Share on Facebook Share on Twitter Share on Google+ Share on Pinterest Share on Linkedin ਵਾਟਰ ਸਪਲਾਈ ਲਾਈਨ ਪੁੱਟਣ ਕਾਰਨ ਬੀਐਸਐਨਐਲ ਦੀਆਂ ਤਾਰਾਂ ਕੱਟੀਆਂ, ਸਪਲਾਈ ਠੱਪ ਲੋਕਾਂ ਵੱਲੋਂ ਕੀਤੇ ਗਏ ਨਾਜਾਇਜ਼ ਕਬਜ਼ਿਆਂ ਕਾਰਨ ਹੁੰਦੇ ਹਨ ਲੋਕ ਪਰੇਸ਼ਾਨ: ਕੌਂਸਲਰ ਜਸਬੀਰ ਸਿੰਘ ਮਣਕੂ ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 20 ਫਰਵਰੀ: ਸਥਾਨਕ ਫੇਜ਼-11 ਵਿੱਚ ਪਾਣੀ ਦੀ ਸਪਲਾਈ ਪਾਈਪਾਂ ਪਾਉਣ ਲਈ ਕੀਤੇ ਜਾ ਰਹੇ ਕੰਮ ਦੌਰਾਨ ਜੇਸੀਬੀਮਸ਼ੀਨ ਨਾਲ ਕੀਤੀ ਜਾ ਰਹੀ ਪੁਟਾਈ ਦੌਰਾਨ ਇਸ ਖੇਤਰ ਵਿੱਚ ਪਾਈਆਂ ਬੀਐਸ਼ ਐਨਐਲ਼ ਦੀਆਂ ਤਾਰਾਂ ਨੁਕਸਾਨੀਆਂ ਗਈਆਂ। ਜਿਸ ਕਾਰਨ ਇਸ ਖੇਤਰ ਵਿੱਚ ਬੀਐਸ਼ ਐਨਐਲ ਦੀ ਸਪਲਾਈ ਠੱਪ ਹੋਣ ਕਾਰਨ ਖਪਤਕਾਰ ਪਰੇਸ਼ਾਨ ਹੁੰਦੇ ਰਹੇ। ਪ੍ਰਾਪਤ ਜਾਣਕਾਰੀ ਅਨੁਸਾਰ ਫੇਜ਼-11 ਵਿੱਚ 1440 ਬਲਾਕ ਦੇ ਸਾਹਮਣੇ ਪੀਣ ਵਾਲੇ ਪਾਣੀ ਦੀ ਸਪਲਾਈ ਲਈ ਪਾਈਪ ਲਾਈਨ ਪਾਉਣ ਵਾਲੇ ਠੇਕੇਦਾਰ ਵਲੋਂ ਜੇਸੀਬੀਮਸ਼ੀਨ ਨਾਲ ਕੀਤੀ ਜਾ ਰਹੀ ਖੁਦਾਈ ਦੌਰਾਨ ਇੱਥੇ ਜ਼ਮੀਨ ਵਿੱਚ ਪਹਿਲਾਂ ਪਾਈਆਂ ਬੀਐਸ਼ ਐਨਐਲ ਦੀਆਂ ਤਾਰਾਂ ਕੱਟੀਆਂ ਗਈਆਂ। ਮੌਕੇ ਤੇ ਹਾਜ਼ਰ ਬੀਐਸਐਨਐਲ ਦੇ ਐਸਡੀਓ ਸ੍ਰੀ ਅਜੈ ਕੁਮਾਰ ਨੇ ਦੱਸਿਆ ਕਿ ਉਨ੍ਹਾਂ ਵਲੋਂ ਇਸ ਸਬੰਧੀ ਉੱਚ ਅਧਿਕਾਰੀਆਂ ਨੂੰ ਰਿਪਰੋਟ ਦਿੱਤੀ ਜਾ ਰਹੀ ਹੈ। ਸੰਪਰਕ ਕਰਨ ’ਤੇ ਵਾਰਡ ਦੇ ਕੌਂਸਲਰ ਜਸਬੀਰ ਸਿੰਘ ਮਣਕੂ ਨੇ ਦੱਸਿਆ ਕਿ ਵਾਰਡ ਦੇ ਵਸਨੀਕਾਂ ਦੀ ਪੀਣ ਵਾਲੇ ਪਾਣੀ ਦੀ ਸਪਲਾਈ ਵਾਸਤੇ ਇਥੇ ਪਾਈਪ ਲਾਈਨ ਪਾਈ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਕੁਆਟਰਾਂ ਵਿੱਚ ਕੁਝ ਲੋਕਾਂ ਵਲੋਂ ਜਿਥੇ ਅਣਅਧਿਕਾਰਤ ਤੌਰ ਤੇ ਦੁਕਾਨਾਂ ਚਲਾਈਆਂ ਜਾ ਰਹੀਆਂ ਹਨ। ਉਥੇ ਉਹਨਾਂ ਵਲੋਂ ਸੜਕ ਦੀ ਚਾਰ ਚਾਰ ਫੁਟ ਦੀ ਥਾਂ ਤੇ ਨਾਜ਼ਾਇਜ ਕਬਜੇ ਕੀਤੇ ਹੋਏ ਹਨ ਇਸ ਕਾਰਨ ਪਾਈਪ ਪਾਉਣ ਦਾ ਕੰਮ ਪ੍ਰਭਾਵਿਤ ਹੋ ਰਿਹਾ ਹੈ। ਉਹਨਾਂ ਕਿਹਾ ਕਿ ਇਹਨਾਂ ਨਾਜ਼ਾਇਜ ਕਬਜਿਆਂ ਕਾਰਨ ਜਿਥੇ ਆਮ ਲੋਕਾਂ ਨੂੰ ਪਰੇਸ਼ਾਨ ਹੋਣਾ ਪੈਂਦਾ ਹੈ ਉਥੇ ਇਸ ਕਾਰਨ ਇਥੇ ਪਾਈਪ ਲਾਈਨ ਦਾ ਕੰਮ ਵੀ ਠੀਕ ਢੰਗ ਨਾਲ ਹੋਣ ਵਿੱਚ ਰੁਕਾਵਟ ਆ ਰਹੀ ਹੈ।
ਮੰਤਰੀ ਮੰਡਲ ਨੇ ਲਖੀਮਪੁਰ ਖੀਰੀ ਘਟਨਾ ਵਿਚ ਜਾਨਾਂ ਗੁਆ ਚੁੱਕੇ ਕਿਸਾਨਾਂ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਦੋ ਮਿੰਟ ਦਾ ਮੌਨ ਰੱਖਿਆ
ਬੀਤੇ ਪੰਜ ਮਹੀਨਿਆਂ ਵਿਚ ਵਾਪਰੀਆਂ ਸਿਆਸੀ ਘਟਨਾਵਾਂ ਨਾਲ ਦੁੱਖ ਪਹੁੰਚਿਆ-ਕੈਪਟਨ ਅਮਰਿੰਦਰ ਸਿੰਘ ਨੇ ਅਸਤੀਫਾ ਦੇਣ ਤੋਂ ਪਹਿਲਾਂ ਸੋਨੀਆ ਗਾਂਧੀ ਨੂੰ ਲਿਖਿਆ ਪੱਤਰ