ਸਿਆਲਬਾ ਵਿੱਚ ਰਿਹਾਇਸ਼ੀ ਇਲਾਕੇ ਤੇ ਧਾਰਮਿਕ ਸਥਾਨਾਂ ਨੇੜੇ ਖੁੱਲ੍ਹੇ ਠੇਕੇ ਦਾ ਲੋਕਾਂ ਵੱਲੋਂ ਸਖ਼ਤ ਵਿਰੋਧ

ਇਕੱਤਰ ਲੋਕਾਂ ਨੇ ਕੀਤੀ ਨਾਅਰੇਬਾਜ਼ੀ, ਮੌਕੇ ’ਤੇ ਪੁੱਜੀ ਪੁਲੀਸ

ਰਜਨੀਕਾਂਤ ਗਰੋਵਰ
ਨਬਜ਼-ਏ-ਪੰਜਾਬ ਬਿਊਰੋ, ਮਾਜਰੀ, 5 ਅਪਰੈਲ:
ਇੱਥੋਂ ਦੇ ਨੇੜਲੇ ਪਿੰਡ ਸਿਆਲਬਾ ਵਿਖੇ ਰਿਹਾਇਸ਼ੀ ਇਲਾਕੇ ਅਤੇ ਮੇਨ ਮਾਰਕੀਟ ਵਿਚ ਕਰ ਖੁੱਲੇ ਠੇਕੇ ਦਾ ਵਿਰੋਧ ਕਰਦਿਆਂ ਦੇਰ ਸ਼ਾਮ ਪਿੰਡ ਵਾਸੀਆਂ ਨੇ ਤੁਰੰਤ ਠੇਕਾ ਬੰਦ ਕਰਨ ਅਤੇ ਕਿਸੇ ਬਦਲਵੀਂ ਥਾਂ ਲਿਜਾਉਣ ਦੀ ਮੰਗ ਕਰਦਿਆਂ ਪ੍ਰਸ਼ਾਸਨ ਖਿਲਾਫ ਜਮਕੇ ਨਾਅਰੇਬਾਜ਼ੀ ਕੀਤੀ। ਇਸ ਦੌਰਾਨ ਇਕੱਤਰ ਲੋਕਾਂ ਨੇ ਕਿਹਾ ਕਿ ਉਕਤ ਠੇਕਾ ਰਿਹਾਇਸ਼ੀ ਇਲਾਕੇ ਦੇ ਵਿਚਕਾਰ ਅਤੇ ਨਾਲ ਹੀ ਇਸ ਨੇੜੇ ਦੋ ਧਾਰਮਿਕ ਅਸਥਾਨ ਹਨ ਜਿਨ੍ਹਾਂ ਵਿੱਚ ਇੱਕ ਸੀਤਲਾ ਮਾਤਾ ਦਾ ਮੰਦਿਰ ਤੇ ਦੂਸਰਾ ਵਾਲਮੀਕ ਮੰਦਿਰ ਆਉਂਦਾ ਹੈ ਤੇ ਨਾਲ ਹੀ ਇੱਕ ਆਂਗਣਵਾੜੀ ਸੈਂਟਰ ਹੋਣ ਕਾਰਨ ਲੋਕਾਂ ਵਿਚ ਭਾਰੀ ਰੋਸ਼ ਫੇਲ ਗਿਆ ਤੇ ਕੁਝ ਹੀ ਮਿੰਟਾਂ ਵਿਚ ਸੈਂਕੜੇ ਦੀ ਗਿਣਤੀ ਵਿਚ ਅੌਰਤਾਂ ਸਮੇਤ ਪਿੰਡ ਵਾਸੀ ਪਹੁੰਚ ਗਏ ਜਿਨ੍ਹਾਂ ਨੇ ਪ੍ਰਸ਼ਾਸਨ ਅਤੇ ਠੇਕੇਦਾਰ ਖਿਲਾਫ ਨਾਅਰੇਬਾਜ਼ੀ ਕਰਦਿਆਂ ਉਕਤ ਠੇਕਾ ਉਕਤ ਥਾਂ ਤੋਂ ਤੁਰੰਤ ਹਟਾਉਣ ਦੀ ਮੰਗ ਕਰਦਿਆਂ ਸੜਕ ਤੇ ਜਾਮ ਲਗਾ ਦਿੱਤਾ।
ਇਕੱਤਰ ਲੋਕਾਂ ਨੇ ਕਿਹਾ ਕਿ ਜਿਥੇ ਇਹ ਠੇਕਾ ਰਿਹਾਇਸ਼ੀ ਇਲਾਕੇ ਵਿਚ ਹੋਣ ਕਾਰਨ ਅੌਰਤਾਂ ਨੂੰ ਭਾਰੀ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਵੇਗਾ। ਉਥੇ ਨਾਲ ਹੀ ਧਾਰਮਿਕ ਸਥਾਨ ਨੇੜੇ ਹੋਣ ਕਾਰਨ ੳਨ੍ਹਾਂ ਦੀਆਂ ਧਾਰਮਕ ਭਾਵਨਾਵਾਂ ਨਾਲ ਖਿਲਵਾੜ ਹੋਵੇਗਾ। ਇਸ ਦੌਰਾਨ ਪੁਲਿਸ ਨੂੰ ਸੂਚਨਾ ਦਿੱਤੀ ਗਈ, ਮੌਕੇ ਤੇ ਸਬ ਇੰਸਪੈਕਟਰ ਸਿਮਰਨਜੀਤ ਸਿੰਘ ਥਾਣਾ ਮੁਖੀ ਬਲਾਕ ਮਾਜਰੀ ਦੀ ਅਗਵਾਈ ਵਿਚ ਪਹੁੰਚੀ ਪੁਲਿਸ ਨੇ ਲੋਕਾਂ ਨੂੰ ਸਮਝਾਉਣ ਦੀ ਕੋਸ਼ਿਸ ਕੀਤੀ ਪਰ ਲੋਕ ਆਪਣੀ ਜਿੱਦ ਤੇ ਅੜੇ ਰਹੇ ਖਬਰ ਲਿਖੇ ਜਾਣ ਤੱਕ ਲੋਕਾਂ ਦੇ ਵਿਦਰੋਹ ਨੂੰ ਵੇਖਦਿਆਂ ਥਾਣਾ ਮੁਖੀ ਨੂੰ ਮਜਬੂਰਨ ਸ਼ਰਾਬ ਦੇ ਠੇਕੇਦਾਰਾਂ ਦਾ ਸਮਾਨ ਵਾਪਸ ਉਠਵਾਉਣਾ ਪਿਆ। ਇਸ ਦੌਰਾਨ ਥਾਣਾ ਮੁਖੀ ਠੇਕੇਦਾਰਾਂ ਦਾ ਪੱਖ ਪੂਰਦੇ ਨਜ਼ਰ ਆਏ ਤੇ ਮੌਕੇ ਤੋਂ ਕੁਝ ਪੇਟੀਆਂ ਹੀ ਸ਼ਰਾਬ ਦੀਆਂ ਚੁਕੀਆਂ ਗਈਆਂ ਤੇ ਸ਼ਖਤ ਕਾਰਵਾਈ ਤੋਂ ਥਾਣਾ ਮੁਖੀ ਝਿਜਕਦੇ ਵਿਖਾਈ ਦਿੱਤੇ। ਇਸ ਮੌਕੇ ਕਾਂਤਾ ਦੇਵੀ ਪ੍ਰਧਾਨ ਮਹਿਲਾ ਮੰਡਲ, ਰਾਜ ਦੁਲਾਰੀ ਸਾਬਕਾ ਸਰਪੰਚ ਫ਼ਤਿਹਪੁਰ, ਨਿਰਮਲਾ ਦੇਵੀ, ਗੁਰਮੇਲ ਕੌਰ, ਸੁਰਿੰਦਰ ਕੌਰ, ਕਮਲਾ ਦੇਵੀ, ਬਾਬਲਾ ਦੇਵੀ, ਕਮਲੇਸ਼ ਰਾਣੀ, ਦਿਵਿਆ ਵਤੀ ਸਮੇਤ ਵੱਡੀ ਗਿਣਤੀ ਵਿਚ ਪਿੰਡ ਵਾਸੀ ਹਾਜ਼ਰ ਸਨ।

Load More Related Articles
Load More By Nabaz-e-Punjab
Load More In Problems

Check Also

ਕੂੜੇ ਦੀ ਸਮੱਸਿਆ ਲਈ ਪੰਜਾਬ ਸਰਕਾਰ ਪੂਰੀ ਤਰ੍ਹਾਂ ਜ਼ਿੰਮੇਵਾਰ: ਮੇਅਰ ਜੀਤੀ ਸਿੱਧੂ

ਕੂੜੇ ਦੀ ਸਮੱਸਿਆ ਲਈ ਪੰਜਾਬ ਸਰਕਾਰ ਪੂਰੀ ਤਰ੍ਹਾਂ ਜ਼ਿੰਮੇਵਾਰ: ਮੇਅਰ ਜੀਤੀ ਸਿੱਧੂ ਸ਼ਹਿਰ ਵਾਸੀ ਡਾਢੇ ਪ੍ਰੇਸ਼ਾਨ…