ਤਹਿਸੀਲਦਾਰ ਨੇ ਮੀਟਿੰਗ ਕਰਕੇ ਲਿਆ ਦਫ਼ਤਰਾਂ ਕੰਮਾਂ ਕਾਰਾਂ ਦਾ ਜਾਇਜ਼ਾ

ਨਬਜ਼-ਏ-ਪੰਜਾਬ ਬਿਊਰੋ, ਖਰੜ, 17 ਮਈ:
ਮਾਲ ਵਿਭਾਗ ਨਾਲ ਸਬੰਧਤ ਕੰਮਾਂ ਦਾ ਜਾਇਜ਼ਾ ਲੈਣ ਤਹਿਸੀਲ ਦਫ਼ਤਰ ਖਰੜ ਵਿਖੇ ਹੋਈ ਮੀਟਿੰਗ ਦੀ ਪ੍ਰਧਾਨਗੀ ਤਹਿਸੀਲਦਾਰ ਖਰੜ ਰਾਜਪਾਲ ਸਿੰਘ ਸੇਖੋਂ ਨੇ ਕੀਤੀ। ਉਨ੍ਹਾਂ ਮੀਟਿੰਗ ਵਿਚ ਹਾਜ਼ਰ ਕਾਨੂੰਗੋ, ਪਟਵਾਰੀਆਂ, ਫਰਦ ਕੇਂਦਰ, ਸੇਵਾ ਕੇਦਰਾਂ ਦੇ ਕਰਮਚਾਰੀਆਂ ਨੂੰ ਕਿਹਾ ਕਿ ਦਫਤਰੀ ਕੰਮਾਂ ਵਿਚ ਪਾਰਦਾਸ਼ਤਾਂ ਨਾਲ ਕੀਤੇ ਅਤੇ ਜੋ ਅਜੇ ਕੰਮ ਬਕਾਇਆ ਪਏ ਹਨ ਉਨ੍ਹਾਂ ਨੂੰ ਪਹਿਲ ਦੇ ਅਧਾਰ ਤੇ ਨਿਪਟਾਇਆ ਜਾ। ਉਨ੍ਹਾਂ ਤਹਿਸੀਲ ਖਰੜ ਦੇ ਸਮੂਹ ਪਟਵਾਰੀਆਂ ਨੂੰ ਹਦਾਇਤ ਕੀਤੀ ਕਿ ਜਿਹੜੇ ਪਟਵਾਰ ਸਰਕਲ ਵਿਚ ਇੰਤਕਾਲ ਬਕਾਏ ਪਏ ਹਨ ਉਹ ਪਟਵਾਰੀ ਤੁਰੰਤ ਆਪਣੇ ਆਪਣੇ ਸਰਕਲ ਅਫਸਰ ਤੋਂ ਕਰਵਾਉਣ ਅਤੇ ਇਸੇ ਤਰ੍ਹਾਂ ਦਫਤਰੀ ਕੰਮ ਵੀ ਬਕਾਏ ਹਨ ਉਹ ਵੀ ਇੱਕ ਹਫਤੇ ਦੇ ਅੰਦਰ ਅੰਦਰ ਨਿਪਟਾਏ ਜਾਣ। ਇਸ ਮੌਕੇ ਨਾਇਬ ਤਹਿਸੀਲਦਾਰ ਹਰਿੰਦਰਜੀਤ ਸਿੰਘ, ਕਾਨੂੰਗੋਈ ਇੰਦੀਵਰ, ਕਾਨੂੰਗੋ ਰਘਵੀਰ ਸਿੰਘ, ਕਾਨੂੰਗੋ ਭੁਪਿੰਦਰ ਸਿੰਘ, ਗੁਰਚਰਨ ਸਿੰਘ, ਜਗਪ੍ਰੀਤ ਸਿੰਘ, ਬਲਵਿੰਦਰ ਸਿੰਘ, ਸੁਰਿੰਦਰ ਸਿੰਘ, ਗੁਰਚਰਨ ਸਿੰਘ,ਤੇਜ਼ਪਾਲ ਸਿੰਘ, ਕੁਲਦੀਪ ਸਿੰਘ, ਸੰਦੀਪ ਕੁਮਾਰ ਸਮੇਤ ਸਾਰੇ ਸਰਕਲਾਂ ਦੇ ਪਟਵਾਰੀ , ਆਰ.ਸੀ.ਰਣਵਿੰਦਰ ਸਿੰਘ ਸਮੇਤ ਹੋਰ ਦਫ਼ਤਰੀ ਕਰਮਚਾਰੀ ਹਾਜ਼ਰ ਸਨ।

Load More Related Articles
Load More By Nabaz-e-Punjab
Load More In General News

Check Also

ਪੰਜਾਬ ਯੂਨੀਵਰਸਿਟੀ ਦੇ ਪੁਰਾਣੇ ਸੈਨੇਟ ਪ੍ਰਬੰਧ ਨੂੰ ਬਹਾਲ ਕਰਕੇ ਚੋਣਾਂ ਕਰਵਾਉਣ ਦੀ ਮੰਗ

ਪੰਜਾਬ ਯੂਨੀਵਰਸਿਟੀ ਦੇ ਪੁਰਾਣੇ ਸੈਨੇਟ ਪ੍ਰਬੰਧ ਨੂੰ ਬਹਾਲ ਕਰਕੇ ਚੋਣਾਂ ਕਰਵਾਉਣ ਦੀ ਮੰਗ ਨਬਜ਼-ਏ-ਪੰਜਾਬ, ਚੰਡ…