Share on Facebook Share on Twitter Share on Google+ Share on Pinterest Share on Linkedin ਅਲ ਸਲਵਾਡੋਰ ਵਿੱਚ 24 ਘੰਟਿਆਂ ਦੌਰਾਨ 30 ਹਲਾਕ, ਪੇਰੂ ਵਿੱਚ ਹੜ੍ਹਾਂ ਕਾਰਨ ਦਰਜਨ ਮੌਤਾਂ ਪਾਕਿਸਤਾਨ ਵਿੱਚ ਜਾਂਚ ਚੌਕੀ ’ਤੇ ਹਮਲਾ, 2 ਫੌਜੀ ਸ਼ਹੀਦ, 6 ਅਤਿਵਾਦੀ ਵੀ ਕੀਤੇ ਢੇਰ ਨਬਜ਼-ਏ-ਪੰਜਾਬ ਬਿਊਰੋ, ਸਾਨ ਸਲਵਾਡੋਰਇਸਲਾਮਾਬਾਦਲੀਮਾ, 17 ਮਾਰਚ: ਅਲ ਸਲਵਾਡੋਰ ਵਿੱਚ ਇਸ ਸਾਲ ਦੇ ਸਭ ਤੋੱ ਖਤਰਨਾਕ 24 ਘੰਟਿਆਂ ਦੌਰਾਨ ਘੱਟੋ-ਘੱਟ 30 ਵਿਅਕਤੀ ਮਾਰੇ ਗਏ ਹਨ, ਜਿਨ੍ਹਾਂ ਵਿੱਚ ਜ਼ਿਆਦਾਤਰ ਗੈਂਗ ਦੇ ਮੈਂਬਰ ਹਨ। ਅਧਿਕਾਰੀਆਂ ਨੇ ਦੱਸਿਆ ਕਿ ਹਿੰਸਾਤਮਕ ਘਟਨਾਵਾਂ ਵਿੱਚ ਗੈਂਗ ਦੇ ਮੈਂਬਰਾਂ ਅਤੇ ਨਿੱਜੀ ਸੁਰੱਖਿਆ ਕਰਮਚਾਰੀਆਂ ਵਿਚਕਾਰ ਗੋਲੀਬਾਰੀ ਦੀ ਘਟਨਾ ਵੀ ਸ਼ਾਮਲ ਹੈ। ਇਸ ਵਿੱਚ ਬੁੱਧਵਾਰ ਨੂੰ 6 ਵਿਅਕਤੀਆਂ ਦੀ ਮੌਤ ਹੋ ਗਈ ਸੀ। ਰਾਸ਼ਟਰੀ ਨਾਗਰਿਕ ਪੁਲੀਸ ਕਮਿਸ਼ਨਰ ਹੋਵਰਡ ਕੋਟੋ ਨੇ ਕਿਹਾ ਕਿ ਦੇਸ਼ ਭਰ ਵਿੱਚ ਮਾਰੇ ਗਏ 30 ਵਿਅਕਤੀਆਂ ਵਿੱਚੋੱ ਘੱਟੋ-ਘੱਟ 17 ਲੋਕ ਗੈਂਗ ਦੇ ਸ਼ੱਕੀ ਮੈਂਬਰ ਸਨ। ਨਿਆਂ ਮੰਤਰੀ ਮੌਰਿਸੀਓ ਰਾਮਰੇਦ ਲਾਂਡਾਵੇਰਡੇ ਨੇ ਦੱਸਿਆ ਕਿ ਦੇਸ਼ ਵਿੱਚ ਅਸੁਰੱਖਿਆ ਸੰਬੰਧੀ ਸਮੱਸਿਆਵਾਂ ਵਧੀਆਂ ਹਨ। ਉਧਰ, ਪਾਕਿਸਤਾਨ ਦੇ ਫਾਟਾ ਖੇਤਰ ਵਿੱਚ ਸਥਿਤ ਖੈਬਰ ਏਜੰਸੀ ਵਿੱਚ ਅੱਜ ਸਵੇਰੇ ਅੱਤਵਾਦੀਆਂ ਨੇ ਇਕ ਜਾਂਚ ਚੌਕੀ ਤੇ ਹਮਲਾ ਕਰ ਦਿੱਤਾ, ਜਿਸ ਵਿੱਚ ਦੋ ਫੌਜੀ ਅਤੇ 6 ਅੱਤਵਾਦੀਆਂ ਦੀ ਮੌਤ ਹੋ ਗਈ। ਸੂਤਰਾਂ ਮੁਤਾਬਕ ਅੱਤਵਾਦੀਆਂ ਨੇ ਜਾਂਚ ਚੌਕੀ ਤੇ ਹਮਲਾ ਕਰ ਦਿੱਤਾ ਅਤੇ ਇਸ ਮਗਰੋੱ ਜਵਾਨਾਂ ਨੇ ਜਵਾਬੀ ਕਾਰਵਾਈ ਕੀਤੀ, ਜਿਸ ਵਿੱਚ 6 ਅੱਤਵਾਦੀ ਮਾਰੇ ਗਏ। ਉਨ੍ਹਾਂ ਦੱਸਿਆ ਕਿ ਅੱਤਵਾਦੀਆਂ ਅਤੇ ਸੁਰੱਖਿਆ ਫੌਜ ਵਿਚਕਾਰ ਗੋਲੀਬਾਰੀ ਵਿੱਚ ਦੋ ਜਵਾਨ ਵੀ ਮਾਰੇ ਗਏ। ਉਧਰ, ਪੇਰੂ ਵਿੱਚ ਭਾਰੀ ਮੀਂਹ ਪੈਣ ਤੋੱ ਬਾਅਦ ਇੱਥੇ ਕਾਫੀ ਤਬਾਹੀ ਮਚੀ ਹੋਈ ਹੈ। ਮੀਂਹ ਕਾਰਨ ਦੇਸ਼ ਦੀ ਰਾਜਧਾਨੀ ਲੀਮਾ ਵਿੱਚ ਹੜ੍ਹ ਆਉਣ ਦਾ ਖ਼ਤਰਾ ਪੈਦਾ ਹੋ ਗਿਆ ਹੈ। ਭਾਰੀ ਮੀਂਹ ਕਾਰਨ ਕਰੀਬ ਇੱਕ ਦਰਜਨ ਲੋਕਾਂ ਦੀ ਮੌਤ ਹੋ ਗਈ ਹੈ। ਲੀਮਾ ਵਿੱਚ ਪਿਛਲੇ ਤਿੰਨ ਦਿਨਾਂ ਤੋੱ ਜਾਰੀ ਤੇਜ਼ ਮੀਂਹ ਕਾਰਨ ਇੱਥੇ ਭਾਰੀ ਤਬਾਹੀ ਮਚੀ ਹੋਈ ਹੈ। ਇਸ ਕਾਰਨ ਲੀਮਾ ਦੇ ਕਰੀਬ ਇੱਕ ਕਰੋੜ ਲੋਕ ਹੈਰਾਨੀ ਵਿੱਚ ਹਨ, ਕਿਉੱਕਿ ਇਸ ਰੇਗਿਸਤਾਨੀ ਸ਼ਹਿਰ ਵਿੱਚ ਆਮ ਤੌਰ ਤੇ ਮੀਂਹ ਨਹੀਂ ਪੈਂਦਾ ਹੈ। ਲੀਮਾ ਦੇ ਦੱਖਣ ਵਿੱਚ ਕਰੀਬ 53 ਕਿ. ਮੀ. ਦੂਰ ਇਲਾਕੇ ਵਿੱਚ ਇੱਕ ਨਾਟਕੀ ਘਟਨਾ ਚੱਕਰ ਵਿੱਚ ਇੱਕ ਅੌਰਤ ਚਿੱਕੜ, ਲੱਕੜੀ ਦੇ ਢੇਰ ਅਤੇ ਜਾਨਵਰਾਂ ਦੇ ਮਲਬੇ ਵਿੱਚ ਫਸਣ ਤੋੱ ਬਾਅਦ ਬਚ ਗਈ। ਇੱਥੋੱ ਦੇ ਨਿਵਾਸੀਆਂ ਨੇ ਇਸ ਘਟਨਾ ਨੂੰ ਫੋਨ ਵਿੱਚ ਕੈਦ ਕਰ ਲਿਆ। ਆਪਣੀਆਂ ਦੋਹਾਂ ਬੱਚੀਆਂ ਨੂੰ ਸਕੂਲ ਵਿੱਚ ਛੱਡਣ ਤੋੱ ਬਾਅਦ 32 ਸਾਲਾ ਇਵਾਂਜੇਨਿਲਨਾ ਚਾਮੋਰੋ ਅਤੇ ਉਸ ਦਾ ਪਤੀ ਸੂਰਾਂ ਨੂੰ ਚਾਰਾ ਖਿਲਾ ਰਹੇ ਸਨ। ਇਸ ਦੌਰਾਨ ਜ਼ਮੀਨ ਖਿਸਕਣ ਕਾਰਨ ਉਹ ਫਸ ਗਈ, ਜਿਸ ਨੂੰ ਬਚਾਅ ਅਧਿਕਾਰੀਆਂ ਨੇ ਕਾਫੀ ਮੁਸ਼ੱਕਤ ਤੋਂ ਬਾਅਦ ਬਚਾਇਆ। ਅਧਿਕਾਰੀਆਂ ਨੇ ਦੱਸਿਆ ਕਿ ਉਨ੍ਹਾਂ ਨੂੰ ਲੱਗਦਾ ਹੈ ਕਿ ਮੀਂਹ ਦੀ ਵਜ੍ਹਾ ਅਲ ਨੀਨੋ ਹੈ। ਇਸ ਦੇ ਕਾਰਨ ਪੂਰਬੀ ਪ੍ਰਸ਼ਾਂਤ ਮਹਾਸਾਗਰ ਦੀ ਸਤ੍ਹਾ ਦਾ ਪਾਣੀ ਗਰਮ ਹੋ ਜਾਂਦਾ ਹੈ, ਇਹ ਕਰੀਬ ਦੋ ਹਫ਼ਤਿਆਂ ਤੱਕ ਜਾਰੀ ਰਹਿੰਦਾ ਹੈ। ਅਧਿਕਾਰੀਆਂ ਦਾ ਕਹਿਣਾ ਹੈ ਕਿ ਇਸ ਸਾਲ ਤੂਫਾਨ ਵਿੱਚ ਹੁਣ ਤੱਕ ਕਰੀਬ 62 ਲੋਕਾਂ ਦੀ ਮੌਤ ਹੋ ਚੁੱਕੀ ਹੈ ਅਤੇ ਕਰੀਬ 12 ਹਜ਼ਾਰ ਘਰ ਤਬਾਹ ਹੋ ਗਏ ਹਨ।
ਮੰਤਰੀ ਮੰਡਲ ਨੇ ਲਖੀਮਪੁਰ ਖੀਰੀ ਘਟਨਾ ਵਿਚ ਜਾਨਾਂ ਗੁਆ ਚੁੱਕੇ ਕਿਸਾਨਾਂ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਦੋ ਮਿੰਟ ਦਾ ਮੌਨ ਰੱਖਿਆ
ਬੀਤੇ ਪੰਜ ਮਹੀਨਿਆਂ ਵਿਚ ਵਾਪਰੀਆਂ ਸਿਆਸੀ ਘਟਨਾਵਾਂ ਨਾਲ ਦੁੱਖ ਪਹੁੰਚਿਆ-ਕੈਪਟਨ ਅਮਰਿੰਦਰ ਸਿੰਘ ਨੇ ਅਸਤੀਫਾ ਦੇਣ ਤੋਂ ਪਹਿਲਾਂ ਸੋਨੀਆ ਗਾਂਧੀ ਨੂੰ ਲਿਖਿਆ ਪੱਤਰ