ਮੰਤਰੀ ਮਹਾਰਾਜਾ ਅਮਰਿੰਦਰ ਸਿੰਘ, ਰਾਜਪਾਲ ਵੀ.ਪੀ ਬਦਨੌਰ, ਕੇ.ਪੀ ਰਾਣਾ ਸਪੀਕਰ ਵਿਧਾਨ ਸਭਾ ਸਮੇਤ ਸੂਬੇ ਦੀਆਂ ਹੋਰ ਮਾਣਮੱਤੀਆਂ ਸ਼ਖ਼ਸੀਅਤਾਂ ਸ਼ਿਰਕਤ ਕਰਨਗੀਆਂ ਜੋ ਕਿ 3 ਜੂਨ ਨੂੰ ਰੋਇਲ ਪੈਲਸ ਲਾਂਡਰਾਂ ਵਿੱਚ ਸਵੇਰੇ 9 ਵਜੇ ਮਨਾਈ ਜਾਵੇਗੀ। ਇਸ ਦੌਰਾਨ ਰਾਣਾ ਕੁਸ਼ਲਪਾਲ ਦੀ ਸਿਫਾਰਸ ਤੇ ਰਵੀ ਰਾਠੌਰ ਨੂੰ ਹਲਕਾ ਖਰੜ ਦੇ ਯੂਥ ਅਖਿਲ ਭਾਰਤੀਆ ਕਸ਼ੱਤਰੀਆ ਮਹਾਂ ਸਭਾ ਦਾ ਪ੍ਰਧਾਨ ਬਣਾਇਆ ਗਿਆ। ਇਸ ਮੌਕੇ ਰਾਮਪਾਲ ਨੰਬਰਦਾਰ, ਜਸਪਾਲ ਸਿੰਘ, ਨੰਬਰਦਾਰ ਰਣਯੋਧ ਸਿੰਘ ਰਾਣਾ, ਓਮਪਾਲ ਰਾਣਾ, ਵਿਕਾਸ ਰਾਣਾ, ਕਿਰਨਪਾਲ ਰਾਣਾ, ਸ਼ਿਵ ਰਾਠੌਰ, ਵਿਕਰਮ ਰਾਠੌਰ, ਨੀਟੂ ਰਾਣਾ, ਰੋਹਿਤ ਰਾਣਾ, ਅਮਨ ਰਾਠੌਰ, ਹਰੀਸ਼ ਰਾਣਾ, ਕਮਲ ਰਾਜਪੂਤ, ਸਮੇ ਸਿੰਘ, ਬਿਧੀ ਸਿੰਗ, ਸਾਹਿਲ ਰਾਣਾ ਆਦਿ ਹਾਜ਼ਰ ਸਨ।
ਮੰਤਰੀ ਮੰਡਲ ਨੇ ਲਖੀਮਪੁਰ ਖੀਰੀ ਘਟਨਾ ਵਿਚ ਜਾਨਾਂ ਗੁਆ ਚੁੱਕੇ ਕਿਸਾਨਾਂ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਦੋ ਮਿੰਟ ਦਾ ਮੌਨ ਰੱਖਿਆ
ਬੀਤੇ ਪੰਜ ਮਹੀਨਿਆਂ ਵਿਚ ਵਾਪਰੀਆਂ ਸਿਆਸੀ ਘਟਨਾਵਾਂ ਨਾਲ ਦੁੱਖ ਪਹੁੰਚਿਆ-ਕੈਪਟਨ ਅਮਰਿੰਦਰ ਸਿੰਘ ਨੇ ਅਸਤੀਫਾ ਦੇਣ ਤੋਂ ਪਹਿਲਾਂ ਸੋਨੀਆ ਗਾਂਧੀ ਨੂੰ ਲਿਖਿਆ ਪੱਤਰ