Share on Facebook Share on Twitter Share on Google+ Share on Pinterest Share on Linkedin ਕਾਂਗਰਸ ਸਰਕਾਰ ਆਉਣ ’ਤੇ ਨੌਜਵਾਨਾਂ ਨੂੰ ਵਿਦਿਅਕ ਯੋਗਤਾ ਮੁਤਾਬਕ ਰੁਜ਼ਗਾਰ ਦਿੱਤਾ ਜਾਵੇਗਾ: ਜਗਮੋਹਨ ਕੰਗ ਆਉਣ ਵਾਲੇ ਸਮੇਂ ਗ਼ਰੀਬ ਲੋਕਾਂ ਦੀ ਸੁਵਿਧਾ ਲਈ ਪੀਲੇ ਨੀਲੇ ਕਾਰਡ ਬਣਾਏ ਜਾਣਗੇ: ਜੈਲਦਾਰ ਚੈੜੀਆਂ ਰਜਨੀਕਾਂਤ ਗਰੋਵਰ ਨਬਜ਼-ਏ-ਪੰਜਾਬ ਬਿਊਰੋ, ਕੁਰਾਲੀ, 1 ਫਰਵਰੀ: ਇੱਥੋਂ ਦੇ ਵਾਰਡ ਨੰਬਰ-1, 2, 3, 11 ਤੇ 15 ਵਿੱਚ ਚੋਣ ਜਲਸਿਆਂ ਨੂੰ ਸੰਬੋਧਨ ਕਰਦਿਆਂ ਕਾਂਗਰਸ ਦੇ ਉਮੀਦਵਾਰ ਜਗਮੋਹਨ ਸਿੰਘ ਕੰਗ ਨੇ ਲੋਕਾਂ ਨੂੰ ਅਕਾਲੀ ਸਰਕਾਰ ਦੇ ਝੂਠੇ ਵਾਅਦਿਆਂ ਵਿੱਚ ਨਾ ਫਸਣ ਦੀ ਅਪੀਲ ਕਰਦਿਆਂ ਕਾਂਗਰਸ ਦੀ ਸਰਕਾਰ ਆਉਣ ਤੇ ਹਰ ਕਾਬਿਲ ਨੌਜਵਾਨ ਨੂੰ ਨੌਕਰੀ ਮੁਹੱਈਆ ਕਰਵਾਈ ਜਾਵੇਗੀ। ਜੈਲਦਾਰ ਸਤਵਿੰਦਰ ਸਿੰਘ ਚੈੜੀਆਂ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਲੋਕਾਂ ਦੇ ਦਿਲਾਂ ‘ਚ ਝੂਠਾ ਡਰ ਪੈਦਾ ਕਰ ਰਹੀ ਹੈ ਕਿ ਕਾਂਗਰਸ ਸਰਕਾਰ ਦਾਲ ਰੋਟੀ ਸਕੀਮ ਬੰਦ ਕਰਨਾ ਚਾਹੁੰਦੀ ਹੈ ਪਰ ਕਾਂਗਰਸ ਸਰਕਾਰ ਆਉਂਦੇ ਹੀ ਪੀਲੇ ਨੀਲੇ ਕਾਰਡਾਂ ‘ਤੇ ਦਾਲ ਅਨਾਜ ਦੇ ਨਾਲ ਨਾਲ ਹੋਰ ਵਸਤੂਆਂ ਵੀ ਦਿੱਤੀਆਂ ਜਾਣਗੀਆਂ। ਇਸ ਦੌਰਾਨ ਵਾਰਡ ਨੰਬਰ 15 ਵਿਖੇ ਜੈਲਦਾਰ ਸਤਵਿੰਦਰ ਸਿੰਘ ਚੈੜੀਆਂ, ਦਿਨੇਸ਼ ਗੌਤਮ ਤੇ ਮੋਨੂੰ ਸੂਦ ਵੱਲੋਂ ਕੰਗ ਨੂੰ ਲੱਡੂਆਂ ਨਾਲ ਤੋਲਿਆ ਗਿਆ। ਇਸ ਮੌਕੇ ਬਲਕਾਰ ਸਿੰਘ ਭੰਗੂ, ਕਮਲਜੀਤ ਸਿੰਘ ਚਾਵਲਾ, ਹੈਪੀ ਧੀਮਾਨ, ਰਾਕੇਸ਼ ਕਾਲੀਆ, ਚਰਨਜੀਤ ਭੱਟੀ, ਬਹਾਦਰ ਸਿੰਘ ਓ.ਕੇ, ਰੋਮੀ ਕੰਗ, ਰਾਜੇਸ਼ ਕੁਮਾਰ, ਜਸਵਿੰਦਰ ਸਿੰਘ ਗੋਲਡੀ, ਰਮਾਕਾਂਤ ਕਾਲੀਆ, ਰਘਵੀਰ ਸਿੰਘ, ਅਮਰ ਸਿੰਘ ਬੰਗੜ, ਰਣਧੀਰ ਸਿੰਘ, ਪਰਮਾਤਮਾ ਸਿੰਘ ਕੈਂਥ, ਸੋਮਨਾਥ ਵਰਮਾ, ਹਰਿੰਦਰ ਧੀਮਾਨ ਸਮੇਤ ਵੱਡੀ ਗਿਣਤੀ ਵਿਚ ਕਾਂਗਰਸੀ ਵਰਕਰ ਅਤੇ ਅਹੁਦੇਦਾਰ ਹਾਜ਼ਰ ਸਨ।
ਮੰਤਰੀ ਮੰਡਲ ਨੇ ਲਖੀਮਪੁਰ ਖੀਰੀ ਘਟਨਾ ਵਿਚ ਜਾਨਾਂ ਗੁਆ ਚੁੱਕੇ ਕਿਸਾਨਾਂ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਦੋ ਮਿੰਟ ਦਾ ਮੌਨ ਰੱਖਿਆ
ਬੀਤੇ ਪੰਜ ਮਹੀਨਿਆਂ ਵਿਚ ਵਾਪਰੀਆਂ ਸਿਆਸੀ ਘਟਨਾਵਾਂ ਨਾਲ ਦੁੱਖ ਪਹੁੰਚਿਆ-ਕੈਪਟਨ ਅਮਰਿੰਦਰ ਸਿੰਘ ਨੇ ਅਸਤੀਫਾ ਦੇਣ ਤੋਂ ਪਹਿਲਾਂ ਸੋਨੀਆ ਗਾਂਧੀ ਨੂੰ ਲਿਖਿਆ ਪੱਤਰ