Share on Facebook Share on Twitter Share on Google+ Share on Pinterest Share on Linkedin ਰੈਜ਼ੀਡੈਂਟ ਵੈਲਫੇਅਰ ਐਸੋਸੀਏਸ਼ਨ ਫੇਜ-3ਏ ਨੇ ਨਵੇਂ ਪਾਰਕ ਵਿੱਚ ਕਰਵਾਇਆ ਵਿਸ਼ਾਲ ਸਮਾਰੋਹ ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 7 ਮਈ: ਰੈਜ਼ੀਡੈਂਟ ਵੈਲਫੇਅਰ ਐਸੋਸੀਏਸ਼ਨ ਫੇਜ-3ਏ (8 ਮਰਲਾ) ਵੱਲੋਂ ਇੱਕ ਵਿਸ਼ਾਲ ਅਤੇ ਪ੍ਰਭਾਵਸ਼ਾਲੀ ਪ੍ਰੋਗਰਾਮ ਨਵੇਂ ਬਣੇ ਪਾਰਕ ਵਿੱਚ ਕਰਵਾਇਆ ਗਿਆ, ਜਿਸ ਵਿੱਚ ਮਿਊੱਸੀਪਲ ਕਾਰਪੋਰੇਸ਼ਨ ਦੇ ਅਧਿਕਾਰੀਆਂ ਅਤੇ ਹੋਰ ਮੁਲਾਜ਼ਮਾਂ ਦਾ ਸਨਮਾਨ ਕੀਤਾ ਗਿਆ, ਜਿੰਨ੍ਹਾਂ ਨੇ ਨਵੇੱ ਪਾਰਕ ਨੂੰ ਬਨਾਉਣ ਵਿੱਚ ਵਡਮੁੱਲਾ ਯੋਗਦਾਨ ਪਾਇਆ। ਇਸ ਪ੍ਰੋਗਰਾਮ ਵਿੱਚ ਉਚੇਚੇ ਤੌਰ ਤੇ ਹੇਠ ਲਿਖੀਆਂ ਸ਼ਖਸੀਅਤਾਂ ਸ਼ਾਮਿਲ ਹੋਈਆਂ। ਸ੍ਰੀ ਹਰਸਿਮਰਨ ਸਿੰਘ ਚੰਦੂਮਾਜਰਾ ਸਪੁੱਤਰ ਸ੍ਰੀ ਪ੍ਰੇਮ ਸਿੰਘ ਚੰਦੂਮਾਜਰਾ (ਐਮ.ਪੀ)) ਬਲਵੀਰ ਸਿੰਘ ਸਿੱਧੂ, ਐਮ.ਐਲ.ਏ. ਮੁਹਾਲੀ, ਕੁਲਜੀਤ ਸਿੰਘ ਨਾਗਰਾ, ਐਮ.ਐਲ.ਏ. ਫਤਿਹਗੜ੍ਹ ਸਾਹਿਬ, ਗੁਰਪ੍ਰੀਤ ਸਿੰਘ ਜੀ.ਪੀ., ਐਮ.ਐਲ.ਏ. ਬੱਸੀ ਪਠਾਣਾਂ, ਕੁਲਵੰਤ ਸਿੰਘ ਮੇਅਰ, ਮਿਉਂਸਪਲ ਕਾਰਪੋਰੇਸ਼ਨ ਮੁਹਾਲੀ, ਰਿਸ਼ਭ ਜੈਨ, ਸੀਨੀਅਰ ਡਿਪਟੀ ਮੇਅਰ, ਮਨਜੀਤ ਸਿੰਘ ਸੇਠੀ ਡਿਪਟੀ ਮੇਅਰ ਅਤੇ ਕਮਿਸ਼ਨਰ ਰਾਜੇਸ਼ ਧੀਮਾਨ ਨੇ ਵੀ ਸ਼ਿਰਕਤ ਕੀਤੀ। ਇਸ ਪ੍ਰੋਗਰਾਮ ਵਿੱਚ ਰੈਜੀਡੈਂਟ ਵੈਲਫੇਅਰ ਐਸੋਸੀਏਸ਼ਨ ਵੱਲੋਂ ਸ੍ਰੀ ਹਰਸਿਮਰਨ ਸਿੰਘ ਚੰਦੂਮਾਜਰਾ ਨੂੰ ਨਵੇੱ ਬਣੇ ਪਾਰਕ, ਇੱਕ ਲਾਇਬ੍ਰੇਰੀ ਅਤੇ ਓਪਨ ਜਿਮ ਬਨਾਉਣ ਲਈ ਮੈਮੋਰੰਡਮ ਦਿੱਤਾ ਗਿਆ। ਉਹਨਾਂ ਨੇ ਸ੍ਰ. ਪ੍ਰੇਮ ਸਿੰਘ ਚੰਦੂਮਾਜਰਾ ਐਮ.ਪੀ. ਦੇ ਅਖਤਿਆਰੀ ਫੰਡ ’ਚੋਂ ਐਮ.ਸੀ. ਮੁਹਾਲੀ ਨੂੰ ਜਲਦੀ ਹੀ ਇਸ ਖਰਚੇ ਵਾਸਤੇ ਗ੍ਰਾਂਟ ਦੇਣ ਦਾ ਭਰੋਸਾ ਦਿੱਤਾ। ਦੂਸਰਾ ਮੈਮੋਰੰਡਮ ਸ. ਬਲਵੀਰ ਸਿੰਘ ਸਿੱਧੂ, ਐਮ.ਐਲ.ਏ. ਮੁਹਾਲੀ ਨੂੰ ਸੌਂਪਿਆ ਗਿਆ। ਜਿਸ ਵਿੱਚ ਫੇਜ 3ਏ ਵਿੱਚ ਡਿਸਪੈਂਸਰੀ, ਕਮਿਊਨਿਟੀ ਸੈਂਟਰ ਅਤੇ ਸੁਵਿਧਾ ਸੈਂਟਰ ਬਨਾਉਣ ਦੀ ਮੰਗ ਕੀਤੀ ਗਈ। ਉਹਨਾਂ ਨੇ ਇਨ੍ਹਾਂ ਮੰਗਾਂ ਨੂੰ ਛੇਤੀ ਪੂਰਿਆਂ ਕਰਨ ਦਾ ਭਰੋਸਾ ਦਿੱਤਾ। ਤੀਜਾ ਮੈਮੋਰੰਡਮ ਮੇਅਰ ਸ੍ਰ. ਕੁਲਵੰਤ ਸਿੰਘ ਨੂੰ ਦਿੱਤਾ ਗਿਆ, ਜਿਸ ਵਿੱਚ ਫੇਜ਼ 3ਏ ਅਤੇ ਫੇਜ਼ 3ਬੀ1 ਨੂੰ ਵੰਡਦੀ ਸੜਕ ਉੱਪਰ ਡਿਵਾਈਡਰ ਬਣਾਇਆ ਜਾਵੇ, ਸੈਕਟਰ 52 ਅਤੇ 53 ਨੂੰ ਵੰਡਦੀ ਸੜਕ ਉੱਪਰ ਟ੍ਰੈਫਿਕ ਨੂੰ ਕੰਟਰੋਲ ਕਰਨ ਲਈ ਐੱਟਰੀ ਪੁਆਇੰਟ ਉੱਤੇ ਛੋਟਾ ਚੌਂਕ ਜਾਂ ਲਾਈਟਾਂ ਲਗਾਈਆਂ ਜਾਣ, ਫੇਜ 3ਏ ਵਿੱਚ ਨਵੇੱ ਬਣੇ ਪਾਰਕ ਦਾ ਨਾਮ ਸਾਹਿਬਜਾਦਾ ਪਾਰਕ ਜਾਂ ਲੱਕੀ ਪਾਰਕ ਰੱਖਿਆ ਜਾਵੇ, ਫੇਜ 3ਏ ਵਿੱਚ ਐਲ.ਈ.ਡੀ. ਲਾਈਟਾਂ ਲਗਵਾਈਆਂ ਜਾਣ ਆਦਿ ਬਾਬਤ ਕਿਹਾ ਗਿਆ। ਸ੍ਰ. ਕੁਲਵੰਤ ਸਿੰਘ ਮੇਅਰ ਸਾਹਿਬ ਨੇ ਭਰੋਸਾ ਦਿਵਾਇਆ ਕਿ ਇਹ ਸਾਰੀਆਂ ਮੰਗਾਂ ਇੱਕ ਮਹੀਨੇ ਦੇ ਅੰਦਰ ਪੂਰਾ ਕਰ ਦਿੱਤਾ ਜਾਵੇਗਾ। ਐਸੋਸੀਏਸ਼ਨ ਦੇ ਪ੍ਰਧਾਨ ਜਤਿੰਦਰ ਸਿੰਘ ਮਾਨ ਅਤੇ ਸੀਨੀਅਰ ਮੀਤ ਪ੍ਰਧਾਨ ਸਵਿੰਦਰ ਸਿੰਘ ਵੱਲੋਂ ਪ੍ਰੋਗਰਾਮ ਵਿੱਚ ਪਹੁੰਚੀਆਂ ਸ਼ਖ਼ਸੀਅਤਾਂ ਦਾ ਸਵਾਗਤ ਕੀਤਾ ਗਿਆ। ਡਿਪਟੀ ਮੇਅਰ ਮਨਜੀਤ ਸਿੰਘ ਸੇਠੀ ਨੇ ਸਾਰੇ ਪਤਵੰਤੇ ਸੱਜਣਾਂ ਦਾ ਆਪਣਾ ਕੀਮਤੀ ਸਮਾਂ ਕੱਢ ਕੇ ਪ੍ਰੋਗਰਾਮ ਵਿੱਚ ਪਹੁੰਚਣ ਤੇ ਧੰਨਵਾਦ ਕੀਤਾ। ਇਸ ਮੌਕੇ ਐਸੋਸੀਏਸ਼ਨ ਦੇ ਜਨਰਲ ਸਕੱਤਰ ਹਰਭਜਨ ਸਿੰਘ, ਸੇਵਾਮੁਕਤ ਡੀਐਸਪੀ ਹਰਬੰਸ ਸਿੰਘ ਰਿਆੜ, ਰਘਬੀਰ ਸਿੰਘ, ਐਸਐਸ ਰਾਣਾ, ਜੇ.ਪੀ. ਸੇਠੀ, ਮਾਸਟਰ ਹਰਬੰਸ ਸਿੰਘ, ਐਨ.ਐਸ. ਸੋਢੀ ਅਤੇ ਅਸ਼ਵਨੀ ਕਪੂਰ ਵੀ ਹਾਜ਼ਰ ਸਨ।
ਮੰਤਰੀ ਮੰਡਲ ਨੇ ਲਖੀਮਪੁਰ ਖੀਰੀ ਘਟਨਾ ਵਿਚ ਜਾਨਾਂ ਗੁਆ ਚੁੱਕੇ ਕਿਸਾਨਾਂ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਦੋ ਮਿੰਟ ਦਾ ਮੌਨ ਰੱਖਿਆ
ਬੀਤੇ ਪੰਜ ਮਹੀਨਿਆਂ ਵਿਚ ਵਾਪਰੀਆਂ ਸਿਆਸੀ ਘਟਨਾਵਾਂ ਨਾਲ ਦੁੱਖ ਪਹੁੰਚਿਆ-ਕੈਪਟਨ ਅਮਰਿੰਦਰ ਸਿੰਘ ਨੇ ਅਸਤੀਫਾ ਦੇਣ ਤੋਂ ਪਹਿਲਾਂ ਸੋਨੀਆ ਗਾਂਧੀ ਨੂੰ ਲਿਖਿਆ ਪੱਤਰ