nabaz-e-punjab.com

ਜ਼ਿਲ੍ਹਾ ਮੁਹਾਲੀ ਦੀਆਂ ਮੰਡੀਆਂ ਵਿੱਚ ਹੁਣ ਤੱਕ 21700 ਮੀਟਰਿਕ ਟਨ ਦੀ ਕਣਕ ਦੀ ਖਰੀਦ ਕੀਤੀ: ਸ੍ਰੀਮਤੀ ਸਪਰਾ

ਕੰਬਾਇਨਾਂ ਰਾਹੀਂ ਰਾਤ 7 ਵਜੇ ਤੋਂ ਲੈ ਕੇ ਸਵੇਰੇ 8 ਵਜੇ ਤੱਕ ਕਣਕ ਕੱਟਣ ਤੋਂ ਪੂਰਨ ਮਨਾਹੀ ਦੇ ਆਦੇਸ਼ ਜਾਰੀ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 12 ਅਪਰੈਲ:
ਸਾਹਿਬਜਾਦਾ ਅਜੀਤ ਸਿੰਘ ਨਗਰ ਜਿਲ੍ਹੇ ਦੀਆਂ ਮੰਡੀਆਂ ਵਿੱਚ ਹੁਣ ਤੱਕ 21860 ਮੀਟਰਿਕ ਟਨ ਕਣਕ ਦੀ ਆਮਦ ਹੋਈ ਹੈ। ਜਿਸ ਵਿੱਚੋਂ 21700 ਮੀਟਰਿਕ ਟਨ ਕਣਕ ਦੀ ਖਰੀਦ ਕਰ ਲਈ ਗਈ ਹੈ। ਇਸ ਗੱਲ ਦੀ ਜਾਣਕਾਰੀ ਡਿਪਟੀ ਕਮਿਸ਼ਨਰ ਸ੍ਰੀਮਤੀ ਗੁਰਪ੍ਰੀਤ ਕੌਰ ਸਪਰਾ ਨੇ ਦਿੰਦਿਆਂ ਦੱਸਿਆ ਕਿ ਜਿਲ੍ਹੇ ਵਿੱਚ ਇਸ ਸਾਲ ਇਸ ਸ਼ੀਜਨ ਦੌਰਾਨ 1 ਲੱਖ 15 ਹਜਾਰ 348 ਮੀਟਰਿਕ ਟਨ ਕਣਕ ਪੁੱਜਣ ਦੀ ਆਸ ਹੈ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਜਿਲ੍ਹੇ ਦੀਆਂ ਮੰਡੀਆਂ ਵਿੱਚ ਕਿਸ਼ਾਨਾਂ ਦੀ ਪੂੱਜੀ ਕਣਕ ਦਾ ਦਾਣਾ ਦਾਣਾ ਖਰੀਦਿਆ ਜਾਵੇਗਾ ਤੇ ਮੰਡੀਆਂ ਵਿੱਚ ਕਿਸ਼ਾਨਾਂ ਨੂੰ ਕਿਸੇ ਕਿਸਮ ਦੀ ਪ੍ਰੇਸਾਨੀ ਨਹੀ ਆਉਣ ਦਿੱਤੀ ਜਾਵੇਗੀ। ਉਨ੍ਹਾਂ ਇਸ ਮੌਕੇ ਜਿਲ੍ਹੇ ਦੇ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਮੰਡੀਆਂ ਵਿੱਚ ਸੁੱਕੀ ਕਣਕ ਦੀ ਵੇਚਣ ਲਈ ਲੈ ਕਿ ਆਉਣ ਤਾਂ ਜੋ ਮੰਡੀ ਵਿੱਚ ਪੁੱਜੀ ਕਣਕ ਨੂੰ ਤੁਰੰਤ ਖਰੀਦਿਆ ਜਾ ਸਕੇ। ਊਨ੍ਹਾਂ ਕਿਸ਼ਾਨਾਂ ਨੂੰ ਇਹ ਵੀ ਅਪੀਲ ਕੀਤੀ ਕਿ ਜਿਲ੍ਹੇ ਵਿੱਚ ਕੰਬਾਇਨਾਂ ਰਾਂਹੀ ਰਾਤ 7 ਵਜੇ ਤੋਂ ਲੈ ਕੇ ਸਵੇਰੇ 8 ਵਜੇ ਤੱਕ ਕਣਕ ਦੀ ਕਟਾਈ ਦੀ ਮਨਾਹੀ ਕੀਤੀ ਗਈ ਹੈ। ਇਸ ਲਈ ਕਿਸਾਨ ਇਸ ਸਮੇਂ ਵਿੱਚ ਕੰਬਾਇਨਾਂ ਤੋਂ ਕਟਾਈ ਨਾ ਕਰਵਾਉਣ ਕਿਉਕਿ ਰਾਤ ਵੇਲੇ ਕੰਬਾਇਨ ਰਾਂਹੀ ਕਟਾਈ ਜਾਣ ਵਾਲੀ ਕਣਕ ਵਿੱਚ ਨਮੀ ਵੱਧ ਹੁੰਦੀ ਹੈ ਜਿਸ ਕਰਕੇ ਖਰੀਦ ਏਂਜੰਸੀਆਂ ਮੰਡੀ ਵਿੱਚ ਪੁੱਜੀ ਕਣਕ ਦੀ ਖਰੀਦ ਤੋਂ ਅਸਮਰੱਥ ਹੁੰਦੀਆਂ ਹਨ।
ਉਨ੍ਹਾਂ ਕਿਸ਼ਾਨਾਂ ਨੁੰੂ ਕਣਕ ਦੀ ਕਟਾਈ ਤੋਂ ਬਾਅਦ ਕਣਕ ਦੀ ਨਾੜ ਨੂੰ ਵਾਤਾਵਰਣ ਦੀ ਸਵੱਛਤਾ ਲਈ ਅੱਗ ਨਾ ਲਗਾਉਣ ਦੀ ਅਪੀਲ ਵੀ ਕੀਤੀ ਅਤੇ ਕਿਹਾ ਕਿ ਕਣਕ ਦੀ ਨਾੜ ਨੂੰ ਅੱਗ ਲਗਾਉਣ ਨਾਲ ਜਿੱਥੇ ਵਾਤਾਵਰਣ ਪ੍ਰਦੂਸ਼ਿਤ ਹੁੰਦਾ ਹੈ ਉਥੇ ਸਾਡੇ ਮਿੱਤਰ ਕੀੜੇ ਅਤੇ ਜਮੀਨ ਦੀ ਉਪਜਾਊ ਸ਼ਕਤੀ ਵੀ ਨਸ਼ਟ ਹੁੰਦੀ ਹੈ। ਸ੍ਰੀਮਤੀ ਸਪਰਾ ਨੇ ਦੱਸਿਆ ਕਿ ਜਿਲ੍ਹੇ ਦੀਆਂ ਮੰਡੀਆਂ ਵਿਚੋਂ ਸਰਕਾਰੀ ਖਰੀਦ ਏਜੰਸੀ ਪਨਗਰੇਨ ਨੇ ਹੂਣ ਤੱਕ 4849ਮੀਟਰਿਕ ਟਨ, ਮਾਰਕਫੈਡ ਨੇ 4720 ਮੀਟਰਿਕ ਟਨ, ਪਨਸਪ ਨੇ 2615 ਮੀਟਰਿਕ ਟਨ, ਪੰਜਾਬ ਸਟੇਟ ਵੇਅਰ ਕਾਰਪੋਰਸ਼ੇਨ ਨੇ 2650 ਮੀਟਰਿਕ ਟਨ, ਪੰਜਾਬ ਐਗਰੋ ਨੇ 1689 ਮੀਟਰਿਕ ਟਨ, ਐਫ.ਸੀ.ਆਈ. ਨੇ 4561 ਮੀਟਰਿਕ ਟਨ ਕਣਕ ਦੀ ਖਰੀਦ ਕੀਤੀ ਜਦਕਿ ਵਪਾਰਿਆਂ ਵਲੋਂ 616 ਮੀਟਰਿਕ ਟਨ ਕਣਕ ਦੀ ਖਰੀਦ ਕੀਤੀ ਗਈ। ਉਨ੍ਹਾਂ ਦੱਸਿਆ ਕਿ ਕਿਸਾਨਾਂ ਨੂੰ 9 ਕਰੋੜ 86 ਲੱਖ ਦੀ ਅਦਾਇਗੀ ਕੀਤੀ ਜਾ ਚੁੱਕੀ ਹੈ। ਅਤੇ ਬਾਕੀ ਰਹਿੰਦੀ ਅਦਾਇਗੀ ਨੂੰ ਵੀ ਤੁਰੰਤ ਜਾਰੀ ਕਰਨ ਦੀਆਂ ਹਦਾਇਤਾਂ ਦਿੱਤੀਆਂ ਗਈਆਂ ਹਨ।
ਉਨ੍ਹਾਂ ਇਸ ਮੌਕੇ ਦੱਸਿਆ ਕਿ ਖਰੀਦ ਏਜੰਸੀਆਂ ਨੂੰ ਕਿਸਾਨਾਂ ਦੀ ਮੰਡੀ ਵਿੱਚ ਪੁੱਜਣ ਵਾਲੀ ਸੁੱਕੀ ਕਣਕ ਨੂੰ ਤੁਰੰਤ ਖਰੀਦਣ ਦੀਆਂ ਹਦਾਇਤਾਂ ਵੀ ਜਾਰੀ ਕੀਤੀਆਂ ਗਈਆਂ ਹਨ ਤਾਂ ਜੋ ਕਿਸਾਨਾਂ ਨੁੰੂ ਮੰਡੀ ਵਿੱਚ ਖੱਜਲ ਖੁਆਰ ਨਾਂ ਹੋਣਾ ਪਵੇ ਇਸ ਤੋਂ ਇਲਾਵਾ ਕਣਕ ਦੀ ਲਿਫਟਿੰਗ ਵੀ ਨਾਲੋ-ਨਾਲ ਕਰਨ ਲਈ ਆਖਿਆ ਗਿਆ ਹੈ ਤਾਂ ਜੋ ਕਣਕ ਲਈ ਮੰਡੀਆਂ ਵਿੱਚ ਥਾਂ ਘਾਟ ਨਾ ਆਵੇ। ਉਨ੍ਹਾਂ ਦੱਸਿਆ ਕਿ ਜਿਲ੍ਹੇ ’ਚ ਖਰੜ,ਦਾਊਮਾਜਰਾ, ਭਾਗੋਮਾਜਰਾ, ਕੁਰਾਲੀ, ਖਿਜਰਾਬਾਦ , ਡੇਰਾਬਸੀ, ਲਾਲੜੂ, ਤਸਿਬੰਲੀ,ਸਮਗੌਲੀ, ਜੜੌਤ , ਬਨੂੜ ਵਿੱਚ ਕਣਕ ਦੀ ਖਰੀਦ ਕੀਤੀ ਜਾ ਰਹੀ ਹੈ ਜਦੋਂ ਕਿ ਸਨੇਟਾ ਵਿੱਚ ਮੰਡੀ ਵਿੱਚ ਕਣਕ ਦੀ ਆਮਦ ਨਹੀਂ ਹੋਈ।

Load More Related Articles
Load More By Nabaz-e-Punjab
Load More In General News

Check Also

ਪੰਜਾਬ ਯੂਨੀਵਰਸਿਟੀ ਦੇ ਪੁਰਾਣੇ ਸੈਨੇਟ ਪ੍ਰਬੰਧ ਨੂੰ ਬਹਾਲ ਕਰਕੇ ਚੋਣਾਂ ਕਰਵਾਉਣ ਦੀ ਮੰਗ

ਪੰਜਾਬ ਯੂਨੀਵਰਸਿਟੀ ਦੇ ਪੁਰਾਣੇ ਸੈਨੇਟ ਪ੍ਰਬੰਧ ਨੂੰ ਬਹਾਲ ਕਰਕੇ ਚੋਣਾਂ ਕਰਵਾਉਣ ਦੀ ਮੰਗ ਨਬਜ਼-ਏ-ਪੰਜਾਬ, ਚੰਡ…