Share on Facebook Share on Twitter Share on Google+ Share on Pinterest Share on Linkedin ਮੁਹਾਲੀ ਵਿੱਚ ਮੰਗਤਿਆਂ ਦੀ ਭਰਮਾਰ, ਲੋਕ ਪ੍ਰੇਸ਼ਾਨ, ਪੁਲੀਸ ਬਣੀ ਮੂਕ ਦਰਸ਼ਕ ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 7 ਮਾਰਚ: ਮੁਹਾਲੀ ਜਿਲੇ ਅੰਦਰ ਹਰ ਰੋਜ ਮੰਗਤਿਆਂ ਦੀ ਭਰਮਾਰ ਹਰ ਆਮ ਅਤੇ ਖਾਸ ਵਾਸਤੇ ਪ੍ਰੇਸ਼ਾਨੀ ਦਾ ਸਬੱਬ ਬਣਦੀ ਜਾ ਰਹੀ ਹੈ। ਮੰਗਤਿਆਂ ਦੀ ਗਿਣਤੀ ਵਿਚ ਹੋਣ ਵਾਲਾ ਵਾਧਾ ਮੁਹਾਲੀ ਦੇ ਇਕ ਚੌਂਕ ਜਾਂ ਇਕ ਸੜਕ ਦੀ ਪ੍ਰੇਸ਼ਾਨੀ ਨਾ ਹੋ ਕੇ ਪੂਰੇ ਸ਼ਹਿਰ ਵਾਸਤੇ ਇਕ ਗੰਭੀਰ ਮੁੱਦਾ ਬਣਦੀ ਜਾ ਰਹੀ ਹੈ। ਇਹ ਮੰਗਤੇ ਜਿਥੇ ਰਾਹਗੀਰਾਂ ਲਈ ਪ੍ਰੇਸ਼ਾਨੀ ਦਾ ਕਾਰਨ ਬਣਦੇ ਹਨ ਉਥੇ ਹੀ ਵਾਹਨ ਚਾਲਕਾਂ ਲਈ ਕਿਸੇ ਖਤਰੇ ਤੋਂ ਘੱਟ ਨਹੀਂ। ਪੂਰੇ ਸ਼ਹਿਰ ਦੀ ਗਲ ਨਾ ਕਰਦੇ ਹੋਏ ਜੇਕਰ ਸ਼ਹਿਰ ਦੇ ਮੁੱਖ ਚੌਂਕ ਯਾਨੀ ਫੇਜ਼ ਸੱਤ ਦੀਆਂ ਲਾਈਟਾਂ ਦੀ ਗਲ ਕੀਤੀ ਜਾਵੇ ਤਾਂ ਇਥੇ ਇਹਨਾਂ ਮੰਗਤਿਆਂ ਨੂੰ ਸ਼ਰੇਆਮ ਚੌਂਕ ਵਿਚ ਘੁੰਮਦੇ ਹੋਏ ਆਸਾਨੀ ਨਾਲ ਦੇਖਿਆ ਜਾ ਸਕਦਾ ਹੈ। ਇਹਨਾਂ ਮੰਗਤਿਆਂ ਨਾਲ ਮੌਜੂਦ ਇਹਨਾਂ ਦੇ ਬੱਚੇ ਵੀ ਘੱਟ ਨਹੀਂ ਹਨ। ਇਹ ਬੱਚੇ ਜਿਹਨਾਂ ਦੀ ਉਮਰ ਕਾਫੀ ਘੱਟ ਹੁੰਦੀ ਹੈ, ਹੱਥਾਂ ਵਿਚ ਗੁਬਾਰੇ ਅਤੇ ਹੋਰ ਸਾਮਾਨ ਵੇਚਦੇ ਹੋਏ ਵੇਖੇ ਜਾ ਸਕਦੇ ਹਨ। ਇਹ ਬੱਚੇ ਲਾਈਟਾਂ ਉਪਰ ਰੁਕੀਆ ਗੱਡੀਆਂ ਦੇ ਨਾਲ ਲੱਗਕੇ ਖੜੇ ਹੋ ਜਾਂਦੇ ਹਨ,ਜਿਸ ਦੇ ਕਰਕੇ ਵਾਹਨ ਚਾਲਕਾਂ ਨੁੰ ਕਾਫੀ ਪ੍ਰੇਸਾਨੀ ਦਾ ਸਾਹਮਣਾ ਕਰਨਾ ਪੈਂਦਾ ਹੈ। ਮੰਗਤਿਆਂ ਕਰਕੇ ਪ੍ਰੇਸਾਨੀ ਦਾ ਮੁੱਦਾ ਇਥੇ ਹੀ ਖਤਮ ਨਹੀਂ ਹੁੰਦਾ ਬਲਕਿ ਇਹਨਾਂ ਦਾ ਸਾਰਾ ਪਰਿਵਾਰ ਰਾਤ ਹੋਣ ਉਪਰੰਤ ਫੇਜ 7 ਵਿਚ ਬਣੇ ਪਾਰਕ ਵਿਚ ਇਕੱਠਾ ਹੋ ਜਾਂਦਾ ਹੈ। ਇਸ ਮੁੱਦੇ ਨੂੰ ਲੈ ਕੇ ਜਦ ਪਾਰਕ ਦੇ ਨਾਲ ਲੱਗਦੇ ਘਰਾਂ ਵਿਚ ਰਹਿੰਦੇ ਲੋਕਾਂ ਨਾਲ ਗਲਬਾਤ ਕੀਤੀ ਗਈ ਤਾਂ ਉਥੇ ਦੇ ਨਿਵਾਸੀ ਆਸ਼ੀਸ ਗਰਗ ਦਾ ਕਹਿਣਾ ਸੀ ਕਿ ਇਹ ਪਾਰਕ ਕਿਸੇ ਵੀ ਤਰੀਕੇ ਨਾਲ ਪਾਰਕ ਨਹੀਂ ਦਿਖਦਾ, ਬਲਕਿ ਇਹ ਇਹਨਾਂ ਮੰਗਤਿਆਂ ਦਾ ਅਸਥਾਈ ਘਰ ਹੀ ਬਣ ਗਿਆ ਹੈ। ਉਹਨਾਂ ਦਾ ਕਹਿਣਾ ਸੀ ਕਿ ਦਿਨ ਦੇ ਸਮੇੱ ਜਿਥੇ ਇਕ ਪਾਸੇ ਪਾਰਕ ਵਿਚ ਹਰ ਥਾਂ ਉਪਰ ਇਹਨਾਂ ਲੋਕਾਂ ਦੇ ਬਿਸਤਰੇ ਆਸਾਨੀ ਨਾਲ ਵੇਖਣ ਨੁੰ ਮਿਲ ਜਾਂਦੇ ਹਨ, ਉਥੇ ਹੀ ਦੂਜੇ ਪਾਸੇ ਇਹ ਲੋਕ ਚੁੱਲੇ ਬਣਾ ਕੇ ਖਾਣਾ ਪਕਾਉੱਦੇ ਹੋਏ ਵੇਖੇ ਜਾ ਸਕਦੇ ਹਨ। ਜਿਸ ਦੇ ਕਰਕੇ ਇਥੇ ਤੋੱ ਪਹਿਲੀ ਵਾਰ ਗੁਜਰਨ ਵਾਲੇ ਹਰ ਰਾਹਗੀਰ ਨੂੰ ਗਲਤ ਸੰਦੇਸ਼ ਜਾਂਦਾ ਹੈ। ਸਿਰਫ ਇਹ ਹੀ ਨਹੀਂ ਕਿ ਇਸ ਇਲਾਕੇ ਦੇ ਇਕ ਹੋਰ ਵਸਨੀਕ ਸੁਰਿੰਦਰ ਸਿੰਘ ਦਾ ਕਹਿਣਾ ਸੀ ਕਿ ਇਹ ਸਭ ਲੋਕ ਰਾਤ ਨੂੰ ਪਾਰਕ ਵਿਚ ਇਕੱਠੇ ਹੋ ਕੇ ਸ਼ਰਾਬ ਅਤੇ ਹੋਰ ਨਸ਼ੇ ਕਰਦੇ ਹਨ ਅਤੇ ਕਾਫੀ ਹੁਲੜਬਾਜੀ ਕਰਦੇ ਹਨ। ਜਿਸਦੇ ਕਰਕੇ ਇਥੇ ਦਾ ਮਾਹੌਲ ਕਾਫੀ ਖਰਾਬ ਹੋ ਜਾਂਦਾ ਹੈ। ਉਹਨਾਂ ਦਾ ਕਹਿਣਾ ਸੀ ਕਿ ਸਾਹਮਣੇ ਚੌਂਕ ਵਿਚ ਪੀ ਸੀ ਆਰ ਖੜੇ ਹੋਣ ਦੇ ਬਾਵਜੂਦ ਇਹਨਾਂ ਮੰਗਤਿਆਂ ਨੁੰ ਇਥੇ ਤੋੱ ਕੋਈ ਹਟਾਉਣ ਦੀ ਜਰੂਰਤ ਮਹਿਸੂਸ ਨਹੀਂ ਕਰਦਾ। ਉਹਨਾਂ ਦਾ ਇਹ ਵੀ ਕਹਿਣਾ ਸੀ ਕਿ ਕਾਨੂੰਨ ਤਾਂ ਹੈ ਪਰ ਉਸ ਨੁੰ ਸਖਤੀ ਨਾਲ ਲਾਗੂ ਕਰਨ ਵਾਲਾ ਕੋਈ ਨਹੀਂ। ਸ਼ਹਿਰ ਦੇ ਮੁੱਖ ਚੌਂਕ ਦੇ ਮੰਗਤਿਆਂ ਕਰਕੇ ਹੋਏ ਖਰਾਬ ਹਾਲਾਤ ਇਹ ਸਾਫ ਰੂਪ ਵਿਚ ਸਾਬਤ ਕਰਦੇ ਹਨ ਕਿ ਜਿਲੇ ਦਾ ਪ੍ਰਸਾਸਨ ਪੂਰੀ ਤਰਾਂ ਕੁੰਭਕਰਨੀ ਨੀਂਦ ਸੋ ਰਿਹਾ ਹੈ। ਇਸ ਮੁੱਦੇ ਨੂੰ ਗੰਭੀਰਤਾ ਨਾਲ ਲੈਂਦੇ ਹੋਏ ਜਿਥੇ ਪ੍ਰਸਾਸਨ ਤੋਂ ਕੁਝ ਸਖਤ ਕਦਮ ਚੁਕੇ ਜਾਣ ਦੀ ਉਮੀਦ ਲੋਕਾਂ ਵਲੋੱ ਕੀਤੀ ਜਾ ਰਹੀ ਸੀ ਪਰ ਉਥੇ ਹੀ ਪ੍ਰਸ਼ਾਸਨ ਆਪਣੀ ਡਿਊਟੀ ਨਿਭਾਉਣ ਵਿਚ ਪੂਰੀ ਤਰਾਂ ਅਸਫਲ ਦੇਖਿਆ ਜਾ ਰਿਹਾ ਹੈ।
ਮੰਤਰੀ ਮੰਡਲ ਨੇ ਲਖੀਮਪੁਰ ਖੀਰੀ ਘਟਨਾ ਵਿਚ ਜਾਨਾਂ ਗੁਆ ਚੁੱਕੇ ਕਿਸਾਨਾਂ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਦੋ ਮਿੰਟ ਦਾ ਮੌਨ ਰੱਖਿਆ
ਬੀਤੇ ਪੰਜ ਮਹੀਨਿਆਂ ਵਿਚ ਵਾਪਰੀਆਂ ਸਿਆਸੀ ਘਟਨਾਵਾਂ ਨਾਲ ਦੁੱਖ ਪਹੁੰਚਿਆ-ਕੈਪਟਨ ਅਮਰਿੰਦਰ ਸਿੰਘ ਨੇ ਅਸਤੀਫਾ ਦੇਣ ਤੋਂ ਪਹਿਲਾਂ ਸੋਨੀਆ ਗਾਂਧੀ ਨੂੰ ਲਿਖਿਆ ਪੱਤਰ