9 ਅਪਰੈਲ ਨੂੰ ਭਾਰਤ ਯਾਤਰਾ ’ਤੇ ਆਉਣਗੇ ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਟਰਨਬੁੱਲ

ਨਬਜ਼-ਏ-ਪੰਜਾਬ ਬਿਊਰੋ, ਕੈਨਬਰਾ, 6 ਅਪਰੈਲ:
ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਮੈਲਕਮ ਟਰਨਬੁੱਲ ਨੇ ਕਿਹਾ ਹੈ ਕਿ ਉਹ ਭਾਰਤ ਦੀ ਆਪਣੀ ਪਹਿਲੀ ਯਾਤਰਾ ਦੌਰਾਨ ਦੋ-ਪੱਖੀ ਸਬੰਧਾਂ ਨੂੰ ਹੋਰ ਮਜਬੂਤ ਕਰਨ ਅਤੇ ਵਪਾਰ ਤੇ ਸੁਰੱਖਿਆ ਵਰਗੇ ਖੇਤਰਾਂ ਵਿੱਚ ਸਹਿਯੋਗ ਲਈ ਵਿਸ਼ਾਲ ਮੌਕਿਆਂ ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਚਰਚਾ ਕਰਨਗੇ। ਟਰਨਬੁੱਲ ਭਾਰਤ ਦੀ ਚਾਰ ਦਿਨ ਦੀ ਯਾਤਰਾ ਤੇ ਐਤਵਾਰ (9 ਅਪਰੈਲ) ਨੂੰ ਨਵੀਂ ਦਿੱਲੀ ਪਹੁੰਚ ਰਹੇ ਹਨ। ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਮੈਂ, ਆਸਟ੍ਰੇਲੀਆ ਅਤੇ ਭਾਰਤ ਵਿਚਾਲੇ ਸਹਿਯੋਗ ਲਈ ਵਿਸ਼ਾਲ ਮੌਕਿਆਂ ਤੇ ਚਰਚਾ ਕਰਾਂਗੇ। ਸਿਆਸੀ, ਆਰਥਿਕ, ਰਣਨੀਤਿਕ ਹਿੱਤਾਂ ਦੇ ਨਾਲ ਅਸੀਂ ਇਸ ਮੁਲਾਕਾਤ ਦੀ ਵਰਤੋੱ ਦੋਹਾਂ ਰਾਸ਼ਟਰਾਂ ਦੇ ਹਿੱਤ ਲਈ ਸਾਡੇ ਸੰਬੰਧਾਂ ਨੂੰ ਹੋਰ ਮਜਬੂਤ ਕਰਨ ਵਿੱਚ ਕਰਾਂਗੇ। ਭਾਰਤ ਦੁਨੀਆ ਦੀ ਸਭ ਤੋੱ ਤੇਜ਼ੀ ਨਾਲ ਵਧਦੀ ਅਰਥ ਵਿਵਸਥਾ ਹੈ। ਭਾਰਤ ਅਤੇ ਆਸਟ੍ਰੇਲੀਆ ਵਿਚਾਲੇ 2015-16 ਵਿੱਚ 1900 ਕਰੋੜ ਡਾਲਰ ਤੋੱ ਵੀ ਜ਼ਿਆਦਾ ਦਾ ਵਪਾਰ ਹੋਇਆ। ਟਰਨਬੁੱਲ ਦੇ ਨਾਲ ਉਨ੍ਹਾਂ ਦੇ ਸਿੱਖਿਆ ਅਤੇ ਸਿਖਲਾਈ ਮੰਤਰੀ ਸਿਮੋਨ ਬਰਮਿੰਘਮ ਵੀ ਭਾਰਤ ਆਉਣਗੇ।
ਟਰਨਬੁੱਲ ਨੇ ਭਾਰਤੀ ਭਾਈਚਾਰੇ ਦਾ ਜ਼ਿਕਰ ਵੀ ਕੀਤਾ, ਜਿਹੜਾ ਆਸਟ੍ਰੇਲੀਆ ਦੇ ਬਹੁ-ਸੱਭਿਆਚਾਰਕ ਸਮਾਜ ਦੇ ਤਾਣੇ-ਬਾਣੇ ਵਿੱਚ ਅਹਿਮ ਯੋਗਦਾਨ ਦੇ ਰਿਹਾ ਹੈ। ਉਨ੍ਹਾਂ ਕਿਹਾ ਕਿ ਇਹ ਦੋਹਾਂ ਦੇਸ਼ਾਂ ਵਿਚਾਲੇ ਅਹਿਮ ਪੁਲ ਉਪਲੱਬਧ ਕਰਾਉੱਦਾ ਹੈ ਅਤੇ ਇਸ ਯਾਤਰਾ ਤੋੱ ਇਹ ਨਿਸ਼ਚਿਤ ਕਰਨਾ ਪਵੇਗਾ ਕਿ ਭਾਰਤ ਅਤੇ ਆਸਟ੍ਰੇਲੀਆ ਵਿਚਾਲੇ ਸੰਬੰਧ ਮਜਬੂਤ ਬਣਨ। ਮੋਦੀ ਨੇ ਬੀਤੇ ਸਾਲ ਚੀਨ ਵਿੱਚ ਜੀ-20 ਸ਼ਿਖਰ ਸੰਮੇਲਨ ਦੌਰਾਨ ਟਰਨਬੁੱਲ ਨੂੰ ਭਾਰਤ ਆਉਣ ਦਾ ਸੱਦਾ ਦਿੱਤਾ ਸੀ। ਟਰਨਬੁੱਲ 15 ਦਸੰਬਰ, 2015 ਨੂੰ ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਬਣੇ ਸਨ।

Load More Related Articles
Load More By Nabaz-e-Punjab
Load More In General News

Check Also

ਕਿਸਾਨਾਂ ਦੀ ਸਹਿਮਤੀ ਨਾਲ ਹੀ ਜ਼ਮੀਨਾਂ ਐਕਵਾਇਰ ਕੀਤੀਆਂ ਜਾਣਗੀਆਂ: ਕੁਲਵੰਤ ਸਿੰਘ

ਕਿਸਾਨਾਂ ਦੀ ਸਹਿਮਤੀ ਨਾਲ ਹੀ ਜ਼ਮੀਨਾਂ ਐਕਵਾਇਰ ਕੀਤੀਆਂ ਜਾਣਗੀਆਂ: ਕੁਲਵੰਤ ਸਿੰਘ ਭਾਰਤੀ ਕਿਸਾਨ ਮਜ਼ਦੂਰ ਸੰਘਰਸ਼…