ਸੱਤਾ ਵਿੱਚ ਆਉਣ ਤੇ ਭ੍ਰਿਸ਼ਟਾਚਾਰ ਨੂੰ ਖਤਮ ਕਰਾਂਗੇ:ਕੇਜਰੀਵਾਲ

ਨਬਜ਼-ਏ-ਪੰਜਾਬ ਬਿਊਰੋ, ਜੰਡਿਆਲਾ ਗੁਰੂ 30 ਜਨਵਰੀ (ਕੁਲਜੀਤ ਸਿੰਘ )
ਅੱਜ ਜੰਡਿਆਲਾ ਗੁਰੂ ਦੀ ਸਥਾਨਕ ਦੁਸਹਿਰਾ ਗਰਾਉਂਡ ਵਿੱਚ ਆਪ ਦੇ ਹਲਕੇ ਜੰਡਿਆਲਾ ਗੁਰੂ ਤੋਂ ਉਮੀਦਵਾਰ ਹਰਭਜਨ ਸਿੰਘ ਦੇ ਸਮਰਥਨ ਵਿਚ ਵਿਸ਼ਾਲ ਰੈਲੀ ਹੋਈ ।ਇਸ ਰੈਲੀ ਵਿੱਚ ਵਿਸ਼ੇਸ਼ ਤੌਰ ਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਪਹੁੰਚੇ।ਇਸ ਮੌਕੇ ਤੇ ਕੇਜਰੀਵਾਲ ਨੇ ਸੰਬੋਧਨ ਕਰਦਿਆਂ ਆਖਿਆ ਕਿ ਦਿੱਲੀ ਵਿੱਚ ਪੰਜਾਬ ਨਾਲੋਂ ਕਿਤੇ ਬਿਜਲੀ ਸਸਤੀ ਹੈ ਜਦਕਿ ਪੰਜਾਬ ਵਿੱਚ ਸਾਰੇ ਦੇਸ਼ ਨਾਲੋਂ ਮਹਿੰਗੀ ਹੈ ।ਜਿਸ ਤਰਾਂ ਦਿੱਲੀ ਵਿੱਚ ਦਿੱਲੀ ਦੀ ਜਨਤਾ ਨੂੰ ਆਪਣੇ ਵਚਨ ਨਿਭਾਏ ਤੇ ਆਮ।ਆਦਮੀ ਪਾਰਟੀ ਦੀ ਸਰਕਾਰ ਨੇ ਸਹੂਲਤਾਂ ਉਪਲੱਬਧ ਕਰਵਾਈਆਂ ਉਸੇ ਤਰਾਂ ਪੰਜਾਬ ਵਿੱਚ ਵੀ ਕਰਵਾਈਆਂ ਜਾਣਗੀਆਂ ।ਇਸ ਤੋਂ ਇਲਾਵਾ ਉਨ੍ਹਾਂ ਆਖਿਆ ਕਿ ਪੰਜਾਬ ਵਿੱਚ ਭ੍ਰਿਸ਼ਟਾਚਾਰ ਨੂੰ ਜੜੋਂ ਖਤਮ ਕੀਤਾ ਜਾਵੇਗਾ ਤਾ ਜੋ ਪੰਜਾਬ ਦੀ ਜਨਤਾ ਨੂੰ ਇਨਸਾਫ ਮਿਲ ਸਕੇ। ਨਸ਼ੇ ਦੇ ਮਾਮਲੇ ਤੇ ਉਨ੍ਹਾਂ ਪੰਜਾਬ ਦੇ ਕੈਬਨਿਟ ਮੰਤਰੀ ਬਿਕਰਮ ਸਿੰਘ ਮਜੀਠੀਆ ਤੇ ਨਿਸ਼ਾਨਾ ਸਾਧਦੇ ਹੋਏ ਕਿਹਾ ਕਿ ਉਹਨਾਂ ਦੀ ਸਰਕਾਰ ਸੱਤਾ ਵਿੱਚ ਆਉਣ ਤੇ ਨਸ਼ਾਖੋਰੀ ਨੂੰ ਬੰਦ ਕਰੇਗੀ ਅਤੇ ਮਜੀਠੀਆ ਨੂੰ ਜੇਲ ਭੇਜੇਗੀ ।ਇਸ ਮੌਕੇ ਹਰਭਜਨ ਸਿੰਘ ਨੇ ਕਿਹਾ ਕਿ ਹੁਣ ਪੰਜਾਬ ਦੀ ਜਨਤਾ ਲੋਟੂ ਟੋਲਿਆਂ ਨੂੰ ਚੋਣਾਂ ਵਿੱਚ ਜਵਾਬ ਦੇਵੇਗੀ ਅਤੇ ਇਹਨਾਂ ਪਾਰਟੀਆਂ ਨੂੰ ਸੱਤਾ ਤੋਂ ਰਸਤਾ ਬਾਹਰ ਦਿਖਾਏਗੀ ।ਇਸ ਮੌਕੇ ਸੂਬੇਦਾਰ ਛਨਾਖ ਸਿੰਘ ,ਮਹਿੰਦਰ ਸਿੰਘ ਛੱਜਲਵੱਡੀ ,ਸਰਬਜੀਤ ਸਿੰਘ ਡਿੰਪੀ ,ਰਾਜੇਸ਼ ਪਾਠਕ ,ਸੁਰਜੀਤ ਸਿੰਘ ਕੰਗ ,ਐਸ ਕੇ ਕਲੱਬ ਵਾਲੇ ਅਤੇ ਹਜ਼ਾਰਾਂ ਆਮ ਆਦਮੀ ਪਾਰਟੀ ਦੇ ਵਰਕਰ ਹਾਜ਼ਿਰ ਸਨ।

Load More Related Articles
Load More By Nabaz-e-Punjab
Load More In Politics

Check Also

ਪੰਜਾਬ ਵਿੱਚ ਰਾਜਨੀਤਕ ਬਦਲਾਅ ਲਿਆਏਗੀ ‘‘ਪੰਜਾਬ ਬਚਾਓ ਯਾਤਰਾ’’: ਐਨ.ਕੇ. ਸ਼ਰਮਾ

ਪੰਜਾਬ ਵਿੱਚ ਰਾਜਨੀਤਕ ਬਦਲਾਅ ਲਿਆਏਗੀ ‘‘ਪੰਜਾਬ ਬਚਾਓ ਯਾਤਰਾ’’: ਐਨ.ਕੇ. ਸ਼ਰਮਾ ਨਬਜ਼-ਏ-ਪੰਜਾਬ, ਡੇਰਾਬੱਸੀ, 1…