Share on Facebook Share on Twitter Share on Google+ Share on Pinterest Share on Linkedin ਪੱਤਰਕਾਰਾਂ ਨਾਲ ਹੋਈਆਂ ਵਧੀਕੀਆਂ ਦਾ ਹਿਸਾਬ ਲਿਆ ਜਾਵੇਗਾ : ਸਾਬਕਾ ਕੈਬਨਿਟ ਮੰਤਰੀ ਨਬਜ਼-ਏ-ਪੰਜਾਬ ਬਿਊਰੋ, ਜੰਡਿਆਲਾ ਗੁਰੂ 16 ਮਾਰਚ (ਕੁਲਜੀਤ ਸਿੰਘ): ਬੀਤੇ ਸਮੇਂ ਜੰਡਿਆਲਾ ਗੁਰੂ ਵਿਚ ਅਕਾਲੀ ਆਗੂਆਂ ਵਲੋਂ ਸੱਚ ਦੀ ਆਵਾਜ਼ ਨੂਁ ਦਬਾਓਣ ਲਈ ਅਤੇ ਅਪਨੀ ਗੁਡਾਗਰਦੀ ਬਰਕਰਾਰ ਰਖਣ ਲਈ ਵਿਸ਼ੇਸ ਤੌਰ ਤੇ ਜੰਡਿਆਲਾ ਪ੍ਰੈਸ ਕਲੱਬ (ਰਜਿ) ਦੇ ਪੱਤਰਕਾਰਾਂ ੳਪਰ ਝੂਠੇ ਪਰਚੇ ਦਰਜ ਕਰਵਾਕੇ ਮੀਡੀਆ ਨੂਁਕੁਚਲਣ ਦੀ ਕੋਸ਼ਿਸ਼ ਕੀਤੀ ਸੀ ੳਕਤ ਸ਼ਬਦਾਂ ਦਾ ਪ੍ਰਗਟਾਵਾ ਕਰਦੇ ਹੋਏ ਵਰਿਂਦਰ ਸਿਂੰਘ ਮਲਹੋਤਰਾ ਪ੍ਰਧਾਨ ਜੰਡਿਆਲਾ ਪ੍ਰੈਸ ਕਲੱਬ ਨੇ ਕਿਹਾ ਕਿ ਬੀਤੇ ਦਿਨੀ ਗਲੀ ਕਸ਼ਮੀਰੀਆਂ ਵਿਚ ਅਕਾਲੀ ਦਲ ਦੇ ਸਮਰਥਕਾਂ ਵਲੋਂ ਦਲਿਤ ਭਾਈਚਾਰੇ ਨਾਲ ਸਬੰਧਤ ਪੱਤਰਕਾਰ ਬਲਵਿਦਰ ਸਿਂੰਘ ਨੂਁ ਕਵਰੇਜ ਦੌਰਾਨ ਗੰਦੀ ਮੰਦੀ ਗਾਲੀ ਗਲੋਚ ਕਰਨ ਦੇ ਮਾਮਲੇ ਸਬੰਧੀ ਜਲਦੀ ਹੀ ਦੋਸ਼ੀਆਂ ਖਿਲਾਫ ਮਾਮਲਾ ਦਰਜ ਕਰਵਾਊਣ ਲਈ ਐਸ ਐਸ ਪੀ ਦਿਹਾਤੀ ਅਮ੍ਰਿਤਸਰ ਨੂ ਇਕ ਵਫਦ ਮਿਲਕੇ ਆਵੇਗਾ ! ਜਿਸ ਸਬੰਧੀ ਦਰਖਾਸਤ ਪਹਿਲਾ ਹੀ ੳਚ ਅਫਸਰਾਂ ਨੂਁ ਦਿਤੀ ਜਾ ਚੁਕੀ ਹੈ ! ਇਸ ਮਾਮਲੇ ਅਤੇ ਪੱਤਰਕਾਰਾਂ ਨਾਲ ਹੋੲੀਆਂ ਹੋਰ ਵਧੀਕੀਆਂ ਸਬੰਧੀ ਸਾਬਕਾ ਕੈਬਨਿਟ ਮੰਤਰੀ ਸਰਦੂਲ ਸਿਂੰਘ ਬੰਡਾਲਾ ਜੋ ਕਿ ਹਲਕਾ ਵਿਧਾੲਿਕ ਸੁਖਵਿਂਦਰ ਸਿਂੰਘ ਡੈਨੀ ਦੇ ਪਿਤਾ ਜੀ ਹਨ ਨਾਲ ਗਲ ਕੀਤੀ ਗਈ ਤਾਂ ਓਹਨਾ ਕਿਹਾ ਕਿ ਮੀਡੀਆ ਸਮਾਜ ਵਿਚ ਇਕ ਸ਼ੀਸ਼ੇ ਦੀ ਤਰਾਂ ਕੰਮ ਕਰਦਾ ਹੈ ਅਗਰ ਸ਼ਹਿਰ ਵਿਚ ਕੋਈ ਗਲਤ ਕੰਮ ਹੁਂਦਾ ਹੈ ਤਾਂ ਅਪਨੀ ਕਲਮ ਰਾਹੀ ਜਨਤਾ ਨੂਁ ਜਾਗਰੂਕ ਕਰਵਾਨਾਂ ਓਹਨਾ ਦਾ ਫਰਜ਼ ਹੈ ! ਓਹਨਾ ਕਿਹਾ ਕਿ ਸਾਡੀ ਜਿਤ ਵਿਚ ਵੀ ਮੀਡੀਆ ਦਾ ਖਾਸ ਰੋਲ ਹੈ ਜਿਸਨੇ ਕਾਂਗਰਸ ਪਾਰਟੀ ਦੀ ਆਵਾਜ਼ ਨੂਁ ਜਨਤਾ ਤਕ ਪਹੁਁਚਈਆ ! ਸਾਬਕਾ ਮੰਤਰੀ ਨੇ ਕਿਹਾ ਕਿ ਅਕਾਲੀ ਰਾਜ ਦੌਰਾਨ ਪੱਤਰਕਾਰਾਂ ਨਾਲ ਹੋਈਆਂ ਵਧੀਕੀਆ ਦਾ ਹਿਸਾਬ ਲਿਆ ਜਾਵੇਗਾ ਅਤੇ ਓਹਨਾਂ ਨੂਁ ਇਨਸਾਫ ਦਿਤਾ ਜਾਵੇਗਾ !
ਮੰਤਰੀ ਮੰਡਲ ਨੇ ਲਖੀਮਪੁਰ ਖੀਰੀ ਘਟਨਾ ਵਿਚ ਜਾਨਾਂ ਗੁਆ ਚੁੱਕੇ ਕਿਸਾਨਾਂ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਦੋ ਮਿੰਟ ਦਾ ਮੌਨ ਰੱਖਿਆ
ਬੀਤੇ ਪੰਜ ਮਹੀਨਿਆਂ ਵਿਚ ਵਾਪਰੀਆਂ ਸਿਆਸੀ ਘਟਨਾਵਾਂ ਨਾਲ ਦੁੱਖ ਪਹੁੰਚਿਆ-ਕੈਪਟਨ ਅਮਰਿੰਦਰ ਸਿੰਘ ਨੇ ਅਸਤੀਫਾ ਦੇਣ ਤੋਂ ਪਹਿਲਾਂ ਸੋਨੀਆ ਗਾਂਧੀ ਨੂੰ ਲਿਖਿਆ ਪੱਤਰ