ਕਾਮਰੇਡ ਕਾਰਲ ਮਾਰਕਸ ਦਾ 200ਵਾਂ ਜਨਮ ਦਿਨ ਧੂਮਧਾਮ ਨਾਲ ਮਨਾਇਆ

ਰਜਨੀਕਾਂਤ ਗਰੋਵਰ
ਨਬਜ਼-ਏ-ਪੰਜਾਬ ਬਿਊਰੋ, ਮਾਜਰੀ, 5 ਮਈ
ਬਲਾਕ ਮਾਜਰੀ ਵਿਖੇ ਹਿੰਦ ਕਮਿਊਨਿਟੀ ਪਾਰਟੀ (ਮਾਰਕਸਵਾਦੀ) ਕਾਮਰੇਡ ਕਾਰਲ ਮਾਰਕਸ ਦਾ 200ਵਾਂ ਜਨਮ ਦਿਨ ਕਾਮਰੇਡ ਬਲਵੀਰ ਸਿੰਘ ਮੁਸਾਫ਼ਿਰ ਦੀ ਅਗਵਾਈ, ਕਾਮਰੇਡ ਨਛੱਤਰ ਸਿੰਘ ਕਰਤਾਰਪੁਰ ਤੇ ਲਾਭ ਸਿੰਘ ਖਿਜ਼ਰਬਾਦ ਦੀ ਪ੍ਰਧਾਨਗੀ ਹੇਠ ਮਨਾਇਆ ਗਿਆ। ਇਸ ਦੌਰਾਨ ਸੰਬੋਧਨ ਕਰਦਿਆਂ ਬਲਵੀਰ ਸਿੰਘ ਮੁਸਾਫ਼ਿਰ ਨੇ ਕਾਮਰੇਡ ਕਾਰਲ ਮਾਰਕਸ ਦੇ ਜੀਵਨੀ ਬਾਰੇ ਕਵਿਸਥਾਰ ਨਾਲ ਲੋਕਾਂ ਨੂੰ ਜਾਣੂੰ ਕਰਵਾਉਂਦੇ ਹੋਏ ਦੱਸਿਆ ਕਿ 5 ਮਈ 1818 ਵਿਚ ਹੋਇਆ ਸੀ ਤੇ ਉਨ੍ਹਾਂ ਵਕਾਲਤ ਦੀ ਪੜਾਈ ਕਰਨ ਉਪਰੰਤ ਆਪਣਾ ਜੀਵਨ ਗਰੀਬਾਂ ਦੇ ਸਬੰਧ ਵਿਚ ਲਿਖਤਾਂ ਲਿਖਣ ਲਈ ਲਾ ਦਿੱਤਾ ਤੇ ਉਨ੍ਹਾਂ ਦੀਆਂ ਕਈ ਲਿਖਤਾਂ ਨੇ ਜਰਮਨੀ, ਫਰਾਂਸ ਵਰਗੇ ਦੇਸ਼ਾਂ ਨੂੰ ਵਕਤ ਪਾਈ ਰੱਖਿਆ ਤੇ 1883 ਵਿਖੇ ਉਨ੍ਹਾਂ ਦੀ ਮੌਤ ਇੰਗਲੈਂਡ ਵਿਖੇ ਹੋਈ।
ਇਸ ਦੌਰਾਨ ਸਾਥੀ ਚੰਦਰ ਸ਼ੇਖਰ ਨੇ ਕਿਹਾ ਕਿ ਅੱਜ ਤੋਂ 200 ਸਾਲ ਪਹਿਲਾਂ ਜਨਮੇ ਇੱਕ ਵਿਅਕਤੀ ਨੇ ਸਾਡੇ ਗਰੀਬ ਵਰਗ ਦੀਆਂ ਸਮੱਸਿਆਵਾਂ ਨੂੰ ਲਿਖਣ ਦਾ ਜਿਗਰਾ ਕੀਤਾ ਉਸ ਨੂੰ ਯਾਦ ਕਰਕੇ ਸਾਨੂੰ ਮਾਣ ਮਹਿਸੂਸ ਹੋ ਰਿਹਾ ਹੈ। ਉਨ੍ਹਾਂ ਕਿਹਾ ਕਿ ਅੱਜ ਵੀ ਪੂੰਜੀਵਾਦੀ ਲੋਕ ਸਾਨੂੰ ਲੁੱਟ ਰਹੇ ਹਨ ਜਿਨ੍ਹਾਂ ਖਿਲਾਫ ਇੱਕਜੁਟ ਹੋ ਕੇ ਆਵਾਜ਼ ਬੁਲੰਦ ਕਰਨੀ ਸਮੇਂ ਦੀ ਲੋੜ ਹੈ ਕਿਉਂਕਿ ਅੱਜ ਦੀ ਲੁੱਟ ਕਾਰਪੋਰੇਟ ਘਰਾਣਿਆਂ ਵੱਲੋਂ ਸਰਕਾਰਾਂ ਨਾਲ ਮਿਲਕੇ ਕੀਤੀ ਜਾ ਰਹੀ ਹੈ ਜਿਨ੍ਹਾਂ ਖਿਲਾਫ ਕਾਰਲ ਮਾਰਕਸ ਦੀ ਤਰਜ਼ ਤੇ ਯੁੱਧ ਲੜਨਾ ਸਮੇਂ ਦੀ ਮੰਗ ਹੈ। ਇਸ ਮੌਕੇ ਹਰਬੰਸ ਸਿੰਘ ਖਿਜ਼ਰਬਾਦ, ਸੰਦੀਪ ਮਾਜਰੀ, ਰਾਜ ਕੁਮਾਰ, ਨਿਰਪਾਲ ਸਿੰਘ, ਕੇਸਰ ਸਿੰਘ, ਵਰਿੰਦਰ ਮੋਹਨ, ਮਨਜੀਤ ਸਿੰਘ, ਸਾਧੂ, ਬਾਲਕਰਾਮ, ਜਸਵਿੰਦਰ ਕੁਮਾਰ ਆਦਿ ਹਾਜ਼ਰ ਸਨ।

Load More Related Articles
Load More By Nabaz-e-Punjab
Load More In General News

Check Also

ਕਿਸਾਨਾਂ ਦੀ ਸਹਿਮਤੀ ਨਾਲ ਹੀ ਜ਼ਮੀਨਾਂ ਐਕਵਾਇਰ ਕੀਤੀਆਂ ਜਾਣਗੀਆਂ: ਕੁਲਵੰਤ ਸਿੰਘ

ਕਿਸਾਨਾਂ ਦੀ ਸਹਿਮਤੀ ਨਾਲ ਹੀ ਜ਼ਮੀਨਾਂ ਐਕਵਾਇਰ ਕੀਤੀਆਂ ਜਾਣਗੀਆਂ: ਕੁਲਵੰਤ ਸਿੰਘ ਭਾਰਤੀ ਕਿਸਾਨ ਮਜ਼ਦੂਰ ਸੰਘਰਸ਼…