Share on Facebook Share on Twitter Share on Google+ Share on Pinterest Share on Linkedin ਗਰਲਜ਼ ਰਾਈਜ਼ ਫਾਰ ਮੁਹਾਲੀ ਵੱਲੋਂ ਮਹਿਲਾ ਦਿਵਸ ਸਬੰਧੀ ਕਾਨਫਰੰਸ ਅੱਜ ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 7 ਮਾਰਚ: ‘ਗਰਲਜ਼ ਰਾਈਜ਼ ਫਾਰ ਮੁਹਾਲੀ’ ਵੱਲੋਂ ਭਲਕੇ 8 ਮਾਰਚ ਨੂੰ ‘ਕੌਮਾਂਤਰੀ ਅੌਰਤ ਦਿਹਾੜੇ’ ਨੂੰ ਸਮਰਪਿਤ ਕਾਨਫਰੰਸ ਸਥਾਨਕ ਖਾਲਸਾ ਕਾਲਜ ਫੇਜ਼3ਏ, ਐਸਏਐਸ ਨਗਰ ਵਿਖੇ ਸਵੇਰੇ 10 ਵਜੇ ਤੋੱ ਕਰਵਾਈ ਜਾ ਰਹੀ ਹੈ। ਸੰਸਥਾ ਦੀ ਸੰਸਥਾਪਕ ਅਤੇ ਵਾਰਡ ਨੰਬਰ-29, ਫੇਜ਼-11 ਤੋਂ ਮਿਉਂਸਪਲ ਕੌਂਸਲਰ ਬੀਬੀ ਉਪਿੰਦਰਪ੍ਰੀਤ ਕੌਰ ਨੇ ਦੱਸਿਆ ਕਿ ਕਾਨਫਰੰਸ ਵਿੱਚ ਕੁੱਲ ਚਾਰ ਸੈਸ਼ਨ ਹੋਣਗੇ। ਉਨ੍ਹਾਂ ਕਿਹਾ ਕਿ ਕਾਨਫਰੰਸ ਦਾ ਪਹਿਲਾ ਸੈਸ਼ਨ ‘ਭਾਰਤੀ ਸਵਿਧਾਨ ਅਤੇ ਅੌਰਤ’ ’ਤੇ ਕੇੱਦਰਿਤ ਰਹੇਗਾ ਜਿਸ ਵਿੱਚ ਬੁਲਾਰੇ ਵਜੋੱ ਡਾ. ਮੀਰਾ ਬੀ ਆਗਖ਼ੀ, ਮਨੁੱਖੀ ਸੁਭਾਅ ਵਿਗਿਆਨੀ ਅਤੇ ਯੂਐਨ ਕੰਸਲਟੈਂਟ, ਸਿਹਤ ਅਤੇ ਵਿਕਾਸ, ਡਾ. ਅਨਮੋਲ ਰਤਨ ਸਿੱਧੂ, ਸਹਾਇਕ ਸੁਲਿਸਟਰ ਜਨਰਲ ਆਫ ਇੰਡੀਆ ਅਤੇ ਬੀਬੀ ਐਸ਼ਵਰਿਆ ਐਸ. ਅਈਅਰ, ਖੋਜੀ ਅਤੇ ਰਿਪੋਰਟਰ, ਐਨਡੀਟੀਵੀ ਪੁੱਜ ਰਹੇ ਹਨ। ਉਨ੍ਹਾਂ ਕਿਹਾ ‘ਕਾਰਪੋਰੇਟ ਜਗਤ ਅਤੇ ਅੌਰਤ’ ਵਿਸ਼ੇ ਦੇ ਸੈਸ਼ਨ ਵਿੱਚ ਬੁਲਾਰੇ ਵਜੋਂ ਸ੍ਰੀਮਤੀ ਮਨਦੀਪ ਕੌਰ, ਜਨਰਲ ਮੈਨੇਜਰ, ਗਾਹਕ ਸੇਵਾ, ਵੋਡਾਫੋਨ, ਭਾਰਤ, ਸ਼੍ਰੀਮਤੀ ਗੁਨੀਤ ਕੌਰ ਸੇਠੀ, ਡਾਇਰੈਕਟਰ ਐਚਆਰਡੀ ਅਤੇ ਸੀਐਸਆਰ, ਗਿਲਾਰਡ ਇਲੈਕਟ੍ਰਾਨਿਕਸ, ਐਸਏਐਸ ਨਗਰ ਅਤੇ ਬੀਬੀ ਗੁਰਪ੍ਰੀਤ ਕੇ. ਭਾਟੀਆ, ਤਾਲਮੇਲ ਅਫਸਰ, ਇੰਟਰਨੈਸ਼ਨਲ ਯੂਨੀਅਨ ਅਗੇੱਸਟ ਟਿਊਬਰਕੁਲੋਸਿਸ ਐੱਡ ਲੰਗ ਡਿਸੀਜ ਹੋਣਗੇ। ਉਹਨਾਂ ਕਿਹਾ ਕਿ ਤੀਜਾ ਸੈਸ਼ਨ ‘ਅੌਰਤ ਅਤੇ ਸਿਆਸਤ’ ’ਤੇ ਕੇੱਦਰਿਤ ਰਹੇਗਾ ਜਿਸ ਵਿੱਚ ਬੀਬੀ ਹਰਜਿੰਦਰ ਕੌਰ, ਸਾਬਕਾ ਮੇਅਰ ਚੰਡੀਗੜ, ਡਾ. ਗੁਰਪ੍ਰੀਤ ਸੰਧੂ, ਉਪ ਪ੍ਰਧਾਨ, ਕਾਂਗਰਸ ਬੁੱਧੀਜੀਵੀ ਸੈਲ਼ਲ, ਰੋਪੜ ਅਤੇ ਨਿਰਜੋਗ ਸਿੰਘ ਮਾਨ, ਪ੍ਰਧਾਨ, ਪੰਜਾਬ ਯੂਨੀਵਰਸਿਟੀ, ਪੁਸੂ ਆਪਣੇ ਵਿਚਾਰ ਰੱਖਣਗੇ। ਬੀਬੀ ਉਪਿੰਦਰਪ੍ਰੀਤ ਕੌਰ ਨੇ ਕਿਹਾ ਕਿ ਚੌਥਾ ਅਤੇ ਆਖਰੀ ਸੈਸ਼ਨ ‘ਬੋਲਣ ਦੀ ਆਜ਼ਾਦੀ’ ’ਤੇ ਹੋਵੇਗਾ ਜਿਸ ਵਿੱਚ ਪ੍ਰਸਿੱਧ ਥੀਏਟਰ ਅਤੇ ਫਿਲਮ ਕਲਾਕਾਰ ਅਨੀਤਾ ਸ਼ਬਦੀਸ਼, ਗੁਰਸ਼ਿਬਾ ਗਿੱਲ ਕਵੀ ਅਤੇ ਵਿਦਿਆਰਥੀ, ਸਮਰੀਨ ਚੱਢਾ, ਵਿਦਿਆਰਥੀ ਆਪਣੇ ਵਿਚਾਰ ਰੱਖਣਗੇ।
ਮੰਤਰੀ ਮੰਡਲ ਨੇ ਲਖੀਮਪੁਰ ਖੀਰੀ ਘਟਨਾ ਵਿਚ ਜਾਨਾਂ ਗੁਆ ਚੁੱਕੇ ਕਿਸਾਨਾਂ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਦੋ ਮਿੰਟ ਦਾ ਮੌਨ ਰੱਖਿਆ
ਬੀਤੇ ਪੰਜ ਮਹੀਨਿਆਂ ਵਿਚ ਵਾਪਰੀਆਂ ਸਿਆਸੀ ਘਟਨਾਵਾਂ ਨਾਲ ਦੁੱਖ ਪਹੁੰਚਿਆ-ਕੈਪਟਨ ਅਮਰਿੰਦਰ ਸਿੰਘ ਨੇ ਅਸਤੀਫਾ ਦੇਣ ਤੋਂ ਪਹਿਲਾਂ ਸੋਨੀਆ ਗਾਂਧੀ ਨੂੰ ਲਿਖਿਆ ਪੱਤਰ