ਸਰੋਜ ਵਰਮਾ ਨੂੰ ਮਿਲੇਗਾ ‘ਐਵਾਰਡ ਆਫ਼ ਦਿ ਨੋਬਲਿਸਟ

ਰਜਨੀਕਾਂਤ ਗਰੋਵਰ
ਨਬਜ਼-ਏ-ਪੰਜਾਬ ਬਿਊਰੋ, ਕੁਰਾਲੀ, 8 ਅਪਰੈਲ:
ਨਿਊ ਚੰਡੀਗੜ੍ਹ ਪ੍ਰੈਸ ਕਲੱਬ ਦੀ ਪ੍ਰੈਸ ਸਕੱਤਰ, ਹਿਊਮਨ ਰਾਈਟਸ ਮੈਂਬਰ ਅਤੇ ਲੇਖਿਕਾ ਸਰੋਜ ਵਰਮਾ (ਨੇਹਾ ਗੁਪਤਾ) ਦਾ ਅੰਤਰਰਾਸ਼ਟਰੀ ਹਿਊਮਨ ਰਾਈਟ ਕੌਂਸਲ ਦਾ ਅੰਤਰਰਾਸ਼ਟਰੀ ‘ਐਵਾਰਡ ਆਫ ਦਿ ਨੋਬਲਿਸਟ’ ਨਾਲ ਸਨਮਾਨਿਆ ਜਾਵੇਗਾ। ਜਿਕਰਯੋਗ ਹੈ ਕਿ ਸਰੋਜ ਵਰਮਾ ਉਰਫ ਨੇਹਾ ਵਰਮਾ ਚੰਡੀਗੜ੍ਹ ਦੇ ਇਲਾਕੇ ਵਿਚ ਪੱਤਰਕਾਰੀ ਦੇ ਖੇਤਰ ਵਿਚ ਸੇਵਾਵਾਂ ਨਿਭਾਉਣ ਦੇ ਨਾਲ ਨਾਲ ਸਮਾਜ ਸੇਵਾ ਵਿਚ ਵੀ ਤਤਪਰ ਰਹਿੰਦੇ ਹਨ। ਉਨ੍ਹਾਂ ਦੀਆਂ ਸੇਵਾਵਾਂ ਨੂੰ ਮੁਖ ਰੱਖਦਿਆਂ ਡਾ. ਭੀਮ ਰਾਓ ਅੰਬੇਡਕਰ ਦੀ ਯਾਦ ਵਿਚ ਮੁੰਬਈ ਵਿਖੇ 11 ਅਪ੍ਰੈਲ ਨੂੰ ਹੋਣ ਵਾਲੇ ਸਮਾਰੋਹ ਵਿਚ ਨੇਹਾ ਵਰਮਾ ਨੂੰ ਸਨਮਾਨ ਦਿੱਤਾ ਜਾਵੇਗਾ।
ਜ਼ਿਕਰਯੋਗ ਹੈ ਕਿ ਸਰੋਜ ਵਰਮਾ ਉਰਫ ਨੇਹਾ ਵਰਮਾ ਨੂੰ ਇਸ ਤੋਂ ਪਹਿਲਾਂ ਪ੍ਰਾਈਡ ਆਫ ਕੰਟਰੀ ਐਵਾਰਡ ਤੋਂ ਇਲਾਵਾ ਗ੍ਰੇਟ ਆਈਕਾਨ ਆਫ ਇੰਡੀਆ ਤੇ ਇੰਡੀਆ ਅਚੀਵਮੈਂਟ ਐਵਾਰਡ ਨਾਲ ਵੀ ਸਨਮਾਨਿਆ ਜਾ ਚੁੱਕਾ ਹੈ। ਮੁੰਬਈ ਵਿਖੇ ਹੋਣ ਵਾਲੇ ਸਨਮਾਨ ਸਮਾਰੋਹ ਵਿਚ ਸਰੋਜ ਵਰਮਾ ਤੋਂ ਇਲਾਵਾ 29 ਸੂਬਿਆਂ ਤੋਂ ਇਲਾਵਾ ਚਾਰ ਦੇਸ਼ਾਂ ਦੇ ਡੈਲੀਗੇਟ ਵੀ ਸ਼ਾਮਲ ਹੋਣਗੇ ਜਿਸ ਦੌਰਾਨ ਦੇਸ਼ ਵਿਚ ਵੱਖ ਵੱਖ ਖੇਤਰਾਂ ਵਿਚ ਵਧੀਆ ਸੇਵਾਵਾਂ ਕਰਨ ਵਾਲੀਆਂ ਅੌਰਤਾਂ ਨੂੰ ਵੀ ਸਨਮਾਨਿਤ ਕੀਤਾ ਜਾਵੇਗਾ।

Load More Related Articles
Load More By Nabaz-e-Punjab
Load More In General News

Check Also

ਕਿਸਾਨਾਂ ਦੀ ਸਹਿਮਤੀ ਨਾਲ ਹੀ ਜ਼ਮੀਨਾਂ ਐਕਵਾਇਰ ਕੀਤੀਆਂ ਜਾਣਗੀਆਂ: ਕੁਲਵੰਤ ਸਿੰਘ

ਕਿਸਾਨਾਂ ਦੀ ਸਹਿਮਤੀ ਨਾਲ ਹੀ ਜ਼ਮੀਨਾਂ ਐਕਵਾਇਰ ਕੀਤੀਆਂ ਜਾਣਗੀਆਂ: ਕੁਲਵੰਤ ਸਿੰਘ ਭਾਰਤੀ ਕਿਸਾਨ ਮਜ਼ਦੂਰ ਸੰਘਰਸ਼…