ਵਿਭਾਗੀ ਤਰੱਕੀਆਂ ਅਤੇ ਬਦਲੀਆਂ ਲਾਗੂ ਕਰਵਾਉਣ ਲਈ ਸਿੱਖਿਆ ਭਵਨ ਦਾ ਘਿਰਾਓ

ਪੰਜਾਬ ਸਰਕਾਰ ਹਰ ਫਰੰਟ ਤੇ ਫੇਲ: ਡੈਮੋਕਰੈਟਿਕ ਟੀਚਰਜ਼ ਫਰੰਟ

ਨਬਜ਼-ਏ-ਪੰਜਾਬ, ਮੁਹਾਲੀ, 30 ਜੁਲਾਈ:
ਅਧਿਆਪਕਾਂ ਦੇ ਹਰ ਵਰਗ ਦੀਆਂ ਲੰਮੇ ਸਮੇਂ ਤੋਂ ਊਠ ਦੇ ਬੁੱਲ੍ਹ ਵਾਂਗੂੰ ਲਟਕਦੀਆਂ ਤਰੱਕੀਆਂ ਅਤੇ ਬਦਲੀਆਂ ਨੂੰ ਪਾਰਦਰਸ਼ੀ ਢੰਗ ਨਾਲ ਲਾਗੂ ਕਰਵਾਉਣ ਲਈ ਪ੍ਰਤੀਨਿੱਧ ਅਧਿਆਪਕ ਜਥੇਬੰਦੀ ਡੈਮੋਕ੍ਰੈਟਿਕ ਟੀਚਰਸ ਫਰੰਟ ਵੱਲੋਂ ਡਾਇਰੈਕਟਰ ਸਿੱਖਿਆ ਵਿਭਾਗ (ਸੈਕੰਡਰੀ ) ਦੇ ਗੇਟ ਅੱਗੇ ਰੋਸ ਪ੍ਰਦਰਸ਼ਨ ਕੀਤਾ ਗਿਆ। ਅਧਿਆਪਕਾਂ ਦੇ ਭਰਵੇਂ ਇਕੱਠ ਨੂੰ ਸੰਬੋਧਨ ਕਰਦਿਆਂ ਡੀ.ਟੀ.ਐਫ. ਦੇ ਸੂਬਾ ਪ੍ਰਧਾਨ ਦਿੱਗ ਵਿਜੇਪਾਲ ਸ਼ਰਮਾ ਅਤੇ ਸੂਬਾ ਸਕੱਤਰ ਰੇਸ਼ਮ ਸਿੰਘ ਖੇਮੂਆਣਾ ਨੇ ਕਿਹਾ ਕਿ ਪੰਜਾਬ ਸਰਕਾਰ ਦੀ ਸਿੱਖਿਆ ਕ੍ਰਾਂਤੀ ਨੇਰ੍ਹੀ ਚ ਉਡਦੇ ਲਿਫਾਫਿਆਂ ਵਾਂਗ ਉੱਡ ਗਈ ਹੈ। ਉਹਨਾਂ ਕਿਹਾ ਕਿ ਸਿੱਖਿਆ ਕ੍ਰਾਂਤੀ ਦੇ ਦਾਅਵੇ ਕਰਨ ਵਾਲੀ ਸਰਕਾਰ ਦੇ ਕਾਰਜ ਕਾਲ ਦੌਰਾਨ ਪ੍ਰਿੰਸੀਪਲਾਂ ਦੀਆਂ ਕੁੱਲ ਮਨਜ਼ੂਰ ਸ਼ੁਦਾ 1900 ਅਸਾਮੀਆਂ ਵਿੱਚੋਂ ਲਗਭਗ 1200 ਅਸਾਮੀਆਂ ਖਾਲੀ ਹਨ। ਇਸੇ ਤਰ੍ਹਾਂ ਵੱਡੇ ਪੱਧਰ ਮੁੱਖ ਅਧਿਆਪਕਾਂ ਅਤੇ ਬਲਾਕ ਪ੍ਰਾਇਮਰੀ ਸਿੱਖਿਆ ਅਫਸਰਾਂ ਦੀਆਂ ਅਸਾਮੀਆਂ ਖਾਲੀ ਹਨ।ਇਸ ਤੋਂ ਬਿਨਾਂ ਇਸ ਵਾਰ ਬਦਲੀਆਂ ਦੌਰਾਨ ਥੋਕ ਚ,ਵਿਸ਼ੇਸ਼ ਲੋੜਾਂ ਵਾਲੇ ਅਧਿਆਪਕਾਂ ਦੇ ਸਰਟੀਫਿਕੇਟ ਬਣਾ ਕੇ ਕਥਿਤ ਧਾਂਦਲੀ ਕੀਤੀ ਗਈ ਹੈ। ਜਥੇਬੰਦੀ ਦੇ ਮੀਤ ਪ੍ਰਧਾਨ ਸੁਖਵਿੰਦਰ ਸਿੰਘ ਸੁੱਖੀ ਸੂਬਾ ਪ੍ਰੈੱਸ ਸਕੱਤਰ ਲਖਵੀਰ ਸਿੰਘ ਹਰੀ ਕੇ ਵਿੱਤ ਸਕੱਤਰ ਜਸਵਿੰਦਰ ਸਿੰਘ, ਸੂਬਾ ਸਹਾਇਕ ਪ੍ਰੈਸ ਸਕੱਤਰ ਰਾਜਵਿੰਦਰ ਸਿੰਘ ਬੈਹਣੀਵਾਲ ਅਤੇ ਦਿਦਾਰ ਸਿੰਘ ਮੁੱਦਕੀ ਨੇ ਦੋਸ਼ ਲਾਇਆ ਕਿ ਪ੍ਰਾਇਮਰੀ ਵਿਭਾਗ ਵਿੱਚ ਈ. ਟੀ. ਟੀ. ਤੋਂ ਮਾਸਟਰ ਕਾਡਰ ਦੀਆਂ ਤਰੱਕੀਆਂ ਹਰ ਵਾਰ ਵਿਭਾਗ ਦੀ ਨਾਲਾਇਕੀ ਕਾਰਨ ਰਿੱਟ ਪਟੀਸਨਾ ਦੀ ਭੇਟ ਚੜਦੀਆਂ ਰਹੀਆਂ ਹਨ । ਉਨ੍ਹਾਂ ਦੋਸ਼ ਲਾਇਆ ਕਿ ਸਾਲ 2015ਅਤੇ 18 ਦੇ ਲੈਫਟ ਆਊਟ ਕੇਸਾਂ ਨੂੰ ਹਾਲੇ ਤੱਕ ਤਰੱਕੀਆਂ ਨਸ਼ੀਬ ਨਹੀਂ ਹੋਈਆਂ। ਉਨ੍ਹਾਂ ਕਿਹਾ ਕਿ ਜੇਕਰ ਪਿਛਲੇ ਸਮੇਂ ਦੌਰਾਨ ਮਾਸਟਰ ਅਤੇ ਲੈਕਚਰਰ ਦੀਆਂ ਆਟੇ ,ਚ ਲੂਣ ਦੇ ਬਰਾਬਰ ਤਰੱਕੀਆਂ ਕੀਤੀਆਂ ਵੀ ਗਈਆਂ ਤਾਂ ਇੱਕ ਗੈਰ ਸੰਵਿਧਾਨਿਕ ਨੀਤੀ ਬਣਾ ਕੇ ਉਹਨਾਂ ਨੂੰ ਉਹਨਾਂ ਦੇ ਪਿਤਰੀ ਸਕੂਲਾਂ ਤੋਂ ਦੋ ਤਿੰਨ ਜ਼ਿਲ੍ਹੇ ਤੋਂ ਬਾਹਰ ਸੁੱਟਿਆ ਗਿਆ ਜਿਸ ਕਾਰਨ ਬਹੁਤ ਸਾਰੇ ਅਧਿਆਪਕਾਂ ਨੇ ਤਰੱਕੀਆਂ ਤੋਂ ਤੋਬਾ ਕਰਨ ਲਈ ਸੀ। ਅਧਿਆਪਕ ਆਗੂਆਂ ਕੁਲਵਿੰਦਰ ਸਿੰਘ ਬਠਿੰਡਾ, ਹਰਵਿੰਦਰ ਸਿੰਘ ਫਤਿਹਗੜ੍ਹ ਅਤੇ ਮੈਡਮ ਬਿਨਾਕਸੀ ਸੋਢੀ ਨੇ ਕਿਹਾ ਕਿ ਇਸ ਵਾਰ ਜਿਨ੍ਹਾਂ ਅਧਿਆਪਕਾਂ ਦੀ ਬਦਲੀ ਹੋਈ ਹੈ ਉਨ੍ਹਾਂ ਅਧਿਆਪਕਾਂ ਨੂੰ ਐਸ.ਆਈ .ਆਰ. ਵਿੱਚ ਲੱਗੇ ਹੋਣ ਕਾਰਨ ਸਕੂਲਾਂ ਵਿੱਚੋਂ ਰਿਲੀਵ ਨਹੀਂ ਕੀਤਾ ਜਾ ਰਿਹਾ ਅਤੇ ਇਸ ਤੋਂ ਬਿਨਾਂ 50% ਤੋਂ ਘੱਟ ਸਟਾਫ ਦੀ ਸ਼ਰਤ ਲਗਾ ਕੇ ਵੀ ਅਧਿਆਪਕਾਂ ਲਈ ਪ੍ਰੇਸ਼ਾਨੀ ਖੜ੍ਹੀ ਕੀਤੀ ਜਾ ਰਹੀ ਹੈ।

ਜਦੋਂ ਜਥੇਬੰਦੀ ਦੀ ਮੀਟਿੰਗ ਡੀ ਐੱਸ ਈ ਨਾਲ ਨਾਂ ਕਰਵਾਈ ਗਈ ਤਾਂ ਆਗੂ ਅਤੇ ਅਧਿਆਪਕ ਨਾਅਰੇ ਮਾਰਦੇ ਚੌਥੀ ਮੰਜਿਲ ‘ਤੇ ਡੀ ਐੱਸ ਈ ਸੈਕੰਡਰੀ ਦੇ ਦਫਤਰ ਅੱਗੇ ਧਰਨੇ ਤੇ ਬੈਠ ਗਏ |

ਜਥੇਬੰਦਕ ਆਗੁਆ ਨੇ ਮਾਲਵੇ ਦੇ ਜ਼ਿਲ੍ਹਿਆਂ ਵਿੱਚ ਅੰਗਰੇਜ਼ੀ ਦੀਆਂ ਪੋਸਟਾਂ ਸਿਰਜਣ ਅਤੇ ਬਦਲੀਆਂ ਕਰਨ, ਬਦਲੀਆਂ ਸਮੇਂ ਘਰ ਤੋਂ ਦੂਰੀ ਦੇ ਨੰਬਰ ਜੋੜਨ, ਆਪਜੀ ਬਦਲੀਆਂ ਵਿਚ ਹਰ ਤਰ੍ਹਾਂ ਦੀ ਸ਼ਰਤ ਖ਼ਤਮ ਕਰਨ, ਘਰਾਂ ਤੋਂ ਦੂਰ ਬੈਠੇ6635,23643704,2392,4161ਅਤੇ 5994ਅਧਿਆਪਕਾਂ ਨੂੰ ਵਿਸ਼ੇਸ਼ ਤੌਰ ਤੇ ਬਦਲੀਆਂ ਦਾ ਮੌਕਾ ਦੇਣ ਅਤੇ ਹਰ ਤਰ੍ਹਾਂ ਦੀਆਂ ਬਦਲੀਆਂ ਦੇ ਦੋ ਦੋ ਗੇੜ ਹੋਰ ਚਲਾਉਣ ਅਤੇ ਸਹਾਇਕ ਟੀਚਰਾਂ ਨੂੰ ਬਦਲੀ ਨੀਤੀ ਦੇ ਘੇਰੇ ਵਿੱਚ ਲਿਆਉਣ ਦੀ ਪੁਰਜ਼ੋਰ ਮੰਗ ਕੀਤੀ। ਉਂਨ੍ਹਾਂ ਤਰੱਕੀ ਲਈ ਲੈਕਚਰਾਰ ਕਾਡਰ ਤੇ 50% ਨੰਬਰਾਂ ਦੀ ਬੇਲੋੜੀ ਸ਼ਰਤ ਤੁਰੰਤ ਖ਼ਤਮ ਕਰਨ, ਈ,ਟੀ ਟੀ, ਤੋਂ ਹੈੱਡ ਟੀਚਰ, ਸੈਂਟਰ ਹੈੱਡ ਟੀਚਰ ਅਤੇ ਬਲਾਕ ਪ੍ਰਾਇਮਰੀ ਸਿੱਖਿਆ ਅਫਸਰਾਂ ਦੀਆਂ ਤਰੱਕੀਆਂ ਕਰਨ ਪ੍ਰੀ ਪ੍ਰਾਇਮਰੀ ਕਲਾਸਾਂ ਲਈ ਹੈਲਪਰਾਂ ਦੀ ਨਿਯੁਕਤੀ ਕਰਨ ਦੀ ਪੁਰਜ਼ੋਰ ਮੰਗ ਕੀਤੀ। ਰੋਸ ਪ੍ਰਦਰਸ਼ਨ ਨੂੰ ਜੀਵਨ ਸਿੰਘ ਬਧਾਈ, ਬਲਜਿੰਦਰ ਬਠਿੰਡਾ ਹਰਜੀਤ ਸੁਧਾਰ, ਕਰਮਜੀਤ ਤਾਮਕੋਟ, ਗਗਨ ਪਾਹਵਾ, ਹਰਭਗਵਾਨ ਗੁਰਨੇ, ਤਲਵਿੰਦਰ ਖਰੋੜ,ਆਦਿ ਆਗੂਆਂ ਨੇ ਵੀ ਸੰਬੋਧਨ ਕੀਤਾ।

Load More Related Articles
Load More By Nabaz-e-Punjab
Load More In Protest

Check Also

ਮਹਿਲਾ ਕਾਂਗਰਸ ਵੱਲੋਂ ਅੌਰਤਾਂ ਦੀ ਸੁਰੱਖਿਆ ਦੇ ਮੁੱਦੇ ’ਤੇ ‘ਆਪ’ ਸਰਕਾਰ ਖ਼ਿਲਾਫ਼ ਰੋਸ ਪ੍ਰਦਰਸ਼ਨ

ਮਹਿਲਾ ਕਾਂਗਰਸ ਵੱਲੋਂ ਅੌਰਤਾਂ ਦੀ ਸੁਰੱਖਿਆ ਦੇ ਮੁੱਦੇ ’ਤੇ ‘ਆਪ’ ਸਰਕਾਰ ਖ਼ਿਲਾਫ਼ ਰੋਸ ਪ੍ਰਦਰਸ਼ਨ ਨਬਜ਼-ਏ-ਪੰਜਾਬ…