Share on Facebook Share on Twitter Share on Google+ Share on Pinterest Share on Linkedin ਕਸ਼ਮੀਰ ਰਾਜਮਾਰਗ ਤੇ ਆਵਾਜਾਈ ਬਹਾਲ, ਕਈ ਪਿੰਡਾਂ ਦਾ ਟੁੱਟਿਆ ਸੰਪਰਕ ਨਬਜ਼-ਏ-ਪੰਜਾਬ ਬਿਊਰੋ, ਸ੍ਰੀ ਨਗਰ, 19 ਮਾਰਚ: ਕਸ਼ਮੀਰ ਘਾਟੀ ਨੂੰ ਦੇਸ਼ ਦੇ ਬਾਕੀ ਹਿੱਸਿਆਂ ਨਾਲ ਜੋੜਣ ਵਾਲੇ ਰਾਸ਼ਟਰੀ ਰਾਜਮਾਰਗ ਤੇ ਆਵਾਜਾਈ ਫਿਰ ਤੋੱ ਸ਼ੁਰੂ ਹੋ ਗਈ ਹੈ, ਜਦਕਿ ਕੰਟਰੋਲ ਰੇਖਾ ਦੇ ਨੇੜੇ ਕਈ ਪਿੰਡਾਂ ਦਾ ਸੰਪਰਕ ਅਜੇ ਵੀ ਟੁੱਟਿਆ ਹੋਇਆ ਹੈ। ਜ਼ਮੀਨ ਖਿੱਸਕਣ ਦੀ ਬੀਤੀ ਰਾਤ ਤਾਜ਼ੀਆਂ ਘਟਨਾਵਾਂ ਤੋੱ ਬਾਅਦ ਰਾਜਮਾਰਗ ਤੇ ਆਵਾਜਾਈ ਰੋਕ ਦਿੱਤੀ ਗਈ ਸੀ ਅਤੇ ਹੁਣ ਇਸ ਤੇ ਆਵਾਜਾਈ ਫਿਰ ਤੋੱ ਸ਼ੁਰੂ ਹੋ ਗਈ ਹੈ। ਰਾਜਮਾਰਗ ਤੇ ਅੱਜ ਸ਼੍ਰੀਨਗਰ ਤੋੱ ਜੰਮੂ ਵੱਲ ਆਵਾਜਾਈ ਬਹਾਲ ਕਰਨ ਦੀ ਇਜਾਜ਼ਤ ਦਿੱਤੀ ਗਈ ਹੈ ਅਤੇ ਉਲਟ ਦਿਸ਼ਾ ਤੋੱ ਕਿਸੇ ਵੀ ਵਾਹਨ ਨੂੰ ਆਉਣ ਦੀ ਇਜਾਜ਼ਤ ਨਹੀਂ ਦਿੱਤੀ ਗਈ। ਇਸ ਵਿਚਕਾਰ ਕਸ਼ਮੀਰ ਘਾਟੀ ਤੋੱ ਲੱਦਾਖ ਖੇਤਰ ਦਾ ਸੰਪਰਕ ਟੁੱਟਿਆ ਹੋਇਆ ਹੈ, ਕਿਉੱਕਿ ਬਰਫਬਾਰੀ ਦੇ ਕਾਰਨ ਕਈ ਫੁੱਟ ਬਰਫ ਜਮਾ ਹੋਣ ਦੇ ਕਾਰਨ ਰਾਜਮਾਰਗ ਬੰਦ ਰੱਖਿਆ ਗਿਆ ਹੈ। ਦੱਖਣੀ ਕਸ਼ਮੀਰ ਦੇ ਸ਼ੋਪੀਆਂ ਨੂੰ ਜੰਮੂ ਖੇਤਰ ਦੇ ਰਾਜੋਰੀ ਅਤੇ ਪੁੰਛ ਖੇਤਰ ਨਾਲ ਜੋੜਣ ਵਾਲਾ ਇਤਿਹਾਸਕ ਮੁਗਲ ਰੋਡ ਬਰਫਬਾਰੀ ਤੋਂ ਬਾਅਦ ਬੰਦ ਹੈ। ਬਰਫਬਾਰੀ ਦੇ ਕਾਰਨ ਕਈ ਫੁੱਟ ਬਰਫ ਜਮਾ ਹੋਣ ਤੋੱ ਬਾਅਦ ਕੰਟਰੋਲ ਰੇਖਾ ਦੇ ਕੋਲ ਮਾਛਿਲ ਸੈਕਟਰ ਸਮੇਤ ਕਈ ਪਿੰਡਾਂ ਦਾ ਆਪਣੇ ਜ਼ਿਲਾ ਹੈਡਕੁਆਰਟਰਜ਼ ਤੋੱ ਸੰਪਰਕ ਟੁੱਟ ਚੁੱਕਿਆ ਹੈ। ਸਥਾਨਕ ਲੋਕਾਂ ਨੇ ਦੋਸ਼ ਲਾਇਆ ਕਿ ਵਾਰ-ਵਾਰ ਦੇ ਭਰੋਸੇ ਦੇ ਬਾਵਜੂਦ ਪ੍ਰਸ਼ਾਸਨ ਨੇ ਹੁਣ ਤੱਕ ਬਰਫ ਹਟਾਉਣ ਦਾ ਕੋਈ ਇੰਤਜ਼ਾਮ ਹੀ ਨਹੀੱ ਕੀਤਾ।
ਮੰਤਰੀ ਮੰਡਲ ਨੇ ਲਖੀਮਪੁਰ ਖੀਰੀ ਘਟਨਾ ਵਿਚ ਜਾਨਾਂ ਗੁਆ ਚੁੱਕੇ ਕਿਸਾਨਾਂ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਦੋ ਮਿੰਟ ਦਾ ਮੌਨ ਰੱਖਿਆ
ਬੀਤੇ ਪੰਜ ਮਹੀਨਿਆਂ ਵਿਚ ਵਾਪਰੀਆਂ ਸਿਆਸੀ ਘਟਨਾਵਾਂ ਨਾਲ ਦੁੱਖ ਪਹੁੰਚਿਆ-ਕੈਪਟਨ ਅਮਰਿੰਦਰ ਸਿੰਘ ਨੇ ਅਸਤੀਫਾ ਦੇਣ ਤੋਂ ਪਹਿਲਾਂ ਸੋਨੀਆ ਗਾਂਧੀ ਨੂੰ ਲਿਖਿਆ ਪੱਤਰ