ਪੁਲੀਸ ਸਾਂਝ ਕੇਂਦਰ ਵਿੱਚ ਵੱਖ ਵੱਖ ਸੇਵਾਵਾਂ ਲਈ ਮੋਬਾਇਲ ਐਪ ਸ਼ੁਰੂ

ਰਜਨੀਕਾਂਤ ਗਰੋਵਰ
ਨਬਜ਼-ਏ-ਪੰਜਾਬ ਬਿਊਰੋ, ਕੁਰਾਲੀ, 17 ਮਈ:
ਸਥਾਨਕ ਸ਼ਹਿਰ ਦੇ ਸਿਸਵਾਂ ਰੋਡ ਤੇ ਸਥਿਤ ਸ੍ਰੀ ਗੁਰੂ ਹਰਿ ਕ੍ਰਿਸਨ ਪਬਲਿਕ ਸਕੂਲ ਵਿਖੇ ਨੌਵੀਂ ਅਤੇ ਦਸਵੀਂ ਕਲਾਸ ਦੀਆਂ ਵਿਦਿਆਰਥਣਾਂ ਨੂੰ ਥਾਣਾ ਸਾਂਝ ਕੇਂਦਰ ਵੱਲੋਂ ਦਿੱਤੀਆਂ ਜਾ ਰਹੀਆਂ ਸੇਵਾਵਾਂ ਤੋਂ ਜਾਣੂ ਕਰਵਾਇਆ ਗਿਆ। ਇਸ ਦੌਰਾਨ ਸਾਂਝ ਕੇਂਦਰ ਦੇ ਇੰਚਾਰਜ ਸਹਾਇਕ ਥਾਣੇਦਾਰ ਮੋਹਨ ਸਿੰਘ ਨੇ ਦੱਸਿਆ ਕਿ ਸਰਕਾਰ ਵੱਲੋਂ ਸੁਰੂ ਕੀਤੀ ਗਈ ਨਵੀਂ ਸਾਂਝ ਮੋਬਾਇਲ ਐਪ ਜਿਸ ਵਿੱਚ ਕੋਈ ਵੀ ਵਿਅਕਤੀ ਆਨ-ਲਾਈਨ ਮੋਬਾਇਲ ਐਪ ਰਾਂਹੀਂ ਘਰ ਬੈਠੇ ਹੀ ਗੁੰਮਸੁਦਗੀ ਸੰਬੰਧੀ ਡੀ.ਡੀ.ਆਰ, ਜਿਵੇਂ ਪਾਸਪੋਰਟ, ਮੋਬਾਇਲ, ਵੀਹਿਕਲ ਪੁਲਿਸ ਕਲੀਰੈਂਸਸ ਸਰਟੀਫਿਕੇਟ, ਚਾਲ-ਚੱਲਣ ਸਰਟੀਫਿਕੇਟ, ਕਿਰਾਏਦਾਰ/ਨੌਕਰ ਦੀ ਵੈਰੀਫਿਕੇਸ਼ਨ ਕਰ ਸਕਦੇ ਹਨ। ਇਸ ਦੌਰਾਨ ਸਕੂਲ ਦੇ ਡਾਇਰੈਕਟਰ ਦਿਲਬਾਗ ਸਿੰਘ ਗਿੱਲ ਅਤੇ ਬੱਚਿਆਂ ਨੂੰ ਸਾਂਝ ਸੇਵਾਵਾਂ ਦੇ ਪੰਪਲੇਟ ਵੰਡੇ ਗਏ। ਥਾਣਾ ਸਾਂਝ ਕੇਂਦਰ ਦੇ ਇੰਚਾਰਜ ਵੱਲੋਂ ਸਾਂਝ ਸੇਵਾਵਾਂ ਦੇ ਨਾਲ-ਨਾਲ ਬੱਚਿਆਂ ਨੂੰ ਜਿੰਦਗੀ ਦੇ ਮੁਕਾਮ ਨੂੰ ਪ੍ਰਾਪਤ ਕਰਨ ਲਈ ਦੱਸਿਆ ਕਿ ਜਿਵੇਂ ਆਪਾ ਕੰਪਿਊਟਰ ਸਾਫਟਵੇਅਰ ਵਿੱਚ ਐਂਟੀਵਾਇਰਸ ਪਵਾਉਂਦੇ ਹਾਂ, ਤਾਂ ਜੋ ਡਾਟਾ ਕਰੱਪਟ ਨਾ ਹੋ ਜਾਵੇ ਤੇ ਸਾਨੂੰ ਉਸ ਤੋਂ ਸਹੀ ਸਰਵਿਸ ਮਿਲ ਸਕੇ। ਇਸ ਦੌਰਾਨ ਥਾਣਾ ਸਾਂਝ ਕੇਂਦਰ ਦੇ ਕੋਆਰਡੀਨੇਸਨ ਮੈਂਬਰ ਬਲਵਿੰਦਰ ਧੀਮਾਨ, ਪ੍ਰਿੰਸੀਪਲ ਦਿਲਬਾਗ ਸਿੰਘ ਗਿੱਲ ਤੇ ਸਕੂਲੀ ਵਿਦਿਆਰਥੀ ਹਾਜ਼ਰ ਸਨ।

Load More Related Articles
Load More By Nabaz-e-Punjab
Load More In General News

Check Also

ਕਿਸਾਨਾਂ ਦੀ ਸਹਿਮਤੀ ਨਾਲ ਹੀ ਜ਼ਮੀਨਾਂ ਐਕਵਾਇਰ ਕੀਤੀਆਂ ਜਾਣਗੀਆਂ: ਕੁਲਵੰਤ ਸਿੰਘ

ਕਿਸਾਨਾਂ ਦੀ ਸਹਿਮਤੀ ਨਾਲ ਹੀ ਜ਼ਮੀਨਾਂ ਐਕਵਾਇਰ ਕੀਤੀਆਂ ਜਾਣਗੀਆਂ: ਕੁਲਵੰਤ ਸਿੰਘ ਭਾਰਤੀ ਕਿਸਾਨ ਮਜ਼ਦੂਰ ਸੰਘਰਸ਼…