Share on Facebook Share on Twitter Share on Google+ Share on Pinterest Share on Linkedin ਹਬੀਬਗੰਜ ਬਣਿਆ ਭਾਰਤ ਦਾ ਪਹਿਲਾ ਪ੍ਰਾਈਵੇਟ ਰੇਲਵੇ ਸਟੇਸ਼ਨ ਨਬਜ਼-ਏ-ਪੰਜਾਬ ਬਿਊਰੋ, ਭੋਪਾਲ 9 ਮਾਰਚ (,ਕੁਲਜੀਤ ਸਿੰਘ ,): ਮੱਧ ਪ੍ਰਦੇਸ਼ ਦੀ ਰਾਜਧਾਨੀ ਭੋਪਾਲ ਵਿੱਚ ਬਣਿਆ ਹਬੀਬਗੰਜ ਰੇਲਵੇ ਸਟੇਸ਼ਨ ਦੇਸ਼ ਦਾ ਪਹਿਲਾ ਪ੍ਰਾਈਵੇਟ ਰੇਲਵੇ ਸਟੇਸ਼ਨ ਬਣ ਗਿਆ ਹੈ। ਭੋਪਾਲ ਦੀ ਕੰਪਨੀ ਬੰਸਲ ਗਰੁੱਪ ਨੇ ਇਸ ਰੇਲਵੇ ਸਟੇਸ਼ਨ ਦਾ ਸੰਚਾਲਨ ਦਾ ਕੰਮ ਆਪਣੇ ਹੱਥਾਂ ਵਿੱਚ ਲਿਆ ਹੈ।ਹਾਲਾਂਕਿ ਰੇਲਵੇ ਦੇ ਇਸ ਕਦਮ ਦਾ ਲੋਕਾਂ ਨੇ ਵਿਰੋਧ ਕਰਨਾ ਵੀ ਸ਼ੁਰੂ ਕਰ ਦਿੱਤਾ ਹੈ ।ਸੋਸ਼ਲ ਮੀਡੀਆ ਤੇ ਲੋਕਾਂ ਨੇ ਇਸ ਦਾ ਵਿਰੋਧ ਵੀ ਕਰਨਾ ਸ਼ੁਰੂ ਕਰ ਦਿੱਤਾ ਹੈ।ਪ੍ਰਧਾਨਮੰਤਰੀ ਨਰੇਂਦਰ ਮੋਦੀ ਦੇ ਉਸ ਬਿਆਨ ਦੀ ਵੀ ਨਿੰਦਾ ਕੀਤੀ ਜਾ ਰਹੀ ਹੈ।ਜਿਸ ਵਿੱਚ ਮੋਦੀ ਨੇ ਆਖਿਆ ਸੀ ਕਿ ਉਹ ਦੇਸ਼ ਨੂੰ ਵਿਕਣ ਨਹੀਂ ਦੇਣਗੇ ।ਜਦਕਿ ਇਹ ਦੇਸ਼ ਦਾ ਪਹਿਲਾ ਆਈ ਓ ਐਸ ਓ ਸਟੇਸ਼ਨ ।ਰੇਲਵੇ ਨੇ ਜੁਲਾਈ 2016 ਵਿੱਚ ਪੀ ਪੀ ਪੀ ਮਾਡਲ ਦੇ ਤਹਿਤ ਬੰਸਲ ਕੰਪਨੀ ਨਾਲ ਕਰਾਰ ਕੀਤਾ ਸੀ।ਜਿਸ ਨੂੰ ਸੋਮਵਾਰ ਨੂੰ ਕੰਪਨੀ ਦੇ ਹੱਥਾਂ ਵਿੱਚ ਸੌਂਪ ਦਿੱਤਾ ਗਿਆ।ਬਾਂਸਲ ਪਾਥਵੇ ਨਾਮ ਦੀ ਕੰਪਨੀ ਜਿਥੇ ਰੇਲਵੇ ਸਟੇਸ਼ਨ ਦਾ ਸੰਚਾਲਨ ਕਰੇਗੀ ਉੱਥੇ ਹੀ ਰੇਲਵੇ ਦੀਆਂ ਗੱਡੀਆਂ ਦਾ ਸੰਚਾਲਨ ਵੀ ਕਰੇਗੀ।ਹਬੀਬਗੰਜ ਰੇਲਵੇ ਸਟੇਸ਼ਨ ਤੇ ਪਾਰਕਿੰਗ ਤੋਂ ਲੈ ਕੇ ਖਾਣਪੀਣ ਤੱਕ ਬੰਸਲ ਗਰੁੱਪ ਦੇ ਅਧੀਨ ਹੋਵੇਗਾ ਅਤੇ ਇਸ ਤੋਂ ਹੋਣ ਵਾਲੀ ਆਮਦਨੀ ਵੀ ਇਸੇ ਕੰਪਨੀ ਨੂੰ ਮਿਲੇਗੀ।ਇਸ ਨਾਲ ਸਾਲਾਨਾ ਕਰੀਬ 2 ਕਰੋੜ ਰੁਪਏ ਦੀ ਟੈਕਸ ਦੀ ਹਾਨੀ ਵੀ ਹੋਵੇਗੀ।ਇਸ ਸਟੇਸ਼ਨ ਤੇ ਐਸਕੇਲੇਟਰ ,ਸ਼ਾਪਿੰਗ ਲਈ ਦੁਕਾਨਾਂ ,ਫ਼ੂਡ ਕੋਰਟ ,ਅਤੇ ਹੋਰ ਸਹੂਲਤਾਂ ਦਾ ਵਿਸਤਾਰ ਕੀਤਾ ਜਾ ਚੁੱਕਿਆ ਹੈ।
ਮੰਤਰੀ ਮੰਡਲ ਨੇ ਲਖੀਮਪੁਰ ਖੀਰੀ ਘਟਨਾ ਵਿਚ ਜਾਨਾਂ ਗੁਆ ਚੁੱਕੇ ਕਿਸਾਨਾਂ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਦੋ ਮਿੰਟ ਦਾ ਮੌਨ ਰੱਖਿਆ
ਬੀਤੇ ਪੰਜ ਮਹੀਨਿਆਂ ਵਿਚ ਵਾਪਰੀਆਂ ਸਿਆਸੀ ਘਟਨਾਵਾਂ ਨਾਲ ਦੁੱਖ ਪਹੁੰਚਿਆ-ਕੈਪਟਨ ਅਮਰਿੰਦਰ ਸਿੰਘ ਨੇ ਅਸਤੀਫਾ ਦੇਣ ਤੋਂ ਪਹਿਲਾਂ ਸੋਨੀਆ ਗਾਂਧੀ ਨੂੰ ਲਿਖਿਆ ਪੱਤਰ