Share on Facebook Share on Twitter Share on Google+ Share on Pinterest Share on Linkedin ਰਾਮਗੜ੍ਹੀਆ ਸਭਾ ਮੁਹਾਲੀ ਦੀ ਮੀਟਿੰਗ ਹੋਈ ਅੰਮ੍ਰਿਤਸਰ ਵਿੱਚ ਇਤਿਹਾਸਕ ਰਾਮਗੜ੍ਹੀਆ ਦਰਵਾਜ਼ੇ ਦੀ ਉਸਾਰੀ ਬਾਰੇ ਕੀਤੀ ਚਰਚਾ ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 24 ਮਾਰਚ: ਲੋਕ ਕਲਿਆਣ ਕੇਦਰ ਰਾਮਗੜ੍ਹੀਆ ਸਭਾ ਸਾਹਿਬਜ਼ਾਦਾ ਅਜੀਤ ਸਿੰਘ ਨਗਰ ਦੀ ਪ੍ਰਬੰਧਕ ਕਮੇਟੀ ਦੀ ਇਕ ਵਿਸ਼ੇਸ਼ ਮੀਟਿੰਗ ਪ੍ਰਧਾਨ ਮਨਜੀਤ ਸਿੰਘ ਮਾਨ ਦੀ ਅਗਵਾਈ ਹੇਠ ਹੋਈ। ਜਿਸ ਵਿੱਚ ਸ੍ਰੀ ਅੰਮ੍ਰਿਤਸਰ ਸਾਹਿਬ ਤੋ ਆਏ ਆਲ ਇੰਡੀਆ ਜੱਸਾ ਸਿੰਘ ਰਾਮਗੜ੍ਹੀਆ ਫੈਡਰੇਸ਼ਨ ਦੇ ਪ੍ਰਧਾਨ ਪਿਆਰਾ ਸਿੰਘ ਮਠਾੜੂ, ਜਨਰਲ ਸਕੱਤਰ ਗਿਆਨ ਸਿੰਘ, ਪ੍ਰਚਾਰ ਸੱਕਤਰ ਗੁਰਦੀਪ ਸਿੰਘ ਅਤੇ ਨਾਲ ਆਏ ਹੋਰ ਪਤਵੰਤੇ ਸੱਜਣਾਂ ਦੀ ਜਾਣ ਪਛਾਣ ਪ੍ਰਬੰਧਕ ਕਮੇਟੀ ਮੈਂਬਰਾਂ ਨਾਲ ਕਰਵਾਈ। ਉਪਰੰਤ ਜਥੇਬੰਧੀ ਦੇ ਪ੍ਰਧਾਨ ਨੇ ਸ੍ਰੀ ਅੰਮ੍ਰਿਤਸਰ ਸਾਹਿਬ ਵਿੱਚ ਇਤਿਹਾਸਕ ਰਾਮਗੜ੍ਹੀਆ ਦਰਵਾਜੇ ਦੀ ਉਸਾਰੀ ਸਬੰਧੀ ਜਾਣਕਾਰੀ ਦਿੱਤੀ। ਸਭਾ ਦੇ ਪ੍ਰਧਾਨ ਮਨਜੀਤ ਸਿੰਘ ਮਾਨ ਅਤੇ ਪ੍ਰਬੰਧਕ ਕਮੇਟੀ ਮੇਂਬਰਾਂ ਵਲੋਂ ਇਸ ਇਤਿਹਾਸਕ ਦਰਵਾਜੇ ਦੀ ਉਸਾਰੀ ਵਾਸਤੇ 51000 ਰੁਪਏ ਦਾ ਚੈਕ ਰਾਮਗੜੀਆ ਸਭਾ (ਰਜ਼ਿ:) ਸਾਹਿਬਜਾਦਾ ਅਜੀਤ ਸਿੰਘ ਨਗਰ ਵਲੋਂ ਭੇਟ ਕੀਤਾ। ਆਲ ਇੰਡੀਆ ਜੱਸਾ ਸਿੰਘ ਰਾਮਗੜ੍ਹੀਆ ਫੈਡਰੇਸ਼ਨ ਦੇ ਪ੍ਰਧਾਨ ਸਾਹਿਬ ਅਤੇ ਨਾਲ ਆਏ ਪਤਵੰਤੇ ਸੱਜਣਾ ਵਲੋਂ ਰਾਮਗੜ੍ਹੀਆ ਸਭਾ ਦਾ ਬਹੁਤ ਬਹੁਤ ਧੰਨਵਾਦ ਕੀਤਾ। ਇਹ ਜਾਣਕਾਰੀ ਸਭਾ ਦੇ ਜਨਰਲ ਸਕੱਤਰ ਦਵਿੰਦਰ ਸਿੰਘ ਨੰਨੜਾ ਨੇ ਦਿੱਤੀ। ਇਸ ਮੌਕੇ ਅਕਾਲੀ ਆਗੂ ਗੁਰਮੁੱਖ ਸਿੰਘ ਸੋਹਲ, ਗੁਰਚਰਨ ਸਿੰਘ ਨੰਨੜਾ, ਪਰਦੀਪ ਸਿੰਘ ਭਾਰਜ, ਦੀਦਾਰ ਸਿੰਘ ਕਲਸੀ, ਸਰਵਨ ਸਿੰਘ ਕਲਸੀ, ਦਵਿੰਦਰ ਸਿੰਘ ਵਿਰਕ, ਸੁਖਦੇਵ ਸਿੰਘ ਗਾਹਲਾ, ਬਲਬੀਰ ਸਿੰਘ ਭੰਵਰਾ, ਕੰਵਰਦੀਪ ਸਿੰਘ ਮਣਕੂ, ਮੋਹਣ ਸਿੰਘ ਸੱਭਰਵਾਲ, ਲਖਬੀਰ ਸਿੰਘ ਹੁੰਝਣ, ਕਰਮ ਸਿੰਘ ਬਬਰਾ, ਬਾਲਾ ਸਿੰਘ ਰਾਘੋ, ਜਸਵੰਤ ਸਿੰਘ ਧੰਜਲ, ਹਰਬੰਸ ਸਿੰਘ ਸੱਭਰਵਾਲ, ਹਰਚਰਨ ਗਿੱਲ ਅਤੇ ਤਰਸੇਮ ਸਿੰਘ ਖੋਖਰ ਵੀ ਹਾਜ਼ਰ ਸਨ।
ਮੰਤਰੀ ਮੰਡਲ ਨੇ ਲਖੀਮਪੁਰ ਖੀਰੀ ਘਟਨਾ ਵਿਚ ਜਾਨਾਂ ਗੁਆ ਚੁੱਕੇ ਕਿਸਾਨਾਂ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਦੋ ਮਿੰਟ ਦਾ ਮੌਨ ਰੱਖਿਆ
ਬੀਤੇ ਪੰਜ ਮਹੀਨਿਆਂ ਵਿਚ ਵਾਪਰੀਆਂ ਸਿਆਸੀ ਘਟਨਾਵਾਂ ਨਾਲ ਦੁੱਖ ਪਹੁੰਚਿਆ-ਕੈਪਟਨ ਅਮਰਿੰਦਰ ਸਿੰਘ ਨੇ ਅਸਤੀਫਾ ਦੇਣ ਤੋਂ ਪਹਿਲਾਂ ਸੋਨੀਆ ਗਾਂਧੀ ਨੂੰ ਲਿਖਿਆ ਪੱਤਰ