Share on Facebook Share on Twitter Share on Google+ Share on Pinterest Share on Linkedin ਕੁਰਾਲੀ ਵਿੱਚ ਰੋਜ਼ਾਨਾ ਲੱਗਦੇ ਜਾਮ ਤੋਂ ਸ਼ਹਿਰ ਵਾਸੀ ਪ੍ਰੇਸ਼ਾਨ ਰਜਨੀਕਾਂਤ ਗਰੋਵਰ ਨਬਜ਼-ਏ-ਪੰਜਾਬ ਬਿਊਰੋ, ਕੁਰਾਲੀ, 21 ਫਰਵਰੀ: ਸਥਾਨਕ ਸ਼ਹਿਰ ਵਿਚੋਂ ਗੁਜਰਦੇ ਨੈਸ਼ਨਲ ਹਾਈਵੇ ‘21 ਤੇ ਬਣੇ ਪੁੱਲ ਤੇ ਰੋਜ਼ਾਨਾ ਹੋਣ ਵਾਲੇ ਹਾਦਸਿਆਂ ਕਾਰਨ ਸ਼ਹਿਰ ਅੰਦਰ ਜਾਮ ਵਾਲੀ ਸਥਿਤੀ ਬਣੀ ਰਹਿੰਦੀ ਹੈ ਜਿਸ ਕਾਰਨ ਲੋਕਾਂ ਨੂੰ ਭਾਰੀ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ। ਜਿਕਰਯੋਗ ਹੈ ਕਿ ਲਗਭਗ ਇੱਕ ਦਹਾਕਾ ਪਹਿਲਾਂ ਸ਼ਹਿਰ ਵਿਚੋਂ ਗੁਜਰਦੇ ਨੈਸ਼ਨਲ ਹਾਈਵੇਅ ਅਤੇ ਸ਼ਹਿਰ ਅੰਦਰ ਰੇਲਵੇ ਲਾਈਨ ਤੇ ਇੱਕ ਪੁੱਲ ਦਾ ਨਿਰਮਾਣ ਕੀਤਾ ਗਿਆ ਸੀ ਜੋ ਬਹੁਤ ਤੰਗ ਹੈ ਇਸ ਪੁਲ ਤੇ ਰੋਜ਼ਾਨਾ ਹੋਣ ਵਾਲੇ ਸੜਕ ਹਾਦਸੇ ਲੋਕਾਂ ਲਈ ਮੁਸੀਬਤ ਬਣਦੇ ਹਨ। ਉਸ ਵੇਲੇ ਦੀ ਸਰਕਾਰ ਨੇ ਬਹੁਤ ਤੰਗ ਪੁੱਲ ਦਾ ਨਿਰਮਾਣ ਕਰਵਾਇਆ ਸੀ ਜਿਸ ਕਾਰਨ ਜਿਥੇ ਹਜ਼ਾਰਾਂ ਲੋਕ ਇਸ ਪੁਲ ਤੇ ਹੋਏ ਸੜਕੀ ਹਾਦਸਿਆਂ ਕਾਰਨ ਜਖਮੀ ਹੋਏ ਉਥੇ ਸੈਂਕੜੇ ਘਰਾਂ ਦੇ ਚਿਰਾਗ ਵੀ ਬੁਝ ਗਏ ਜਿਸ ਬਾਰੇ ਸਰਕਾਰ ਤੇ ਪ੍ਰਸ਼ਾਸਨ ਦੀ ਚੁੱਪੀ ਸਵਾਲੀਆ ਨਿਸ਼ਾਨ ਖੜੇ ਕਰਦੀ ਹੈ। ਇਸ ਪੁਲ ਤੇ ਹੋਣ ਵਾਲੇ ਸੜਕ ਹਾਦਸਿਆਂ ਕਾਰਨ ਰੋਜ਼ਾਨਾਂ ਕੋਈ ਛੋਟਾ-ਵੱਡਾ ਸੜਕ ਹਾਦਸਾ ਵਾਪਰ ਜਾਂਦਾ ਹੈ ਜਿਸ ਕਾਰਨ ਸੜਕ ਦੇ ਦੋਨੋ ਪਾਸੇ ਲੰਮੀਆਂ ਲੰਮੀਆਂ ਕਤਾਰਾਂ ਲੱਗ ਜਾਂਦੀਆਂ ਹਨ ਤੇ ਵਾਹਨ ਚਾਲਕ ਇੱਕ ਦੂਸਰੇ ਤੋਂ ਪਹਿਲਾਂ ਨਿਕਲਣ ਦੀ ਤੱਕ ਵਿਚ ਜਾਮ ਦੀ ਸਥਿਤੀ ਨੂੰ ਹੋਰ ਵੀ ਗੰਭੀਰ ਬਣਾ ਦਿੰਦੇ ਹਨ ਅਤੇ ਇਸ ਥਾਂ ਤੇ ਚਾਰ ਚਾਰ ਲਾਈਨਾਂ ਲੱਗ ਜਾਂਦੀਆਂ ਹਨ ਜਿਸ ਕਾਰਨ ਦੋ ਪਹੀਆ ਵਾਹਨ ਚਾਲਕ ਵੀ ਜਾਮ ਵਿਚ ਫਸਕੇ ਰਹਿ ਜਾਂਦੇ ਹਨ। ਬੇਸ਼ਕ ਟਰੈਫਿਕ ਪੁਲਿਸ ਦੇ ਇੰਚਾਰਜ ਰਜਿੰਦਰ ਸਿੰਘ ਅਤੇ ਥਾਣਾ ਕੁਰਾਲੀ ਦੇ ਐਸਐਚਓ ਇਨ੍ਹਾਂ ਜਾਮਾ ਨੂੰ ਖੁਲਵਾਉਣ ਲਈ ਦਿਨ ਰਾਤ ਮੁਸ਼ੱਕਤ ਕਰਦੇ ਹਨ ਪਰ ਕਾਹਲੇ ਲੋਕ ਪੁਲਿਸ ਦੀ ਵੀ ਪ੍ਰਵਾਹ ਨਹੀਂ ਕਰਦੇ। ਇਸ ਸਮੱਸਿਆ ਦੇ ਹੱਲ ਲਈ ਸ਼ਹਿਰ ਦੇ ਬਾਹਰੋਂ ਬਾਈਪਾਸ ਦਾ ਨਿਰਮਾਣ ਜੋਰਾਂ ਤੇ ਚੱਲ ਰਿਹਾ ਹੈ ਅਗਰ ਇਹੋ ਬਾਈਪਾਸ ਦਾ ਨਿਰਮਾਣ ਦਹਾਕਾ ਪਹਿਲਾ ਹੋ ਜਾਂਦਾ ਤਾਂ ਇਸ ਥਾਂ ਨਾ ਤਾਂ ਲੋਕ ਅਜਾਂਈ ਜਾਨ ਗਵਾਉਂਦੇ ਤੇ ਨਾਲ ਹੀ ਜਖਮੀ ਹੋ ਕੇ ਨਕਾਰਾ ਨਾ ਹੁੰਦੇ। ਇਸ ਸਬੰਧੀ ਗਲਬਾਤ ਕਰਦਿਆਂ ਯੂਥ ਆਗੂ ਲੱਕੀ ਕਲਸੀ ਨੇ ਕਿਹਾ ਕਿ ਅਗਰ ਜਿਸ ਸਮੇਂ ਸ਼ਹਿਰ ਵਿਚ ਪੁਲ ਬਣਾਕੇ ਸ਼ਹਿਰ ਨੂੰ ਦੋ ਹਿੱਸਿਆਂ ਵਿੱਚ ਵੰਡਿਆ ਗਿਆ ਸੀ ਉਸੇ ਸਮੇਂ ਬਾਈਪਾਸ ਬਣਾ ਦਿੱਤਾ ਜਾਂਦਾ ਤਾਂ ਇੰਨੀਆਂ ਪ੍ਰੇਸ਼ਾਨੀਆਂ ਲੋਕਾਂ ਨੂੰ ਨਾ ਆਉਂਦੀਆਂ। ਇਸ ਸਬੰਧੀ ਗਲਬਾਤ ਕਰਦਿਆਂ ਸ਼੍ਰੋਮਣੀ ਅਕਾਲੀ ਦਲ ਆਗੂ ਰਣਜੀਤ ਸਿੰਘ ਗਿੱਲ ਨੇ ਕਿਹਾ ਕਿ ਕੁਰਾਲੀ ਵਿਚ ਬਾਈਪਾਸ ਦਾ ਕੰਮ ਜੋਰਾਂ ਤੇ ਚੱਲ ਰਿਹਾ ਹੈ ਤੇ ਕੁਝ ਸਮੇਂ ਵਿੱਚ ਇਹ ਮੁਕੰਮਲ ਹੋ ਜਾਵੇਗਾ ਤੇ ਸ਼ਹਿਰ ਵਿਚ ਜਾਮ ਦੀ ਸਮੱਸਿਆ ਦਾ ਪੁਖਤਾ ਹੱਲ ਹੋ ਜਾਵੇਗਾ।
ਮੰਤਰੀ ਮੰਡਲ ਨੇ ਲਖੀਮਪੁਰ ਖੀਰੀ ਘਟਨਾ ਵਿਚ ਜਾਨਾਂ ਗੁਆ ਚੁੱਕੇ ਕਿਸਾਨਾਂ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਦੋ ਮਿੰਟ ਦਾ ਮੌਨ ਰੱਖਿਆ
ਬੀਤੇ ਪੰਜ ਮਹੀਨਿਆਂ ਵਿਚ ਵਾਪਰੀਆਂ ਸਿਆਸੀ ਘਟਨਾਵਾਂ ਨਾਲ ਦੁੱਖ ਪਹੁੰਚਿਆ-ਕੈਪਟਨ ਅਮਰਿੰਦਰ ਸਿੰਘ ਨੇ ਅਸਤੀਫਾ ਦੇਣ ਤੋਂ ਪਹਿਲਾਂ ਸੋਨੀਆ ਗਾਂਧੀ ਨੂੰ ਲਿਖਿਆ ਪੱਤਰ