Share on Facebook Share on Twitter Share on Google+ Share on Pinterest Share on Linkedin ਐਸਐਸ ਬੋਰਡ ਦੇ ਵੇਟਿੰਗ ਕਲਰਕਾਂ ਵੱਲੋਂ ਭਰਸੇ ਮਗਰੋਂ ਲੜੀਵਾਰ ਭੁੱਖ ਹੜਤਾਲ ਖ਼ਤਮ ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 4 ਮਈ ਐੱਸ. ਐੱਸ.ਐੱਸ. ਬੋਰਡ, ਮੁਹਾਲੀ ਵੱਲੋਂ ਇਸ਼ਤਿਹਾਰ ਨੰਬਰ 4 ਆਫ 2015 ਅਸਾਮੀਆਂ (ਕਲਰਕ) ਦੀ ਵੇਟਿੰਗ ਅਤੇ ਸਪੋਰਟਸ ਲਿਸਟ ਪਿਛਲੇ ਕਾਫੀ ਸਮੇਂ ਤੋਂ ਜਾਰੀ ਨਹੀਂ ਕੀਤੀ ਜਾ ਰਹੀ। ਜਿਸ ਦੇ ਰੋਸ ਵਜੋਂ ਸਮੂਹ ਵੇਟਿੰਗ ਕਲਰਕ ਉਮੀਦਵਾਰਾਂ ਵੱਲੋਂ ਪਿਛਲੇ ਲਗਭਗ 30 ਦਿਨ੍ਹਾਂ ਤੋਂ ਬੋਰਡ ਦੇ ਅੱਗੇ ਧਰਨਾ ਲਗਾਇਆ ਜਾ ਰਿਹਾ ਅਤੇ ਮਿਤੀ 24-04-2017 ਤੋਂ ਅੱਜ ਮਿਤੀ 3-05-2017 ਤੱਕ ਭੁੱਖ ਹੜਤਾਲ ਜਾਰੀ ਰੱਖੀ ਗਈ। ਬੀਤੇ ਦਿਨੀਂ ਐਸਐਸ ਬੋਰਡ ਦੇ ਚੇਅਰਮੈਨ ਤੇ ਸੈਕਟਰੀ ਅਤੇ ਸਮੂਹ ਮੈਂਬਰਾਂ ਵੱਲੋਂ ਭੁੱਖ ਹੜਤਾਲ ’ਤੇ ਬੈਠੇ ਸਮੂਹ ਵੇਟਿੰਗ ਕਲਰਕ ਉਮੀਦਵਾਰਾਂ ਨੂੰ ਗੱਲਬਾਤ ਲਈ ਬੁਲਾਇਆ ਗਿਆ ਤੇ ਉਨ੍ਹਾਂ ਨੂੰ ਭਰੋਸਾ ਦਿੱਤਾ ਕਿ ਤੁਹਾਡੀਆਂ 250 ਦੇ ਕਰੀਬ ਰਹਿੰਦੀਆਂ ਅਸਾਮੀਆਂ ਦੀ ਲਿਸਟ ਇਕ ਹਫਤੇ ਦੇ ਅੰਦਰ-ਅੰਦਰ ਜਾਰੀ ਕਰ ਦਿੱਤੀ ਜਾਵੇਗੀ। ਬੋਰਡ ਵੱਲੋਂ ਭਰੋਸਾ ਮਿਲਣ ਤੇ ਵੇਟਿੰਗ ਉਮੀਦਵਾਰਾਂ ਦੇ ਹਾਲ ਦੀ ਘੜੀ ਜਾਰੀ ਭੁੱਖ ਹੜਤਾਲ ਖਤਮ ਕਰ ਦਿੱਤੀ ਹੈ। ਇਸ ਮੌਕੇ ਜਗਜੀਤ ਸਿੰਘ ਸੰਗਰੂਰ, ਮੱਲ ਸਿੰਘ, ਅਮਨਦੀਪ ਸਿੰਘ, ਹਰਪ੍ਰੀਤ ਸਿੰਘ, ਗੁਰਿੰਦਰ ਸਿੰਘ, ਸ਼ਸ ਸ਼ਰਮਾ, ਸ਼ਤੀਸ ਕੁਮਾਰ, ਮੁਨੀਸ਼ ਕੁਮਾਰ, ਇੰਦਰਪਾਲ ਸਿੰਘ, ਸਲੋਨੀ ਰੀਚਾ ਸ਼ਰਮਾ, ਹਰਜੀਤ ਕੌਰ, ਗਗਨਦੀਪ ਕੌਰ, ਆਂਚਲ ਰਾਣੀ, ਸੁੱਖਾ ਸਿੰਘ, ਪ੍ਰਭਜੋਤ ਸਿੰਘ ਵੀ ਹਾਜ਼ਰ ਸਨ।
ਮੰਤਰੀ ਮੰਡਲ ਨੇ ਲਖੀਮਪੁਰ ਖੀਰੀ ਘਟਨਾ ਵਿਚ ਜਾਨਾਂ ਗੁਆ ਚੁੱਕੇ ਕਿਸਾਨਾਂ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਦੋ ਮਿੰਟ ਦਾ ਮੌਨ ਰੱਖਿਆ
ਬੀਤੇ ਪੰਜ ਮਹੀਨਿਆਂ ਵਿਚ ਵਾਪਰੀਆਂ ਸਿਆਸੀ ਘਟਨਾਵਾਂ ਨਾਲ ਦੁੱਖ ਪਹੁੰਚਿਆ-ਕੈਪਟਨ ਅਮਰਿੰਦਰ ਸਿੰਘ ਨੇ ਅਸਤੀਫਾ ਦੇਣ ਤੋਂ ਪਹਿਲਾਂ ਸੋਨੀਆ ਗਾਂਧੀ ਨੂੰ ਲਿਖਿਆ ਪੱਤਰ