Share on Facebook Share on Twitter Share on Google+ Share on Pinterest Share on Linkedin ਪਤੀ ਵੱਲੋਂ ‘ਪ੍ਰਭ ਆਸਰਾ’ ਰਹਿੰਦੀ ਪਤਨੀ ਨੂੰ ਨਾਲ ਨਾ ਲਿਜਾਉਣ ’ਤੇ ਹਾਲਤ ਗੰਭੀਰ, ਹਸਪਤਾਲ ’ਚ ਦਾਖ਼ਲ ਰਜਨੀਕਾਂਤ ਗਰੋਵਰ ਨਬਜ਼-ਏ-ਪੰਜਾਬ ਬਿਊਰੋ, ਕੁਰਾਲੀ, 15 ਮਾਰਚ: ਚੰਡੀਗੜ੍ਹ-ਕੁਰਾਲੀ ਰੋਡ ਤੇ ਨਿਆਸਰੇ ਲੋਕਾਂ ਦੀ ਸੇਵਾ ਸੰਭਾਲ ਕਰ ਰਹੀ ‘ਪ੍ਰਭ ਆਸਰਾ’ ਸੰਸਥਾ ਵਿਚ ਲਗਭਗ ਚਾਰ ਸਾਲ ਪਹਿਲਾਂ ਲਵਾਰਸ ਹਾਲਤ ਵਿਚ ਦਾਖਲ ਹੋਈ ਅੌਰਤ ਨੂੰ ਮਿਲਣ ਲਈ ਆਏ ਪਤੀ ਵੱਲੋਂ ਨਾਲ ਨਾ ਲੈਕੇ ਜਾਣ ਦੇ ਸਦਮੇ ਵਿਚ ਅੌਰਤ ਦੀ ਹਾਲਤ ਗੰਭੀਰ ਬਣੀ ਹੋਈ ਹੈ ਜਿਸ ਨੂੰ ਇਲਾਜ਼ ਲਈ ਹਸਪਤਾਲ ਸੈਕਟਰ 32 ਚੰਡੀਗੜ੍ਹ ਵਿਖੇ ਦਾਖਲ ਕਰਵਾਇਆ ਗਿਆ ਹੈ। ਇਸ ਸਬੰਧੀ ਗਲਬਾਤ ਕਰਦਿਆਂ ਸੰਸਥਾ ਦੇ ਮੁਖ ਪ੍ਰਬੰਧਕ ਭਾਈ ਸ਼ਮਸ਼ੇਰ ਸਿੰਘ ਪਡਿਆਲਾ ਤੇ ਬੀਬੀ ਰਜਿੰਦਰ ਕੌਰ ਪਡਿਆਲਾ ਨੇ ਦੱਸਿਆ ਕਿ ਵੀਨਾ (70) ਸਾਲ ਦੀ ਅੌਰਤ ਪਿਛਲੇ ਲਗਭਗ ਚਾਰ ਸਾਲ ਤੋਂ ‘ਪ੍ਰਭ ਆਸਰਾ’ ਸੰਸਥਾ ਵਿਚ ਰਹਿ ਰਹੀ ਹੈ। ਜਿਸ ਨੂੰ ਮੁਹਾਲੀ ਤੋਂ ਸਮਾਜ ਸੇਵੀ ਸੱਜਣਾਂ ਵੱਲੋਂ ਸੰਸਥਾ ਵਿਚ ਦਾਖਲ ਕਰਵਾਇਆ ਗਿਆ ਸੀ। ਸੰਸਥਾ ਦੇ ਪ੍ਰਬੰਧਕਾਂ ਵੱਲੋਂ ਬੀਬੀ ਰਜਿੰਦਰ ਕੌਰ ਪਡਿਆਲਾ ਦੀ ਦੇਖ ਰੇਖ ਵਿਚ ਚੱਲ ਰਹੀ ‘ਮਿਸ਼ਨ ਮਿਲਾਪ’ ਮੁਹਿੰਮ ਤਹਿਤ ਉਕਤ ਅੌਰਤ ਦੇ ਦੱਸੇ ਪਤੇ ਤੇ ਸੰਪਰਕ ਕਰਨ ਤੇ ਸੰਸਥਾ ਵਿਚ ਉਸਦਾ ਪਤੀ ਕਰਮਜੀਤ ਸਿੰਘ ਵਾਸੀ ਕਪੂਰਥਲਾ ਪਹੁੰਚਿਆ ਜੋ ਉਸਨੂੰ ਨਾਲ ਲੈ ਕੇ ਨਹੀਂ ਗਿਆ, ਆਪਣਿਆਂ ਵੱਲੋਂ ਨਜ਼ਰ ਅੰਦਾਜ ਕਰਨ ਤੇ ਹੀ ਉਕਤ ਅੌਰਤ ਦੀ ਹਾਲਤ ਜਿਆਦਾ ਖਰਾਬ ਹੋ ਗਈ। ਇਸ ਕਾਰਨ ਦਿਮਾਗੀ ਤੌਰ ਤੇ ਪ੍ਰੇਸ਼ਾਨ ਹੋਈ ਅੌਰਤ ਨੂੰ ਸਦਮਾ ਲੱਗਾ ਤੇ ਅੌਰਤ ਦੀ ਹਾਲਤ ਗੰਭੀਰ ਬਣੀ ਹੋਈ ਹੈ ਜਿਸ ਨੂੰ ਇਲਾਜ਼ ਲਈ ਹਸਪਤਾਲ ਸੈਕਟਰ 32 ਚੰਡੀਗੜ੍ਹ ਵਿਖੇ ਦਾਖਲ ਕਰਵਾ ਕੇ ਇਲਾਜ਼ ਕਰਵਾਇਆ ਜਾ ਰਿਹਾ ਹੈ। ਜਿਥੇ ਇਹ ਆਪਣੀ ਜਿੰਦਗੀ ਤੇ ਮੌਤ ਦੀ ਲੜਾਈ ਲੜ ਰਹੀ ਹੈ ਜਿਸ ਨੂੰ ਕੋਈ ਵੀ ਸਕਾ ਸਬੰਧੀ ਮਿਲਣ ਲਈ ਆ ਸਕਦਾ ਹੈ। ਇਸ ਸਬੰਧੀ ਭਾਈ ਸ਼ਮਸ਼ੇਰ ਸਿੰਘ ਪਡਿਆਲਾ ਨੇ ਕਿਹਾ ਕਿ ਆਪਣਿਆਂ ਵੱਲੋਂ ਅਣਗੌਲੇ ਕਰਨ ਤੇ ਇਹ ਅੌਰਤ ਦਿਮਾਗੀ ਤੌਰ ਤੇ ਪ੍ਰੇਸ਼ਾਨ ਹੋ ਗਈ ਜੋ ਕਿ ਅਤਿ ਮੰਦਭਾਗਾ ਹੈ। ਉਨ੍ਹਾਂ ਕਿਹਾ ਕਿ ਸਾਡੇ ਸਮਾਜ ਵਿਚ ਰਹਿੰਦੇ ਅਜਿਹੇ ਲੋਕਾਂ ਦੀ ਗਿਣਤੀ ਘੱਟ ਸਕਦੀ ਹੈ ਅਗਰ ਇਨ੍ਹਾਂ ਨੂੰ ਆਪਣਿਆਂ ਵੱਲੋਂ ਦੁਤਕਾਰਨ ਦੀ ਥਾਂ ਪਿਆਰ ਮਿਲ ਸਕੇ। ਉਨ੍ਹਾਂ ਸਮਾਜ ਨੂੰ ਅਪੀਲ ਕੀਤੀ ਕਿ ਜਿਨ੍ਹਾਂ ਨੇ ਸਾਨੂੰ ਆਪਣਿਆਂ ਨੂੰ ਲਵਾਰਸ ਛੱਡਕੇ ਆਪਣੇ ਇਨਸਾਨ ਹੋਣ ਤੇ ਸਵਾਲੀਆ ਚਿੰਨ੍ਹ ਨਹੀਂ ਲਗਾਉਣੇ ਚਾਹੀਦੇ ਇਸ ਵਿਚ ਹੀ ਸਾਡਾ ਸਭ ਦਾ ਭਲਾ ਹੈ।
ਮੰਤਰੀ ਮੰਡਲ ਨੇ ਲਖੀਮਪੁਰ ਖੀਰੀ ਘਟਨਾ ਵਿਚ ਜਾਨਾਂ ਗੁਆ ਚੁੱਕੇ ਕਿਸਾਨਾਂ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਦੋ ਮਿੰਟ ਦਾ ਮੌਨ ਰੱਖਿਆ
ਬੀਤੇ ਪੰਜ ਮਹੀਨਿਆਂ ਵਿਚ ਵਾਪਰੀਆਂ ਸਿਆਸੀ ਘਟਨਾਵਾਂ ਨਾਲ ਦੁੱਖ ਪਹੁੰਚਿਆ-ਕੈਪਟਨ ਅਮਰਿੰਦਰ ਸਿੰਘ ਨੇ ਅਸਤੀਫਾ ਦੇਣ ਤੋਂ ਪਹਿਲਾਂ ਸੋਨੀਆ ਗਾਂਧੀ ਨੂੰ ਲਿਖਿਆ ਪੱਤਰ