ਐਲੀਮੈਂਟਰੀ ਟੀਚਰਜ਼ ਯੂਨੀਅਨ ਪੰਜਾਬ ਦੀ ਸਿੱਖਿਆ ਮੰਤਰੀ ਪੰਜਾਬ ਨਾਲ ਅਹਿਮ ਮੀੰਟਿਗ ਹੋਈ: ਲਾਹੌਰੀਆ

ਨਬਜ਼-ਏ-ਪੰਜਾਬ ਬਿਊਰੋ, ਜੰਡਿਆਲਾ ਗੁਰੂ 22 ਮਾਰਚ (ਕੁਲਜੀਤ ਸਿੰਘ )
ਟੀਚਰਜ਼ ਯੂਨੀਅਨ ਪੰਜਾਬ ਦੇ ਸੂਬਾ ਪ੍ਰੈਸ ਸਕੱਤਰ ਦਲਜੀਤ ਸਿੰਘ ਲਾਹੌਰੀਆ ਨੇ ਪ੍ਰੈਸ ਨੂੰ ਜਾਣਕਾਰੀ ਦੇਂਦਿਆ ਦੱਸਿਆ ਕਿ ਯੂਨੀਅਨ ਦੇ ਵਫ਼ਦ ਦੀ ਇੱਕ ਅਹਿਮ ਮੀੰਟਿਗ ਸਿੱਖਿਆ ਮੰਤਰੀ ਪੰਜਾਬ ਸ਼੍ਰੀਮਤੀ ਅਰੁਨਾ ਚੌਧਰੀ ਜੀ ਨਾਲ ਉਹਨਾ ਦੇ ਹਲਕੇ ਦੀਨਾਨਗਰ ਵਿਖੇ ਈ.ਟੀ.ਯੂ ਦੇ ਸੂਬਾ ਪ੍ਰਧਾਨ ਹਰਜਿੰਦਰਪਾਲ ਸਿੰਘ ਪੰਨੂੰ ਦੀ ਅਗਵਾਈ ਹੇਠ ਹੋਈ l ਮੀੰਟਿਗ ਵਿੱਚ ਯੂਨੀਅਨ ਦੇ ਵਫ਼ਦ ਵਲੋਂ ਸ਼੍ਰੀਮਤੀ ਅਰੁਨਾ ਚੌਧਰੀ ਜੀ ਨੂੰ ਸਿੱਖਿਆ ਮੰਤਰੀ ਪੰਜਾਬ ਬਨਣ ਤੇ ਵਧਾਈ ਦਿੱਤੀ ਗਈ l ਲਾਹੌਰੀਆ ਨੇ ਦੱਸਿਆ ਕਿ ਸਿੱਖਿਆ ਮੰਤਰੀ ਨੇ ਪ੍ਰਾਇਮਰੀ/ਐਲੀਮੈਂਟਰੀ ਅਧਿਆਪਕਾਂ ਦੀਆ ਅਹਿਮ ਮੰਗਾ ਤੇ ਵਿਚਾਰ ਕਰਕੇ ਇਹਨਾਂ ਮੰਗਾ ਦਾ ਹਲ਼ ਕਰਨ ਦਾ ਭਰੋਸਾ ਦਿਵਾਇਆ ਤੇ ਬਹੁਤ ਜਲਦੀ ਸਿੱਖਿਆ ਮੰਤਰੀ ਦੇ ਦਫ਼ਤਰ ਚੰਡੀਗੜ ਵਿੱਚ ਯੂਨੀਅਨ ਨਾਲ ਮੀੰਟਿਗ ਬੁਲਾਉਣ ਦਾ ਵੀ ਭਰੋਸਾ ਦਿੱਤਾ l ਇਸ ਮੀੰਟਿਗ ਵਿੱਚ ਨਰੇਸ਼ ਪਨਿਆੜ, ਗੁਰਿੰਦਰ ਸਿੰਘ ਘੁਕੇਵਾਲੀ, ਮਲਕੀਤ ਸਿੰਘ ਕਾਹਨੂੰਵਾਨ, ਹਰਪ੍ਰੀਤ ਸਿੰਘ ਪਰਮਾਰ, ਲਖਵਿੰਦਰ ਸਿੰਘ ਸੇਖੋ, ਸਤਬੀਰ ਸਿੰਘ ਬੋਪਾਰਾਏ, ਗੁਰਪ੍ਰੀਤ ਸਿੰਘ ਵੇਰਕਾ, ਪੰਕਜ ਅਰੋੜ, ਸੁਲੱਖਣ ਸਿੰਘ ਨੈਨੋਕੋਟ, ਕਮਲ਼ ਦੀਨਾਨਗਰ, ਗੁਰਿੰਦਰ ਸਿੰਘ ਉਮੇਸ਼ ਗੁਰਦਾਸਪੁਰ ਆਦਿ ਆਗੂ ਹਾਜ਼ਰ ਸਨ l

Load More Related Articles
Load More By Nabaz-e-Punjab
Load More In General News

Check Also

ਪੰਜਾਬ ਯੂਨੀਵਰਸਿਟੀ ਦੇ ਪੁਰਾਣੇ ਸੈਨੇਟ ਪ੍ਰਬੰਧ ਨੂੰ ਬਹਾਲ ਕਰਕੇ ਚੋਣਾਂ ਕਰਵਾਉਣ ਦੀ ਮੰਗ

ਪੰਜਾਬ ਯੂਨੀਵਰਸਿਟੀ ਦੇ ਪੁਰਾਣੇ ਸੈਨੇਟ ਪ੍ਰਬੰਧ ਨੂੰ ਬਹਾਲ ਕਰਕੇ ਚੋਣਾਂ ਕਰਵਾਉਣ ਦੀ ਮੰਗ ਨਬਜ਼-ਏ-ਪੰਜਾਬ, ਚੰਡ…