Share on Facebook Share on Twitter Share on Google+ Share on Pinterest Share on Linkedin ਜਸਵੰਤ ਸਿੰਘ ਭੁੱਲਰ ਤੇ ਕਰਮ ਸਿੰਘ ਬਬਰਾ ਦਾ ਵਿਸ਼ੇਸ਼ ਸਨਮਾਨ ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 13 ਮਈ: ਗੁਰਦੁਆਰਾ ਸਾਹਿਬਜ਼ਾਦਾ ਅਜੀਤ ਸਿੰਘ ਦੀ ਕਮੇਟੀ ਦੀ ਜਨਰਲ ਮੀਟਿੰਗ ਜੋਗਿੰਦਰ ਸਿੰਘ ਸੋਂਧੀ ਦੀ ਪ੍ਰਧਾਨਗੀ ਹੇਠ ਹੋਈ। ਜਿਸ ਵਿੱਚ ਸ਼੍ਰੋਮਣੀ ਅਕਾਲੀ ਦਲ ਜ਼ਿਲ੍ਹਾ ਮੁਹਾਲੀ ਸ਼ਹਿਰੀ ਦੇ ਸਾਬਕਾ ਪ੍ਰਧਾਨ ਜਸਵੰਤ ਸਿੰਘ ਭੁੱਲਰ ਦੇ ਵਿਦੇਸ਼ ਜਾਣ ਮੌਕੇ ’ਤੇ ਉਨ੍ਹਾਂ ਦੀ ਯਾਤਰਾ ਦੀ ਸਫਲਤਾ ਲਈ ਸੰਗਤ ਨੇ ਅਰਦਾਸ ਕੀਤੀ ਤੇ ਉਨ੍ਹਾਂ ਨੂੰ ਗੁਰੂ ਘਰ ਦੀ ਬਖਸ਼ਿਸ਼ ਸਿਰੋਪਾਓ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਕਰਮ ਸਿੰਘ ਬਬਰਾ ਨੂੰ ਵੀ ਉਨ੍ਹਾਂ ਦੇ ਰਾਮਗੜ੍ਹੀਆਂ ਸਭਾ ਦੇ ਜਨਰਲ ਸਕੱਤਰ ਬਣਨ ’ਤੇ ਸਨਮਾਨਿਤ ਕੀਤਾ ਗਿਆ। ਇਸ ਮੀਟਿੰਗ ਵਿੱਚ ਅਮਰਜੀਤ ਸਿੰਘ ਸੀਨੀਅਰ ਮੀਤ ਪ੍ਰਧਾਨ ਗੁਰਦੁਆਰਾ ਫੇਜ਼-2, ਸਰਦਾਰ ਬਲਵਿੰਦਰ ਸਿੰਘ ਟੋਹੜਾ ਜਨਰਲ ਸਕੱਤਰ ਗੁਰਦੁਆਰਾ ਤਾਲਮੇਲ ਕਮੇਟੀ, ਅਵਤਾਰ ਸਿੰਘ ਬਡਵਾਲ, ਭਾਈ ਮਨਜੀਤ ਸਿੰਘ ਨਰਿੰਦਰ ਸਿੰਘ ਸੋੱਧੀ, ਪਰਮਜੀਤ ਸਿੰਘ ਬੋਬੀ, ਸਵਿੰਦਰ ਸਿੰਘ ਖੋਖਰ, ਕਰਮ ਸਿੰਘ ਬਬਰਾ, ਕੁਲਵੰਤ ਸਿੰਘ, ਸਾਧੂ ਸਿੰਘ ਪੰਧੇਰ, ਰਜਿੰਦਰ ਸਿੰਘ ਛਤਵਾਲ, ਹਰਿੰਦਰਪਾਲ ਸਿੰਘ, ਸੁਰਿੰਦਰ ਸਿੰਘ ਸੈਣੀ ਅਤੇ ਹਰਦੀਪ ਸਿੰਘ ਹਾਜ਼ਰ ਸਨ।
ਮੰਤਰੀ ਮੰਡਲ ਨੇ ਲਖੀਮਪੁਰ ਖੀਰੀ ਘਟਨਾ ਵਿਚ ਜਾਨਾਂ ਗੁਆ ਚੁੱਕੇ ਕਿਸਾਨਾਂ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਦੋ ਮਿੰਟ ਦਾ ਮੌਨ ਰੱਖਿਆ
ਬੀਤੇ ਪੰਜ ਮਹੀਨਿਆਂ ਵਿਚ ਵਾਪਰੀਆਂ ਸਿਆਸੀ ਘਟਨਾਵਾਂ ਨਾਲ ਦੁੱਖ ਪਹੁੰਚਿਆ-ਕੈਪਟਨ ਅਮਰਿੰਦਰ ਸਿੰਘ ਨੇ ਅਸਤੀਫਾ ਦੇਣ ਤੋਂ ਪਹਿਲਾਂ ਸੋਨੀਆ ਗਾਂਧੀ ਨੂੰ ਲਿਖਿਆ ਪੱਤਰ