Share on Facebook Share on Twitter Share on Google+ Share on Pinterest Share on Linkedin ਮਾਣਕਪੁਰ ਸਰੀਫ਼ ਵਿੱਚ ਰੌਣਕ ਭੱਠੇ ’ਤੇ ਸ਼ਰੇਆਮ ਕਰਵਾਈ ਜਾ ਰਹੀ ਬਾਲ ਮਜ਼ਦੂਰੀ, ਅਧਿਕਾਰੀ ਬੇਖ਼ਬਰ ਪ੍ਰਸ਼ਾਸਨ ਤੇ ਭੱਠੇ ਦੇ ਮਾਲਕ ਅੱਖਾਂ ਬੰਦ ਕਰੀ ਬੈਠੇ, ਪ੍ਰਸ਼ਾਸਨ ਕਰੇ ਢੁੱਕਵੀਂ ਕਾਰਵਾਈ ਰਜਨੀਕਾਂਤ ਗਰੋਵਰ ਨਬਜ਼-ਏ-ਪੰਜਾਬ ਬਿਊਰੋ, ਮਾਜਰੀ, 30 ਅਪਰੈਲ: ਪੰਜਾਬ ਦੀ ਰਾਜਧਾਨੀ ਚੰਡੀਗੜ੍ਹ ਨੇੜਲੇ ਇਲਾਕੇ ਦੇ ਬਲਾਕ ਮਾਜਰੀ ਦੇੇ ਪਿੰਡ ਮਾਣਕਪੁਰ ਸ਼ਰੀਫ ਵਿਖੇ ਸਥਿਤ ਰੌਣਕ ਭੱਠੇ ਉੱਤੇ ਨਿੱਕੇ ਨਿੱਕੇ ਬੱਚਿਆਂ ਤੋਂ ਸ਼ਰੇਆਮ ਕੰਮ ਕਰਵਾਇਆ ਜਾ ਰਿਹਾ ਹੈ ਜਿਸ ਤੋਂ ਸਾਫ ਹੈ ਪ੍ਰਸ਼ਾਸਨ ਜਾਣਬੁਝ ਕੇ ਅੱਖਾਂ ਬੰਦ ਕਰਕੇ ਸਾਰਾ ਤਮਾਸਾ ਵੇਖ ਰਿਹਾ ਹੈ ਜਦਕਿ ਸਕੂਲ ਜਾਣ ਦੀ ਉਮਰੇ ਬੱਚਿਆਂ ਤੋਂ ਘੰਟਿਆਂ ਬੱਧੀ ਕੰਮ ਕਰਵਾਇਆ ਜਾ ਰਿਹਾ ਹੈ। ਪੱਤਰਕਾਰਾਂ ਦੀ ਟੀਮ ਵੱਲੋਂ ਜਦੋਂ ਉਕਤ ਭੱਠੇ ਦਾ ਦੌਰਾ ਕੀਤਾ ਤਾਂ ਉਥੇ ਕੰਮ ਕਰ ਰਹੇ ਦੀਪਕ ਕੁਮਾਰ 11 ਸਾਲ, ਅਜੇ ਕੁਮਾਰ 8 ਸਾਲ, ਅਸ਼ੋਕ 9 ਸਾਲ, ਮਿੱਠਾ 10 ਸਾਲ, ਨੀਤੀਸ਼ ਕੁਮਾਰ 6 ਸਾਲ ਆਦਿ ਬੱਚਿਆਂ ਨੇ ਦੱਸਿਆ ਕਿ ਉਨ੍ਹਾਂ ਤੋਂ ਭੱਠੇ ਦਾ ਮਾਲਕ ਕੰਮ ਕਰਵਾਉਂਦਾ ਹੈ ਅਗਰ ਉਹ ਕੰਮ ਨਹੀਂ ਕਰਦੇ ਤਾਂ ਉਨ੍ਹਾਂ ਦੇ ਮਾਪਿਆਂ ਨੂੰ ਕੰਮ ਤੋਂ ਹਟਾਉਣ ਬਾਰੇ ਆਖਿਆ ਜਾਂਦਾ ਹੈ। ਇਸ ਦੌਰਾਨ ਬੱਚਿਆਂ ਨੂੰ ਸਕੂਲ ਜਾਣ ਬਾਰੇ ਪੁੱਛਿਆਂ ਤਾਂ ਉਨ੍ਹਾਂ ਕਿਹਾ ਕਿ ਸਕੂਲ ਜਾਣ ਨੂੰ ਮਨ ਤਾਂ ਕਰਦਾ ਹੈ ਪਰ ਮਾਂ-ਬਾਪ ਨਾਲ ਕੰਮ ਕਰਵਾਉਣ ਵਿਚ ਮੱਦਦ ਕਰਨ ਕਰਕੇ ਉਹ ਸਕੂਲ ਨਹੀਂ ਜਾ ਸਕਦੇ। ਜ਼ਿਕਰਯੋਗ ਹੈ ਕਿ ਜਿਥੇ ਪੂਰੇ ਦੇਸ਼ ਵਿਚ ਬਾਲ ਮਜਦੂਰੀ ਇੱਕ ਵੱਡਾ ਅਪਰਾਧ ਮੰਨਿਆ ਜਾ ਰਿਹਾ ਹੈ ਉਥੇ ਬੱਚਿਆਂ ਤੋਂ ਕੰਮ ਕਰਵਾਉਣ ਵਾਲੇ ਮਾਪਿਆਂ ਦੇ ਨਾਲ ਨਾਲ ਕਾਰੋਬਾਰ ਕਰਨ ਵਾਲੇ ਲੋਕਾਂ ਨੂੰ ਦੋਸ਼ੀ ਮੰਨਿਆ ਜਾਂਦਾ ਹੈ ਜਿਨ੍ਹਾਂ ਦੇ ਖਿਲਾਫ ਪ੍ਰਸ਼ਾਸਨ ਸਖਤ ਕਾਰਵਾਈ ਕਰ ਸਕਦਾ ਹੈ ਪਰ ਸੂਬੇ ਦੀ ਰਾਜਧਾਨੀ ਚੰਡੀਗੜ੍ਹ ਨੇੜਲੇ ਪਿੰਡਾਂ ਵਿਚ ਜਿਥੇ ਸ਼ਰੇਆਮ ਬੱਚਿਆਂ ਦਾ ਸ਼ੋਸ਼ਣ ਕਰਕੇ ਬਾਲ ਮਜਦੂਰੀ ਦਾ ਕੰਮ ਜ਼ੋਰਾਂ ਤੇ ਹੈ ਉਥੇ ਸਹਿਜੇ ਦੀ ਅੰਦਾਜਾ ਲਗਾਇਆ ਜਾ ਸਕਦਾ ਹੈ ਕਿ ਸੂਬੇ ਦੇ ਹੋਰਨਾਂ ਇਲਾਕਿਆਂ ਵਿੱਚ ਬਾਹਰੀ ਸੂਬਿਆਂ ਤੋਂ ਆਏ ਪ੍ਰਵਾਸ਼ੀ ਲੋਕਾਂ ਦੇ ਬੱਚਿਆਂ ਤੋਂ ਵੱਡੇ ਵੱਡੇ ਕਾਰੋਬਾਰ ਕਰਨ ਵਾਲੇ ਲੋਕ ਕਿਸ ਤਰ੍ਹਾਂ ਕਾਨੂੰਨ ਨੂੰ ਛਿੱਕੇ ਟੰਗ ਕੇ ਬਾਲ ਮਜਦੂਰੀ ਕਰਵਾ ਰਹੇ ਹੋਣਗੇ। ਕਿਉਂਕਿ ਚੰਡੀਗੜ੍ਹ ਵਿਚ ਹਰੇਕ ਮਹਿਕਮੇ ਦੇ ਦਫਤਰ ਸਥਿਤ ਹੋਣ ਕਾਰਨ ਰਾਜਧਾਨੀ ਵਿੱਚ ਆਉਣ ਜਾਣ ਵਾਲੇ ਅਫ਼ਸਰ ਅਕਸਰ ਇਨ੍ਹਾਂ ਪਿੰਡਾਂ ’ਚੋਂ ਗੁਜਰਦੇ ਹਨ ਪਰ ਇਨ੍ਹਾਂ ਬੱਚਿਆਂ ਦੇ ਸ਼ੋਸਣ ਵੱਲ ਕੋਈ ਧਿਆਨ ਨਹੀਂ ਦੇ ਰਿਹਾ ਜਿਸ ਤੋਂ ਪ੍ਰਸ਼ਾਸਨ ਦੀ ਮਿਲੀਭੁਗਤ ਸਾਫ ਝਲਕਦੀ ਹੈ ਕਿਉਂਕਿ ਰੋਜ਼ਾਨਾ ਟੀ.ਵੀ ਅਤੇ ਮੀਡੀਆ ਰਾਹੀਂ ਬਾਲ ਮਜਦੂਰੀ ਕਰਨ ਵਾਲਿਆਂ ਖਿਲਾਫ ਕਾਰਵਾਈ ਦੀਆਂ ਖਬਰਾਂ ਪ੍ਰਕਾਸ਼ਿਤ ਹੁੰਦੀਆਂ ਹਨ ਜੋ ਕਿ ਕੇਵਲ ਖਾਨਾਪੂਰਤੀ ਤੱਕ ਸੀਮਤ ਜਾਪਦੀਆਂ ਹਨ। ਇਸ ਸਬੰਧੀ ਗੱਲਬਾਤ ਕਰਦਿਆਂ ਕਾਮਰੇਡ ਬਲਵੀਰ ਸਿੰਘ ਮੁਸਾਫ਼ਿਰ ਨੇ ਕਿਹਾ ਕਿ ਅਗਰ ਮਾਣਕਪੁਰ ਸ਼ਰੀਫ ਦੇ ਭੱਠੇ ਉੱਤੇ ਬਾਲ ਮਜਦੂਰੀ ਕਰਵਾਈ ਜਾ ਰਹੀ ਹੈ ਤਾਂ ਪ੍ਰਸ਼ਾਸਨ ਨੂੰ ਉਥੇ ਤੁਰੰਤ ਛਾਪਾਮਾਰੀ ਕਰਦਿਆਂ ਦੋਸ਼ੀਆਂ ਖਿਲਾਫ ਸਖਤ ਕਾਰਵਾਈ ਅਮਲ ਵਿੱਚ ਲਿਆਉਣੀ ਚਾਹੀਦੀ ਹੈ ਤਾਂ ਜੋ ਆਉਣ ਵਾਲੇ ਸਮੇਂ ਵਿਚ ਹੋਰ ਵੱਡੇ ਕਾਰੋਬਾਰੀ ਲੋਕ ਗਰੀਬ ਲੋਕਾਂ ਦੇ ਬੱਚਿਆਂ ਦਾ ਸ਼ੋਸ਼ਣ ਨਾ ਕਰ ਸਕੇ। ਕੀ ਕਹਿਣਾ ਭੱਠੇ ਦੇ ਮਾਲਕ ਦਾ ਉਧਰ, ਇਸ ਸਬੰਧੀ ਸੰਪਰਕ ਕਰਨ ’ਤੇ ਰੌਣਕ ਭੱਠੇ ਦੇ ਜਗਦੀਪ ਸਿੰਘ ਮਾਲਕ ਨੇ ਕਿਹਾ ਕਿ ਬੱਚਿਆਂ ਤੋਂ ਬਾਲ ਮਜ਼ਦੂਰੀ ਉਹ ਨਹੀਂ ਕਰਵਾਉਂਦੇ ਬਲਕਿ ਉਨ੍ਹਾਂ ਦੇ ਮਾਪੇ ਕਰਵਾਉਂਦੇ ਹਨ ਜਦੋਂ ਪੱਤਰਕਾਰਾਂ ਨੇ ਉਕਤ ਵਿਅਕਤੀ ਨੂੰ ਦੱਸਿਆ ਕਿ ਇਹ ਕਾਨੂੰਨਨ ਅਪਰਾਧ ਹੀ ਤਾਂ ਉਸ ਨੇ ਗੱਲ ਕਰਨ ਦੀ ਥਾਂ ਫੋਨ ਕੱਟ ਕੇ ਆਪਣਾ ਖਹਿੜਾ ਛੁਡਾ ਲਿਆ।
ਮੰਤਰੀ ਮੰਡਲ ਨੇ ਲਖੀਮਪੁਰ ਖੀਰੀ ਘਟਨਾ ਵਿਚ ਜਾਨਾਂ ਗੁਆ ਚੁੱਕੇ ਕਿਸਾਨਾਂ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਦੋ ਮਿੰਟ ਦਾ ਮੌਨ ਰੱਖਿਆ
ਬੀਤੇ ਪੰਜ ਮਹੀਨਿਆਂ ਵਿਚ ਵਾਪਰੀਆਂ ਸਿਆਸੀ ਘਟਨਾਵਾਂ ਨਾਲ ਦੁੱਖ ਪਹੁੰਚਿਆ-ਕੈਪਟਨ ਅਮਰਿੰਦਰ ਸਿੰਘ ਨੇ ਅਸਤੀਫਾ ਦੇਣ ਤੋਂ ਪਹਿਲਾਂ ਸੋਨੀਆ ਗਾਂਧੀ ਨੂੰ ਲਿਖਿਆ ਪੱਤਰ