Share on Facebook Share on Twitter Share on Google+ Share on Pinterest Share on Linkedin ਬਲੌਂਗੀ-ਖਰੜ ਮੁੱਖ ਸੜਕ ’ਤੇ ਉਸਾਰੀ ਅਧੀਨ ਫਲਾਈਓਵਰ ਕਾਰਨ ਪ੍ਰਭਾਵਿਤ ਹੋ ਰਹੀ ਆਵਾਜਾਈ ਦੇ ਬਦਲਵੇਂ ਪ੍ਰਬੰਧਾਂ ’ਤੇ ਜ਼ੋਰ ਬੀਬੀ ਲਖਵਿੰਦਰ ਕੌਰ ਗਰਚਾ ਨੇ ਮੁੱਖ ਸਕੱਤਰ ਪੰਜਾਬ ਸਰਕਾਰ ਨੂੰ ਐਸਡੀਐਮ ਖਰੜ ਰਾਹੀਂ ਭੇਜਿਆ ਪੱਤਰ ਨਬਜ਼-ਏ-ਪੰਜਾਬ ਬਿਊਰੋ, ਖਰੜ, 8 ਮਾਰਚ: ਖਰੜ ਹਲਕੇ ਵਿੱਚ ਪਿਛਲੇ ਲੰਮੇ ਸਮੇਂ ਤੋਂ ਲੋਕ ਮਸਲਿਆਂ ਨੂੰ ਉਭਾਰ ਕੇ ਲੋਕਾਂ ਦੀਆਂ ਸਮੱਸਿਆਵਾਂ ਕਰਵਾਉਣ ਲਈ ਯਤਨਸ਼ੀਲ ਸੀਨੀਅਰ ਆਗੂ ਸ੍ਰੀਮਤੀ ਲਖਵਿੰਦਰ ਕੌਰ ਗਰਚਾ ਨੇ ਬਲੌਂਗੀ-ਖਰੜ ਰੋਡ ’ਤੇ ਬਣ ਰਹੇ ਫਲਾਈਓਵਰ ਕਾਰਨ ਪ੍ਰਭਾਵਿਤ ਹੋ ਰਹੀ ਟ੍ਰੈਫ਼ਿਕ ਦੇ ਬਦਲਵੇਂ ਪ੍ਰਬੰਧ ਕੀਤੇ ਜਾਣ ਦੀ ਮੰਗ ਕੀਤੀ ਹੈ। ਇਸੇ ਸਬੰਧ ਵਿੱਚ ਸ੍ਰੀਮਤੀ ਗਰਚਾ ਨੇ ਐਸ.ਡੀ.ਐਮ. ਖਰੜ ਰਾਹੀਂ ਮੁੱਖ ਸਕੱਤਰ ਪੰਜਾਬ ਸਰਕਾਰ ਨੂੰ ਲੋਕਹਿਤ ਵਿੱਚ ਇੱਕ ਪੱਤਰ ਵੀ ਭੇਜਿਆ ਹੈ। ਮੁੱਖ ਸਕੱਤਰ ਨੂੰ ਭੇਜੇ ਇਸ ਪੱਤਰ ਰਾਹੀਂ ਸ੍ਰੀਮਤੀ ਗਰਚਾ ਨੇ ਕਿਹਾ ਕਿ ਪਿਛਲੇ ਕੁਝ ਸਮੇਂ ਬਲੌਂਗੀ-ਖਰੜ ਰੋਡ (ਨੈਸ਼ਨਲ ਹਾਈਵੇਅ) ’ਤੇ ਬਣ ਰਹੇ ਫ਼ਲਾਈਓਵਰ ਕਾਰਨ ਹਰ ਰੋਜ਼ ਟਰੈਫ਼ਿਕ ਕਾਫ਼ੀ ਜ਼ਿਆਦਾ ਪ੍ਰਭਾਵਿਤ ਹੋਣ ਲੱਗ ਪਈ ਹੈ। ਹਰ ਰੋਜ਼ ਲੋਕਾਂ ਨੂੰ ਘੰਟਿਆਂ ਬੱਧੀ ਟ੍ਰੈਫ਼ਿਕ ਦੇ ਲੰਬੇ ਜਾਮਾਂ ਵਿੱਚ ਖੜ੍ਹਨਾ ਪੈ ਰਿਹਾ ਹੈ। ਟਰੈਫ਼ਿਕ ਜਾਮ ਦੀ ਵਜ੍ਹਾ ਕਾਰਨ ਹਰ ਰੋਜ਼ ਸਵੇਰ ਸਮੇਂ ਆਪੋ ਆਪਣੇ ਕੰਮ ਕਾਜ ਅਤੇ ਦਫ਼ਤਰਾਂ ਵਿੱਚ ਜਾਣ ਵਾਲੇ ਲੋਕੀਂ ਅਕਸਰ ਲੇਟ ਹੋ ਰਹੇ ਹਨ। ਪੰਜਾਬ ਦੇ ਵੱਖ ਵੱਖ ਕੋਨਿਆਂ ਤੋਂ ਸੀਰੀਅਸ ਮਰੀਜ਼ਾਂ ਨੂੰ ਪੀ.ਜੀ.ਆਈ. ਚੰਡੀਗੜ੍ਹ ਵਰਗੇ ਹਸਪਤਾਲਾਂ ਵਿੱਚ ਲਿਜਾ ਰਹੀਆਂ ਐਂਬੂਲੈਂਸਾਂ ਵੀ ਇਨ੍ਹਾਂ ਟਰੈਫ਼ਿਕ ਜਾਮਾਂ ਵਿੱਚ ਫਸੀਆਂ ਰਹਿੰਦੀਆਂ ਹਨ ਜਿਸ ਕਾਰਨ ਮਰੀਜ਼ ਵੀ ਐਂਬੂਲੈਂਸਾਂ ਵਿੱਚ ਪਏ ਜਲਦੀ ਇਲਾਜ਼ ਲਈ ਤੜਫ਼ਦੇ ਰਹਿੰਦੇ ਹਨ। ਇਸ ਦੇ ਨਾਲ ਹੀ ਸਕੂਲਾਂ ਅਤੇ ਕਲਾਜਾਂ ਦੀਆਂ ਬੱਸਾਂ ਵੀ ਜਾਮ ਵਿੱਚ ਫਸਣ ਕਾਰਨ ਸਕੂਲੀ ਬੱਚੇ ਅਤੇ ਕਾਲਜਾਂ ਦੇ ਵਿਦਿਆਰਥੀ ਸਕੂਲ ਕਾਲਜ ਜਾਣ ਤੋਂ ਲੇਟ ਹੋ ਜਾਂਦੇ ਹਨ ਅਤੇ ਪੜ੍ਹਾਈ ਖ਼ਰਾਬ ਹੁੰਦੀ ਸ੍ਰੀਮਤੀ ਗਰਚਾ ਨੇ ਕਿਹਾ ਕਿ ਉਹ ਲੋਕਹਿਤ ਵਿੱਚ ਐਸ.ਡੀ.ਐਮ. ਖਰੜ ਦੇ ਰਾਹੀਂ ਇਹ ਪੱਤਰ ਭੇਜ ਕੇ ਮੰਗ ਕਰਦੇ ਹਨ ਕਿ ਜਦੋਂ ਤੱਕ ਇਹ ਫਲਾਈਓਵਰ ਬਣ ਕੇ ਚਾਲੂ ਨਹੀਂ ਹੋ ਜਾਂਦਾ, ਉਦੋਂ ਤੱਕ ਇਸ ਰੋਡ ’ਤੇ ਟਰੈਫ਼ਿਕ ਦੇ ਬਦਲਵੇਂ ਪ੍ਰਬੰਧ ਕੀਤੇ ਜਾਣ। ਇਨ੍ਹਾਂ ਬਦਲਵੇਂ ਪ੍ਰਬੰਧਾਂ ਵਿੱਚ ਸਭ ਤੋਂ ਵਧੀਆ ਪ੍ਰਬੰਧ ਇਹ ਹੋ ਸਕਦਾ ਹੈ ਕਿ ਫਲਾਈਓਵਰ ਦੇ ਬਣਨ ਤੱਕ ਮੁੱਲਾਂਪੁਰ ਤੋਂ ਕੁਰਾਲੀ ਜਾਣ ਵਾਲੀ ਰੋਡ ’ਤੇ ਲੱਗਾ ਟੋਲ ਟੈਕਸ ਮੁਫ਼ਤ ਕਰਵਾਇਆ ਜਾਵੇ ਕਿਉਂਕਿ ਸਿਰਫ਼ ਟੋਲ ਟੈਕਸ ਦੀ ਵਜ੍ਹਾ ਕਾਰਨ ਹੀ ਟ੍ਰੈਫ਼ਿਕ ਉਸ ਰੋਡ ਤੋਂ ਨਹੀਂ ਗੁਜ਼ਰਦੀ। ਜੇਕਰ ਟੋਲ ਟੈਕਸ ਫਰ੍ਹੀ ਹੋ ਜਾਵੇ ਤਾਂ ਵੱਡੀ ਸੰਖਿਆ ਵਿੱਚ ਗੱਡੀਆਂ ਉਸ ਰੋਡ ਰਾਹੀਂ ਜਾਣੀਆਂ ਸ਼ੁਰੂ ਹੋ ਜਾਣਗੀਆਂ ਅਤੇ ਖਰੜ ਰਾਹੀਂ ਸਿਰਫ਼ ਉਹੀ ਵਾਹਨ ਗੁਜ਼ਰਨਗੇ ਜਿਹਨਾਂ ਨੇ ਇਸ ਰਸਤੇ ਖਰੜ ਜਾਂ ਮੋਹਾਲੀ ਆਪਣੇ ਕੰਮਾਂ ਕਾਜਾਂ ਜਾਂ ਦਫ਼ਤਰ ਜਾਣਾ ਹੋਵੇਗਾ। ਇਸ ਤੋਂ ਇਲਾਵਾ ਦੂਸਰਾ ਪ੍ਰਬੰਧ ਇਸ ਫ਼ਲਾਈਓਵਰ ਦੇ ਬਣ ਕੇ ਚਾਲੂ ਹੋਣ ਤੱਕ ਨਿਊ ਸੰਨੀ ਇਨਕਲੇਵ ਤੋਂ ਟੈਂਪਰੇਰੀ ਤੌਰ ’ਤੇ ਬਾਈਪਾਸ ਵੀ ਕੱਢਿਆ ਜਾ ਸਕਦਾ ਹੈ। ਉਨ੍ਹਾਂ ਇਹ ਵੀ ਮੰਗ ਕੀਤੀ ਕਿ ਫਲਾਈਓਵਰ ਦੇ ਬਣਨ ਤੱਕ ਖਰੜ ਮੋਹਾਲੀ ਹਾਈਵੇਅ ’ਤੇ ਦਿਨ ਦੇ ਸਮੇਂ ਟਿੱਪਰਾਂ ਜਾਂ ਵੱਡੇ ਟਰੱਕ ਟਰਾਲਿਆਂ ਦੀ ਐਂਟਰੀ ਬੰਦ ਕੀਤੀ ਜਾਵੇ ਤਾਂ ਜੋ ਲੋਕਾਂ ਨੂੰ ਟਰੈਫ਼ਿਕ ਜਾਮਾਂ ਵਿੱਚ ਨਾ ਫਸਣਾ ਪਵੇ। ਇਸ ਮੌਕੇ ਉਨ੍ਹਾਂ ਦੇ ਨਾਲ ਪ੍ਰਿਤਪਾਲ ਸਿੰਘ ਢਿੱਲੋਂ, ਹਰਜੀਤ ਸਿੰਘ ਗੰਜਾ, ਨਰਿੰਦਰ ਸਿੰਘ ਪਡਿਆਲਾ, ਅਮਰੀਕ ਸਿੰਘ ਹੈਪੀ, ਪੀਟਰ ਮਸੀਹ, ਅਸ਼ੋਕ ਕੋਹਲੀ, ਜਸਪਾਲ ਸਿੰਘ, ਕੀਰਤ ਸਿੰਘ ਦੇਸੂਮਾਜਰਾ, ਸਰਬਜੀਤ ਸਿੰਘ ਟੋਡਰਮਾਜਰਾ, ਵਿਸ਼ਾਲ ਬੱਟੂ ਆਦਿ ਵੀ ਹਾਜ਼ਰ ਸਨ।
ਮੰਤਰੀ ਮੰਡਲ ਨੇ ਲਖੀਮਪੁਰ ਖੀਰੀ ਘਟਨਾ ਵਿਚ ਜਾਨਾਂ ਗੁਆ ਚੁੱਕੇ ਕਿਸਾਨਾਂ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਦੋ ਮਿੰਟ ਦਾ ਮੌਨ ਰੱਖਿਆ
ਬੀਤੇ ਪੰਜ ਮਹੀਨਿਆਂ ਵਿਚ ਵਾਪਰੀਆਂ ਸਿਆਸੀ ਘਟਨਾਵਾਂ ਨਾਲ ਦੁੱਖ ਪਹੁੰਚਿਆ-ਕੈਪਟਨ ਅਮਰਿੰਦਰ ਸਿੰਘ ਨੇ ਅਸਤੀਫਾ ਦੇਣ ਤੋਂ ਪਹਿਲਾਂ ਸੋਨੀਆ ਗਾਂਧੀ ਨੂੰ ਲਿਖਿਆ ਪੱਤਰ