Share on Facebook Share on Twitter Share on Google+ Share on Pinterest Share on Linkedin ਪੱਤਰਕਾਰਾਂ ਨੇ ਇੰਟਰਨੈਸ਼ਨਲ ਫਤਿਹ ਅਕੈਡਮੀ ਦੇ ਗੇਟ ਅਗੇ ਕੀਤਾ ਰੋਸ ਪ੍ਰਦਰਸ਼ਨ ਕੁਲਜੀਤ ਨਬਜ਼-ਏ-ਪੰਜਾਬ ਬਿਊਰੋ, ਜੰਡਿਆਲਾ ਗੁਰੂ, 8 ਮਈ: ਬੀਤੇ ਦਿਨੀ ਇੰਟਰਨੈਸ਼ਨਲ ਫਤਿਹ ਅਕੈਡਮੀ ਦੇ ਗੇਟ ਕੀਪਰ ਵਲੋਂ ਚੇਅਰਮੈਨ ਦੇ ਹੁਕਮਾਂ ‘ਤੇ ਇਕ ਪੱਤਰਕਾਰ ਨੂੰ ਇਸ ਕਰਕੇ ਗੇਟ ਤੋਂ ਅੱਗੇ ਨਹੀਂ ਜਾਣ ਦਿੱਤਾ ਗਿਆ ਕਿਉਂ ਕਿ ਉਸਨੇ ਅਪਨੇ ਇਸ਼ਤਿਹਾਰ ਦੇ ਦੋ ਸਾਲ ਪੁਰਾਣੇ ਪੈਸੇ ਲੈਣੇ ਸਨ ਜਿਸਦੇ ਰੋਸ ਵਜੋਂ ਅੱਜ ਜੰਡਿਆਲਾ ਪ੍ਰੈਸ ਕਲੱਬ (ਰਜਿ:) ਵਲੋਂ ਪ੍ਰਧਾਨ ਵਰਿੰਦਰ ਸਿੰਘ ਮਲਹੋਤਰਾ ਦੀ ਅਗਵਾਈ ਹੇਠ ਸ਼ਾਂਤੀਪੂਰਵਕ ਰੋਸ ਪ੍ਰਦਰਸ਼ਨ ਕੀਤਾ ਗਿਆ । ਇਕ ਮੌਕੇ ਮਲਹੋਤਰਾ ਨੇ ਦੱਸਿਆ ਕਿ ਅੱਜ ਦੇ ਇਸ ਰੋਸ ਪ੍ਰਦਰਸ਼ਨ ਸਬੰਧੀ 4-5 ਦਿਨ ਪਹਿਲਾਂ ਹੀ ਅਕੈਡਮੀ ਦੇ ਪ੍ਰਬੰਧਕਾਂ ਨੂੰ ਈ ਮੇਲ ਰਾਹੀਂ ਅਤੇ ਡੀ ਐਸ ਪੀ ਜੰਡਿਆਲਾ ਨੂੰ ਦਰਖਾਸਤ ਦੇਕੇ ਸੂਚਿਤ ਕੀਤਾ ਗਿਆ ਸੀ ਕਿ ਅਗਰ ਅਕੈਡਮੀ ਦੇ ਪ੍ਰਬੰਧਕ ਪੰਜਾਬੀ ਅਖਬਾਰ ਦੇ ਪੱਤਰਕਾਰ ਨੂੰ ਉਸਦੇ ਇਸ਼ਤਿਹਾਰ ਦੇ ਪੈਸੇ ਨਹੀਂ ਦਿੰਦੇ ਤਾਂ 8 ਮਈ ਸਵੇਰੇ 10 ਵਜੇ ਤੋਂ ਬਾਅਦ ਅਕੈਡਮੀ ਦੇ ਉਸ ਗੇਟ ਅਗੇ ਰੋਸ ਪ੍ਰਦਰਸ਼ਨ ਕੀਤਾ ਜਾਵੇਗਾ ਜਿੱਥੇ ਪੱਤਰਕਾਰ ਨੂੰ ਚੇਅਰਮੈਨ ਦੇ ਹੁਕਮਾਂ ਤੋਂ ਬਾਅਦ ਜਲੀਲ ਕਰਨ ਦੀ ਕੋਸ਼ਿਸ਼ ਕੀਤੀ ਗਈ ਸੀ । ਰੋਸ ਪ੍ਰਦਰਸ਼ਨ ਦੌਰਾਨ ਗੇਟ ਤੇ ਆਕੇ ਚੇਅਰਮੈਨ ਜਗਬੀਰ ਸਿੰਘ ਵਲੋਂ ਅਕੈਡਮੀ ਦੇ ਅੰਦਰ ਬੈਠਕੇ ਗੱਲਬਾਤ ਕਰਨ ਦਾ ਸੱਦਾ ਦਿੱਤਾ ਪਰ ਪੱਤਰਕਾਰਾਂ ਨੇ ਅੰਦਰ ਜਾਣ ਤੋਂ ਮਨ੍ਹਾ ਕਰਦੇ ਹੋਏ ਕਿਹਾ ਕਿ ਕੋਈ ਵੀ ਪੱਤਰਕਾਰ ਅਕੈਡਮੀ ਦੇ ਅੰਦਰ ਨਹੀਂ ਜਾਵੇਗਾ। ਚੇਅਰਮੈਨ ਵਲੋਂ ਗੱਲਾਂ ਗੱਲਾਂ ਵਿਚ ਪੱਤਰਕਾਰਾਂ ਪ੍ਰਤੀ ਘਟੀਆ ਸ਼ਬਦਾਵਲੀ ਵਰਤਦੇ ਹੋਏ ਅਤੇ ਹਿੰਦੂ ਸਿੱਖ ਦਾ ਮਸਲਾ ਪੈਦਾ ਹੋਏ ਕਿਹਾ ਕਿ ਇਹਨਾਂ ਨੇ ਮੇਰੀ ਅਕੈਡਮੀ ਨੂੰ ਬਦਨਾਮ ਕਰਨ ਲਈ ਸਾਜਿਸ਼ ਰਚੀ ਹੋਈ ਹੈ ਕਿਉਂ ਕਿ ਪੂਰੇ ਇਲਾਕੇ ਵਿਚ ਸਿਰਫ ਮੇਰੀ ਅਕੈਡਮੀ ਹੀ ਸਿੱਖੀ ਦਾ ਪ੍ਰਚਾਰ ਕਰ ਰਹੀ ਹੈ । ਇਸ ਮੌਕੇ ਪੱਤਰਕਾਰ ਕੁਲਦੀਪ ਸਿੰਘ ਭੁੱਲਰ , ਸਰਬਜੀਤ ਸਿੰਘ ਜੰਜੂਆ , ਕੁਲਜੀਤ ਸਿੰਘ , ਸਤਿੰਦਰਬੀਰ ਸਿੰਘ ਪੀਟਰ ਨੇ ਚੇਅਰਮੈਨ ਨੂੰ ਅਜਿਹੀ ਸ਼ਬਦਾਵਲੀ ਨਾ ਵਰਤਣ ਪ੍ਰਤੀ ਸੁਚੇਤ ਕੀਤਾ । ਪ੍ਰਧਾਨ ਵਰਿੰਦਰ ਸਿੰਘ ਮਲਹੋਤਰਾ ਵਲੋਂ ਪਤਰਕਾਰਾਂ ਨੂੰ ਥਾਪੜਾ ਦਿੰਦੇ ਹੋਏ ਅਤੇ ਚੇਅਰਮੈਨ ਵਲੋਂ ਪੈਸੇ ਨਾ ਦੇਣ ਦੀ ਗੱਲ ਤੇ ਕਿਹਾ ਕਲੱਬ ਦੀ ਅਗਲੀ ਮੀਟਿੰਗ ਵਿਚ ਫੈਂਸਲਾ ਕੀਤਾ ਜਾਵੇਗਾ ਕਿ ਕਿਉਂ ਨਾ ਅਕੈਡਮੀ ਨੂੰ ਇਸ਼ਤਿਹਾਰ ਦੇ ਪੈਸੇ ਦਾਨ ਕਰ ਦਿਤੇ ਜਾਣ ? ਅੱਜ ਦੇ ਰੋਸ ਪ੍ਰਦਰਸ਼ਨ ਦੌਰਾਨ ਵਿਸ਼ੇਸ਼ ਤੋਰ ਤੇ ਅੰਮ੍ਰਿਤਸਰ ਤੋਂ ਪਹੁੰਚੇ ਸੀਨੀਅਰ ਪੱਤਰਕਾਰ ਸੁਨੀਲ ਦੇਵਗਨ ਤੋਂ ਇਲਾਵਾ ਹਰਿੰਦਰਪਾਲ ਸਿੰਘ , ਸਤਪਾਲ ਸਿੰਘ, ਸੁਖਚੈਨ ਸਿੰਘ, ਕੰਵਲਜੀਤ ਸਿੰਘ, ਸਤਿੰਦਰ ਅਠਵਾਲ , ਮਲਕੀਤ ਸਿੰਘ ਚੀਦਾ, ਕੁਲਵੰਤ ਸਿੰਘ, ਅਨਿਲ ਕੁਮਾਰ, ਪ੍ਰਦੀਪ ਜੈਨ ਜਨਰਲ ਸਕੱਤਰ , ਰਾਮਸ਼ਰਨਜੀਤ ਸਿੰਘ, ਪ੍ਰਗਟ ਸਿੰਘ, ਪਿੰਕੂ ਆਨੰਦ, ਕੀਮਤੀ ਜੈਨ, ਮੁਨੀਸ਼ ਜੈਨ, ਸੰਦੀਪ ਜੈਨ, ਵਰੁਣ ਸੋਨੀ , ਰਾਕੇਸ਼ ਸੂਰੀ , ਨਰਿੰਦਰ ਸੂਰੀ , ਬਲਵਿੰਦਰ ਸਿੰਘ, ਜੋਬਨਦੀਪ ਸਿੰਘ , ਕੰਵਲ ਜੋਧਾਨਗਰੀ, ਗੁਲਸ਼ਨ ਵਿਨਾਇਕ , ਸੁਖਜਿੰਦਰ ਸਿੰਘ , ਲਖਵਿੰਦਰ ਸਿੰਘ , ਗੋਪਾਲ ਸਿੰਘ , ਰਾਜਿੰਦਰ ਸਿੰਘ , ਵਿੱਕੀ ਰੰਧਾਵਾ , ਸੁਖਦੇਵ ਸਿੰਘ , ਸਿਕੰਦਰ ਸਿੰਘ , ਹਰਜੀਤ ਮੱਲੀ , ਆਦਿ ਮੌਜੂਦ ਸਨ
ਮੰਤਰੀ ਮੰਡਲ ਨੇ ਲਖੀਮਪੁਰ ਖੀਰੀ ਘਟਨਾ ਵਿਚ ਜਾਨਾਂ ਗੁਆ ਚੁੱਕੇ ਕਿਸਾਨਾਂ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਦੋ ਮਿੰਟ ਦਾ ਮੌਨ ਰੱਖਿਆ
ਬੀਤੇ ਪੰਜ ਮਹੀਨਿਆਂ ਵਿਚ ਵਾਪਰੀਆਂ ਸਿਆਸੀ ਘਟਨਾਵਾਂ ਨਾਲ ਦੁੱਖ ਪਹੁੰਚਿਆ-ਕੈਪਟਨ ਅਮਰਿੰਦਰ ਸਿੰਘ ਨੇ ਅਸਤੀਫਾ ਦੇਣ ਤੋਂ ਪਹਿਲਾਂ ਸੋਨੀਆ ਗਾਂਧੀ ਨੂੰ ਲਿਖਿਆ ਪੱਤਰ