ਔਰਤਾਂ ਨੂੰ ਅੱਜ ਵੀ ਨਹੀਂ ਮਿਲ ਰਿਹਾ ਮਿਹਨਤਾਨਾ

ਨਬਜ਼-ਏ-ਪੰਜਾਬ ਬਿਊਰੋ, ਜੰਡਿਆਲਾ ਗੁਰੂ 8 ਮਾਰਚ (ਕੁਲਜੀਤ ਸਿੰਘ):
ਹਰ ਸਾਲ ਅੱਠ ਮਾਰਚ ਨੂੰ ਅੰਤਰਰਾਸ਼ਟਰੀ ਮਹਿਲਾ ਦਿਵਸ ਮਨਾਇਆ ਜਾਂਦਾ ਹੈ। ਅੱਜ ਅਸੀਂ ਬਹੁਤ ਸਾਰੇ ਦਾਅਵੇ ਕਰਦੇ ਹਾਂ ਕਿ ਔਰਤਾਂ ਦੀ ਸਾਡੇ ਸਮਾਜ ਵਿੱਚ ਹਿੱਸਦਾਰੀ ਵੱਧ ਰਹੀ ਹੈ।ਅਜਿਹਾ ਕਹਿੰਦੇ ਹੋਏ ਅਸੀਂ ਭੁੱਲ ਜਾਂਦੇ ਹਾਂ ਕਿ ਦੇਸ਼ ਵਿੱਚ ਬਹੁਤ ਜਿਆਦਾ ਔਰਤਾਂ ਜੋ ਆਪਣੇ ਘਰ ਜਾ ਬਾਹਰ ਮਜਦੂਰੀ ਕਰਦੀਆਂ ਹਨ।ਉਨ੍ਹਾਂ ਦਾ ਯੋਗਦਾਨ ,ਅਤੇ ਉਨ੍ਹਾਂ ਦੀ ਮਿਹਨਤ ਦਾ ਸਹੀ।ਤਰੀਕੇ ਨਾਲ।ਆਕਲਨ ਕੀਤਾ ਜਾਵੇ ਤਾਂ ਇੱਕ ਗੱਲ ਜ਼ਰੂਰ ਸਾਹਮਣੇ ਆਵੇਗੀ ਕਿ ਉਨ੍ਹਾਂ ਨੂੰ ਉਨ੍ਹਾਂ ਦੀ ਮਿਹਨਤ ਦਾ ਵਾਜਿਬ ਹਕ਼ ਨਹੀਂ ਮਿਲਦਾ । ਕੋਈ ਵੀ ਸਮਾਜ ਘਰੇਲੂ ਔਰਤਾਂ ਨੂੰ ਉਨ੍ਹਾਂ ਦੇ ਹੱਕ ਨੂੰ ਅੱਖੀਓਂ ਓਹਲੇ ਨਹੀਂ ਕਰ ਸਕਦਾ।ਇਹੀ ਕਾਰਣ ਹੈ ਕਿ ਭਾਰਤ ਵਰਗੇ ਦੇਸ਼ ਵਿੱਚ ਉਨ੍ਹਾਂ ਦੀ ਸਮਾਜਿਕ ਹੋਂਦ ਨੂੰ ਪੂਰਾ ਮਾਣ ਨਹੀਂ ਮਿਲਦਾ।ਭਾਰਤ ਵਿੱਚ ਘਰੇਲੂ ਮਹਿਲਾ ਮਜਦੂਰੀ ਵਧਣ ਦੇ ਕਾਰਣ ਆਮ ਤੌਰ ਤੇ ਦੋ ਦਿਖਣ ਨੂੰ ਮਿਲਦੇ ਹਨ।ਆਰਥਿਕ ਵਿਕਾਸ ਦਰ ਵਿੱਚ ਤੇਜ਼ੀ ਨਾਲ ਵਾਧੇ ਦੇ ਬਾਵਜੂਦ ਫਾਰਮਲ ਸੈਕਟਰ ਵਿੱਚ ਉਨ੍ਹਾਂ ਲਈ ਪੂਰਨ ਤੌਰ ਤੇ ਰੁਜ਼ਗਾਰ ਦਾ ਪ੍ਰਬੰਧ ਨਹੀਂ ਹੋ ਪਾਇਆ ਹੈ।ਵੱਧਦੀ ਅਸਮਾਨਤਾ ਦੇ ਕਾਰਣ ਅਤੇ ਸਵੈਰੁਜ਼ਗਾਰ ਵਿੱਚ ਵਾਧਾ ਹੋਣ ਨਾਲ ਲੋਕਾਂ ਵਿੱਚ ਜਿਆਦਾ ਆਮਦਨ ਦੀ ਲਾਲਸਾ ਵਧੀ ਹੈ।ਅੰਕੜੇ ਦੱਸਦੇ ਹਨ ਕਿ ਗ੍ਰਾਮੀਣ ਇਲਾਕਿਆਂ ਵਿੱਚ 15 ਤੋਂ 19 ਸਾਲ ਦੇ ਵਰਗ ਦੀਆਂ ਲੜਕੀਆਂ ਵਿੱਚ ਸਿਖਿਆ ਦੇ ਪ੍ਰਸਾਰ ਦੇ ਨਾਲ।ਮਜਦੂਰੀ ਖੇਤਰ ਵਿੱਚ ਉਨ੍ਹਾਂ ਦੀ ਹਿੱਸੇਦਾਰੀ ਘੱਟ ਹੋਈ ਹੈ।ਪਰ 20 ਤੋਂ 24 ਸਾਲ ਦੀ ਉਮਰ ਦੀਆਂ ਲੜਕੀਆਂ ਦੇ ਅੰਕੜੇ ਪਰਖਣ ਤੇ ਪਤਾ ਲਗਦਾ ਹੈ ਕਿ ਉਨ੍ਹਾਂ ਵੱਲੋ ਪ੍ਰਾਪਤ ਕੀਤੀ ਸਿਖਿਆ ਦਾ ਲਾਭ ਉਨ੍ਹਾਂ ਨੂੰ ਰੁਜ਼ਗਾਰ ਦਿਵਾਉਣ ਵਿੱਚ ਜ਼ਿਆਦਾ ਲਾਹੇਵੰਦ ਨਹੀਂ ਰਿਹਾ।ਸਮੇ ਦੇ ਨਾਲ ਮਸ਼ੀਨੀਕਰਣ ਵਧਦਾ ਗਿਆ ਤੇ ਔਰਤਾਂ ਦੀ ਹਿੱਸੇਦਾਰੀ ਘੱਟ ਹੁੰਦੀ ਗਈ ਜਿਵੇਂ ਖੇਤੀ ਅਤੇ ਨਿਰਮਾਣ ਖੇਤਰ ਵਿੱਚ ਜਿੱਥੇ ਪੁਰਸ਼ ਮਜਦੂਰਾਂ ਦੀ ਸੰਖਿਆ ਔਰਤਾਂ ਦੇ ਮੁਕਾਬਲੇ ਵਧੀ ਹੈ।ਪਰ ਅੱਜ ਆਧੁਨਿਕਤਾ ਦੇ ਬਾਵਜੂਦ ਵੀ ਔਰਤਾਂ ਨੂੰਉਨ੍ਹਾਂ ਦਾ ਵਾਜਿਬ ਹਕ਼ ਨਹੀਂ ਮਿਲਦਾ ਚਾਹੇ ਕੰਮ ਦੇ ਮਾਮਲੇ ਵਿੱਚ ਜਾਂ ਫਿਰ ਸਮਾਜਿਕ ਪੱਧਰ ਤੇ ਉਨ੍ਹਾਂ ਨਾਲ ਭੇਦਭਾਵ ਹੁੰਦਾ ਹੈ।ਜੱਦ ਤੱਕ ਇਸ ਭੇਦਭਾਵ ਨੂੰ ਦੂਰ ਨਹੀਂ ਕੀਤਾ ਜਾਂਦਾ ਤੱਦ ਤੱਕ ਔਰਤਾਂ ਅਤੇ ਪੁਰਸ਼ਾਂ ਦੀ ਬਰਾਬਰੀ ਦੀ ਗੱਲ ਸਿਰਫ ਕਿਤਾਬਾਂ ਤੱਕ ਸੀਮਿਤ ਹੋ ਕ਼ ਰਹਿ ਜਾਏਗੀ।

Load More Related Articles
Load More By Nabaz-e-Punjab
Load More In Problems

Check Also

ਕੂੜੇ ਦੀ ਸਮੱਸਿਆ ਲਈ ਪੰਜਾਬ ਸਰਕਾਰ ਪੂਰੀ ਤਰ੍ਹਾਂ ਜ਼ਿੰਮੇਵਾਰ: ਮੇਅਰ ਜੀਤੀ ਸਿੱਧੂ

ਕੂੜੇ ਦੀ ਸਮੱਸਿਆ ਲਈ ਪੰਜਾਬ ਸਰਕਾਰ ਪੂਰੀ ਤਰ੍ਹਾਂ ਜ਼ਿੰਮੇਵਾਰ: ਮੇਅਰ ਜੀਤੀ ਸਿੱਧੂ ਸ਼ਹਿਰ ਵਾਸੀ ਡਾਢੇ ਪ੍ਰੇਸ਼ਾਨ…