h2>ਗਰਮੀ ਦਾ ਮੌਸਮ ਸ਼ੁਰੂ ਹੁੰਦੇ ਹੀ ਪੈਂਚਰ ਹੋਣ ਲੱਗੀਆਂ ਪੀਆਰਟੀਸੀ ਦੀਆਂ ਲਾਰੀਆਂ, ਸਵਾਰੀਆਂ ਵੀ ਪ੍ਰੇਸ਼ਾਨ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 3 ਮਾਰਚ:
ਗਰਮੀ ਦੀ ਰੁੱਤ ਅਜੇ ਸ਼ੁਰੂ ਵੀ ਨਹੀਂ ਹੋਈ ਕਿ ਪੀ ਆਰ ਟੀ ਸੀ ਦੀਆਂ ਪਟਿਆਲਾ ਮੁਹਾਲੀ ਰੂਟ ਉਪਰ ਚਲਦੀਆਂ ਬੱਸਾਂ ਆਪਣੀ ਮੰਜਿਲ ਦੇ ਅੱਧਵਾਟੇ ਹੀ ਪੈਂਚਰ ਹੋਣ ਲੱਗ ਪਈਆਂ ਹਨ, ਜਿਸ ਕਾਰਨ ਇਹਨਾਂ ਬੱਸਾਂ ਵਿਚ ਸਫਰ ਕਰਨ ਵਾਲੇ ਲੋਕਾਂ ਨੂੰ ਬਹੁਤ ਪ੍ਰੇਸ਼ਾਨ ਹੋਣਾ ਪੈਂਦਾ ਹੈ। ਅੱਜ ਸਵੇਰੇ 8.30 ਵਜੇ ਪਟਿਆਲਾ ਤੋਂ ਮੁਹਾਲੀ ਆ ਰਹੀ ਬੱਸ ਪਿੰਡ ਦੈੜੀ ਕੋਲ ਆ ਕੇ ਪੱੈਚਰ ਹੋ ਗਈ, ਜਿਸ ਕਾਰਨ ਸਵਾਰੀਆਂ ਨਾਲ ਭਰੀ ਇਸ ਬੱਸ ਵਿਚੋੱ ਸਾਰੀਆਂ ਹੀ ਸਵਾਰੀਆਂ ਨੂੰ ਉਤਾਰ ਦਿਤਾ ਗਿਆ। ਫਿਰ ਅੱਧੇ ਘੰਟੇ ਬਾਅਦ ਪਟਿਆਲਾ ਤੋੱ ਮੁਹਾਲੀ ਜਾਣ ਵਾਲੀ ਹੋਰ ਬੱਸ ਆਈ, ਜਿਸ ਵਿਚ ਪੰਜ ਸੱਤ ਸਵਾਰੀਆਂ ਹੀ ਚੜ ਸਕੀਆਂ ਕਿਉਂਕਿ ਇਹ ਬੱਸ ਵੀ ਪੂਰੀ ਤਰਾਂ ਭਰੀ ਹੋਈ ਸੀ ਅਤੇ ਲੋਕ ਇਹਨਾਂ ਬੱਸਾਂ ਦੀਆਂ ਤਾਕੀਆਂ ਵਿਚ ਹੀ ਲਮਕ ਰਹੇ ਸਨ। ਫਿਰ ਉਸ ਤੋੱ ਬਾਅਦ ਆਈ ਬੱਸ ਵਿਚ ਕੁਝ ਸਵਾਰੀਆਂ ਚੜਨ ਵਿਚ ਸਫਲ ਹੋ ਗਈਆਂ ਅਤੇ ਉਹਨਾਂ ਨੂੰ ਆਪਣਾ ਅਗਲਾ ਸਫਰ ਖੜੇ ਹੋ ਕੇ ਹੀ ਕਰਨਾ ਪਿਆ।
ਇਸ ਰੂਟ ਉਪਰ ਰੋਜ਼ਾਨਾ ਸਫਰ ਕਰਨ ਵਾਲੇ ਲੋਕਾਂ ਦਾ ਕਹਿਣਾ ਹੈ ਕਿ ਪਟਿਆਲਾ ਮੁਹਾਲੀ ਰੂਟ ਉਪਰ ਪੀ ਆਰ ਟੀ ਸੀ ਅਤੇ ਕਿਲੋਮੀਟਰ ਸਕੀਮ ਦੀਆਂ ਅਨੇਕਾਂ ਮਿਆਦ ਪੁੱਗੀਆਂ ਬੱਸਾਂ ਹੀ ਚਲ ਰਹੀਆਂ ਹਨ, ਜਿਸ ਕਾਰਨ ਇਹਨਾਂ ਬੱਸਾਂ ਵਿਚ ਸਫਰ ਕਰਨ ਵਾਲੇ ਲੋਕਾਂ ਦੀ ਜਿੰਦਗੀ ਹਰ ਵੇਲੇ ਹੀ ਖਤਰੇ ਵਿਚ ਪਈ ਰਹਿੰਦੀ ਹੈ। ਇਹਨਾਂ ਬੱਸਾਂ ਦਾ ਭਰੋਸਾ ਨਹੀਂ ਹੁੰਦਾ ਕਿ ਇਹ ਆਪਣੀ ਮੰਜਿਲ ਉਪਰ ਪਹੁੰਚ ਵੀ ਜਾਣਗੀਆਂ ਜਾਂ ਅਧ ਵਿਚਾਲੇ ਜਿਹੇ ਹੀ ਲੋਕਾਂ ਨੂੰ ਉਤਾਰ ਦੇਣਗੀਆਂ। ਇਹਨਾਂ ਬੱਸਾਂ ਵਿਚ ਸਫਰ ਕਰਨ ਵਾਲੇ ਲੋਕਾਂ ਦਾ ਕਹਿਣਾ ਹੈ ਕਿ ਪਹਿਲਾਂ ਤਾਂ ਪੀ ਆਰ ਟੀ ਸੀ ਦੇ ਅਧਿਕਾਰੀ ਇਹ ਕਹਿ ਕੇ ਆਪਣੀ ਜ਼ਿੰਮੇਵਾਰੀ ਤੋਂ ਭੱਜਦੇ ਸਨ ਕਿ ਪੰਜਾਬ ਸਰਕਾਰ ਨੇ ਪੀ ਆਰ ਟੀ ਸੀ ਦੀਆਂ ਨਵੀਂਆਂ ਬੱਸਾਂ ਲੋਕਾਂ ਨੂੰ ਯਾਤਰਾ ਕਰਵਾਉਣ ਲਈ ਭੇਜੀਆਂ ਹੋਈਆਂ ਹਨ ਪਰ ਹੁਣ ਤਾਂ ਯਾਤਰਾ ਉਪਰ ਗਈਆਂ ਹੋਈਆਂ ਸਾਰੀਆਂ ਬੱਸਾਂ ਵੀ ਵਾਪਸ ਆ ਗਈਆਂ ਹਨ, ਇਸ ਦੇ ਬਾਵਜੂਦ ਵੀ ਮੁਹਾਲੀ ਪਟਿਆਲਾ ਰੂਟ ਉਪਰ ਕੰਡਮ ਹੋਈਆਂ ਅਤੇ ਮਿਆਦ ਪੁੱਗੀਆਂ ਪੀ ਆਰ ਟੀ ਸੀ ਦੀਆਂ ਬੱਸਾਂ ਚਲ ਰਹੀਆਂ ਹਨ। ਲੋਕਾਂ ਦਾ ਕਹਿਣਾ ਹੈ ਕਿ ਇਸ ਤਰਾਂ ਲੱਗਦਾ ਹੈ ਕਿ ਜਿਵੇੱ ਪੀ ਆਰ ਟੀ ਸੀ ਦੇ ਅਧਿਕਾਰੀ ਕਿਸੇ ਵੱਡੇ ਹਾਦਸੇ ਦਾ ਇੰਤਜਾਰ ਕਰ ਰਹੇ ਹੋਣ। ਉਹਨਾਂ ਮੰਗ ਕੀਤੀ ਕਿ ਮੁਹਾਲੀ ਪਟਿਆਲਾ ਰੂਟ ਉਪਰ ਨਵੀਂਆਂ ਬੱਸਾਂ ਚਲਾਈਆਂ ਜਾਣ।

Load More Related Articles
Load More By Nabaz-e-Punjab
Load More In Problems

Check Also

ਕੂੜੇ ਦੀ ਸਮੱਸਿਆ ਲਈ ਪੰਜਾਬ ਸਰਕਾਰ ਪੂਰੀ ਤਰ੍ਹਾਂ ਜ਼ਿੰਮੇਵਾਰ: ਮੇਅਰ ਜੀਤੀ ਸਿੱਧੂ

ਕੂੜੇ ਦੀ ਸਮੱਸਿਆ ਲਈ ਪੰਜਾਬ ਸਰਕਾਰ ਪੂਰੀ ਤਰ੍ਹਾਂ ਜ਼ਿੰਮੇਵਾਰ: ਮੇਅਰ ਜੀਤੀ ਸਿੱਧੂ ਸ਼ਹਿਰ ਵਾਸੀ ਡਾਢੇ ਪ੍ਰੇਸ਼ਾਨ…