Share on Facebook Share on Twitter Share on Google+ Share on Pinterest Share on Linkedin ਗ਼ੈਰ-ਮਿਆਰੀ ਫ਼ਲ ਤੇ ਸਬਜ਼ੀਆਂ ਵੇਚਣ ਵਾਲਿਆਂ ਖ਼ਿਲਾਫ਼ ਜ਼ਿਲ੍ਹਾ ਪ੍ਰਸ਼ਾਸਨ ਹੋਇਆ ਸਖ਼ਤ ਹਿਮਾਂਸ਼ੂ ਧੀਮਾਨ ਵੱਲੋਂ ਕਾਰਵਾਈ ਕੇਵਲ ਖਾਨਾਪੂਰਤੀ ਕਰਾਰ ਰਜਨੀਕਾਂਤ ਗਰੋਵਰ ਨਬਜ਼-ਏ-ਪੰਜਾਬ ਬਿਊਰੋ, ਕੁਰਾਲੀ, 7 ਮਈ: ਸ਼ਹਿਰ ਵਿੱਚ ਗਲ਼ੇ-ਸੜੇ ਫਲ ਤੇ ਸਬਜ਼ੀਆਂ ਵੇਚਣ ਵਾਲਿਆਂ ਖ਼ਿਲਾਫ਼ ਕਾਰਵਾਈ ਕਰਦਿਆਂ ਸਿਹਤ ਵਿਭਾਗ ਦੀ ਟਿੱਕ ਟੀਮ ਨੇ ਜਗਤਾਰ ਸਿੰਘ ਅਤੇ ਸਵਰਨ ਸਿੰਘ ਦੀ ਅਗਵਾਈ ਵਿੱਚ ਸਥਾਨਕ ਬੱਸ ਅੱਡੇ ਅਤੇ ਮੇਨ ਬਾਜ਼ਾਰ ਦੀਆਂ ਦੁਕਾਨਾਂ ਅਤੇ ਰੇਹੜੀਆਂ ਉੱਤੇ ਵੇਚੇ ਜਾ ਰਹੇ ਫਲਾਂ ਅਤੇ ਸਬਜ਼ੀਆਂ ਦੀ ਜਾਂਚ ਕੀਤੀ। ਇਸ ਦੌਰਾਨ ਟੀਮ ਨੇ ਰੇਹੜੀਆਂ ਉੱਤੇ ਵੇਚਣ ਲਈ ਰੱਖੇ ਗੈਰ-ਮਿਆਰੀ ਤੇ ਨਾ-ਖਾਣਯੋਗ ਫਲ ਮੌਕੇ ‘ਤੇ ਹੀ ਨਸ਼ਟ ਕਰਵਾ ਦਿੱਤੇ ਅਤੇ ਦੁਕਾਨਦਾਰਾਂ ਨੂੰ ਮਿਆਰੀ ਫਲ ਤੇ ਸਬਜ਼ੀਆਂ ਵੇਚਣ ਦੀ ਹਦਾਇਤ ਕਰਦਿਆਂ ਭਵਿਖ ਵਿੱਚ ਗੈਰ ਮਿਆਰੀ ਫਲ ਤੇ ਸਬਜ਼ੀਆਂ ਵੇਚਣ ਦੀ ਸੂਰਤ ਵਿੱਚ ਸਖ਼ਤ ਕਾਰਵਾਈ ਦੀ ਚੇਤਾਵਨੀ ਦਿੱਤੀ। ਸਿਹਤ ਵਿਭਾਗ ਦੀ ਕਾਰਵਾਈ ਕੇਵਲ ਖਾਨਾਪੂਰਤੀ ਕਰਾਰ ਇਸ ਦੌਰਾਨ ਉਕਤ ਕਾਰਵਾਈ ਨੂੰ ਕੇਵਲ ਖਾਨਾਪੂਰਤੀ ਵਾਲੀ ਕਾਰਵਾਈ ਕਰਾਰ ਦਿੰਦਿਆਂ ਯੂਥ ਆਗੂ ਹਿਮਾਂਸ਼ੂ ਧੀਮਾਨ ਨੇ ਕਿਹਾ ਕਿ ਸ਼ਹਿਰ ਵਿਚ ਵੱਡੀ ਤਾਦਾਦ ਵਿਚ ਗੈਰਮਿਆਰੀ ਫਲ ਸਬਜ਼ੀਆਂ ਵੇਚੀਆਂ ਜਾ ਰਹੀਆਂ ਹਨ ਜੋ ਕਿ ਆਮ ਜਨਤਾ ਦੀ ਸਿਹਤ ਨਾਲ ਖਿਲਵਾੜ ਹੈ। ਉਨ੍ਹਾਂ ਮੰਗ ਕੀਤੀ ਕਿ ਗੈਰਮਿਆਰੀ ਫਲ ਸਬਜ਼ੀਆਂ ਵੇਚਣ ਵਾਲਿਆਂ ਖਿਲਾਫ ਸਖਤ ਕਾਰਵਾਈ ਕਰਨੀ ਲਾਜਮੀ ਹੈ ਤਾਂ ਜੋ ਆਮ ਲੋਕਾਂ ਦੀ ਸਿਹਤ ਨਾਲ ਖਿਲਵਾੜ ਨਾ ਹੋ ਸਕੇ।
ਮੰਤਰੀ ਮੰਡਲ ਨੇ ਲਖੀਮਪੁਰ ਖੀਰੀ ਘਟਨਾ ਵਿਚ ਜਾਨਾਂ ਗੁਆ ਚੁੱਕੇ ਕਿਸਾਨਾਂ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਦੋ ਮਿੰਟ ਦਾ ਮੌਨ ਰੱਖਿਆ
ਬੀਤੇ ਪੰਜ ਮਹੀਨਿਆਂ ਵਿਚ ਵਾਪਰੀਆਂ ਸਿਆਸੀ ਘਟਨਾਵਾਂ ਨਾਲ ਦੁੱਖ ਪਹੁੰਚਿਆ-ਕੈਪਟਨ ਅਮਰਿੰਦਰ ਸਿੰਘ ਨੇ ਅਸਤੀਫਾ ਦੇਣ ਤੋਂ ਪਹਿਲਾਂ ਸੋਨੀਆ ਗਾਂਧੀ ਨੂੰ ਲਿਖਿਆ ਪੱਤਰ