Share on Facebook Share on Twitter Share on Google+ Share on Pinterest Share on Linkedin ਗੁਰਦੁਆਰਾ ਸਿੰਘ ਸਭਾ ਤਿਊੜ ਵਿੱਚ ਭਗਤ ਰਵਿਦਾਸ ਜੀ ਦੇ ਪ੍ਰਕਾਸ਼ ਪੁਰਬ ਸਬੰਧੀ ਗੁਰਮਤਿ ਸਮਾਗਮ ਭੁਪਿੰਦਰ ਸਿੰਗਾਰੀਵਾਲ ਨਬਜ਼-ਏ-ਪੰਜਾਬ ਬਿਊਰੋ, ਨਵਾਂ ਗਰਾਓਂ, 12 ਫਰਵਰੀ: ਇੱਥੋਂ ਦੇ ਨੇੜਲੇ ਪਿੰਡ ਤਿਊੜ੍ਹ ਸਥਿਤ ਗੁਰਦੁਆਰਾ ਸਿੰਘ ਸਭਾ ਵਿਖੇ ਭਗਤ ਰਵਿਦਾਸ ਜੀ ਦੇ ਪ੍ਰਕਾਸ਼ ਪੁਰਬ ਸਬੰਧੀ ਕਰਵਾਏ ਗੁਰਮਤਿ ਸਮਾਗਮ ਦੌਰਾਨ ਸ੍ਰੀ ਆਖੰਡ ਪਾਠ ਸਾਹਿਬ ਜੀ ਦੇ ਭੋਗ ਉਪਰੰਤ ਭਾਈ ਮਨਜੀਤ ਸਿੰਘ ਅਧਰੇੜਾਂ ਵੱਲੋਂ ਅਤੇ ਗਿਆਨੀ ਸਾਧੂ ਸਿੰਘ ਪ੍ਰਵਾਨਾ ਦੇ ਢਾਡੀ ਜਥੇ ਵੱਲੋਂ ਸੰਗਤਾਂ ਨੂੰ ਕੀਰਤਨ ਅਤੇ ਭਗਤ ਜੀ ਦੀ ਜੀਵਨੀ ਸਬੰਧੀ ਇਤਿਹਾਸ ਸ੍ਰਵਣ ਕਰਵਾਇਆਂ ਗਿਆ। ਇਸ ਦੌਰਾਨ ਹਾਜ਼ਰੀ ਭਰਨ ਪੁੱਜੇ ‘ਆਪ’ ਦੇ ਹਲਕਾ ਉਮੀਦਵਾਰ ਕੰਵਰ ਸਿੰਘ ਸੰਧੂ ਨੇ ਸੰਬੋਧਨ ਕਰਦਿਆਂ ਕਿਹਾ ਕਿ ਸਾਡੇ ਵੱਲੋਂ ਨੂੰ ਭਗਤ ਰਵਿਦਾਸ ਜੀ ਦੁਆਰਾ ਬਾਣੀ ਦੇ ਕੀਤੇ ਉਪਦੇਸ਼ ਨੂੰ ਸਮਝਕੇ ਜੀਵਨ ’ਚ ਕਮਾਇਆ ਹੀ ਅਸੀਂ ਉਨ੍ਹਾਂ ਦੇ ਸਰਧਾਲੂ ਬਣਨ ਦੇ ਹੱਕਦਾਰ ਹੋ ਸਕਦੇ ਹਾ। ਇਸ ਮੌਕੇ ਜਸਟਿਸ ਬਚਿੱਤਰ ਸਿੰਘ ਟਿਵਾਣਾਂ, ਜਗਦੇਵ ਸਿੰਘ ਮਲੋਆ, ਚੰਦਰ ਸ਼ੇਖ਼ਰ ਬਾਵਾ, ਹਰੀਸ਼ ਕੌਸ਼ਲ, ਪ੍ਰਧਾਨ ਅਜੈਬ ਸਿੰਘ, ਸਰਪੰਚ ਬਲਜੀਤ ਕੌਰ, ਸਕਿੰਦਰ ਸਿੰਘ, ਰਣਧੀਰ ਸਿੰਘ, ਰਣਜੀਤ ਸਿੰਘ, , ਅਮਰ ਸਿੰਘ, ਬਲਜਿੰਦਰ ਸਿੰਘ, ਸਵਰਨ ਸਿੰਘ, ਸੁੱਚਾ ਸਿੰਘ ਆਦਿ ਮੋਹਤਵਰ ਤੇ ਪ੍ਰਬੰਧਕ ਵੀ ਹਾਜ਼ਿਰ ਸਨ।
ਮੰਤਰੀ ਮੰਡਲ ਨੇ ਲਖੀਮਪੁਰ ਖੀਰੀ ਘਟਨਾ ਵਿਚ ਜਾਨਾਂ ਗੁਆ ਚੁੱਕੇ ਕਿਸਾਨਾਂ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਦੋ ਮਿੰਟ ਦਾ ਮੌਨ ਰੱਖਿਆ
ਬੀਤੇ ਪੰਜ ਮਹੀਨਿਆਂ ਵਿਚ ਵਾਪਰੀਆਂ ਸਿਆਸੀ ਘਟਨਾਵਾਂ ਨਾਲ ਦੁੱਖ ਪਹੁੰਚਿਆ-ਕੈਪਟਨ ਅਮਰਿੰਦਰ ਸਿੰਘ ਨੇ ਅਸਤੀਫਾ ਦੇਣ ਤੋਂ ਪਹਿਲਾਂ ਸੋਨੀਆ ਗਾਂਧੀ ਨੂੰ ਲਿਖਿਆ ਪੱਤਰ