Share on Facebook Share on Twitter Share on Google+ Share on Pinterest Share on Linkedin ਪੰਜਾਬ ਸਰਕਾਰ ਵੱਲੋਂ ਦੂਜੇ ਦਿਨ 19 ਹੋਰ ਆਈਏਐਸ ਤੇ 1 ਪੀਸੀਐਸ ਅਫ਼ਸਰ ਦਾ ਤਬਾਦਲਾ ਗਮਾਡਾ ਦੇ ਮੁੱਖ ਪ੍ਰਸ਼ਾਸਕ ਵਰੁਣ ਰੂਜ਼ਮ ਨੂੰ ਦਿੱਤਾ ਸੂਚਨਾ ਤੇ ਲੋਕ ਸੰਪਰਕ ਵਿਭਾਗ ਦੇ ਡਾਇਰੈਕਟਰ ਦਾ ਵਾਧੂ ਚਾਰਜ ਸੁਖਬੀਬ ਬਾਦਲ ਦੀ ਟੀਮ ਵਿੱਚ ਮੋਹਰੀ ਰਹੇ ਪੁੱਡਾ ਦੇ ਮੁੱਖ ਪ੍ਰਸ਼ਾਸਕ ਮਨਵੇਸ ਸਿੱਧੂ ਨੂੰ ਲਾਇਆ ਵਿਸ਼ੇਸ਼ ਸਕੱਤਰ ਸਕੂਲ ਸਿੱਖਿਆ ਅਮਨਦੀਪ ਸਿੰਘ ਸੋਢੀ ਨਬਜ਼-ਏ-ਪੰਜਾਬ ਬਿਊਰੋ, ਚੰਡੀਗੜ੍ਹ, 17 ਮਾਰਚ: ਪੰਜਾਬ ਦੇ ਮੁੱਖ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਦੂਜੇ ਦਿਨ ਇੱਕ ਹੁਕਮ ਜਾਰੀ ਕਰਦਿਆਂ 19 ਹੋਰ ਆਈ.ਏ.ਐਸ ਅਤੇ 1 ਪੀ.ਸੀ.ਐਸ ਅਫਸਰ ਦੇ ਤਬਾਦਲਿਆਂ ਸਬੰਧੀ ਹੁਕਮ ਜਾਰੀ ਕੀਤੇ ਹਨ। ਪੰਜਾਬ ਸਰਕਾਰ ਦੇ ਬੁਲਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸ੍ਰੀ ਨਿਰਮਲਜੀਤ ਸਿੰਘ ਕਲਸੀ ਆਈ.ਏ.ਐਸ ਨੂੰ ਵਧੀਕ ਮੁੱਖ ਸਕੱਤਰ ਗ੍ਰਹਿ ਮਾਮਲੇ ਅਤੇ ਨਿਆਂ, ਦੇ ਨਾਲ ਖੇਤੀ ਬਾੜੀ, ਸ਼ਿਕਾਇਤ ਨਿਵਾਰਣ, ਪ੍ਰਸ਼ਾਸਕੀ ਸੁਧਾਰ ਨਿਯੁਕਤ ਕੀਤਾ ਹੈ। ਇਸ ਤੋਂ ਇਲਾਵਾ ਉਨ੍ਹਾਂ ਨੂੰ ਪ੍ਰਿੰਸੀਪਾਲ ਰੈਜ਼ੀਡੈਂਟ ਕਮਿਸ਼ਨਰ (ਇੰਨਵੈਸਟਮੈਂਟ ਪ੍ਰਮੋਸ਼ਨ ਐਂਡ ਇੰਡੀਸਟਰੀਅਲ ਲਾਈਜ਼ਨ) ਪੰਜਾਬ ਭਵਨ ਨਵੀਂ ਦਿੱਲੀ ਨਿਯੁਕਤ ਕੀਤਾ ਹੈ। ਸਰਕਾਰੀ ਬੁਲਾਰੇ ਨੇ ਦੱਸਿਆ ਕਿ ਸ੍ਰੀ ਕੇ.ਜੇ.ਐਸ ਚੀਮਾ ਆਈ.ਏ.ਐਸ ਨੂੰ ਸਕੱਤਰ ਸੁਤੰਤਰਤਾ ਸੰਗਰਾਮੀ, ਸ੍ਰੀ ਕਰੁਣਾ ਰਾਜੂ ਆਈ.ਏ.ਐਸ ਨੂੰ ਸਕੱਤਰ ਵਿੱਤ-ਕਮ-ਸਕੱਤਰ ਇੰਸਟੀਟਿਊਸ਼ਨਲ ਫਾਇਨਾਂਸ ਐਂਡ ਬੈਕਿੰਗ, ਸ੍ਰੀ ਰਾਹੁਲ ਤਿਵਾੜੀ ਆਈ.ਏ.ਐਸ ਸਕੱਤਰ ਮਾਲ ਤੇ ਪੁਨਰ ਨਿਵਾਸ, ਸ੍ਰੀ ਵਰੁਣ ਰੂਜ਼ਮ ਆਈ.ਏ.ਐਸ ਨੂੰ ਚੀਫ ਐਡਮਨਿਸਟਰੇਟਰ ਗਮਾਡਾ, ਐਸ.ਏ.ਐਸ ਨਗਰ ਅਤੇ ਸੂਚਨਾ ਤੇ ਲੋਕ ਸੰਪਰਕ ਵਿਭਾਗ ਦੇ ਡਾਇਰੈਕਟਰ ਦਾ ਵਾਧੂ ਚਾਰਜ, ਸ੍ਰੀ ਬਸੰਤ ਗਰਗ ਆਈ.ਏ.ਐਸ ਮਿਸ਼ਨ ਡਾਇਰੈਕਟਰ ਫੂਡ ਪ੍ਰੋਸੈਸਇੰਗ ਅਤੇ ਐਕਸ-ਆਫੀਸੋ ਵਿਸ਼ੇਸ ਸਕੱਤਰ ਫੂਡ ਪ੍ਰੋਸੈਸਇੰਗ ਅਤੇ ਡਾਇਰੈਕਟਰ ਫੂਡ ਪ੍ਰੋਸੈਸਇੰਗ ਦਾ ਵਾਧੂ ਚਾਰਜ, ਸ੍ਰੀ ਮਨਵੇਸ਼ ਸਿੰਘ ਸਿੱਧੂ ਆਈ.ਏ.ਐਸ ਨੂੰ ਵਿਸ਼ੇਸ ਸਕੱਤਰ ਸਕੂਲ ਸਿੱਖਿਆ, ਸ੍ਰੀ ਗਗਨਦੀਪ ਸਿੰਘ ਬਰਾੜ ਆਈ.ਏ.ਐਸ ਨੂੰ ਵਿਸ਼ੇਸ ਸਕੱਤਰ ਸਹਿਕਾਰਤਾ ਅਤੇ ਸ੍ਰੀ ਬਲਵਿੰਦਰ ਸਿੰਘ ਧਾਲੀਵਾਲ ਆਈ.ਏ.ਐਸ ਦੀਆਂ ਸੇਵਾਵਾਂ ਗਲਾਡਾ ਲੁਧਿਆਣਾ ਦੇ ਮੁੱਖ ਪ੍ਰਸ਼ਾਸਕ ਲਾਉਣ ਲਈ ਹਾਊਸਇੰਗ ਅਤੇ ਅਰਬਨ ਡਿਵੈਲਪਮੈਂਟ ਵਿਭਾਗ ਦੇ ਸਪੁੱਰਦ ਕੀਤਾ ਗਿਆ ਹੈ। ਇਨ੍ਹਾਂ ਤੋਂ ਇਲਾਵਾ ਅਰੁਣੇਸ਼ ਸੇਖੜੀ ਆਈ.ਏ.ਐਸ ਨੂੰ ਵਿਸੇਸ਼ ਸਕੱਤਰ ਪ੍ਰਸੋਨਲ ਅਤੇ ਵਿਜੀਲੈਂਸ ਅਤੇ ਐਮ.ਡੀ ਪੰਜਾਬ ਐਗਰੋ ਇੰਡੀਸਟਰੀ ਕਾਰਪੋਰੇਸ਼ਨ ਦਾ ਵਾਧੂ ਚਾਰਜ, ਸ੍ਰੀ ਅਭਿਨਵ ਆਈ.ਏ.ਐਸ ਨੂੰ ਡਾਇਰੈਕਟਰ ਖਜਾਨਾ ਅਤੇ ਲੇਖਾ ਤੋਂ ਇਲਾਵਾ ਵਿਸੇਸ਼ ਸਕੱਤਰ ਵਿੱਤ ਦਾ ਵਾਧੂ ਚਾਰਜ, ਸ੍ਰੀ ਰਵੀ ਭਗਤ ਆਈ.ਏ.ਐਸ ਦੀਆਂ ਸੇਵਾਵਾਂ ਪੁੱਡਾ ਦਾ ਮੁੱਖ ਪ੍ਰਸਾਸ਼ਕ ਲਗਾਉਣ ਲਈ ਸੇਵਾਵਾਂ ਹਾਊਸਇੰਗ ਅਤੇ ਅਰਬਨ ਡਿਵੈਲਪਮੈਂਟ ਵਿਭਾਗ ਦੇ ਸਪੁੱਰਦ ਕੀਤੀਆਂ ਗਈਆਂ ਹਨ। ਇਸ ਤੋਂ ਇਲਾਵਾ ਉਨ੍ਹਾਂ ਨੂੰ ਹਾਊਸਇੰਗ ਅਤੇ ਅਰਬਨ ਡਿਵੈਲਪਮੈਂਟ ਵਿਭਾਗ ਦੇ ਵਿਸੇਸ਼ ਸਕੱਤਰ ਦਾ ਵਾਧੂ ਚਾਰਜ ਦਿੱਤਾ ਗਿਆ ਹੈ। ਬੁਲਾਰੇ ਨੇ ਅੱਗੇ ਜਾਣਕਾਰੀ ਦਿੰਦਿਆਂ ਦੱਸਿਆ ਹੈ ਕਿ ਸ੍ਰੀ ਦਲਬੀਰ ਸਿੰਘ ਮਾਂਗਟ ਆਈ.ਏ.ਐਸ ਨੂੰ ਵਿਸੇਸ਼ ਸਕੱਤਰ ਪਾਵਰ ਅਤੇ ਨਵੀਂ ਅਤੇ ਨਵਿਆਉਣਯੋਗ ਉਰਜਾ ਤੋਂ ਇਲਾਵਾ ਡਾਇਰੈਕਟਰ ਪਲੈਨਿੰਗ ਦਾ ਵਾਧੂ ਚਾਰਜ ਦਿੱਤਾ ਗਿਆ ਹੈ। ਸ੍ਰੀ ਗੁਰਲਵਲੀਨ ਸਿੰਘ ਸਿੱਧੂ ਆਈ.ਏ.ਐਸ ਦੀਆਂ ਸੇਵਾਵਾਂ ਕਮਿਸ਼ਨਰ ਮਿਊਂਸੀਪਲ ਕਾਰਪੋਰੇਸ਼ਨ ਅੰਮ੍ਰਿਤਸਰ ਲਾਉਣ ਲਈ ਸਥਾਨਕ ਸਰਕਾਰਾਂ ਵਿਭਾਗ ਦੇ ਹਵਾਲੇ ਕੀਤੀਆਂ ਗਈਆਂ ਹਨ। ਸ੍ਰੀ ਅਸ਼ਵਨੀ ਕੁਮਾਰ ਆਈ.ਏ.ਐਸ ਨੂੰ ਵਿਸੇਸ਼ ਸਕੱਤਰ ਸਮਾਜਕ ਸੁਰੱਖਿਆ ਅਤੇ ਅੌਰਤਾਂ ਤੇ ਬੱਚਿਆਂ ਦਾ ਵਿਕਾਸ, ਸ੍ਰੀ ਮਾਲਵਿੰਦਰ ਸਿੰਘ ਜੱਗੀ ਆਈ.ਏ.ਐਸ ਨੂੰ ਡਾਇਰੈਕਟਰ ਵੈਲਫੇਅਰ ਆਫ਼ ਐਸ.ਸੀ ਐਂਡ ਬੀ.ਸੀ ਅਤੇ ਪੰਜਾਬ ਰਾਜ ਪੱਛੜੀਆਂ ਸ੍ਰੇਣੀਆਂ ਕਮਿਸ਼ਨ ਦੇ ਮੈਂਬਰ ਸਕੱਤਰ ਦਾ ਵਾਧੂ ਚਾਰਜ ਦਿੱਤਾ ਗਿਆ ਹੈ। ਸ੍ਰੀ ਜਸਕਿਰਨ ਸਿੰਘ ਆਈ.ਏ.ਐਸ ਦੀਆਂ ਸੇਵਾਵਾਂ ਕਮਿਸ਼ਨਰ ਮਿਊਂਸੀਪਲ ਕਾਰਪੋਰੇਸ਼ਨ ਲੁਧਿਆਣਾ ਲਾਉਣ ਲਈ ਸਥਾਨਕ ਸਰਕਾਰਾਂ ਵਿਭਾਗ ਦੇ ਹਵਾਲੇ ਕੀਤੀਆਂ ਗਈਆਂ ਹਨ, ਸ੍ਰੀਮਤੀ ਅਨੰਦਿੱਤਾ ਮਿੱਤਰਾ ਆਈ.ਏ.ਐਸ ਨੂੰ ਸੰਯੁਕਤ ਵਿਕਾਸ ਕਮਿਸ਼ਨਰ ਇੰਟੈਗਰੇਟਿਡ ਰੂਰਲ ਡਿਵੈਲਪਮੈਂਟ ਅਤੇ ਕਮਿਸ਼ਨਰ ਨਰੇਗਾ ਦਾ ਵਾਧੂ ਚਾਰਜ ਦਿੱਤਾ ਗਿਆ ਹੈ। ਸ੍ਰੀ ਕਰਨੇਸ਼ ਸ਼ਰਮਾ ਆਈ.ਏ.ਐਸ ਨੂੰ ਵਧੀਕ ਸਕੱਤਰ ਕੋਆਰਡੀਨੇਸ਼ਨ ਅਤੇ ਪ੍ਰਟੋਕੋਲ ਅਤੇ ਡਾਇਰੈਕਟਰ ਪ੍ਰਹੁਣਾਚਾਰੀ ਦਾ ਵਾਧੂ ਚਾਰਜ ਦਿੱਤਾ ਗਿਆ ਹੈ। ਇਨ੍ਹਾਂ ਤੋਂ ਇਲਾਵਾ ਪੀ.ਸੀ.ਐਸ ਸ੍ਰੀ ਮੋਨੀਸ਼ ਕੁਮਾਰ ਨੂੰ ਵਧੀਕ ਸਕੱਤਰ ਜੰਗਲਾਤ ਅਤੇ ਜੰਗਲੀ ਜੀਵ ਲਾਇਆ ਗਿਆ ਹੈ।
ਮੰਤਰੀ ਮੰਡਲ ਨੇ ਲਖੀਮਪੁਰ ਖੀਰੀ ਘਟਨਾ ਵਿਚ ਜਾਨਾਂ ਗੁਆ ਚੁੱਕੇ ਕਿਸਾਨਾਂ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਦੋ ਮਿੰਟ ਦਾ ਮੌਨ ਰੱਖਿਆ
ਬੀਤੇ ਪੰਜ ਮਹੀਨਿਆਂ ਵਿਚ ਵਾਪਰੀਆਂ ਸਿਆਸੀ ਘਟਨਾਵਾਂ ਨਾਲ ਦੁੱਖ ਪਹੁੰਚਿਆ-ਕੈਪਟਨ ਅਮਰਿੰਦਰ ਸਿੰਘ ਨੇ ਅਸਤੀਫਾ ਦੇਣ ਤੋਂ ਪਹਿਲਾਂ ਸੋਨੀਆ ਗਾਂਧੀ ਨੂੰ ਲਿਖਿਆ ਪੱਤਰ