Share on Facebook Share on Twitter Share on Google+ Share on Pinterest Share on Linkedin ਚੰਦੂਮਾਜਰਾ ਵੱਲੋਂ ਸੈਕਟਰ-70 ਦੇ ਪਾਰਕ ਵਿੱਚ ਪਹਿਲੇ ਓਪਨ ਜਿੰਮ ਦਾ ਉਦਘਾਟਨ ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 7 ਮਈ: ਸ੍ਰੀ ਆਨੰਦਪੁਰ ਸਾਹਿਬ ਲੋਕ ਸਭਾ ਹਲਕੇ ਤੋਂ ਮੈਂਬਰ ਪਾਰਲੀਮੈਂਟ ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ ਨੇ ਇੱਥੋਂ ਦੇ ਸੈਕਟਰ-70 ਦੇ ਪਾਰਕ ਨੰਬਰ 32 ਵਿੱਚ ਟਰਾਈਸਿਟੀ ਚੰਡੀਗੜ੍ਹ ਖੇਤਰ ਵਿੱਚ ਆਪਣੀ ਕਿਸਮ ਦੇ ਪਹਿਲੇ ਓਪਨ ਜਿੰਮ ਦਾ ਉਦਘਾਟਨ ਕੀਤਾ। ਐਮਪੀ ਲੈਡ ਚੋਂ ਸਾਢੇ ਚਾਰ ਲੱਖ ਰੁਪਏ ਦੀ ਲਾਗਤ ਨਾਲ ਬਣੇ ਇਸ ਓਪਨਿ ਜੰਮ ਚ ਅਲੱਗ ਅਲੱਗ ਕਸਰਤ ਵਾਲੀਆਂ 14ਮਸ਼ੀਨਾਂ ਲਾਈਆਂ ਗਈਆਂ ਹਨ। ਜਿੰਨ੍ਹਾਂ ਵਿੱਚ ਬਾਹਾਂ, ਲੱਤਾਂ, ਮਿਢਆਂ, ਗਿਡਆਂ, ਪੇਟ ਅਤੇ ਲੱਕ ਮਿਆਦ ਦੀਆਂ ਕਸਰਤਾਂ ਕਰਨ ਲਈ ਵੱਖ ਵੱਖ ਮਸ਼ੀਨਾਂ ਹਨ ਅਤੇ ਬੱਚਿਆਂ ਤੋਂ ਲੈ ਕੇ ਜਵਾਨ, ਬਜ਼ੁਰਗ, ਇਸਤਰੀ ਤੇ ਮਰਦ ਇੱਕੋ ਵੇਲੇ 18 ਵਿਅਕਤੀ ਕਸਰਤ ਕਰ ਸਕਦੇ ਹਨ। ਹੁਣ ਤੱਕ ਸ਼ੋਅ ਰੂਮ ਜਾਂ ਵੱਡੀਆਂ ਬਿਲਡਿੰਗਾਂ ਵਿੱਚ ਲਗਦੇ ਜਿੰਮਾਂ ਤੇ ਦੋ ਹਜ਼ਾਰ ਤੋਂ ਲੈ ਕੇ ਪੰਜ ਹਜ਼ਾਰ ਰੁਪਏ ਮਹੀਨਾ ਤੱਕ ਖਰਚਾ ਕਰ ਰਹੇ ਲੋਕਾਂ ਲਈ ਇਹ ਓਪਨ ਜਿੰਮ ਵਰਦਾਨ ਸਿਬਤ ਹੋਵੇਗਾ, ਕਿਉਂਕਿ ਬਾਹਰ ਖੁੱਲ੍ਹੇ ਵਾਤਾਵਰਨ ਚ ਲੱਗੇ ਇਸਿ ਜੰਮ ਤੇ 24 ਘੰਟੇ ਦੀ ਸਹੂਲਤ ਹੈ ।ਬਿਲਡਿੰਗ ਅੰਦਰਲੇਿ ਜੰਮਾਂ ਤੇ ਸ਼ੋਰ ਸ਼ਰਾਬਾ ਪੈਦਾ ਕਰਕੇ, ਮੁੱਲ ਦੇ ਟਰੇਨਰ ਠੋਸ ਕੇ ਤੇ ਮਸਲ ਬਨਾਉਣ ਲਈਿ ਵਟਿਮਨ ਭਰਪੂਰ ਖ਼ੁਰਾਕਾਂ ਵੇਚਣ ਦੇ ਧੰਦੇ ਤੋਂ ਮੁਕਤ ਇਹਿ ਜੰਮ ਮੁਫ਼ਤ ਹੈ ਤੇ ਇਥੇ ਕੋਈ ਵੀ ਮਸ਼ੀਨਿ ਬਜਲੀ ਜਾਂ ਡੀਜ਼ਲ ਨਾਲ ਨਹੀਂ ਚਲਦੀ ਸਗੋਂ ਆਪਣੇ ਭਾਰ ਨੂੰਿ ਖੱਚ ਕੇ ਜਾਂ ਧੱਕ ਕੇ (push and pull) ਕੀਤੀਆਂ ਜਾਂਦੀਆਂ ਕਸਰਤਾਂ ਸਭ ਲਈ ਆਮ ਹਨ । ਪਾਵਰ ਵਾਲੀਆਂ ਮਸ਼ੀਨਾਂ ਕਈ ਵਾਰ ਦੁਰਘਟਨਾਵਾਂ ਦਾ ਕਾਰਨ ਬਣਦੀਆਂ ਹਨ ਪਰ ਇਥੇ ਅਜਿਹਾ ਕੁਝ ਨਹੀਂ। ਇਸ ਮੌਕੇ ਬੋਲਿਦਆਂ ਪੋ : ਪ੍ਰੇਮ ਸਿੰਘ ਚੰਦੂਮਾਜਰਾ ਨੇਿ ਕਹਾ ਉਹਨਾਂ ਨੇ ਪਾਰਕਾਂ ਚ ਓਪਨ ਜਿੰਮ ਤੇ ਲਾਇਬਰੇਰੀਆਂ ਦਾ ਸੰਕਲਪ ਪ੍ਰਚੱਲਤ ਕਰਨ ਲਈ ਗ੍ਰਾਂਟਾਂਿ ਦੱਤੀਆਂ ਹਨ ਤਾਂ ਕਿ ਆਮ ਲੋਕ ਇਸਦਾ ਵੱਧ ਤੋਂ ਵੱਧ ਫਾਇਦਾ ਉਠਾ ਸਕਣ । ਉਨਾਂ ਕਿਹਾ ਕਿ ਉਹ ਮੋਹਾਲੀ ਵਿੱਚ ਹੋਰ ਸੈਕਟਰਾਂ ਵਿੱਚ ਵੀ ਇਹਿ ਜੰਮ ਲਗਵਾਉਣਗੇ। ਇਸ ਮੌਕੇ ਸ਼੍ਰੋਮਣੀ ਅਕਾਲੀ ਦਲ ਦੇ ਮੋਹਾਲੀ ਤੋਂ ਹਲਕਾ ਇੰਚਾਰਜ ਕੈਪਟਨ ਤਿਜੰਦਰਪਾਲ ਸਿੰਘਿ ਸੱਧੂ ਨੇ ਕਿਹਾ ਕਿ ਉਹ ਹੁਣ ਵੀ ਹਰ ਸਮੇਂ ਲੋਕਾਂ ਦੇ ਨਾਲ ਖੜ੍ਹੇ ਹਨ। ਉਨ੍ਹਾਂ ਪ੍ਰੋ: ਚੰਦੂਮਾਜਰਾ ਵੱਲੋੰ ਓਪਨ ਜਿੰਮ ਲਗਵਾਉਣ ਦਾ ਧੰਨਵਾਦ ਕਰਿਦਆੰ ਕਿਹਾ ਕਿ ਉਹ ਹਮੇਸ਼ਾ ਲੋਕ ਪੱਖੀ ਕੰਮ ਕਰਦੇ ਹਨ । ਸੈਕਟਰ 70 ਦੇ ਕੌਸਲਰ ਸੁਖਦੇਵਿ ਸੰਘ ਪਟਵਾਰੀ ਨੇ ਇਸ ਮੌਕੇ ਪ੍ਰੋ: ਚੰਦੂਮਾਜਰਾ ਦਾ ਧੰਨਵਾਦ ਕਰਦੀਆੰ ਕਿਹਾ ਕਿ ਪਾਰਕਾੰ ਚ ਓਪਨ ਜਿੰਮ ਲਾ ਕੇ ਪ੍ਰੋ: ਚੰਦੂਮਾਜਰਾ ਨੇ ਲੋਕਾੰ ਦਾ ਮਾਣ ਵਧਾਇਆ ਹੈਿ ਜਸ ਲਈ ਉਹ ਪ੍ਰਸੰਸਾ ਦੇ ਹੱਕਦਾਰ ਹਨ । ਉਹਨਾੰ ਪਹਿਲਾ ਐਮ ਪੀ ਕੋਟੇ ਵਿੱਚੋ 32 ਲੱਖ ਰਪਿਆ ਖਰਚ ਕੇ ਲਾਇਬ੍ਰੇਰੀ ਬਣਾਈ ਹੈ ਜੋ ਜਲਦੀ ਹੀ ਚਾਲੂ ਹੋ ਜਾਵੇਗੀ । ਉਨ੍ਹਾੰ ਪ੍ਰੋ: ਚੰਦੂਮਾਜਰਾ ਸਾਹਮਣੇ ਸੈਕਟਰ 70 ਵਿੱਚ ਗਮਾਡਾ ਵੱਲੋੰ ਕਮਰਸ਼ੀਅਲ ਪਾਕਟ ਉੱਤੇ ਮਲਟੀ ਸਟੋਰੀਿ ਬਲਡਿੰਗ ਬਣਾਉਣ ਦੇ ਪ੍ਰੋਜੈਕਟ ਨੂੰ ਰੋਕ ਕੇ ਇੱਥੇ ਬੱਚਿਆੰ ਦੇ ਖੇਡਣ ਲਈ ਸਟੇਡੀਅਮ ਬਣਾਉਣ ਦੀ ਮੰਗ ਕੀਤੀ। ਉਨ੍ਹਾਂ ਕਿਹਾ ਕਿ ਸੈਕਟਰ 70 ਵਿੱਚ ਲਗਭਗ 25000 ਆਬਾਦੀ ਹੈਿ ਜੱਥੇ ਪਹਿਲਾੰ ਹੀ ਧਰਤੀ ਤੇ ਆਬਾਦੀ ਦਾ ਵੱਡਾ ਬੋਝ ਹੈ ਜੋ ਗੁਣਾਤਮਿਕਿ ਜ਼ੰਦਗੀਿ ਜਉਣ ਲਈ ਨੁਕਸਾਨਦੇਹ ਹੈ । ਉਨ੍ਹਾਂ ਕਿਹਾ ਕਿ ਅਜਿਹਾ ਓਪਨ ਜਿੰਮ ਨੇਬਰਹੁੱਡ ਪਾਰਕ ਵਿੱਚ ਵੀ ਲਗਾਇਆ ਜਾਵੇ। ਇਸ ਮੌਕੇ ਸਮਾਗਮ ਵਿੱਚ ਬਲਜੀਤ ਸਿੰਘ ਕੁੰਭੜਾ, ਪਰਮਜੀਤ ਸਿੰਘ ਕਾਹਲੋੰ , ਸੁਰਿੰਦਰ ਸਿੰਘ ਸੁਹਾਣਾ, ਕਮਲਜੀਤ ਸਿੰਘ ਰੂਬੀ, ਸਿਮਰਨਜੀਤ ਸਿੰਘ ਚੰਦੂਮਾਜਰਾ, ਗੁਰਮੀਤ ਸਿੰਘ ਸ਼ਾਮਪੁਰ , ਆਰ ਪੀ ਕੰਬੋਜ, ਆਰ ਕੇ ਗੁਪਤਾ, ਕਰਨਲ ਐਸ ਐਸ ਡਡਵਾਲ, ਇਕਬਾਲ ਸਿੰਘ ਨਾਰੰਗ, ਮਨਜੀਤ ਸਿੰਘ ਪ੍ਰਧਾਨ ਐਸਸੀਐਲ, ਬੇਅੰਤ ਸਿੰਘ, ਸੋਭਾ ਗੌਰੀਆ, ਗੁਰਪ੍ਰੀਤ ਕੌਰ ਭੁੱਲਰ, ਸੁਖਵਿੰਦਰ ਕੌਰ, ਨਰਿੰਦਰ ਕੌਰ, ਨੀਲਮ ਚੋਪੜਾ, ਪਵਿੱਤਰ ਕੌਰ, ਸੁਰਿੰਦਰ ਕੌਰ ਧਾਲੀਵਾਲ,ਗੁਰਮੀਤ ਕੌਰ, ਕਮਲਜੀਤ ਕੌਰ, ਵਰਿੰਦਰ ਕੌਰ, ਰਜਿੰਦਰ ਕੌਰ ਢਿੱਲੋਂ, ਰਜਿੰਦਰ ਗੋਇਲ, ਗੁਰਜੀਤ ਬਿੱਲਾ, ਅਮਰਜੀਤ ਸਿੰਘ, ਨਾਹਰ ਸਿੰਘ ਧਾਲੀਵਾਲ, ਗੁਰਮੀਤ ਸਿੰਘ ਸ਼ਾਹੀ ਅਤੇ ਨੀਟੂ ਰਾਜਪੂਤ ਆਦਿ ਹਾਜ਼ਰ ਸਨ।
ਮੰਤਰੀ ਮੰਡਲ ਨੇ ਲਖੀਮਪੁਰ ਖੀਰੀ ਘਟਨਾ ਵਿਚ ਜਾਨਾਂ ਗੁਆ ਚੁੱਕੇ ਕਿਸਾਨਾਂ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਦੋ ਮਿੰਟ ਦਾ ਮੌਨ ਰੱਖਿਆ
ਬੀਤੇ ਪੰਜ ਮਹੀਨਿਆਂ ਵਿਚ ਵਾਪਰੀਆਂ ਸਿਆਸੀ ਘਟਨਾਵਾਂ ਨਾਲ ਦੁੱਖ ਪਹੁੰਚਿਆ-ਕੈਪਟਨ ਅਮਰਿੰਦਰ ਸਿੰਘ ਨੇ ਅਸਤੀਫਾ ਦੇਣ ਤੋਂ ਪਹਿਲਾਂ ਸੋਨੀਆ ਗਾਂਧੀ ਨੂੰ ਲਿਖਿਆ ਪੱਤਰ