Share on Facebook Share on Twitter Share on Google+ Share on Pinterest Share on Linkedin ਐਸਡੀਐਮ ਦਫ਼ਤਰਾਂ ਦੀਆਂ ਟਾਈਲਾਂ ਟੁੱਟਣ ਲੱਗੀਆਂ, ਰਿਹਾਇਸ਼ੀ ਸੜਕ ਦੀ ਹਾਲਤ ਵੀ ਤਰਸਯੋਗ ਨਬਜ਼-ਏ-ਪੰਜਾਬ ਬਿਊਰੋ, ਖਰੜ, 27 ਅਪਰੈਲ: ਪੰਜਾਬ ਸਰਕਾਰ ਦੇ ਪੀ.ਡਬਲਯੂ.ਡੀ.ਐਂਡ ਬੀ.ਆਰ. ਵਿਭਾਗ ਵੱਲੋਂ ਕੁਝ ਸਾਲ ਪਹਿਲਾਂ ਲੱਖਾਂ ਰੁਪਏ ਖਰਚ ਕੇ ਐਸ.ਡੀ.ਐਮ.ਦਫਤਰ ਦੀ ਇਮਾਰਤ ਦੀ ਉਸਾਰੀ ਕੀਤੀ ਗਈ ਸੀ ਇਸ ਇਮਾਰਤ ਵਿਚ ਲੱਗੀਆਂ ਹੋਈਆਂ ਫਲੋਰ ਟਾਈਲਾਂ ਥਾਂ-ਥਾਂ ਤੋਂ ਉਖੜ ਕੇ ਟੁੱਟਣ ਲੱਗ ਪਈਆਂ ਹਨ ਅਤੇ ਇਨ੍ਹਾਂ ਫਲੋਰ ਟਾਈਲਾਂ ਦੇ ਉਖੜਨ ਨਾਲ ਦਫਤਰ ਵਿੱਚ ਰੋਜ਼ਾਨਾ ਕੰਮਾਂ ਕਾਰਾਂ ਲਈ ਆਉਣ ਜਾਣ ਵਾਲੀ ਆਮ ਪਬਲਿਕ, ਬਜ਼ੁਰਗਾਂ ਨੂੰ ਚੱਲਣ ਵੀ ਅੌਖਾ ਹੋ ਗਿਆ ਹੈ ਉਹ ਇਨ੍ਹਾਂ ਟਾਈਲਾਂ ਫੱਸ ਕੇ ਡਿੱਗ ਜਾਂਦੇ ਹਨ। ਦੂਸਰਾ ਐਸ.ਡੀ.ਐਮ.ਰਿਹਾਇਸ਼ੀ ਕੰਪਲੈਕਸ ਵਿੱਚ ਐਸ.ਡੀ.ਐਮ ਦੀ ਰਿਹਾਇਸ਼, ਚਾਰ ਜੱਜਾਂ ਸਾਹਿਬਾਨ ਦੀ ਰਿਹਾਇਸ਼ੀ, ਡੀ.ਐਸ.ਪੀ.ਦਫਤਰ ਤੇ ਰਹਾਇਸ਼ੀ, ਤਹਿਸੀਲਦਾਰ ਦੀ ਰਿਹਾਇਸ਼ ਵਾਲੀਆਂ ਕੋਠੀਆਂ ਅੱਗੇ ਬਣੀਆਂ ਹੋਈਆਂ ਸੜਕਾਂ ਦੀ ਹਾਲਤ ਤਰਸਯੋਗ ਬਣ ਚੁੱਕੀ ਹੈ ਥੋਹੜਾ ਜਿਹਾ ਮੀਹ ਪੈਣ ਤੇ ਵੀ ਇਨਾਂ ਸੜਕਾਂ ਵਿਚ ਪਏ ਹੋਏ ਖੱਡੇ ਪਾਣੀ ਨਾਲ ਭਰ ਜਾਂਦੇ ਹਨ ਅਤੇ ਆਮ ਰਾਹਗੀਰਾਂ ਨੂੰ ਲੰਘਣਾ ਮੁਸ਼ਕਿਲ ਹੋ ਜਾਂਦਾ ਹੈ, ਜਦੋ ਇਨ੍ਹਾਂ ਸੜਕਾਂ ਤੇ ਵਾਹਨ ਲੰਘਦੇ ਹਨ ਤਾਂ ਪੈਦਲ ਆਉਣ ਜਾਣ ਵਾਲਿਆਂ ਤੇ ਉਪਰ ਪਾਣੀ ਦੇ ਛਿੱਟੇ ਪੈ ਜਾਂਦੇ ਹਨ। ਪੀ.ਡਬਲਯੂ ਡੀ ਦੇ ਐਸ.ਡੀ.ਓ.ਅਜੈ ਸਿੰਗਲਾ ਨੇ ਦੱਸਿਆ ਕਿ ਇਸ ਇਮਾਰਤ ਦੀ ਉਸਾਰੀ 2012 ਵਿਚ ਕਰਵਾਈ ਗਈ ਸੀ ਅਤੇ ਇੱਕ ਸਾਲ ਤੱਕ ਠੇਕੇਦਾਰ ਨੇ ਮੁਰੰਮਤ ਕਰਵਾਉਣੀ ਹੁੰਦੀ ਹੈ। ਹੁਣ ਸਾਡੇ ਪਾਸ ਕੋਈ ਫੰਡ ਨਹੀ ਹੈ। ਦਫਤਰ ਦੀਆਂ ਫਲੋਰ ਟਾਈਲਾਂ ਉਖੜੀਆਂ ਹੋਈਆਂ ਹਨ ਉਹ ਸਨੀਚਰਵਾਰ ਤੱਕ ਠੀਕ ਕਰਵਾ ਦਿੱਤੀਆਂ ਜਾਣਗੀਆਂ। ਅਗਰ ਖਬਰਾਂ ਹੀ ਲਗਾਉਣੀਆਂ ਤਾਂ ਅਸੀਂ ਵੀ ਲਿਖ ਕੇ ਭੇਜ ਦਿਆਂਗੇ ਕਿ ਸਾਡੇ ਪਾਸ ਫੰਡ ਨਹੀ ਹੈ ਜਦੋ ਫੰਡ ਆਉਣਗੇ ਉਦੋ ਮੁਰੰਮਤ ਕਰਵਾਈ ਦਿੱਤੀ ਜਾਵੇਗੀ। ਉਧਰ, ਇਸ ਸਬੰਧੀ ਸੰਪਰਕ ਕਰਨ ’ਤੇ ਉਪ ਮੰਡਲ ਮੈਜਿਸਟੇ੍ਰਟ ਖਰੜ ਸ੍ਰੀਮਤੀ ਅਮਨਿੰਦਰ ਕੌਰ ਬਰਾੜ ਨੇ ਦੱਸਿਆ ਕਿ ਇਮਾਰਤ ਦੀ ਉਸਾਰੀ ਪੀ.ਡਬਲਿਯੂ.ਡੀ ਐਂਡ ਬੀ.ਆਰ. ਵਿਭਾਗ ਵੱਲੋਂ ਕਰਵਾਈ ਗਈ ਸੀ ਅਤੇ ਸੜਕਾਂ ਦੀ ਮੁਰੰਮਤ ਦਾ ਕੰਮ ਵੀ ਉਨ੍ਹਾਂ ਵੱਲੋਂ ਹੀ ਕਰਵਾਇਆ ਜਾਣਾ ਹੈ। ਉਨ੍ਹਾਂ ਪਹਿਲਾਂ ਹੀ ਇਸ ਸਬੰਧੀ ਵਿਭਾਗ ਅਤੇ ਡਿਪਟੀ ਕਮਿਸ਼ਨਰ, ਐਸ ਏ ਐਸ ਨਗਰ ਲਿਖ ਕੇ ਭੇਜਿਆ ਹੋਇਆ ਹੈ। ਲੋਕ ਨਿਰਮਾਣ ਵਿਭਾਗ ਦੇ ਐਕਸੀਅਨ ਵਾਈ.ਬੀ.ਸਿੰਘ ਨੇ ਸੰਪਰਕ ਕਰਨ ਤੇ ਦੱਸਿਆ ਕਿ ਐਸ.ਡੀ.ਐਮ.ਦਫਤਰ ਖਰੜ ਵਿਚ ਉਸਾਰੀ ਸਮੇਂ ਫਲੋਰ ਟਾਈਲਾਂ ਲਗਾਈਆਂ ਗਈਆਂ ਸਨ ਉਹ ਉਖੜ ਕੇ ਥਾਂ-ਥਾਂ ਤੇ ਟੁੱਟਣ ਲੱਗੀਆਂ ਸਬੰਧੀ ਉਨ੍ਹਾਂ ਕਿਹਾ ਕਿ ਇਹ ਐਸ.ਡੀ.ਓ./ਜੇ.ਈ. ਨੂੰ ਭੇਜ ਕੇ ਚੈਕ ਕਰਵਾਇਆ ਜਾਵੇਗਾ ਜੇਕਰ ਥੋਹੜੀ ਬਹੁਤੀ ਮੁਰੰਮਤ ਦੀ ਲੋੜ ਹੋਈ ਤਾਂ ਉਹ ਕਰਵਾ ਦਿੱਤੀ ਜਾਵੇਗੀ। ਐਸ.ਡੀ.ਐਮ.ਰਿਹਾਇਸ਼ੀ ਕੰਪਲੈਕਸ ਵਿਚ ਸੜਕਾਂ ਦੀ ਮੁਰੰਮਤ ਲਈ 8-10 ਵਾਰੀ ਟੈਂਡਰ ਲਗਾਏ ਜਾ ਚੁੱਕੇ ਹਨ ਪਰ ਸਰਕਾਰ ਵਲੋਂ ਅਜੇ ਤੱਕ ਕੋਈ ਫੰਡ ਨਹੀਂ ਭੇਜਿਆ ਜਿਸ ਕਾਰਨ ਸੜਕਾਂ ਦੀ ਮੁਰੰਮਤ ਦਾ ਕੰਮ ਨਹੀਂ ਹੋ ਸਕਿਆ। ਪਾਣੀ ਦਾ ਨਿਕਾਸ ਨਾ ਹੋਣ ਸਬੰਧੀ ਉਨ੍ਹਾਂ ਕਿਹਾ ਕਿ ਇਹ ਵੀ ਮੌਕਾ ਦੇਖ ਕੇ ਪਤਾ ਲੱਗੇਗਾ ਕਿ ਕਿੱਥੇ ਕੀ ਰੁਕਾਵਟ ਹੈ, ਉਹ ਵੀ ਦੂਰ ਕਰਵਾ ਦਿੱਤੀ ਜਾਵੇਗੀ।
ਮੰਤਰੀ ਮੰਡਲ ਨੇ ਲਖੀਮਪੁਰ ਖੀਰੀ ਘਟਨਾ ਵਿਚ ਜਾਨਾਂ ਗੁਆ ਚੁੱਕੇ ਕਿਸਾਨਾਂ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਦੋ ਮਿੰਟ ਦਾ ਮੌਨ ਰੱਖਿਆ
ਬੀਤੇ ਪੰਜ ਮਹੀਨਿਆਂ ਵਿਚ ਵਾਪਰੀਆਂ ਸਿਆਸੀ ਘਟਨਾਵਾਂ ਨਾਲ ਦੁੱਖ ਪਹੁੰਚਿਆ-ਕੈਪਟਨ ਅਮਰਿੰਦਰ ਸਿੰਘ ਨੇ ਅਸਤੀਫਾ ਦੇਣ ਤੋਂ ਪਹਿਲਾਂ ਸੋਨੀਆ ਗਾਂਧੀ ਨੂੰ ਲਿਖਿਆ ਪੱਤਰ