Share on Facebook Share on Twitter Share on Google+ Share on Pinterest Share on Linkedin ਪਿੰਡ ਸੋਹਾਣਾ ਵਿੱਚ ਬਦਬੂਦਾਰ ਪਾਣੀ ਦੀ ਸਪਲਾਈ ਜਾਰੀ, ਬੀਮਾਰ ਲੋਕਾਂ ਦੀ ਗਿਣਤੀ ਵਿੱਚ ਵਾਧਾ ਡਾ. ਸੰਗੀਤਪਾਲ ਦੇ ਹੁਕਮਾਂ ’ਤੇ ਆਸਾਂ ਵਰਕਰਾਂ ਨੇ ਸੋਹਾਣਾ ਵਿੱਚ ਘਰ ਘਰ ਜਾ ਕੇ ਕੀਤਾ ਸਰਵੇ, ਦਸਤ ਉਲਟੀਆਂ ਦੇ ਕਈ ਮਰੀਜ਼ ਮਿਲੇ ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 11 ਫਰਵਰੀ: ਸਾਹਿਬਜ਼ਾਦਾ ਅਜੀਤ ਸਿੰਘ ਨਗਰ ਦੀ ਬਿਲਕੁਲ ਜੂਹ ਵਿੱਚ ਵਸਦੇ ਪਿੰਡ ਸੋਹਾਣਾ ਵਿੱਚ ਦਸਤ-ਉਲਟੀਆਂ ਦੇ ਮਰੀਜ਼ਾਂ ਦੀ ਗਿਣਤੀ ਵਿੱਚ ਲਗਾਤਾਰ ਵਾਧਾ ਹੋ ਰਿਹਾ ਹੈ। ਅੱਜ ਵੀ ਦਸਤ ਉਲਟੀਆਂ ਤੋਂ ਪੀੜਤ ਕਈ ਨਵੇਂ ਮਰੀਜ਼ ਸਾਹਮਣੇ ਆਏ ਹਨ। ਜਿਨ੍ਹਾਂ ਨੂੰ ਸਿਵਲ ਡਿਸਪੈਂਸਰੀ ਸੋਹਾਣਾ ’ਚੋਂ ਦਵਾਈ ਦਿੱਤੀ ਗਈ ਹੈ। ਇਸੇ ਦੌਰਾਨ ਆਸਾਂ ਵਰਕਰਾਂ ਵੱਲੋਂ ਘਰ ਘਰ ਜਾ ਕੇ ਕੀਤੇ ਸਰਵੇ ਦੌਰਾਨ ਵੀ ਪੇਚਸ਼ ਤੋਂ ਪੀੜਤ ਕਈ ਮਰੀਜ਼ਾਂ ਬਾਰੇ ਮੁੱਢਲੀ ਜਾਣਕਾਰੀ ਹਾਸਲ ਕਰਕੇ ਉਸ ਦੀ ਰਿਪੋਰਟ ਸਿਵਲ ਡਿਸਪੈਂਸਰੀ ਦੀ ਇੰਚਾਰਜ ਡਾਕਟਰ ਸੰਗੀਤਪਾਲ ਨੂੰ ਦਿੱਤੀ। ਉਧਰ, ਡਾਕਟਰ ਸੰਗੀਤਪਾਲ ਨੇ ਅੱਜ ‘ਨਬਜ਼-ਏ-ਪੰਜਾਬ’ ਨਾਲ ਵਿਸ਼ੇਸ਼ ਗੱਲਬਾਤ ਦੌਰਾਨ ਦੱਸਿਆ ਕਿ ਪਿਛਲੇ ਕਈ ਦਿਨਾਂ ਤੋਂ ਪਿੰਡ ਵਿੱਚ ਦੂਸ਼ਿਤ ਪਾਣੀ ਪੀਣ ਕਾਰਨ ਕਾਫੀ ਲੋਕ ਦਸਤ ਉਲਟੀਆਂ ਦੀ ਬੀਮਾਰੀਆਂ ਤੋਂ ਪੀੜਤ ਹਨ। ਉਨ੍ਹਾਂ ਦੱਸਿਆ ਕਿ ਅੱਜ ਵੀ ਦਸਤ ਉਲਟੀਆਂ ਤੋਂ ਪੀੜਤ ਕਈ ਮਰੀਜ਼ਾਂ ਦਾ ਚੈੱਕਅਪ ਕੀਤਾ ਗਿਆ ਹੈ ਅਤੇ ਉਨ੍ਹਾਂ ਨੂੰ ਮੁਫ਼ਤ ਦਵਾਈਆਂ ਗਈਆਂ ਹਨ। ਉਨ੍ਹਾਂ ਪਿੰਡ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਘਰਾਂ ਵਿੱਚ ਸਪਲਾਈ ਹੋ ਰਹੇ ਪਾਣੀ ਨੂੰ ਹਮੇਸ਼ਾਂ ਉਬਾਲ ਕੇ ਹੀ ਪੀਣ ਅਤੇ ਘਰਾਂ ਅਤੇ ਹੋਰ ਆਲੇ ਦੁਆਲੇ ਸਾਫ਼ ਸਫ਼ਾਈ ਰੱਖੀ ਜਾਵੇ। ਉਨ੍ਹਾਂ ਦੱਸਿਆ ਕਿ ਅੱਜ ਆਸਾਂ ਵਰਕਰਾਂ ਦੀ ਟੀਮ ਵੱਲੋਂ ਸੋਹਾਣਾ ਦੇ ਪ੍ਰਭਾਵਿਤ ਮੁਹੱਲਿਆਂ ਵਿੱਚ ਘਰ ਘਰ ਜਾ ਕੇ ਸਰਵੇ ਕੀਤਾ ਗਿਆ ਹੈ। ਇਸ ਦੌਰਾਨ ਪੇਚਸ਼ ਤੋਂ ਪੀੜਤ ਕਈ ਮਰੀਜ਼ ਮਿਲੇ ਹਨ। ਇਹੀ ਨਹੀਂ ਇੱਕ ਘਰ ਵਿੱਚ ਜੀਅ ਇਸ ਬੀਮਾਰੀ ਤੋਂ ਪੀੜਤ ਹਨ ਪਰ ਉਹ ਦਵਾਈ ਲੈਣ ਲਈ ਡਿਸਪੈਂਸਰੀ ਵਿੱਚ ਨਹੀਂ ਹੈ। ਸ਼ਾਇਦ ਉਨ੍ਹਾਂ ਨੇ ਕਿਤੇ ਬਾਹਰੋਂ ਦਵਾਈ ਬੂਟੀ ਲਈ ਹੋਵੇਗੀ। ਉਨ੍ਹਾਂ ਦੱਸਿਆ ਕਿ ਸਰਵੇ ਤੋਂ ਬਾਅਦ ਆਸਾਂ ਵਰਕਰਾਂ ਨਾਲ ਡਿਸਪੈਂਸਰੀ ਵਿੱਚ ਮੀਟਿੰਗ ਕਰਕੇ ਸਮੁੱਚੇ ਹਾਲਾਤਾਂ ਦਾ ਜਾਇਜ਼ਾ ਲਿਆ ਗਿਆ ਹੈ। ਉਨ੍ਹਾਂ ਦੱਸਿਆ ਕਿ ਸੋਮਵਾਰ ਨੂੰ ਦੁਬਾਰਾ ਪਿੰਡ ਵਾਸੀਆਂ ਦਾ ਚੈੱਕਅਪ ਕੀਤਾ ਜਾਵੇਗਾ। ਉਧਰ, ਦੂਜੇ ਪਾਸੇ ਵਾਟਰ ਸਪਲਾਈ ਤੇ ਸੈਨੀਟੇਸ਼ਨ ਵਿਭਾਗ ਦੇ ਐਸਡੀਓ ਗੁਰਪ੍ਰੀਤ ਸਿੰਘ ਬਰਾੜ ਨੇ ਦੱਸਿਆ ਕਿ ਇਤਿਹਾਸਕ ਨਗਰ ਸੋਹਾਣਾ ਵਿੱਚ ਹੁਣ ਪਾਣੀ ਸਪਲਾਈ ਬਿਲਕੁਲ ਦਰੁਸਤ ਹੈ। ਪਾਣੀ ਵਿੱਚ ਕਲੋਰੀਨ ਦੀਆਂ ਗੋਲੀਆਂ ਮਿਲਾ ਕੇ ਪਾਣੀ ਸਪਲਾਈ ਕੀਤਾ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਸਿਵਲ ਡਿਸਪੈਂਸਰੀ ਦੀ ਡਾਕਟਰ ਵੱਲੋਂ ਜਿਨ੍ਹਾਂ ਘਰਾਂ ਵਿੱਚ ਦੂਸ਼ਿਤ ਪਾਣੀ ਬਾਰੇ ਦੱਸਿਆ ਸੀ ਕਿ ਉਨ੍ਹਾਂ ਘਰਾਂ ਵਿੱਚ ਪੀਣ ਵਾਲੇ ਪਾਣੀ ਨੂੰ ਚੈੱਕ ਕੀਤਾ ਗਿਆ ਹੈ ਅਤੇ ਪਾਣੀ ਬਿਲਕੁਲ ਠੀਕ ਸੀ। ਉਨ੍ਹਾਂ ਦੱਸਿਆ ਕਿ ਵਿਭਾਗ ਵੱਲੋਂ ਮੁੱਢਲੀ ਜਾਂਚ ਤੋਂ ਬਾਅਦ ਕਈ ਘਰਾਂ ਦੇ ਪਾਣੀ ਦੇ ਕੁਨੈਕਸ਼ਨ ਸ਼ਿਫ਼ਟ ਕੀਤੇ ਗਏ ਹਨ। ਉਨ੍ਹਾਂ ਕਿਹਾ ਕਿ ਇਸ ਦੇ ਬਾਵਜੂਦ ਜੇਕਰ ਕਿਤੇ ਕੋਈ ਦਿੱਕਤ ਹੈ ਤਾਂ ਉਸ ਨੂੰ ਜਲਦੀ ਹੱਲ ਕਰ ਦਿੱਤਾ ਜਾਵੇਗਾ।
ਮੰਤਰੀ ਮੰਡਲ ਨੇ ਲਖੀਮਪੁਰ ਖੀਰੀ ਘਟਨਾ ਵਿਚ ਜਾਨਾਂ ਗੁਆ ਚੁੱਕੇ ਕਿਸਾਨਾਂ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਦੋ ਮਿੰਟ ਦਾ ਮੌਨ ਰੱਖਿਆ
ਬੀਤੇ ਪੰਜ ਮਹੀਨਿਆਂ ਵਿਚ ਵਾਪਰੀਆਂ ਸਿਆਸੀ ਘਟਨਾਵਾਂ ਨਾਲ ਦੁੱਖ ਪਹੁੰਚਿਆ-ਕੈਪਟਨ ਅਮਰਿੰਦਰ ਸਿੰਘ ਨੇ ਅਸਤੀਫਾ ਦੇਣ ਤੋਂ ਪਹਿਲਾਂ ਸੋਨੀਆ ਗਾਂਧੀ ਨੂੰ ਲਿਖਿਆ ਪੱਤਰ