Share on Facebook Share on Twitter Share on Google+ Share on Pinterest Share on Linkedin ਕੈਪਟਨ ਸਰਕਾਰ ਦਾ ਪਹਿਲਾ ਮਹੀਨਾਂ, ਵਿਵਾਦਾਂ ਦੇ ਘੇਰੇ ਵਿੱਚ ਰਹੀ ਸਰਕਾਰ ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 17 ਅਪਰੈਲ: ਪੰਜਾਬ ਵਿੱਚ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਿੱਚ ਸੱਤਾ ਸੰਭਾਲਣ ਵਲੀ ਕਾਂਗਰਸ ਸਰਕਾਰ ਨੂੰ ਸੱਤਾ ਤੇ ਕਾਬਜ਼ ਹੋਏ ਨੂੰ ਇੱਕ ਮਹੀਨਾ ਪੂਰਾ ਹੋ ਚੁੱਕਿਆ ਹੈ ਪ੍ਰੰਤੂ ਇਹ ਸਰਕਾਰ ਹੁਣ ਤਕ ਆਪਣੇ ਚੋਣ ਵਾਇਦੇ ਪੂਰੇ ਕਰਨ ਵਿੱਚ ਕਾਮਯਾਬ ਹੁੰਦੀ ਦਿਖਾਈ ਨਹੀਂ ਦੇ ਰਹੀ ਹੈ। ਪੰਜਾਬ ਵਿੱਚ ਇੱਕ ਮਹੀਨੇ ਵਿੱਚ ਨਸ਼ਿਆਂ ਦੀ ਵਿਕਰੀ ਤੇ ਪੂਰੀ ਤਰ੍ਹਾਂ ਰੋਕ ਲਗਾਉਣ ਦਾ ਦਾਅਵਾ ਕਰਨ ਵਾਲੀ ਕੈਪਟਨ ਸਰਕਾਰ ਵੱਲੋਂ ਭਾਵੇਂ ਇਸ ਸਬੰਧੀ ਵੱਡੀ ਗਿਣਤੀ ਲੋਕਾਂ ਨੂੰ ਕਾਬੂ ਕੀਤਾ ਜਾ ਚੁਕਿਆ ਹੈ ਪ੍ਰੰਤੂ ਪੁਲੀਸ ਵੱਲੋਂ ਕਾਬੂ ਕੀਤੇ ਗਏ ਜਿਆਦਾਤਰ ਵਿਅਕਤੀ ਅਜਿਹੇ ਹਨ ਜਿਹੜੇ ਖੁਦ ਨਸ਼ੇੜੀ ਹਨ ਅਤੇ ਪੁਲੀਸ ਵੱਲੋਂ ਇਨ੍ਹਾਂ ਨੂੰ ਹੀ ਨਸ਼ੇ ਦੇ ਸੌਦਾਗਰ ਸਾਬਿਤ ਕਰਕੇ ਵਾਹਵਾਹੀ ਹਾਸਲ ਕਰ ਲਈ ਗਈ ਹੈ ਜਦੋਂ ਕਿ ਪੰਜਾਬ ਵਿੱਚ ਨਸ਼ੇ ਦਾ ਕਾਲਾ ਕਾਰੋਬਾਰ ਕਰਨ ਵਾਲੀਆਂ ਵੱਡੀਆਂ ਮੱਛੀਆਂ ਨੂੰ ਫੜਣ ਵਿੱਚ ਪੁਲੀਸ ਨੂੰ ਕੋਈ ਖਾਸ ਕਾਮਯਾਬੀ ਨਹੀਂ ਮਿਲੀ ਹੈ। ਇਸ ਦੌਰਾਨ ਸੱਤਾਧਾਰੀਆਂ ਦਾ ਵਿਵਹਾਰ ਸਰਕਾਰ ਲਈ ਜ਼ਰੂਰ ਵਿਵਾਦ ਪੈਦਾ ਕਰਨ ਵਾਲਾ ਰਿਹਾ ਹੈ। ਪੰਜਾਬ ਵਿੱਚ ਮੰਤਰੀ ਮੰਡਲ ਦਾ ਗਠਨ ਕੀਤੇ ਜਾਣ ਵਾਲੇ ਦਿਨ ਹੀ ਮੁੱਖ ਮੰਤਰੀ ਵੱਲੋਂ ਐਲਾਨ ਕੀਤਾ ਗਿਆ ਸੀ ਕਿ ਸਰਕਾਰ ਦੇ ਮੰਤਰੀ ਗੱਡੀਆਂ ਤੇ ਲਾਲ ਬੱਤੀ ਨਹੀਂ ਲਗਾਉਣਗੇ ਪਰੰਤੂ ਇਸ ਫੈਸਲੇ ਤੇ ਵੀ ਪਹਿਲਾਂ ਪਹਿਲ ਸੱਤਾਧਾਰੀਆਂ ਦੇ ਵਿਰੋਧੀ ਸੁਰ ਸੁਣੇ ਜਾਂਦੇ ਰਹੇ ਹਨ। ਇਸੇ ਤਰ੍ਹਾਂ ਸੂਬੇ ਦੇ ਇੱਕ ਕੈਬਿਨਟ ਮੰਤਰੀ ਵੱਲੋਂ ਇੱਕ ਸਕੂਲ ਦੀ ਇਮਾਰਤ ਦੇ ਉਦਘਾਟਨ ਦੇ ਦੌਰਾਨ ਨੀਂਹ ਪੱਥਰ ਤੇ ਆਪਣਾ ਨਾਮ ਹੇਠਾਂ ਲਿਖੇ ਜਾਣ ਕਾਰਨ ਸਕੂਲ ਦੀ ਪ੍ਰਿਸੀਪਲ ਨੂੰ ਝਿੜਕਾਂ ਮਾਰਨ ਅਤੇ ਪਾਰਟੀ ਦੇ ਇੱਕ ਹੋਰ ਵਿਧਾਇਕ ਵਲੋੱ ਪੁਲੀਸ ਅਧਿਕਾਰੀਆਂ ਨੂੰ ‘ਪੁੱਠਾ ਟੰਗ ਦਿਆਂਗਾ’ ਦੀ ਚਿਤਾਵਨੀ ਦੇਣ ਦੀਆਂ ਕਾਰਵਾਈਆਂ ਨੇ ਸਰਕਾਰ ਲਈ ਨਵੇੱ ਵਿਵਾਦ ਖੜ੍ਹੇ ਕੀਤੇ ਹਨ। ਇਹਨਾਂ ਮਸਲਿਆਂ ਸੰਬੰਧੀ ਭਾਵੇਂ ਮੁੱਖ ਮੰਤਰੀ ਵਲੋੱ ਤੁਰੰਤ ਕਾਰਵਾਈ ਕਰਦਿਆਂ ਨੀਂਹ ਪੱਥਰਾਂ ਤੇ ਕਿਸੇ ਵੀ ਸਿਆਸੀ ਆਗੂ ਦਾ ਨਾਮ ਲਿਖਣ ਤੇ ਲਾਈ ਰੋਕ ਅਤੇ ਪੁਲੀਸ ਨੂੰ ਕਿਸੇ ਵੀ ਸਿਆਸੀ ਦਬਾਅ ਵਿੱਚ ਨਾ ਆਉਣ ਅਤੇ ਕਾਨੂੰਨ ਅਨੁਸਾਰ ਕੰਮ ਕਰਨ ਸੰਬੰਧੀ ਦਿੱਤੇ ਗਏ ਹੁਕਮਾਂ ਨਾਲ ਇਹਨਾਂ ਵਿਵਾਦਾਂ ਨੂੰ ਹਲ ਕਰਨ ਦੀ ਕੋਸ਼ਿਸ਼ ਜਰੂਰ ਕੀਤੀ ਗਈ ਹੈ। ਇਸ ਦੌਰਾਨ ਆਲ ਇੰਡੀਆ ਯੂਥ ਕਾਂਗਰਸ ਦੇ ਪ੍ਰਧਾਨ ਅਤੇ ਵਿਧਾਇਕ ਸ੍ਰ. ਅਮਰਿੰਦਰ ਸਿੰਘ ਰਾਜਾ ਵੜਿੰਗ ਦੇ ਨਜਦੀਕੀ ਦੱਸੇ ਆਗੂ ਟ੍ਰਕ ਯੂਨੀਅਨ ਦ ਪ੍ਰਧਾਨ ਵੱਲੋਂ ਪੰਜਾਬੀ ਦੇ ਇੱਕ ਅਖਬਾਰ ਦੇ ਇੱਕ ਪੱਤਰਕਾਰ ਨਾਲ ਕੀਤੀ ਗਈ ਕੁੱਟਮਾਰ ਦਾ ਮਾਮਲਾ ਸੁਰਖੀਆਂ ਵਿੱਚ ਆਉਣ ਤੋੱ ਬਾਅਦ ਭਾਵੇੱ (ਮੁੱਖ ਮੰਤਰੀ ਦੀਆਂ ਹਦਾਇਤਾਂ ਤੇ) ਪੁਲੀਸ ਵਲੋੱ ਇਸ ਮਾਮਲੇ ਵਲੋੱ ਸ਼ਾਮਿਲ ਵਿਅਕਤੀਆਂ ਨੂੰ ਕਾਬੂ ਕਰ ਲਿਆ ਗਿਆ ਹੈ ਪ੍ਰੰਤੂ ਇਸ ਮਾਮਲੇ ਨੇ ਇੱਕ ਵਾਰ ਫਿਰ ਸੱਤਾਧਾਰੀਆਂ ਦੀ ਖੁਦ ਨੂੰ ਕਿਸ ਵੀ ਕਾਇਦੇ ਕਾਨੂੰਨ ਤੋੱ ਉੱਪਰ ਸਮਝਣ ਦੀ ਮਾਨਸਿਕਤਾ ਨੂੰ ਜਾਹਿਰ ਕਰ ਦਿੱਤਾ ਹੈ। ਕੁਲ ਮਿਲਾ ਕੇ ਇਹ ਕਿਹਾ ਜਾ ਸਕਦਾ ਹੈ ਕਿ ਕੈਪਟਨ ਸਰਕਾਰ ਦਾ ਪਹਿਲਾ ਮਹੀਨਾ ਪ੍ਰਾਪਤੀਆਂ ਲਈ ਘੱਟ ਅਤੇ ਸੱਤਾਧਾਰੀਆਂ ਦੇ ਵਿਵਾਦਾਂ ਕਰਕੇ ਜਿਆਦਾ ਚਰਚਾ ਵਿੱਚ ਰਿਹਾ ਹੈ। ਵੇਖਣਾ ਇਹ ਹੈ ਕਿ ਕੈਪਟਨ ਸਰਕਾਰ ਆਉਣ ਵਾਲੇ ਸਮੇੱ ਵਿੱਚ ਪ੍ਰਾਪਤੀਆਂ ਹਾਸਿਲ ਕਰਕੇ ਵਿਖਾਉੱਦੀ ਹੈ ਜਾਂ ਫਿਰ ਸੱਤਾਧਾਰੀਆਂ ਦੇ ਵਿਵਾਦ ਉਸ ਨੂੰ ਇਸੇ ਤਰ੍ਹਾਂ ਘੇਰ ਕੇ ਰੱਖਦੇ ਹਨ।
ਮੰਤਰੀ ਮੰਡਲ ਨੇ ਲਖੀਮਪੁਰ ਖੀਰੀ ਘਟਨਾ ਵਿਚ ਜਾਨਾਂ ਗੁਆ ਚੁੱਕੇ ਕਿਸਾਨਾਂ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਦੋ ਮਿੰਟ ਦਾ ਮੌਨ ਰੱਖਿਆ
ਬੀਤੇ ਪੰਜ ਮਹੀਨਿਆਂ ਵਿਚ ਵਾਪਰੀਆਂ ਸਿਆਸੀ ਘਟਨਾਵਾਂ ਨਾਲ ਦੁੱਖ ਪਹੁੰਚਿਆ-ਕੈਪਟਨ ਅਮਰਿੰਦਰ ਸਿੰਘ ਨੇ ਅਸਤੀਫਾ ਦੇਣ ਤੋਂ ਪਹਿਲਾਂ ਸੋਨੀਆ ਗਾਂਧੀ ਨੂੰ ਲਿਖਿਆ ਪੱਤਰ