Share on Facebook Share on Twitter Share on Google+ Share on Pinterest Share on Linkedin ਡੀਪੀਆਈ ਉਮੀਦਵਾਰ ਮਨੋਹਰ ਲਾਲ ਡਮਾਣਾ ਨੇ ਕੱਢਿਆ ਵਿਸ਼ਾਲ ਪੈਦਲ ਰੋਡ ਸ਼ੋਅ ਨਬਜ਼-ਏ-ਪੰਜਾਬ ਬਿਊਰੋ, ਸਮਰਾਲਾ, 1 ਫਰਵਰੀ: ਹਲਕਾ ਸਮਰਾਲਾ ਤੋਂ ਡੀ. ਪੀ.ਆਈ. ਦੇ ਉਮੀਦਵਾਰ ਮਨੋਹਰ ਲਾਲ ਡਮਾਣਾ ਦੀ ਅਗਵਾਈ ਹੇਠ ਮਾਛੀਵਾੜਾ ਰੋਡ ਪਾਰਟੀ ਦਫ਼ਤਰ ਤੋਂ ਪੈਦਲ ਮਾਰਚ ਕਰਕੇ ਆਪਣੀ ਚੋਣ ਮੁਹਿੰਮ ਨੂੰ ਵੱਡੇ ਹੁਲਾਰਾ ਦਿੰਦੇ ਹੋਏ ਸ਼ਕਤੀ ਪ੍ਰਦਰਸ਼ਨ ਕੀਤਾ। ਜਿਸ ਵਿੱਚ ਇਲਾਕੇ ਦੇ ਲੋਕਾਂ ਦਾ ਇਕੱਠ ਦੇਖਣ ਯੋਗ ਸੀ। ਇਸ ਪੈਦਲ ਮਾਰਚ ਵਿੱਚ ਪਾਰਟੀ ਦੇ ਵਰਕਰਾਂ ਅਤੇ ਸਮੂਹ ਅਹੁਦੇਦਾਰਾਂ ਨੇ ਵੀ ਮਨੋਹਰ ਲਾਲ ਡਮਾਣਾ ਦੇ ਹੱਕ ਵਿੱਚ ਵਧ ਚੜ੍ਹਕੇ ਪ੍ਰਚਾਰ ਕੀਤਾ। ਇਹ ਪੈਦਲ ਮਾਰਚ ਮਾਛੀਵਾੜਾ ਰੋਡ ਤੋਂ ਮੇਨ ਚੌਂਕ ਚੰਡੀਗੜ੍ਹ ਰੋਡ, ਸ਼ਹਿਰ ਦੇ ਵੱਖ ਵੱਖ ਮਹੱਲਿਆਂ ਵਿੱਚ ਹੁੰਦਾ ਹੋਇਆ ਮਾਛੀਵਾੜਾ ਰੋਡ ਪਾਰਟੀ ਦੇ ਵਿੱਚ ਆ ਸਮਾਪਤ ਹੋਇਆ। ਪੈਦਲ ਮਾਰਚ ਦੇ ਭਾਰੀ ਇਕੱਠ ਨੂੰ ਸੰਬੋਧਨ ਕਰਦੇ ਹੋਏ ਮਨੋਹਰ ਲਾਲ ਡਮਾਣਾ ਨੇ ਕਿਹਾ ਕਿ ਪੰਜਾਬ ਦੀ ਨੌਜਵਾਨੀ ਨੂੰ ਨਸ਼ੇ ਦੀ ਵੱਡੀ ਸਮੱਸਿਆ ਤੋਂ ਆਜ਼ਾਦ ਕਰਵਾਉਣ ਲਈ ਅਤੇ ਕਾਂਗਰਸ, ਅਕਾਲੀ ਦਾ ਪੰਜਾਬ ਵਿੱਚ ਰਾਜ ਖਤਮ ਕਰਨ ਲਈ ਡੀਪੀਆਈ ਦੀ ਸਰਕਾਰੀ ਆਉਣੀ ਜ਼ਰੂਰੀ ਹੈ ਤਾਂ ਕਿ ਪੰਜਾਬ ਨੂੰ ਮੁੜ ਤੋਂ ਸੋਨੇ ਦੀ ਚਿੜੀ ਬਣਾਇਆ ਜਾ ਸਕੇ। ਉਨ੍ਹਾਂ ਅੱਗੇ ਬੋਲਦਿਆਂ ਕਿਹਾ ਕਿ ਲੋਕਾਂ ਵੱਲੋਂ ਮੇਰੇ ਪ੍ਰਤੀ ਦਿਖਾਈ ਹਮਦਰਦੀ ਅਤੇ ਸਤਿਕਾਰ ਸਾਡੀ ਪਾਰਟੀ ਦੀ ਜਿੱਤ ਦਾ ਪ੍ਰਤੀਕ ਹੈ। ਇਸ ਮੌਕੇ ਜਸਵੰਤ ਸਿੰਘ ਤਹਿਸੀਲ ਪ੍ਰਧਾਨ, ਕ੍ਰਿਸ਼ਨ ਸ਼ੋਰੀ ਮਾਛੀਵਾੜਾ ਪ੍ਰਧਾਨ, ਕ੍ਰਿਸ਼ਾਨ ਲਾਲਾ ਮੀਡੀਆ ਸਲਾਹਕਾਰ, ਗੋਪੀ ਭੱਟੀ ਪੀ.ਏ., ਸੋਨੂੰ ਭੜੀ ਮੈਂਬਰ ਇੰਚਾਰਜ, ਜੋਤੀ ਡਮਾਣਾ ਹਲਕਾ ਪ੍ਰਧਾਨ ਸਮਰਾਲਾ, ਸਿਮਰਨ ਰਾਣੀ, ਮਨਜੀਤ ਕੌਰ, ਪੰਮੀ ਨਾਗਪਾਲ, ਪ੍ਰਿਤਪਾਲ ਸੋਹਤਾ ਤੋਂ ਇਲਾਵਾ ਹੋਰ ਵੀ ਪਾਰਟੀ ਮੈਂਬਰ ਵੱਡੀ ਗਿਣਤੀ ਵਿੱਚ ਹਾਜ਼ਰ ਸਨ।
ਮੰਤਰੀ ਮੰਡਲ ਨੇ ਲਖੀਮਪੁਰ ਖੀਰੀ ਘਟਨਾ ਵਿਚ ਜਾਨਾਂ ਗੁਆ ਚੁੱਕੇ ਕਿਸਾਨਾਂ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਦੋ ਮਿੰਟ ਦਾ ਮੌਨ ਰੱਖਿਆ
ਬੀਤੇ ਪੰਜ ਮਹੀਨਿਆਂ ਵਿਚ ਵਾਪਰੀਆਂ ਸਿਆਸੀ ਘਟਨਾਵਾਂ ਨਾਲ ਦੁੱਖ ਪਹੁੰਚਿਆ-ਕੈਪਟਨ ਅਮਰਿੰਦਰ ਸਿੰਘ ਨੇ ਅਸਤੀਫਾ ਦੇਣ ਤੋਂ ਪਹਿਲਾਂ ਸੋਨੀਆ ਗਾਂਧੀ ਨੂੰ ਲਿਖਿਆ ਪੱਤਰ